» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਖੇਡ ਸੰਸਾਰ

ਕੁਸ਼ਤੀ: ਬਜਰੰਗ ਤੇ ਰਵੀ ਕੁਮਾਰ ਨੇ ਰੋਮ ਵਿੱਚ ਜਿੱਤੇ ਸੋਨ ਤਗ਼ਮੇ

January 20, 2020 05:24 PM

ਰੋਮ,19 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਰਵੀ ਕੁਮਾਰ ਦਹੀਆ ਨੇ ਇੱਥੇ ਰੋਮ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿੱਚ ਆਪਣੇ ਭਾਰ ਵਰਗਾਂ ਵਿੱਚ ਸੋਨ ਤਗ਼ਮੇ ਜਿੱਤ ਕੇ ਓਲੰਪਿਕ ਸਾਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਹਾਲਾਂਕਿ ਪੂਨੀਆ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ।
ਬਜਰੰਗ ਨੇ ਸ਼ਨਿੱਚਰਵਾਰ ਰਾਤ 65 ਕਿਲੋ ਫਰੀ ਸਟਾਈਲ ਵਰਗ ਦੇ ਫਾਈਨਲ ਵਿੱਚ ਅਰਮੀਕਾ ਦੇ ਜੌਰਡਨ ਮਾਈਕਲ ਓਲੀਵਰ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 4-3 ਨਾਲ ਜਿੱਤ ਹਾਸਲ ਕੀਤੀ। ਰਵੀ 57 ਕਿਲੋ ਦੀ ਥਾਂ 61 ਕਿਲੋ ਵਰਗ ਵਿੱਚ ਹਿੱਸਾ ਲੈ ਰਿਹਾ ਹੈ। ਉਸ ਨੇ ਸ਼ਨਿੱਚਰਵਾਰ ਦੀ ਰਾਤ ਫਾਈਨਲ ਵਿੱਚ ਕਜ਼ਾਖ਼ਿਸਤਾਨ ਦੇ ਨੂਰਬੋਲਾਟ ਅਬਦੁਲੀਯੇਵ ’ਤੇ 12-2 ਨਾਲ ਜਿੱਤ ਹਾਸਲ ਕਰਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਸੋਨੀਪਤ ਦੇ 23 ਸਾਲ ਦੇ ਇਸ ਪਹਿਲਵਾਨ ਨੇ ਮੋਲਦੋਵਾ ਦੇ ਅਲੈਗਜ਼ੈਡਰੂ ਚਿਰਤੋਆਕਾ ਅਤੇ ਕਜ਼ਾਖ਼ਸਤਾਨ ਦੇ ਨੂਰੀਸਲਾਮ ਸਾਨਾਯੋਵ ’ਤੇ ਸ਼ਾਨਦਾਰ ਜਿੱਤ ਮਗਰੋਂ ਫਾਈਨਲ ਗੇੜ ਵਿੱਚ ਥਾਂ ਬਣਾਈ ਸੀ। ਭਾਰਤ ਨੇ ਇਸ ਟੂਰਨਾਮੈਂਟ ਤੋਂ ਸੱਤ ਤਗ਼ਮੇ ਹਾਸਲ ਕੀਤੇ ਹਨ।
ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਨੇ ਮਹਿਲਾ ਮੁਕਾਬਲਿਆਂ ਵਿੱਚ ਆਪਣੇ ਭਾਰ ਵਰਗਾਂ ’ਚ ਕ੍ਰਮਵਾਰ ਸੋਨਾ ਅਤੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ ਸੀ। ਇਸੇ ਤਰ੍ਹਾਂ ਗਰੀਕੋ ਰੋਮਨ ਵਿੱਚ ਗੁਰਪ੍ਰੀਤ ਸਿੰਘ (82 ਕਿਲੋ) ਨੇ ਸੋਨਾ, ਸੁਨੀਲ ਕੁਮਾਰ (97 ਕਿਲੋ) ਨੇ ਚਾਂਦੀ, ਜਦਕਿ ਸਾਜਨ ਭਾਨਵਾਲ (77 ਕਿਲੋ) ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ।
ਬਜਰੰਗ ਨੇ ਮੰਨਿਆ ਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ। ਉਸ ਨੇ ਕਿਹਾ, ‘‘ਹਾਂ, ਮੁਕਾਬਲਾ ਕਰੀਬੀ ਸੀ, ਇਹ ਸੈਸ਼ਨ ਦਾ ਪਹਿਲਾ ਹੀ ਟੂਰਨਾਮੈਂਟ ਸੀ, ਇਸ ਲਈ ਮੈਂ ਜ਼ਿਆਦਾ ਫੁਰਤੀਲਾ ਨਹੀਂ ਸੀ। ਟੂਰਨਾਮੈਂਟ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਲੱਗ ਰਿਹਾ ਸੀ ਕਿ ਮੇਰਾ ਪ੍ਰਦਰਸ਼ਨ ਘੱਟ-ਵੱਧ ਹੋ ਸਕਦਾ ਹੈ।’’ ਉਸ ਨੇ ਕਿਹਾ, ‘‘ਪਰ ਕਰੀਬੀ ਮੁਕਾਬਲੇ ਹੋਣਾ ਚਿੰਤਾ ਦੀ ਗੱਲ ਨਹੀਂ, ਇਹ ਚੰਗਾ ਹੈ। ਇਸ ਨਾਲ ਮੈਂ ਚੌਕਸ ਰਹਿੰਦਾ ਹਾਂ ਅਤੇ ਆਪਣੀਆਂ ਘਾਟਾਂ ’ਤੇ ਵਿਚਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ।’’ ਬਜਰੰਗ ਦਾ ਵਿਅਕਤੀਗਤ ਕੋਚ ਸ਼ਾਕੋ ਬੈਨਟਿਨਿਡਿਸ ਰੋਮ ਵਿੱਚ ਉਸ ਦੇ ਨਾਲ ਨਹੀਂ ਸੀ, ਇਸ ਕਾਰਨ ਵੀ ਭਾਰਤੀ ਪਹਿਲਵਾਨ ਦੇ ਪ੍ਰਦਰਸ਼ਨ ’ਤੇ ਅਸਰ ਪਿਆ। 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵੈਲਿੰਗਟਨ ਟੈਸਟ: ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕੇ

ਵੈਲਿੰਗਟਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਬੱਲੇਬਾਜ਼ਾਂ ਨੇ ਮੁਸ਼ਕਲ ਹਾਲਾਤ ਸਾਹਮਣੇ ਆਸਾਨੀ ਨਾਲ ਗੋਡੇ ਟੇਕ ਦਿੱਤੇ, ਜਿਸ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਪਹਿਲੇ ਸੈਸ਼ਨ ਵਿੱਚ ਮਹਿਮਾਨ ਟੀਮ ਨੂੰ ਦਸ ਵਿਕਟਾਂ ਨਾਲ ਹਰਾ ਕੇ ਆਪਣੀ 100ਵੀਂ ਜਿੱਤ ਦਾ ਜਸ਼ਨ ਮਨਾਇਆ। ਦਸਵੀਂ ਵਾਰ ਪੰਜ ਵਿਕਟਾਂ ਲੈਣ ਵਾਲੇ ਟਿਮ ਸਾਊਦੀ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਇਹ ਪਹਿਲੀ ਹਾਰ ਹੈ। ਨਿਊਜ਼ੀਲੈਂਡ ਦੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ 120 ਅੰਕ ਹੋ ਗਏ ਹਨ। ਭਾਰਤ ਹੁਣ ਵੀ 360 ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਬਰਕਰਾਰ ਹੈ। ਦੋਵਾਂ ਟੀਮਾਂ ਵਿਚਾਲੇ ਦੂਜਾ ਤੇ ਆਖ਼ਰੀ ਟੈਸਟ ਮੈਚ ਵਿੱਚ 29 ਫਰਵਰੀ ਨੂੰ ਸ਼ੁਰੂ ਹੋਵੇਗਾ।ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਹਾਰ ਮਗਰੋਂ ਕਿਹਾ, ‘‘

ਕਿਵੀ ਟੀਮ ’ਚ ‘ਵਾਪਸੀ’ ਵਰਗਾ ਸ਼ਬਦ ਨਹੀਂ ਵਰਤਦੇ: ਵਿਲੀਅਮਸਨ

ਵੈਲਿੰਗਟਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤ ਖ਼ਿਲਾਫ਼ ਰਣਨੀਤੀ ’ਤੇ ਚੰਗੀ ਤਰ੍ਹਾਂ ਅਮਲ ਕਰਨ ਤੋਂ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਖ਼ੁਸ਼ ਹੈ। ਉਸ ਨੇ ਆਪਣੀ ਟੀਮ ਦੀ ਦਸ ਵਿਕਟਾਂ ਨਾਲ ਜਿੱਤ ਨੂੰ ਆਸਟਰੇਲੀਆ ਤੋਂ ਮਿਲੀ 0-3 ਨਾਲ ਹਾਰ ਮਗਰੋਂ ‘ਵਾਪਸੀ’ ਕਰਾਰ ਦੇਣ ਤੋਂ ਇਨਕਾਰ ਕਰ ਦਿੱਤਾ। ਨਿਊਜ਼ੀਲੈਂਡ ਦੀ ਟੀਮ ਨੇ ਆਸਟਰੇਲੀਆ ਦੇ ਖ਼ਰਾਬ ਦੌਰੇ ਮਗਰੋਂ ਇੱਥੇ ਟੈਸਟ ਮੈਚ ਖੇਡਿਆ, ਪਰ ਉਸ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਚੌਥੇ 

