» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਲੰਡਨ 'ਚ 3 ਪੰਜਾਬੀ ਨੌਜਵਾਨਾਂ ਦਾ ਕਤਲ

January 21, 2020 02:00 PM

ਲੰਡਨ,20 ਜਨਵਰੀ (ਪੰਜਾਬੀ ਟਾਈਮਜ਼ ਨਿਊਜ਼ ) : -ਪੂਰਬੀ ਲੰਡਨ ਦੇ ਇਲਾਕੇ ਇਲਫੋਰਡ ਵਿਚ ਤਿੰਨ ਪੰਜਾਬੀ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਸ਼ਾਮ 7:38 ਵਜੇ ਅਲਮਸਟੈਡ ਰੋਡ, ਸੈਵਨਕਿੰਗਜ਼, ਇਲਫੋਰਡ ਵਿਖੇ ਵਾਪਰੀ ਅਤੇ ਮ੍ਰਿਤਕਾਂ ਦੀ ਉਮਰ 20 ਤੋਂ 35 ਸਾਲ ਦਰਮਿਆਨ ਦੱਸੀ ਜਾਂਦੀ ਹੈ। ਦੋ ਨੌਜਵਾਨਾਂ ਨੂੰ ਗੰਭੀਰ ਹਾਲਤ 'ਚ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਮਰਜੈਂਸੀ ਸਰਵਿਸ ਮੁਤਾਬਿਕ 20 ਤੋਂ 35 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ 'ਚ ਪਾਇਆ ਗਿਆ ਸੀ। ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਇਕ ਨੌਜਵਾਨ ਸੁਲਤਾਨਪੁਰ ਲੋਧੀ ਨੇੜਲੇ ਪਿੰਡ ਸਰਾਏ ਜੱਟਾਂ ਦਾ ਮਲਕੀਤ ਸਿੰਘ ਢਿੱਲੋਂ (35) ਦੱਸਿਆ ਜਾ ਰਿਹਾ ਹੈ, ਜੋ ਕਰੀਬ 15 ਸਾਲ ਪਹਿਲਾਂ ਇੰਗਲੈਡ ਆਇਆ ਸੀ। ਬਾਕੀ ਦੋ ਨੌਜਵਾਨਾਂ ਦੀ ਪਛਾਣ ਨਰਿੰਦਰ ਸਿੰਘ (26) ਅਤੇ ਹਰਿੰਦਰ ਕੁਮਾਰ (22) ਵਜੋਂ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਬਿਲਡਰਾਂ ਦੀ ਆਪਸੀ ਰੰਜਿਸ਼ ਕਾਰਨ ਵਾਪਰੀ। ਸ਼ਰਾਬ ਪੀਣ ਉਪਰੰਤ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ 'ਚ ਤਿੰਨ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ। ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਿਚ ਮ੍ਰਿਤਕਾਂ ਦੀਆਂ ਧੌਣਾਂ 'ਚੋਂ ਖੂਨ ਵਗ ਰਿਹਾ ਸੀ ਅਤੇ ਸੜਕ ਲਹੂ ਨਾਲ ਲੱਥਪੱਥ ਹੋਈ ਪਈ ਸੀ। ਚੀਫ਼ ਸੁਪਰਡੈਂਟ ਸਟੀਵ ਕਲੇਮੈਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ, ਪਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ। ਮੈਟਰੋਪੁਲੀਟਨ ਪੁਲਿਸ ਨੇ ਰੈਡਬ੍ਰਿਜ਼ ਬਾਰੋਅ ਵਿਚ ਕੱਲ੍ਹ ਸਵੇਰ 8 ਵਜੇ ਤੱਕ ਧਾਰਾ 60 ਲਗਾ ਦਿੱਤੀ ਹੈ। ਜਿਸ ਅਧੀਨ ਪੁਲਿਸ ਕਿਸੇ ਵੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲੈ ਸਕਦੀ ਹੈ। ਰੈਡਬ੍ਰਜ਼ਿ ਕੌਂਸਲ ਦੇ ਲੀਡਰ ਜਸ ਅਟਵਾਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਚਿੰਤਾਜਨਕ ਹਾਦਸਾ ਹੈ ਜਿਸ ਵਿਚ ਤੇਜ਼ ਹਥਿਆਰਾਂ ਦੀ ਵਰਤੋਂ ਹੋਈ ਹੈ। ਮੈਂ ਬਾਰੋਅ ਦੇ ਕਮਾਂਡਰ ਨਾਲ ਰਾਬਤੇ ਵਿਚ ਹਾਂ ਅਤੇ ਰਾਤ ਭਰ ਤੋਂ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਲੱਗੀ ਹੋਈ ਹੈ। ਲੇਬਰ ਐਮ. ਪੀ. ਸੈਮ ਟੈਰੀ ਅਤੇ ਸੈਵਨ ਕਿੰਗਜ਼ ਅਤੇ ਬਾਰਕਿੰਗ ਗੁਰੂ ਘਰ ਦੇ ਪ੍ਰਧਾਨ ਸ: ਮੇਜਰ ਸਿੰਘ ਬਾਸੀ ਨੇ ਉਕਤ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੁਲਿਸ ਜਾਂਚ ਟੀਮ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਛੁਰੇਬਾਜ਼ੀ ਦੀ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਕੁਝ ਸੂਤਰਾਂ ਅਨੁਸਾਰ ਇਹ ਦੋ ਗੁੱਟਾਂ ਦੀ ਆਪਸੀ ਲੜਾਈ ਦਾ ਨਤੀਜਾ ਹੈ। ਸੈਵਨ ਕਿੰਗਜ਼ ਕਾਰ ਦੇ ਮਾਲਕ ਨਦੀਮ ਰਾਣਾ ਨੇ ਕਿਹਾ ਕਿ ਇੱਕ ਵਿਅਕਤੀ ਲਹੂ ਨਾਲ ਲੱਥਪੱਥ ਉਸ ਕੋਲ ਆਇਆ ਅਤੇ ਮਦਦ ਮੰਗੀ ਅਤੇ ਦੱਸਿਆ ਕਿ ਕੁਝ ਹੋਰ ਲੋਕ ਜ਼ਖ਼ਮੀ ਹਾਲਤ ਵਿਚ ਪਏ ਹਨ। ਉਪਰੋਕਤ ਘਟਨਾ ਦੇ ਸਬੰਧ ਵਿਚ ਪੁਲਿਸ ਨੇ 29 ਅਤੇ 39 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਵਿਅਕਤੀ ਅਤੇ ਮ੍ਰਿਤਕ ਇੱਕ ਦੂਜੇ ਨੂੰ ਜਾਣਦੇ ਸਨ। ਲੰਡਨ ਦੇ ਮੇਅਰ ਸਦੀਕ ਖ਼ਾਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਰੈਡਬ੍ਰਿਜ਼ ਬਾਰੋਅ ਨੂੰ ਹੋਰ ਪੁਲਿਸ ਮੁਹੱਈਆ ਕਰਵਾਈ ਗਈ ਹੈ, ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਪੁਲੀਸ ਮੁਲਾਜ਼ਮ ਦੀ ਹੱਤਿਆ ਮਾਮਲੇ ਦੀ ਸੁਣਵਾਈ ਸ਼ੁਰੂ

