ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

January 30, 2020 03:07 PM

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ? ਰਾਜਨੀਤਕ ਹਲਕਿਆ ਅੰਦਰ ਇਸ ਡਰੋਨ ਹਮਲੇ ਅਤੇ ਟਰੰਪ ਦੀ ਧਮਕੀ ਬਾਦ ਦੁਨੀਆ ਅੰਦਰ ਇਹ ਇਕ ਚਰਚਾ ਵੀ ਗਰਮ ਹੋ ਗਈ ਹੈ, 'ਕਿ ਟਰੰਪ ਜਿਸ 'ਤੇ ਇਕ ਮਹਾ ਅਭਿਯੋਗ ਚਲ ਰਿਹਾ ਹੈ। ਰਾਸ਼ਟਰਪਤੀ ਚੋਣ ਜਿਤਣ ਲਈ ਅਜਿਹੇ ਮੌਕੇ ਦੀ ਤਾਲਾਸ਼ 'ਚ ਇਹੋ ਜਿਹੇ ਹਾਲਾਤ ਪੈਦਾ ਕਰ ਰਿਹਾ ਹੈ! ਕੁਝ ਵੀ ਹੋਵੇ! ਟਰੰਪ ਦੀ ਇਹ ਇਕ ਵੱਡੀ ਰਾਜਸੀ ਗਲਤੀ ਹੋਵੇਗੀ, 'ਜੇਕਰ ਉਹ ਇਰਾਨ ਵਿਰੁਧ ਜੰਗ ਛੇੜ ਕੇ ਰਾਸ਼ਟਰਪਤੀ ਦੀ ਚੋਣ ਜਿਤਣ ਦੀ ਆਸ ਰੱਖੇਗਾ?

       ਇਰਾਨ ਵਿਰੁਧ ਜੰਗ ਵਿੱਚ ਅਮਰੀਕਾ ਅੱਗੇ ਹੈ, ਪਰ ਲੋਕ ਰਾਏ ਅੰਦਰ ਉਹ ਅਮਨ ਨੂੰ ਢਾਅ ਲਾਉਣ ਕਰਕੇ ਉਸ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ? ਸੁਲੇਮਾਨੀ 'ਤੇ ਹਮਲਾ ਇਸੇ ਰੋਸ਼ਨੀ 'ਚ ਸਮਝਿਆ ਜਾ ਰਿਹਾ ਹੈ। ਟਰੰਪ ਨੂੰ ਸਮਝਣਾ ਚਾਹੀਦਾ ਕਿ ਸੁਲੇਮਾਨੀ ਨੂੰ ਮਾਰਨਾ ਉਸ ਨੂੰ ਸ਼ਹੀਦ ਬਣਾ ਕੇ, 'ਇਸਲਾਮੀ ਮੁਲਕਾਂ ਅੰਦਰ ਉਸ ਨੂੰ ਹੀਰੋ ਬਣਾ ਦਿੱਤਾ ਹੈ ? ਹੁਣ ਜੇਕਰ ਟਰੰਪ ਨੇ ਮੱਧ-ਪੂਰਬ ਅੰਦਰ ਅੱਗ ਲਾ ਦਿੱਤੀ ਤਾਂ ਇਹ ਅੱਗ ਦੀ ਲਪੇਟ 'ਚ ਸਾਰਾ ਸੰਸਾਰ ਸਮੇਤ ਅਮਰੀਕਾ ਤਬਾਹ ਹੋ ਜਾਵੇਗਾ ? ਜੋ ਰੋਲ ਬਰਤਾਨੀਆਂ ਅਤੇ ਕੁਝ ਨਾਟੋ ਦੇ ਭਾਈਵਾਲ ਦੇਸ਼ ਅਦਾ ਕਰ ਰਹੇ ਹਨ, 'ਉਨ੍ਹਾਂ ਨੂੰ ਜਦੋਂ ਜੰਗ ਦਾ ਸੇਕ ਲੱਗੇਗਾ ਤਾਂ ਸਭ ਕੁਝ ਭੁਲ ਜਾਵੇਗਾ ! ਅੱਜ ਦੇ ਸੰਦਰਭ ਅੰਦਰ ਜੋ ਰੋਲ ਸੰਯੁਕਤ ਰਾਸ਼ਟਰ ਨੂੰ ਅਦਾ ਕਰਨਾ ਚਾਹੀਦਾ ਸੀ, 'ਉਹ ਵੀ ਕਾਫੀ ਕੁਝ ਨਹੀਂ। ਸਗੋਂ ਦੋਨੋਂ ਦੇਸ਼ਾਂ ਨੂੰ ਸੰਜਮ ਵਰਤਣ ਦਾ ਕਹਿ ਕੇ ਹਮਲਾਵਰ ਨੂੰ ਹੋਰ ਪਤਿਆਉਣਾ ਹੈ। ਅਮਰੀਕਾ ਵੱਲੋ ਹਮਲਾ ਕਰਨਾ ਤੇ ਧਮਕੀ ਵੀ ਦੇਣੀ  ਕਿਥੋਂ ਦਾ ਇਹ ਇਨਸਾਫ਼ ਹੈ ? ਭਾਰਤ ਜਿਹੜਾ ਕਦੀ ਗੁਟ-ਨਿਰਲੇਪ ਦੇਸ਼ਾਂ ਦਾ ਮੋਢੀ ਰਿਹਾ ਸੀ, ਮੋਦੀ ਸਰਕਾਰ ਵੱਲੋ ਇਹ ਕਹਿ ਕੇ ਪੱਲਾ ਝਾੜ ਦੇਣਾ ਕਿ, 'ਦੋਨੋ ਦੇਸ਼ ਸੰਜਮ ਵਰਤਣ ਕੌਮਾਂਤਰੀ ਪਿੜ ਅੰਦਰ ਭਾਰਤ ਦੀ ਵਿਦੇਸ਼ ਨੀਤੀ ਤੋਂ ਪਿਛੇ ਹੱਟਣਾ ਹੈ।