ਲੋਕ ਇੱਕ ਹਾਰ ’ਤੇ ਬਾਤ ਦਾ ਬਤੰਗੜ ਬਣਾ ਦਿੰਦੇ ਨੇ: ਕੋਹਲੀ

ਵੈਲਿੰਗਟਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਹ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਕਿ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਉਸ ਨੂੰ ਹਰ ਵਿਭਾਗ ਵਿੱਚ ਮਾਤ ਦਿੱਤੀ, ਪਰ ਉਸ ਨੇ ਕਿਹਾ ਕਿ ਜੇਕਰ ਕੁੱਝ ਲੋਕ ਦਸ ਵਿਕਟਾਂ ਨਾਲ ਹਾਰ ’ਤੇ ‘ਬਾਤ ਦਾ ਬਤੰਗੜ’ ਬਣਾਉਣਾ ਚਾਹੁੰਦੇ ਹਨ ਤਾਂ ਉਹ ਕੁੱਝ ਨਹੀਂ ਕਰ ਸਕਦਾ। ਹਾਰ ਮਗਰੋਂ ਕੋਹਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਸਾਨੂੰ ਪਤਾ ਹੈ ਕਿ ਅਸੀਂ ਚੰਗਾ ਨਹੀਂ ਖੇਡੇ, ਪਰ ਜੇਕਰ ਲੋਕ ਇਸ ਨੂੰ ਬਾਤ ਦਾ ਬਤੰਗੜ ਬਣਾਉਣਾ ਚਾਹੁੰਦੇ ਹਨ ਤਾਂ ਕੁੱਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਇਸ ਤਰ੍ਹਾਂ ਨਹੀਂ ਸੋਚਦੇ।’’ ਕੋਹਲੀ ਨੇ ਕਿਹਾ ਕਿ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਇੱਕ ਟੈਸਟ ਮੈਚ ਵਿੱਚ ਹਾਰ ਨੂੰ ਇਸ ਤਰ੍ਹਾਂ ਕਿਉਂ ਵੇਖਿਆ ਜਾਂਦਾ ਹੈ ਜਿਵੇਂ ਉਸ ਦੀ ਟੀਮ ਲਈ ਦੁਨੀਆਂ ਹੀ ਖ਼ਤਮ ਹੋ ਗਈ ਹੋਵੇ। ਕੋਹਲੀ ਨੇ ਕਿਹਾ, ‘‘ਕੁੱਝ ਲੋਕਾਂ ਲਈ ਇਹ ਦੁਨੀਆਂ ਦਾ ਅੰਤ ਹੋ ਸਕਦਾ ਹੈ, ਪਰ ਅਜਿਹਾ ਨਹੀਂ ਹੈ

ਭਾਰਤ ਦੀ ਬੰਗਲਾਦੇਸ਼ ਨਾਲ ਟੱਕਰ ਅੱਜ

ਪਰਥ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮੌਜੂਦਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਪ੍ਰਭਾਵਸ਼ਾਲੀ ਜਿੱਤ ਨਾਲ ਹੌਸਲੇ ਨਾਲ ਭਰਪੂਰ ਭਾਰਤ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਸੋਮਵਾਰ ਨੂੰ ਇੱਥੇ ਆਪਣੇ ਦੂਜੇ ਗਰੁੱਪ ‘ਏ’ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਅਤੇ ਉਸ ਦਾ ਟੀਚਾ ਆਪਣੀ ਜੇਤੂ ਲੈਅ ਜਾਰੀ ਰੱਖਣਾ ਹੋਵੇਗਾ। ਇਸੇ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਆਸਟਰੇਲੀਆ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਵੇਗਾ। ਇਹ ਦੋਵੇਂ ਟੀਮਾਂ ਆਪਣੇ ਪਹਿਲੇ ਮੈਚ ਹਾਰ ਗਈਆਂ ਹਨ। ਸ੍ਰੀਲੰਕਾ ਨੂੰ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਨੇ ਸੱਤ ਵਿਕਟਾਂ ਨਾਲ ਹਰਾਇਆ ਸੀ।

ਦੱਖਣੀ ਅਫਰੀਕਾ ਦਾ ਇੰਗਲੈਂਡ ਖ਼ਿਲਾਫ਼ ਉਲਟ-ਫੇਰ

ਪਰਥ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦੱਖਣੀ ਅਫਰੀਕਾ ਨੇ ਅੱਜ ਇੱਥੇ ਮਹਿਲਾ ਟੀ-20 ਵਿਸ਼ਵ ਕੱਪ ਗਰੁੱਪ ‘ਬੀ’ ਮੈਚ ਵਿੱਚ ਇੰਗਲੈਂਡ ਨੂੰ ਦੋ ਗੇਂਦਾਂ ਬਾਕੀ ਰਹਿੰਦਿਆਂ ਛੇ ਵਿਕਟਾਂ ਨਾਲ ਸ਼ਿਕਸਤ ਦੇ ਕੇ ਉਲਟ-ਫੇਰ ਕੀਤਾ। ਇੰਗਲੈਂਡ ਨੇ ਨਟਾਲੀ ਸਕੀਵਰ ਦੇ ਨੀਮ-ਸੈਂਕੜੇ ਦੀ ਬਦੌਲਤ ਅੱਠ ਵਿਕਟਾਂ ਗੁਆ ਕੇ 123 ਦੌੜਾਂ ਦਾ ਸਕੋਰ ਬਣਾਇਆ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ 19.4 ਓਵਰਾਂ ਵਿੱਚ ਚਾਰ ਵਿਕਟਾਂ ’ਤੇ 127 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