ਰੋਮ,26 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੁਲੀਸ ਮੁਲਾਜ਼ਮ ਦੀ ਬੀਤੇ ਵਰ੍ਹੇ ਹੋਈ ਹੱਤਿਆ ਦੇ ਮਾਮਲੇ ਦੀ ਅੱਜ ਹੋਈ ਸੁਣਵਾਈ ਦੌਰਾਨ ਦੋ ਅਮਰੀਕੀ ਵਿਦਿਆਰਥੀਆਂ ਦੇ ਇਟਲੀ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ।

ਇਟਲੀ 'ਚ ਪੰਜਾਬੀ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ

ਇਟਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਦੇ ਸੂਬੇ ਲਾਸੀਓ 'ਚ ਬੀਤੇ ਦਿਨ ਪੰਜਾਬੀ ਨੌਜਵਾਨ ਵਲੋਂ ਖ਼ੁਦ ਨੂੰ ਫਾਹਾ ਲਾ ਕੇ ਕੀਤੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਪਿਆ ਕਿ ਇਕ ਹੋਰ ਅਣਹੋਣੀ ਨੇ ਪੰਜਾਬੀ ਮਾਂ ਦੀ ਕੁੱਖ ਨੂੰ ਉਜਾੜ ਕੇ ਰੱਖ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲਤੀਨਾ ਦੇ ਵੀਆ ਮਾਕੀਆ ਦਲ ਪਿਆਨੋ ਨੇੜੇ ਸ਼ਹਿਰ ਬੋਰਗੋ ਹਰਮਾਦਾ ਵਿਖੇ ਇਕ ਗਰੀਨ ਹਾਊਸ (ਇਟਾਲੀਅਨ ਭਾਸ਼ਾ ਵਿਚ 'ਸੇਹਰੇ' ਕਿਹਾ ਜਾਂਦਾ ਹੈ ਜਿਸ 'ਚ ਸਬਜ਼ੀਆਂ ਉਗਾਉਣ ਦਾ ਕੰਮ ਹੁੰਦਾ ਹੈ) ਵਿਚ ਇਕ ਪੰਜਾਬੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਹੈ | ਜਿਸ ਦੀ ਸੂਚਨਾ ਇਟਾਲੀਅਨ ਪੁਲਿਸ ਨੇ ਲਾਸੀੳ ਸੂਬੇ ਦੇ ਸਮਾਜਸੇਵੀ ਸ: ਗੁਰਮੁੱਖ ਸਿੰਘ ਹਜ਼ਾਰਾ ਨੂੰ ਦਿੱਤੀ |