       ਅਮਰੀਕੀ ਰਾਸ਼ਟਰਪਤੀ ਦੀ ਇਹ ਧਮਕੀ ਕਿ ਇਰਾਨ ਦੇ 52-ਅਹਿਮ ਟਿਕਾਣਿਆ ਤੇ ਹਮਲੇ ਹੋਣਗੇ ਅਤੇ ਫਿਰ ਜਰਨੈਲਾਂ ਤੇ ਹਮਲਾ ਇਹ ਅਮਰੀਕੀ ਸਾਮਰਾਜ ਦੀ ਨਿੰਦਣਯੋਗ ਮਨਮਾਨੀ ਹੀ ਨਹੀਂ ਸਗੋਂ ਫੌਜੀ ਧੌਂਸ ਅਤੇ ਸੰਸਾਰ ਅਮਨ ਨੂੰ ਇਕ ਵੱਡਾ ਖਤਰਾ ਪੈਦਾ ਕਰਨਾ ਹੈ। ਦੁਨੀਆਂ ਅੰਦਰ ਜੇਕਰ ਜੰਗ ਭੜਕਦੀ ਹੈ ਤਾਂ ਇਸ ਲਈ ਸਾਮਰਾਜ ਅਮਰੀਕਾ ਜ਼ਿੰਮੇਵਾਰ ਹੋਵੇਗਾ ? ਆਪਣੀ ਵਿਸ਼ਵ ਵਿਆਪੀ ਸਰਦਾਰੀ ਨੂੰ ਹੋਰ ਮਜ਼ਬੂਤ ਕਰਨ ਅਤੇ ਆਰਥਿਕ ਸੰਕਟ ਦੇ ਨਾਂਹ ਪੱਖੀ ਪ੍ਰਭਾਵਾਂ ਉਪਰ ਕਾਬੂ ਪਾਉਣ ਦੇ ਆਪਣੇ ਯਤਨਾਂ ਵਿੱਚ, 'ਅਮਰੀਕੀ ਸਾਮਰਾਜਵਾਦ ਸਰਵ-ਪੱਖੀ ਵਧੇਰੇ ਹਮਲਾਵਰੀ ਦਾ, ਖਾਸਕਰ ਰਾਜਨੀਤਕ, ਆਰਥਿਕ ਤੇ ਫੌਜੀ ਦਖ਼ਲਅੰਦਾਜ਼ੀਆਂ ਰਾਹੀਂ ਹਮਲਾਵਰੀ ਰੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ। ਟਰੰਪ ਅਮਰੀਕਾ ਅੰਦਰ ਆ ਰਹੀ ਰਾਸ਼ਟਰਪਤੀ ਪੱਦ ਦੀ ਚੋਣ ਲਈ  ਉਪਰੋਕਤ ਪ੍ਰਭਾਵਾਂ ਨੂੰ ਵਰਤਣ ਲਈ ਯਤਨਸ਼ੀਲ ਹੈ। ਪੱਛਮੀ ਏਸ਼ੀਆ ਵਿੱਚ ਅਮਰੀਕਾ, ਇਜ਼ਰਾਇਲ ਧੁਰੀ ਨੇ ਆਪਣੀ ਕੇਂਦਰੀ ਭੂਮਿਕ ਨਿਭਾਉਂਦੇ ਹੋਏ ਆਪਣੇ ਟੀਚੇ ਅਨੁਸਾਰ ਅਮਰੀਕੀ ਸਾਮਰਾਜ ਨੇ ਆਪਣਾ ਰਾਜਨੀਤਕ ਕੰਟਰੋਲ ਵਧਾਉਣ ਅਤੇ ਇਜ਼ਰਾਇਲ ਨੂੰ ਮਜ਼ਬੂਤ ਕਰਨਾ, ਦੋਹਾਂ ਮੰਤਵਾਂ ਲਈ ਇਰਾਨ ਨੂੰ ਕਮਜ਼ੋਰ ਤੇ ਅਲੱਗ-ਥਲੱਗ ਕਰਨਾ ਹੈ।