ਦਿੱਲੀ ਮੈਰਾਥਨ: ਰਸ਼ਪਾਲ ਤੇ ਜੋਤੀ ਨੇ ਖ਼ਿਤਾਬ ਜਿੱਤੇ

ਨਵੀਂ ਦਿੱਲੀ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸੀਨੀਅਰ ਭਾਰਤੀ ਦੌੜਾਕ ਰਸ਼ਪਾਲ ਸਿੰਘ ਅਤੇ ਜੋਤੀ ਗਾਵਟੇ ਨੇ ਅੱਜ ਇੱਥੇ ਨਵੀਂ ਦਿੱਲੀ ਮੈਰਾਥਨ ਵਿਚ ਆਪਣੇ ਖ਼ਿਤਾਬ ਦਾ ਬਚਾਅ ਕੀਤਾ। ਪੁਣੇ ਵਿੱਚ ਆਰਮੀ ਸਪੋਰਟਸ ਇੰਸਟਚਿਊਟ ਦੇ ਰਸ਼ਪਾਲ ਨੇ 2: 23: 29 ਘੰਟੇ ਦੇ ਬਿਹਤਰੀਨ ਸਮੇਂ ਨਾਲ ਫੁੱਲ ਮੈਰਾਥਨ (42.2 ਕਿਮੀ) ਜਿੱਤੀ। ਮਹਾਰਾਸ਼ਟਰ ਦੀ ਜੋਤੀ ਨੇ ਮਹਿਲਾ ਵਰਗ ਵਿੱਚ 2:50:37 ਘੰਟੇ ਵਿੱਚ ਜਿੱਤ ਪ੍ਰਾਪਤ ਕੀਤੀ।
ਭਾਰਤ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਸਵੇਰੇ ਪੰਜਵੇਂ ਪੜਾਅ ਦੀਆਂ ਸਾਰੀਆਂ ਰੇਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਵਿੱਚ 22000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਫੁੱਲ ਮੈਰਾਥਨ 

ਵਿਨੇਸ਼ ਤੇ ਅੰਸ਼ੂ ਨੇ ਕਾਂਸੀ ਦੇ ਤਗ਼ਮੇ ਜਿੱਤੇ

ਨਵੀਂ ਦਿੱਲੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਅੰਸ਼ੂ ਮਲਿਕ ਨੇ ਅੱਜ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪਣੇ ਭਾਰ ਵਰਗਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ, ਜਦੋਂਕਿ ਸਾਕਸ਼ੀ ਮਲਿਕ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਵਿਨੇਸ਼ ਨੇ 53 ਕਿਲੋ ਭਾਰ ਵਰਗ ਵਿੱਚ ਕਾਂਸੀ ਦੇ ਤਗ਼ਮੇ ਮੁਕਾਬਲੇ ਵਿੱਚ ਵੀਅਤਨਾਮ ਦੀ ਥੀ ਲੀ ਕਿਯੂ ਨੂੰ 10-0 ਨਾਲ ਹਰਾਇਆ। ਇਸੇ ਤਰ੍ਹਾਂ ਅੰਸ਼ੂ ਨੇ ਉਜ਼ਬੇਕਿਸਤਾਨ ਦੀ ਸੇਵਾਰਾ ਅਸ਼ਮੁਰਾਤੋਵਾ ਨੂੰ ਸ਼ਿਕਸਤ ਦੇ ਕੇ ਤੀਜਾ ਸਥਾਨ ਹਾਸਲ ਕੀਤਾ। ਸਾਕਸ਼ੀ ਮਲਿਕ ਫਾਈਨਲ ਵਿੱਚ ਜਾਪਾਨ ਦੀ ਨਾਓਮੀ ਰੂਈਕੇ ਤੋਂ ਹਾਰ ਗਈ।

ਐੱਫਆਈਐੱਚ ਪ੍ਰੋ-ਲੀਗ: ਆਸਟਰੇਲੀਆ ਨੇ ਭਾਰਤ ਨੂੰ 4-3 ਨਾਲ ਹਰਾਇਆ

ਭੁਬਨੇਸ਼ਵਰ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਟੀਮ ਨੂੰ ਐੱਫਆਈਐੱਚ ਪ੍ਰੋ-ਲੀਗ ਦੇ ਪਹਿਲੇ ਮੈਚ ਵਿੱਚ ਅੱਜ ਇੱਥੇ ਮੌਜੂਦਾ ਚੈਂਪੀਅਨ ਆਸਟਰੇਲੀਆ ਤੋਂ ਸੰਘਰਸ਼ਪੂਰਨ ਮੁਕਾਬਲੇ ਵਿੱਚ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐੱਫਆਈਐੱਚ ਪ੍ਰੋ-ਲੀਗ ਵਿੱਚ ਖੇਡ ਰਹੇ ਭਾਰਤ ਨੇ ਨੀਦਰਲੈਂਡ ਖ਼ਿਲਾਫ਼ ਛੇ ਮੈਚਾਂ ਵਿੱਚੋਂ ਪੰਜ ਅੰਕ ਹਾਸਲ ਕੀਤੇ, ਜਦਕਿ ਬੈਲਜੀਅਮ ਖ਼ਿਲਾਫ਼ ਉਸ ਨੇ 2-1 ਨਾਲ ਜਿੱਤ ਦਰਜ ਕਰਕੇ ਤਿੰਨ ਅੰਕ ਆਪਣੀ ਝੋਲੀ ਪਾਏ ਸਨ।

ਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਵੱਲੋਂ ਜੇਤੂ ਸ਼ੁਰੂਆਤ

ਸਿਡਨੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਘੱਟ ਸਕੋਰ ਵਾਲੇ ਮੈਚ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 17 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਭਾਰਤੀ ਟੀਮ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ ਚਾਰ ਵਿਕਟਾਂ ’ਤੇ 132 ਦੌੜਾਂ ਹੀ ਬਣਾ ਸਕੀ, ਪਰ ਲੈੱਗ ਸਪਿੰਨਰ ਪੂਨਮ ਯਾਦਵ (19 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਮੱਧਮ ਰਫ਼ਤਾਰ ਦੀ ਗੇਂਦਬਾਜ਼ ਸ਼ਿਖਾ ਪਾਂਡੇ (14 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਭਾਰਤੀ ਟੀਮ ਨੂੰ ਬਿਹਤਰੀਨ ਵਾਪਸੀ ਦਿਵਾਈ ਅਤੇ ਆਸਟਰੇਲੀਆ ਨੂੰ 19.5 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

ਹਾਕੀ ਖਿਡਾਰੀ ਤੇ ਉਸ ਦੇ ਦੋਸਤ ਦੀ ਗੋਲੀਆਂ ਮਾਰ ਕੇ ਹੱਤਿਆ

ਪਟਿਆਲਾ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਪ੍ਰਤਾਪ ਨਗਰ ਖੇਤਰ ਵਿਚ ਲੰਘੀ ਰਾਤ ਢਾਬੇ ’ਤੇ ਹੋਏ ਝਗੜੇ ਮਗਰੋਂ ਅਣਪਛਾਤੇ ਵਿਅਕਤੀਆਂ ਨੇ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋਵੇਂ ਮ੍ਰਿਤਕ ਪਾਵਰਕੌਮ ਦੇ ਮੁਲਾਜ਼ਮ ਸਨ ਅਤੇ ਆਪਸ ਵਿੱਚ ਗੂੜ੍ਹੇ ਮਿੱਤਰ ਸਨ। ਮ੍ਰਿਤਕਾਂ ’ਚੋਂ ਇੱਕ ਹਾਕੀ ਦਾ ਕੌਮੀ ਖਿਡਾਰੀ ਸੀ। ਇਹ ਹੱਤਿਆਵਾਂ 12 ਬੋਰ ਦੀ ਰਾਈਫਲ ਨਾਲ ਕੀਤੀਆਂ ਗਈਆਂ ਅਤੇ ਦੋਵਾਂ ਨੌਜਵਾਨਾਂ ਦੇ ਨੇੜਿਉਂ ਸਿਰ ਵਿਚ ਗੋਲੀਆਂ ਮਾਰੀਆਂ ਗਈਆਂ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਹੈ। ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਐਨਕਲੇਵ ਅਤੇ ਸਿਮਰਨਜੀਤ ਸਿੰਘ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਪਟਿਆਲਾ ਵਜੋਂ ਹੋਈ ਹੈ। ਅਮਰੀਕ ਸਿੰਘ ਹਾਕੀ ਖਿਡਾਰੀ ਸੀ, ਜਿਸ ਨੂੰ 2005 ਵਿਚ ਖਿਡਾਰੀ ਹੋਣ ਕਾਰਨ ਹੀ ਨੌਕਰੀ ਮਿਲੀ ਸੀ। 

ਮਹਿਲਾ ਪਹਿਲਾਵਾਨਾਂ ਨੇ ਤਿੰਨ ਸੋਨ ਤਗ਼ਮੇ ਜਿੱਤੇ

ਨਵੀਂ ਦਿੱਲੀ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਦਿਵਿਆ ਕਾਕਰਾਨ, ਸਰਿਤਾ ਮੋਰ ਅਤੇ ਪਿੰਕ ਨੇ ਅੱਜ ਇੱਥੇ ਆਪੋ-ਆਪਣੇ ਵਜ਼ਨ ਵਰਗ ਵਿੱਚ ਸੋਨ ਤਗਮੇ ਜਿੱਤੇ ਜਿਸ ਨਾਲ ਭਾਰਤ ਨੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ ਮੁਕਾਬਲਿਆਂ ’ਚ ਦਬਦਬਾ ਬਣਾਇਆ।