ਇਟਲੀ 'ਚ ਭਾਰਤੀ ਨੌਜਵਾਨ ਨੂੰ ਕਤਲ ਦੇ ਦੋਸ਼ 'ਚ 30 ਸਾਲ ਦੀ ਕੈਦ

ਇਟਲੀ,25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਇਕ ਭਾਰਤੀ ਵਿਅਕਤੀ ਨੂੰ ਆਪਣੇ ਹੀ ਇਕ ਸਾਥੀ ਭਾਰਤੀ ਦੇ ਕਤਲ ਦੇ ਦੋਸ਼ 'ਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਸੰਜੇ ਬੀ ਨਾਂਅ ਦੇ ਇਸ 37 ਸਾਲਾਂ ਦੋਸ਼ੀ ਨੂੰ ਇਟਲੀ ਦੀ ਪਾਦੋਵਾ ਪੁਲਿਸ ਨੇ ਬੀਤੇ ਸਾਲ 11 ਫਰਵਰੀ ਦੇ ਵੱਡੇ ਤੜਕੇ ਉਦੋਂ ਗਿ੍ਫ਼ਤਾਰ ਕੀਤਾ ਸੀ ਜਦੋਂ ਉਸ ਨੇ ਪਾਦੋਵਾ ਵਿਖੇ ਆਪਣੇ ਘਰ 'ਚ ਕੁਝ ਦਿਨ ਪਹਿਲਾਂ ਹੀ ਰਹਿਣ ਆਏ 45 ਸਾਲਾਂ ਹੁਸ਼ਿਆਰ ਸਿੰਘ ਨੂੰ ਚਾਕੂਆਂ ਦੇ ਲਗਾਤਾਰ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | 

ਇਟਲੀ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 6 ਮੌਤਾਂ

ਮਿਲਾਨ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਨੇ ਯੂਰਪੀਅਨ ਦੇਸ਼ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ | ਜਿਸ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾਂ ਪੈਰਾ ਦੀ ਪਾ ਦਿੱਤੀ ਹੈ | ਤਾਜ਼ਾ ਰਿਪੋਰਟ ਅਨੁਸਾਰ ਇਟਲੀ ਵਿਚ 219 ਲੋਕਾਂ ਨੂੰ ਕਰੋਨਾ ਵਾਇਰਸ ਨੇ ਆਪਣੇ ਪੰਜੇ 'ਚ ਜਕੜ ਰੱਖਿਆ ਹੈ ਜਿਹੜੇ ਕਿ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ | ਇਟਲੀ ਦਾ ਪੂਰਾ ਸਿਹਤ ਵਿਭਾਗ ਅੱਡੀਆਂ ਭਾਰ ਹੋ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਕਰ ਰਿਹਾ ਹੈ 

ਬੀਬੀ ਜਗੀਰ ਕੌਰ ਦਾ ਬਰੇਸ਼ੀਆ 'ਚ ਅਕਾਲੀ ਵਰਕਰਾਂ ਵਲੋਂ ਨਿੱਘਾ ਸਵਾਗਤ

ਬਰੇਸ਼ੀਆ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸ਼੍ਰੋਮਣੀ ਅਕਾਲੀ ਦਲ (ਬ) ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਰੇਸ਼ੀਆ ਪਹੁੰਚਣ 'ਤੇ ਪਾਰਟੀ ਵਰਕਰਾਂ ਤੇ ਸਿੱਖ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਰਨੈਲ ਸਿੰਘ ਡੋਗਰਾਂਵਾਲਾ ਦੇ ਬਰੇਸ਼ੀਆ ਰਹਿੰਦੇ ਪਰਿਵਾਰ ਵਲੋਂ ਸ. ਜਸਵੀਰ ਸਿੰਘ ਡੋਗਰਾਂਵਾਲਾ ਦੀ ਅਗਵਾਈ ਹੇਠ ਉਨ੍ਹਾਂ ਦੇ ਸਵਾਗਤ ਹਿੱਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ 'ਚ ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਰਕਰਾਂ ਨੇ ਗਰਮਜੋਸ਼ੀ ਨਾਲ ਭਾਗ ਲਿਆ | ਸਮਾਗਮ 'ਚ ਪਹੁੰਚਣ 'ਤੇ ਬੀਬੀ ਜਗੀਰ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ | 

ਕੋਰੋਨਾ ਵਾਇਰਸ ਕਾਰਨ ਇਟਲੀ 'ਚ ਭਾਰਤੀ ਭਾਈਚਾਰੇ ਵਲੋਂ ਅਨੇਕਾਂ ਸਮਾਗਮ ਰੱਦ

ਵੀਨਸ (ਇਟਲੀ),25 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ 'ਚ ਵਧੇ ਕੋਰੋਨਾ ਵਾਇਰਸ ਦੇ ਚਲਦਿਆਂ ਇਟਾਲੀਅਨ ਸਰਕਾਰ ਦੀਆਂ ਹਦਾਇਤਾਂ ਨੂੰ ਅਮਲ 'ਚ ਲਿਆਉਂਦੇ ਹੋਇਆ ਇਥੋਂ ਦੇ ਭਾਰਤੀ ਭਾਈਚਾਰੇ ਦੁਆਰਾ ਅਨੇਕਾਂ ਸਮਾਗਮ ਰੱਦ ਕਰ ਦਿੱਤੇ ਗਏ ਹਨ | ਜਿਸ ਤਹਿਤ ਗੁਰਦੁਆਰਿਆਂ, ਮੰਦਿਰ ਕਮੇਟੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੁਆਰਾ ਆਉਣ ਵਾਲੇ ਕੁਝ ਦਿਨਾਂ ਤੱਕ ਕੋਈ ਵੀ ਸਮਾਗਮ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ | 