ਈਐੱਸਪੀਐੱਨ ਪੁਰਸਕਾਰ: ਬਲਬੀਰ ਸਿੰਘ ਸੀਨੀਅਰ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’

ਨਵੀਂ ਦਿੱਲੀ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਵੀਰਵਾਰ ਲਗਾਤਾਰ ਤੀਜੀ ਵਾਰ ਈ.ਐੱਸ.ਪੀ.ਐੱਨ ਦੀ ‘ਸਾਲ ਦੀ ਸਰਵੋਤਮ ਮਹਿਲਾ ਖਿਡਾਰਨ’ ਪੁਰਸਕਾਰ ਲਈ ਚੁਣੀ ਗਈ ਜਦਕਿ ਨੌਜਵਾਨ ਨਿਸ਼ਾਨਬਾਜ਼ ਸੌਰਭ ਚੌਧਰੀ ਨੂੰ ਪੁਰਸ਼ਾਂ ਦੇ ਵਰਗ ’ਚ ਸਰਵੋਤਮ ਖਿਡਾਰੀ ਚੁਣਿਆ ਗਿਆ। ਸੌਰਭ ਚੌਧਰੀ ਨੇ ਵਿਸ਼ਵ ਕੱਪ ਵਿੱਚ ਪੰਜ ਸੋਨ ਤਗ਼ਮੇ ਜਿੱਤੇ ਸਨ। ਤਿੰਨ ਵਾਰ ਉਲੰਪਿਕ ਸੋਨ ਤਗ਼ਮਾ ਜੇਤੂ ਸੀਨੀਅਰ ਹਾਕੀ ਖਿਡਾਰੀ ਸ੍ਰੀ ਬਲਬੀਰ ਸਿੰਘ ਸੀਨੀਅਰ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਲਈ ਚੁਣਿਆ ਗਿਆ। ਬਲਬੀਰ ਸਿੰਘ ਨੇ ਲੰਡਨ 1948, ਹੇਲਿੰਸਕੀ 1952 ਅਤੇ ਮੈਲਬੌਰਨ 1956 ’ਚ ਸੋਨ ਤਗ਼ਮਾ ਜਿੱਤਿਆ ਸੀ। 

ਸਚਿਨ ਤੇਂਦੁਲਕਰ ਨੂੰ ਸ਼ਾਨਦਾਰ ਖੇਡ ਪਲਾਂ ਲਈ ਲੌਰੇਸ ਪੁਰਸਕਾਰ

ਬਰਲਿਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ 2000 ਤੋਂ 2020 ਤੱਕ ਦੇ ‘ਲਾਰੇਸ ਸਰਵੋਤਮ ਖੇਡ ਪਲਾਂ’ (ਲੌਰੇਸ ਸਪੋਰਟਿੰਗ ਮੋਮੈਂਟ ਐਵਾਰਡ) ਦੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤੀ ਪ੍ਰਸ਼ੰਸਕਾਂ ਦੇ ਸਮਰਥਨ ਨਾਲ ਤੇਂਦੁਲਕਰ ਨੂੰ ਇਸ ਪੁਰਸਕਾਰ ਲਈ ਸਭ ਤੋਂ ਵੱਧ ਵੋਟ ਮਿਲੇ। ਭਾਰਤ ਦੀ 2011 ਵਿਸ਼ਵ ਕੱਪ ’ਚ ਜਿੱਤ ਦੇ ਸੰਦਰਭ ’ਚ ਤੇਂਦੁਲਕਰ ਨਾਲ ਜੁੜੇ ਪਲਾਂ ਨੂੰ ‘ਕੈਰੀਡ ਆਨ ਦੀ ਸ਼ੋਲਡਰਜ਼ ਆਫ਼ ਏ ਨੇਸ਼ਨ’ ਸਿਰਲੇਖ ਦਿੱਤਾ ਗਿਆ।

ਆਸਟਰੇਲੀਆ ’ਚ ਦਿਨ-ਰਾਤ ਦਾ ਟੈਸਟ ਮੈਚ ਖੇਡੇਗਾ ਭਾਰਤ

ਨਵੀਂ ਦਿੱਲੀ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤ ਇਸ ਸਾਲ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਸਮਾਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਆਸਟਰੇਲੀਆ ਦੌਰੇ ਦੌਰਾਨ ਦਿਨ-ਰਾਤ ਟੈਸਟ ਖੇਡਣ ਲਈ ਤਿਆਰ ਹੈ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘‘ਹਾਂ, ਆਸਟਰੇਲੀਆ ਵਿੱਚ ਭਾਰਤ ਦਿਨ-ਰਾਤ ਟੈਸਟ ਖੇਡੇਗਾ। ਛੇਤੀ ਹੀ ਇਸ ਦਾ ਰਸਮੀ ਐਲਾਨ ਕੀਤਾ ਜਾਵੇਗਾ।’’