ਕੋਰੋਨਾ ਵਾਇਰਸ ਕਾਰਨ ਹਮਲੇ ਦੀ ਸ਼ਿਕਾਰ ਚੀਨੀ ਸਹੇਲੀ ਨੂੰ ਬਚਾਉਣ ਦੀ ਕੋਸ਼ਿਸ਼ ਭਾਰਤੀ ਜ਼ਖ਼ਮੀ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਕਰ ਕੇ ਨਸਲੀ ਹਮਲੇ ਦਾ ਸ਼ਿਕਾਰ ਹੋਈ ਚੀਨੀ ਮੂਲ ਦੀ 28 ਸਾਲਾ ਮੈਂਡੀ ਹੁੰਗ ਨੂੰ ਭਾਰਤੀ ਮੂਲ ਦੀ ਮੀਰਾ ਸੋਲੰਕੀ ਬਚਾਉਣ ਦੀ ਕੋਸ਼ਿਸ਼ 'ਚ ਖ਼ੁਦ ਜ਼ਖ਼ਮੀ ਹੋ ਗਈ | ਬਰਮਿੰਘਮ ਦੇ ਸੋਲੀਹੁੱਲ ਇਲਾਕੇ 'ਚ ਵਕਾਲਤ ਦੀ ਟਰੇਨਿੰਗ ਲੈ ਰਹੀ ਮੀਰਾ ਸੋਲੰਕੀ ਜਦੋਂ ਆਪਣੇ ਦੋਸਤਾਂ ਨਾਲ ਆਪਣਾ 29ਵਾਂ ਜਨਮ ਦਿਨ ਮਨਾ ਕੇ ਬਰਮਿੰਘਮ ਦੇ ਐਨਾ ਰੋਚਾ ਬਾਰ ਵਿਚੋਂ ਬਾਹਰ ਆਈ ਤਾਂ ਇਕ ਏਸ਼ਿਆਈ ਲੋਕਾਂ ਦੇ ਗਰੁੱਪ ਨੇ ਉਸ ਦੀ 28 ਸਾਲਾ ਦੋਸਤ ਮੈਂਡੀ ਹੁੰਗ ਨੂੰ ਨਿਸ਼ਾਨਾ ਬਣਾਇਆ | ਸੋਲੰਕੀ ਨੇ ਕਿਹਾ ਕਿ ਦੇਰ ਰਾਤ ਇਕ ਵਿਅਕਤੀ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਅਤੇ ਉਸ ਦੀਆਂ ਸਹੇਲੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ |

ਕਾਂਗਰਸ ਦੇ 'ਜੰਗ ਇੰਡੀਆ ਕੇ ਬੋਲ' ਦੀ ਯੂ. ਕੇ. ਵਿਚ ਸ਼ੁਰੂਆਤ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਕਾਂਗਰਸ ਵਲੋਂ ਸ਼ੁਰੂ ਕੀਤੀ 'ਜੰਗ ਇੰਡੀਆ ਕੇ ਬੋਲ' ਮੁਹਿੰਮ ਦੀ ਯੂ. ਕੇ. ਵਿਚ ਸ਼ੁਰੂਆਤ ਅੱਜ ਲੰਡਨ ਤੋਂ ਕੀਤੀ ਗਈ | ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵਲੋਂ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਕਰਵਾਏ ਸਮਾਰੋਹ ਦੌਰਾਨ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਨਿਵਾਸ ਬੀ. ਵੀ. ਅਤੇ ਰਾਸ਼ਟਰੀ ਵਿਦਿਆਰਥੀ ਯੂਨੀਅਨ ਭਾਰਤ ਦੇ ਪ੍ਰਧਾਨ ਨੀਰਜ ਕੁੰਦਨ ਵਿਸ਼ੇਸ਼ ਤੌਰ 'ਤੇ ਪਹੁੰਚੇ |

ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂੰ ਕਰਵਾਉਣ ਲਈ ਗਲਾਸਗੋ 'ਚ ਵਿਸ਼ਾਲ ਸੈਮੀਨਾਰ

ਲੈਸਟਰ (ਇੰਗਲੈਂਡ),24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਸਕਾਟਲੈਂਡ ਦੇ ਗਲਾਸਗੋ ਸ਼ਹਿਰ 'ਚ 'ਸਕਾਟਿਸ਼ ਇੰਡੀਅਨ ਫ਼ਾਰ ਜਸਟਿਸ' ਸੰਸਥਾ ਵਲੋਂ ਗਲਾਸਗੋ ਦੇ ਕਮਿਊਨਿਟੀ ਸੈਂਟਰਲ ਹਾਲ ਮੈਰੀਹਿੱਲ ਵਿਖੇ ਵਿਸ਼ਾਲ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਭਾਰਤ ਸਰਕਾਰ ਵਲੋਂ ਲੋਕਾਂ ਸਿਰ ਥੋਪੇ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂੰ ਕਰਵਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਜਸਮੀਤ ਬਿੰਦਰਾ ਅਤੇ ਪਰਮਜੀਤ ਬਾਸੀ ਦੇ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਨਾਲ ਹੋਈ¢ ਇਸ ਉਪਰੰਤ ਅੰਕਨਾ ਵਲੋਂ 'ਹਮ ਦੇਖੇਂਗੇ' ਗੀਤ ਗਾ ਕੇ ਸਮਾਗਮ ਨੂੰ ਸੰਗੀਤਮਈ ਕੀਤਾ ਗਿਆ¢ ਡਾ: ਸਾਮਰਾ ਖ਼ਾਨ ਨੇ ਕਿਹਾ ਕਿ ਭਾਰਤ ਨੂੰ ਹਿੰਦੂਤਵੀ ਰੰਗ 'ਚ ਰੰਗਣ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ

ਅਮਰੀਕਾ ਨੇ ਅਸਾਂਜ ’ਤੇ ਖੁਫੀਆਂ ਸੂਤਰਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਾਏ

ਲੰਡਨ,24 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੱਥੇ ਅਦਾਲਤ ਵਿੱਚ ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਦੀ ਹਵਾਲਗੀ ਸਬੰਧੀ ਕੇਸ ਦੀ ਸੁਣਵਾਈ ਸ਼ੁਰੂ ਹੋਣ ’ਤੇ ਅਮਰੀਕਾ ਦੇ ਵਕੀਲ ਨੇ ਅਸਾਂਜ ’ਤੇ ਅਮਰੀਕੀ ਸਰਕਾਰ ਦੇ ਦਸਤਾਵੇਜ਼ਾਂ ਨੂੰ ਛਾਪ ਕੇ ਖ਼ੁਫ਼ੀਆ ਸੂਤਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾਉਣ ਦੇ ਦੋਸ਼ ਲਾਏ। ਅਮਰੀਕਾ ਦੇ ਜਾਸੂਸੀ ਐਕਟ ਤਹਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜ ਨੇ 2010 ਵਿੱਚ ਆਪਣੀ ਵੈੱਬਸਾਈਟ ਜਾਰੀ ਕਰਦਿਆਂ 

2021 ਜਨਗਣਨਾ 'ਚ ਸਿੱਖਾਂ ਦੀ ਗਿਣਤੀ ਖਾਨਾ ਲਾਜ਼ਮੀ ਬਣਾਉਣ ਲਈ ਹੱਕ 'ਚ ਆਏ 200 ਸੰਸਦ ਮੈਂਬਰ

ਲੰਡਨ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  2021 'ਚ ਬਰਤਾਨੀਆ ਦੀ ਹੋ ਰਹੀ ਜਨਗਣਨਾ ਵਿਚ ਸਿੱਖਾਂ ਨੂੰ ਐਥਨਿਕ ਗਰੁੱਪ ਦੇ ਤੌਰ 'ਤੇ ਵੱਖਰੀ ਗਿਣਤੀ ਕਰਨ ਲਈ ਖਾਨਾ ਲਾਜ਼ਮੀ ਬਣਾਉਣ ਲਈ ਚੱਲ ਰਹੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਇਸ ਮੁਹਿੰਮ ਨੂੰ ਯੂ.ਕੇ. ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ 200 ਦੇ ਕਰੀਬ ਸੰਸਦ ਮੈਂਬਰਾਂ ਨੇ ਹਮਾਇਤ ਦਿੱਤੀ ਹੈ | ਇਨ੍ਹਾਂ ਸੰਸਦ ਮੈਂਬਰਾਂ ਵਿਚ ਪੰਜਾਬੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ, ਸੀਮਾ ਮਲਹੋਤਰਾ, ਐਮ.ਪੀ. ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਵੀ ਸ਼ਾਮਿਲ ਹਨ | ਬੀਤੇ ਕੁਝ ਦਿਨਾਂ ਤੋਂ ਸਿੱਖ ਫੈਡਰੇਸ਼ਨ ਯੂ.ਕੇ. ਸਰਕਾਰ 'ਤੇ ਰਾਜਸੀ ਦਬਾਅ ਵਧਾਉਣ ਲਈ ਯਤਨ ਕਰ ਰਹੀ ਹੈ 

ਬੀਬੀ ਜਗੀਰ ਕੌਰ ਵਲੋਂ ਇਟਲੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਵੈਰੋਨਾ (ਇਟਲੀ),23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇਟਲੀ ਪਹੁੰਚੇ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਵਲੋਂ ਬੀਤੇ ਦਿਨ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਅਕਾਲੀ ਦਲ ਇਟਲੀ ਦੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਹੋਰ ਮਜ਼ਬੂਤ ਦਿਸ਼ਾ ਵੱਲ ਜਾ ਰਹੀ ਹੈ ਅਤੇ ਐਨ.ਆਰ.ਆਈਜ਼ ਦੁਆਰਾ ਵੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਨੂੰ ਇਟਲੀ 'ਚ ਰਹਿ ਰਹੇ ਕੱਚੇ ਭਾਰਤੀਆਂ ਲਈ ਉਨ੍ਹਾਂ• ਦੇ ਪਾਸਪੋਰਟ ਰੀਨਿਊ ਕਰਵਾਉਣ ਲਈ ਮਦਦ ਕਰਨ ਲਈ ਵੀ ਭਾਰਤ ਸਰਕਾਰ ਤੱਕ ਆਵਾਜ਼ ਉਠਾਉਣ ਲਈ ਕਿਹਾ ਗਿਆ | ਉਨ੍ਹਾਂ• ਦੱਸਿਆ ਕਿ ਜਲਦੀ ਹੀ ਸਾਰੇ ਦੇਸ਼ਾਂ ਵਿਚ ਪਾਰਟੀ ਦੇ ਯੁਨਿਟ ਬਣਾ ਦਿੱਤੇ ਜਾਣਗੇ |

ਯੂ.ਕੇ. ਨਵੇਂ ਰੰਗ ਦਾ ਪਾਸਪੋਰਟ ਜਾਰੀ ਕਰੇਗਾ

ਲੰਡਨ,23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂ.ਕੇ. ਨੇ ਹੁਣ ਆਪਣੀ ਮੂਲ ਪਛਾਣ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ | ਰਾਸ਼ਟਰੀ ਪਛਾਣ ਦੇ ਪ੍ਰਤੀਕ ਪਾਸਪੋਰਟ ਨੂੰ ਹੁਣ ਪੁਰਾਣੇ ਗੂੜੇ ਨੀਲੇ-ਸੁਨਹਿਰੀ ਰੰਗ ਵਿਚ ਲਿਆਉਣ ਦੀ ਤਿਆਰੀ ਹੈ | ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿੱਤੀ | ਯੂਰਪੀ ਯੂਨੀਅਨ ਦੇ ਪਾਸਪੋਰਟ ਦਾ ਰੰਗ ਬਰਗੰਡੀ (ਡੂੰਘਾ ਜਾਮਨੀ) ਹੈ ਅਤੇ 1988 ਤੋਂ ਬਰਤਾਨੀਆ ਵਿਚ ਵੀ ਇਸੇ ਰੰਗ ਦੇ ਯਾਤਰਾ ਦਸਤਾਵੇਜ਼ ਦੀ ਵਰਤੋਂ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਬਿ੍ਟਿਸ਼ ਪਾਸਪੋਰਟ ਦਾ ਕਵਰ ਗੂੜਾ ਨੀਲਾ ਹੀ ਹੁੰਦਾ ਸੀ | ਪਾਸਪੋਰਟ ਦਾ ਰੰਗ ਸਾਬਕਾ ਬਿ੍ਟਿਸ਼ ਕਾਲ ਦਾ ਹੋਣਾ ਹੋਰ ਬਿ੍ਟਿਸ਼ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ |

ਇਟਲੀ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਹਜ਼ਾਰਾਂ ਭਾਰਤੀਆਂ ਦਾ ਖੁਸ ਰਿਹਾ ਰੁਜ਼ਗਾਰ

ਮਿਲਾਨ (ਇਟਲੀ),23 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਚੀਨ ਦੇ ਵੁਹਾਨ ਸ਼ਹਿਰ ਤੋਂ ਪੈਦਾ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨਿਆ ਵਿਚ ਤਹਿਲਕਾ ਮਚਾ ਰੱਖਿਆ ਹੈ | ਇਹ ਵਾਇਰਸ ਜਿਸ ਦਾ ਨਾਂਅ ਸੁਣ ਕੇ ਹੀ ਆਮ ਲੋਕਾਂ ਦੇ ਤਾਂ ਕੀ, ਡਾਕਟਰਾਂ ਨੂੰ ਵੀ ਪਸੀਨੇ ਆ ਰਹੇ ਹਨ, ਹੁਣ ਤੱਕ ਇਹ ਵਾਇਰਸ ਦੁਨਿਆ ਭਰ ਵਿਚ ਹਜ਼ਾਰਾਂ ਲੋਕਾਂ ਲਈ ਮੌਤ ਦਾ ਯਮਦੂਤ ਬਣ ਚੁੱਕਾ ਹੈ | ਕੋਰੋਨਾ ਵਾਇਰਸ ਨੇ ਏਸ਼ੀਆ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਯੂਰਪੀਅਨ ਦੇਸ਼ ਇਟਲੀ ਨੂੰ ਵੀ ਬੁਰੀ ਤਰ੍ਹਾਂ ਝੰਬਿਆ ਹੈ, ਜਿਸ ਕਾਰਨ 2 ਲੋਕਾਂ ਦੀ ਮੌਤ ਨੇ ਇਟਲੀ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ | ਤਾਜ਼ਾ ਰਿਪੋਰਟ ਅਨੁਸਾਰ ਇਟਲੀ ਵਿਚ 76 ਲੋਕਾਂ ਨੂੰ ਕੋਰੋਨਾ ਵਾਇਰਸ ਨੇ ਆਪਣੇ ਪੰਜੇ 'ਚ ਜਕੜ ਰੱਖਿਆ ਹੈ | 