ਅਭਿਆਸ ਮੈਚ: ਅਗਰਵਾਲ ਅਤੇ ਪੰਤ ਲੈਅ ਵਿੱਚ ਆਏ

ਹੈਮਿਲਟਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਮਯੰਕ ਅਗਰਵਾਲ ਨੇ ਅੱਜ ਇੱਥੇ ਭਾਰਤ ਦੇ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਡਰਾਅ ਰਹੇ ਅਭਿਆਸ ਮੈਚ ਵਿੱਚ ਆਪਣੇ ਜਨਮ ਦਿਨ ਮੌਕੇ ਦੌੜਾਂ ਬਣਾਈਆਂ, ਜਦਕਿ ਰਿਸ਼ਭ ਪੰਤ ਨੇ ਚੌਕਸ ਹੋ ਕੇ ਹਮਲਾਵਰ ਬੱਲੇਬਾਜ਼ੀ ਕੀਤੀ। ਮੈਚ ਲੰਚ ਤੋਂ ਇੱਕ ਘੰਟੇ ਮਗਰੋਂ ਖ਼ਤਮ ਕਰ ਦਿੱਤਾ ਗਿਆ, ਉਦੋਂ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 48 ਓਵਰ ਖੇਡ ਕੇ ਚਾਰ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਮੈਚ ਮਗਰੋਂ ਤੋਂ ਹੀ ਅਗਰਵਾਲ ਦਾ ਖ਼ਰਾਬ ਦੌਰ ਚੱਲ ਰਿਹਾ ਸੀ, ਪਰ ਇੱਥੇ ਉਹ 99 ਗੇਂਦਾਂ ਵਿੱਚ 10 ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 81 ਦੌੜਾਂ ਬਣਾ ਕੇ ਰਿਟਾਇਰ ਹੋਇਆ।

ਹਿੱਤਾਂ ਦਾ ਟਕਰਾਅ; ਕਪਿਲ ਦੇਵ ਖ਼ਿਲਾਫ਼ ਸ਼ਿਕਾਇਤ ਨਿਰਆਧਾਰ ਕਰਾਰ

ਨਵੀਂ ਦਿੱਲੀ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬੀਸੀਸੀਆਈ ਨੈਤਿਕ ਅਧਿਕਾਰੀ ਡੀਕੇ ਜੈਨ ਨੇ ਅੱਜ ਪੁਸ਼ਟੀ ਕੀਤੀ ਕਿ ਕਪਿਲ ਦੇਵ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ‘ਨਿਰਅਧਾਰ’ ਹੈ ਕਿਉਂਕਿ ਸਾਬਕਾ ਭਾਰਤੀ ਕਪਤਾਨ ਆਪਣੀਆਂ ਕਈ ਭੂਮਿਕਾਵਾਂ ਦੇ ਅਹੁਦੇ ਤੋਂ ਹਟ ਗਿਆ ਹੈ। ਬੀਸੀਸੀਆਈ ਨਾਲ ਜੈਨ ਦਾ ਇੱਕ ਸਾਲ ਦਾ ਸਮਝੌਤਾ ਇੱਕ ਮਹੀਨੇ ਵਿੱਚ ਖ਼ਤਮ ਹੋ ਜਾਵੇਗਾ। ਉਸ ਨੇ ਸ਼ਾਂਤਾ ਰੰਗਾਸਵਾਮੀ ਅਤੇ ਆਂਸ਼ੂਮਨ ਗਾਇਕਵਾੜ ਖ਼ਿਲਾਫ਼ ਦਸੰਬਰ ਵਿੱਚ ਆਈਆਂ ਸ਼ਿਕਾਇਤਾਂ ਨੂੰ ਵੀ ਗ਼ੈਰ-ਪ੍ਰਸੰਗਿਕ ਦੱਸਿਆ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜੈਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕਪਿਲ ਖ਼ਿਲਾਫ਼ 

ਭਾਵਨਾ ਨੇ ਓਲੰਪਿਕ ਦੀ ਟਿਕਟ ਕਟਾਈ

ਰਾਂਚੀ,15 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਅਥਲੀਟ ਭਾਵਨਾ ਜਾਟ ਨੇ ਅੱਜ ਇਥੇ ਕੌਮੀ ਚੈਂਪੀਅਨਸ਼ਿਪ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ ਨਵਾਂ ਕੌਮੀ ਰਿਕਾਰਡ ਬਣਾਉਣ ਮਗਰੋਂ ਟੋਕੀਓ ਓਲੰਪਿਕ-2020 ਲਈ ਕੁਆਲੀਫਾਈ ਕਰ ਲਿਆ। ਰਾਜਸਥਾਨ ਦੀ 23 ਸਾਲ ਦੀ ਇਸ ਅਥਲੀਟ ਨੇ 1: 29.54 ਸੈਕਿੰਡ ਦਾ ਸਮਾਂ ਕੱਢ ਕੇ ਓਲੰਪਿਕ ਦੀ ਟਿਕਟ ਕਟਾਈ। ਓਲੰਪਿਕ ਕੁਆਲੀਫਿਕੇਸ਼ਨ ਦਾ ਸਮਾਂ 1: 31.00 ਸੈਕਿੰਡ ਸੀ। ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਭਾਵਨਾ ਨੇ ਇਸ ਤਰ੍ਹਾਂ ਬੀਤੇ ਸਾਲ ਅਕਤੂਬਰ ਵਿੱਚ ਬਣਾਏ 1: 38.30 ਸੈਕਿੰਡ ਦੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਵਿੱਚ ਕਾਫ਼ੀ ਸੁਧਾਰ ਕੀਤਾ ਅਤੇ ਸੋਨ ਤਗ਼ਮਾ ਜਿੱਤਿਆ