ਇਟਲੀ 'ਚ ਗ਼ੈਰ-ਕਾਨੂੰਨੀ ਢੰਗ ਨਾਲ ਸਵਾਰੀਆਂ ਲਿਜਾ ਰਹੇ ਡਰਾਈਵਰਾਂ ਨੂੰ ਜੁਰਮਾਨਾ

ਮਿਲਾਨ (ਇਟਲੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਟਲੀ ਦੇ ਸ਼ਹਿਰ ਮਿਲਾਨ 'ਚ ਸਥਿਤ ਮਾਲਪੈਨਸਾ ਹਵਾਈ ਅੱਡੇ 'ਤੇ ਇਟਾਲੀਅਨ ਪੁਲਿਸ ਗੁਆਰਦੀਆ ਦੀ ਫੀਨਾਨਸਾ ਵਲੋਂ ਗ਼ੈਰ-ਕਾਨੰੂਨੀ ਢੰਗ ਨਾਲ ਆਪਣੀ ਨਿੱਜੀ ਗੱਡੀਆਂ ਦੁਆਰਾ ਸਵਾਰੀਆਂ ਢੋਹਣ ਦਾ ਕੰਮ ਕਰ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ, ਜਿਸ 'ਚ ਪੰਜ ਇਟਾਲੀਅਨ ਦੋ ਪਾਕਿਸਤਾਨੀ ਇਕ ਭਾਰਤੀ ਅਤੇ ਇਕ ਬੰਗਲਾਦੇਸ਼ ਦਾ ਨਾਗਰਿਕ ਸ਼ਾਮਿਲ ਹਨ | 

ਅਦਾਲਤੀ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਅੰਮਿ੍ਤਪਾਲ ਸਿੰਘ ਨੂੰ ਕੈਦ

ਲੰਡਨ,,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਾਰਡਿਫ ਕਰਾਊਨ ਕੋਰਟ 'ਚ ਵੁਲਵਰਹੈਂਪਟਨ ਦੇ ਡਡਲੀ ਇਲਾਕੇ ਦੀ ਫੋਕਸਹਿੱਲ ਪਾਰਕ ਦੇ 31 ਸਾਲਾ ਅੰਮਿ੍ਤਪਾਲ ਸਿੰਘ ਥਾਂਦੀ ਨੂੰ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ 'ਚ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ 'ਚ ਦੱਸਿਆ ਗਿਆ ਕਿ ਬੀਤੇ ਸਾਲ 21 ਜੁਲਾਈ ਨੂੰ ਇਕ ਮੋਟਰ ਸਾਈਕਲ ਸਵਾਰ ਪੁਲਿਸ ਅਧਿਕਾਰੀ ਤੋਂ ਬਚਣ ਲਈ ਥਾਂਦੀ ਨੇ 30 ਮੀਲ ਪ੍ਰਤੀ ਘੰਟਾ ਰਫ਼ਤਾਰ ਵਾਲੀ ਸੜਕ 'ਤੇ 90 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਕਾਰ ਭਜਾਈ | ਇੱਥੇ ਹੀ ਬੱਸ ਨਹੀਂ ਉਸ ਨੇ ਪੁਲਿਸ ਤੋਂ ਬਚਣ ਲਈ ਇਕ ਸਮੇਂ 120 ਮੀਲ ਦੀ ਰਫ਼ਤਾਰ ਤੱਕ ਸੂਈਆਂ ਚਾੜ੍ਹ ਦਿੱਤੀਆਂ ਸਨ | 

ਲੰਡਨ ਦੀ ਮਸਜਿਦ 'ਚ ਚਾਕੂ ਨਾਲ ਹਮਲਾ

ਲੰਡਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੀ ਇਕ ਮਸਜਿਦ ਵਿਚ ਚਾਕੂ ਨਾਲ ਹਮਲਾ ਕਰਕੇ ਇਕ 70 ਸਾਲ ਦੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ ਅਤੇ 29 ਸਾਲਾ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਹਮਲਾ ਰੀਜੈਂਟ ਪਾਰਕ ਨੇੜੇ ਲੰਡਨ ਸੈਂਟਰਲ ਮਸਜਿਦ 'ਚ ਕੱਲ੍ਹ ਹੋਇਆ | ਜ਼ਖ਼ਮੀ ਵਿਅਕਤੀ ਨੂੰ ਐਮਰਜੈਂਸੀ ਸੇਵਾਵਾਂ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ | 

ਪਿ੍ੰਸ ਚਾਰਲਸ ਵਲੋਂ ਲੈਸਟਰ 'ਚ ਵੱਖ-ਵੱਖ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ

ਲੈਸਟਰ (ਇੰਗਲੈਂਡ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਲੈਸਟਰ ਦੇ ਸਿਟੀ ਸੈਂਟਰ ਵਿਖੇ ਨਵੀਂ ਬਣੀ ਮਾਰਕੀਟ ਦਾ ਉਦਘਾਟਨ ਕਰਨ ਅਤੇ ਲੈਸਟਰ ਸ਼ਹਿਰ 'ਚ ਸ਼ੁਰੂ ਕੀਤੀ ਗਈ ਲੋਕ ਭਲਾਈ ਦੇ ਕਾਰਜ ਕਰਨ ਲਈ ਨਵੀਂ ਚੈਰਿਟੀ ਬਿ੍ਟਿਸ਼ ਏਸ਼ੀਅਨ ਮਿਡਲੈਂਡ ਚੈਪਟਰ ਦਾ ਆਰੰਭ ਕਰਨ ਲਈ ਲੈਸਟਰ ਪੁੱਜੇ ਬਰਤਾਨੀਆ ਸ਼ਾਹੀ ਖ਼ਾਨਦਾਨ ਦੇ ਪਿ੍ੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਲਾ ਨੇ ਲੈਸਟਰ 'ਚ ਰਹਿੰਦੇ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਇਸ ਫੇਰੀ ਦੌਰਾਨ ਪਿ੍ੰਸ ਚਾਰਲਸ ਨੇ ਲਕਬਰੋਅ ਨੇੜੇ ਜ਼ਖ਼ਮੀ ਫ਼ੌਜੀਆਂ ਦੇ ਇਲਾਜ ਲਈ ਨਵੇਂ ਬਣਾਏ ਗਏ ਇਕ ਹਸਪਤਾਲ ਦਾ ਉਦਘਾਟਨ ਵੀ ਕੀਤਾ¢ ਇਸ ਮੌਕੇ ਪਿ੍ੰਸ ਚਾਰਲਸ ਨਾਲ ਪਿ੍ੰਸ ਵਿਲੀਅਮਜ਼ ਅਤੇ ਕੈਟ ਵਿਲੀਅਮ 

ਅਰਜਨ ਸਿੰਘ ਦੇ ਕਤਲ ਮਾਮਲੇ ਦਾ ਦੋਸ਼ੀ ਅਦਾਲਤ 'ਚ ਪੇਸ਼

ਲੰਡਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨੌਟਿੰਘਮ ਟਰੈਂਟ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬੀ ਮੂਲ ਦੇ ਅਰਜਨ ਸਿੰਘ ਦੇ ਕਤਲ ਮਾਮਲੇ 'ਚ ਗਿ੍ਫ਼ਤਾਰ ਕੀਤੇ 20 ਸਾਲਾ ਮੈਥਿਊਸ ਟੇਕਲ ਨੂੰ ਨੌਟਿੰਘਮ ਕਰਾਊਨ ਕੋਰਟ 'ਚ ਜੱਜ ਸਟੂਅਰਟ ਰੇਫੈਰਟੀ ਕਿਊ ਸੀ ਅੱਗੇ ਪੇਸ਼ ਕੀਤਾ ਗਿਆ | ਸਰਕਾਰੀ ਵਕੀਲ ਜੇਮਸ ਥਾਮਸ ਨੇ ਕਿਹਾ ਕਿ ਕੇਸ ਦੀ ਸੁਣਵਾਈ 22 ਜੂਨ ਤੋਂ ਸ਼ੁਰੂ ਹੋਵੇਗੀ | ਮੈਥਿਊਸ ਨੇ ਅਰਜਨ ਸਿੰਘ ਦੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦਿਆਂ, ਉਸ ਤੋਂ ਨਕਦੀ ਲੁੱਟਣ ਤੋਂ ਇਨਕਾਰ ਕੀਤਾ ਹੈ | ਹੀਥਰਟਨ, ਡਰਬੀ ਵਾਸੀ ਅਰਜਨ ਸਿੰਘ 'ਤੇ 18 ਜਨਵਰੀ ਨੂੰ ਲੌਾਗ ਰੋਅ ਸਿਟੀ ਸੈਂਟਰ ਵਿਚ ਸਵੇਰੇ 4 ਵਜੇ ਹਮਲਾ ਕੀਤਾ ਗਿਆ ਸੀ, ਜਿਸ ਦੀ ਅਗਲੇ ਦਿਨ ਹਸਪਤਾਲ ਵਿਚ ਮੌਤ ਹੋ ਗਈ ਸੀ |

ਸਿੱਖ ਨੌਜਵਾਨ ਹੋਇਆ ਆਸਟ੍ਰੇਲੀਅਨ ਫ਼ੌਜ 'ਚ ਭਰਤੀ

ਬਿ੍ਸਬੇਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਆਸਟ੍ਰੇਲੀਆ ਅੰਦਰ ਜਿੱਥੇ ਸਮੇਂ-ਸਮੇਂ ਉੱਪਰ ਨਸਲਵਾਦ ਦੀਆਂ ਘਟਨਾਵਾਂ ਹੁੰਦੀਆਂ ਹਨ, ਉੱਥੇ ਹੀ ਸਰਕਾਰ ਆਪਣੀਆਂ ਨੀਤੀਆਂ ਰਾਹੀਂ ਬਰਾਬਰਤਾ ਅਤੇ ਸਤਿਕਾਰ ਲੋਕਾਂ ਵਿਚ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਹੈ | ਆਸਟ੍ਰੇਲੀਅਨ ਫ਼ੌਜ 'ਚ ਸਿੱਖੀ ਸਰੂਪ 'ਚ ਕੁਈਨਸਲੈਂਡ ਦੇ ਬਿ੍ਸਬੇਨ ਸ਼ਹਿਰ ਦੇ ਵਸਨੀਕ ਦਿਲਬਾਗ ਸਿੰਘ ਨੇ ਭਰਤੀ ਹੋ ਕੇ ਆਪਣਾ ਸੁਪਨਾ ਪੂਰਾ ਕੀਤਾ | ਦਿਲਬਾਗ ਸਿੰਘ ਸਪੁੱਤਰ ਰਣਜੀਤ ਸਿੰਘ ਪਿੰਡ ਠੱਕਰਪੁਰਾ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092275468
Copyright © 2020, Panjabi Times. All rights reserved. Website Designed by Mozart Infotech