ਮਨਪ੍ਰੀਤ ਨੂੰ ਐੱਫਆਈਐੱਚ ਦਾ ਸਰਵੋਤਮ ਖਿਡਾਰੀ ਪੁਰਸਕਾਰ

ਲੁਸਾਨੇ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕੌਮੀ ਪੁਰਸ਼ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਅੱਜ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦਾ ਸਾਲ ਦਾ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਇਸ ਤਰ੍ਹਾਂ ਉਸ ਲਈ ਸਾਲ 2019 ਦਾ ਸੈਸ਼ਨ ਯਾਦਗਾਰ ਰਿਹਾ, ਜਿਥੇ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਓਲੰਪਿਕ ਵਿੱਚ ਵੀ ਥਾਂ ਬਣਾਈ।

ਬੰਗਾਲ ਨੇ ਪੰਜਾਬ ਨੂੰ 151 ਦੌੜਾਂ ’ਤੇ ਰੋਕਿਆ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਸਪਿੰਨਰ ਸ਼ਾਹਬਾਜ਼ ਅਹਿਮਦ ਦੀਆਂ ਸੱਤ ਵਿਕਟਾਂ ਦੀ ਬਦੌਲਤ ਬੰਗਾਲ ਨੇ ਪਟਿਆਲਾ ਵਿੱਚ ਖੇਡੇ ਜਾ ਰਹੇ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਵਿੱਚ ਪੰਜਾਬ ਨੂੰ 151 ਦੌੜਾਂ ’ਤੇ ਰੋਕ ਦਿੱਤਾ। ਮੇਜ਼ਬਾਨ ਟੀਮ ਸਿਰਫ਼ 13 ਦੌੜਾਂ ਦੀ ਲੀਡ ਹੀ ਲੈ ਸਕੀ ਸੀ। ਪੰਜਾਬ ਦੀ ਟੀਮ ਨੇ ਅੱਜ ਤਿੰਨ ਵਿਕਟਾਂ ’ਤੇ 93 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬੰਗਾਲ ਨੇ ਪਹਿਲੀ ਪਾਰੀ ਵਿੱਚ 138 ਦੌੜਾਂ ਬਣਾਈਆਂ ਸਨ। ਬੰਗਾਲ ਦੇ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨੇ 57 ਦੌੜਾਂ ਦੇ ਕੇ ਸੱਤ ਵਿਕਟਾਂ ਝਟਕਾਈਆਂ। ਬੰਗਾਲ ਨੇ ਦੂਜੀ ਪਾਰੀ ਵਿੱਚ ਨੌਂ ਵਿਕਟਾਂ ’ਤੇ 199 ਦੌੜਾਂ ਬਣਾ ਕੇ 186 ਦੌੜਾਂ ਦੀ ਲੀਡ ਲੈ ਲਈ ਹੈ।

ਖੇਡ ਮੰਤਰਾਲਾ ਕਬੱਡੀ ਟੀਮ ਪਾਕਿ ਜਾਣ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ

ਨਵੀਂ ਦਿੱਲੀ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਵਿੱਚ ਭਾਰਤੀ ਟੀਮ ਦੀ ‘ਅਣ-ਅਧਿਕਾਰਤ' ਭਾਈਵਾਲੀ ਦੇ ਰੌਲੇ-ਰੱਪੇ ਮਗਰੋਂ ਖੇਡ ਮੰਤਰਾਲਾ ਇਸ ਪੂਰੇ ਕੇਸ ਦੀ ਜਾਂਚ ਕਰਵਾਉਣ ਦੇ ਰੌਂਅ ਵਿੱਚ ਜਾਪਦਾ ਹੈ। ਮੰਤਰਾਲੇ ਮੁਤਾਬਕ ਗੁਆਂਢੀ ਦੇਸ਼ ਵਿੱਚ ਗਏ 45 ਦੇ ਕਰੀਬ ਇਨ੍ਹਾਂ ਕਬੱਡੀ ਖਿਡਾਰੀਆਂ ਨਾਲ 12 ਅਹੁਦੇਦਾਰਾਂ ਤੇ ਕੋਚਾਂ ਦਾ ਇੱਕ ਗਰੁੱਪ ਹੈ, ਜੋ ਬਿਨਾਂ ਅਧਿਕਾਰਤ ਪ੍ਰਵਾਨਗੀ ਜਾਂ ਕਲੀਅਰੈਸ ਦੇ ਗਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092327118
Copyright © 2020, Panjabi Times. All rights reserved. Website Designed by Mozart Infotech