       ਅਮਰੀਕਾ ਅਤੇ ਉਸ ਦੇ ਅਰਬ-ਸਹਿਯੋਗੀਆਂ ਵੱਲੋ ਸਮਰਥਿਤ ਇਸਲਾਮੀ ਸ਼ਕਤੀਆਂ ਦੇ ਅਸਫ਼ਲ ਹੋਣ ਦਾ, ਪੱਛਮੀ ਏਸ਼ੀਆ ਦੀ ਰਾਜਨੀਤੀ ਉਤੇ ਡੂੰਘਾ ਅਸਰ ਪੈਣ ਜਾ ਰਿਹਾ ਹੈ। ਸੀਰੀਆ ਵਿੱਚ ਰੂਸ ਦੀ ਯੁੱਧਨੀਤਕ ਫੌਜੀ ਦਖ਼ਲਅੰਦਾਜ਼ੀ ਨਾਲ, ਇਸ ਖੇਤਰ ਵਿੱਚ ਰੂਸ ਦਾ ਪ੍ਰਭਾਵ ਮਜ਼ਬੂਤ ਹੋਇਆ ਹੈ। ਰੂਸ-ਤੁਰਕੀ-ਇਰਾਨ ਸਾਂਝੀ ਪਹਿਲ ਨੇ ਇਸ ਖੇਤਰ ਵਿੱਚ ਅਮਰੀਕੀ ਮਨਸੂਬਿਆ ਨੂੰ ਅਸਫ਼ਲ ਕੀਤਾ ਹੈ। ਅਮਰੀਕਾ, 'ਅਸਦ ਨੂੰ ਸੀਰੀਆ ਵਿਚੋਂ ਉਖਾੜਨ ਦੇ ਆਪਣੇ ਟੀਚੇ 'ਚ ਅਸਫ਼ਲ ਹੋਇਆ ਹੈ। ਇਸ ਲਈ ਉਸ ਨੇ ਇਸ ਖੇਤਰ 'ਚ ਆਪਣਾ ਧਿਆਨ ਇਰਾਨ ਵਲ ਮੋੜ ਲਿਆ ਹੈ। ਹੁਣ ਇਰਾਨ ਇਸ ਖੇਤਰ ਵਿੱਚ ਅਮਰੀਕੀ ਯੁੱਧਨੀਤੀ ਦਾ ਮੁੱਖ ਨਿਸ਼ਾਨਾ ਬਣਿਆ ਹੈ। ਟਰੰਪ ਨੇ ਇਰਾਨ ਦੇ ਨਾਲ ਪ੍ਰਮਾਣੂ ਸਮਝੌਤੇ ਨੂੰ ਪ੍ਰਮਾਣਿਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਹੜਾ ਇਹ ਦਿਖਾਉਂਦਾ ਹੈ 'ਕਿ ਇਰਾਨ ਉਤੇ ਵੀ ਅਤੇ ਇਸ ਖੇਤਰ ਉਤੇ ਵੀ ਦੋਹਾਂ 'ਤੇ ਦਬਾਅ  ਲੱਦੇ ਜਾਣ ਵਾਲੇ ਹਨ। ਇਰਾਨ ਨੇ ਨਵੀਆਂ ਰੋਕਾਂ ਤੇ ਬੰਦਸ਼ਾਂ, ਤੇਲ ਸਪਲਾਈ 'ਚ ਵਿਘਨ, ਸਾਊਦੀ ਅਰਬ ਨੂੰ ਅਮਰੀਕਾ ਹੋਰ ਨੇੜੇ ਲਾ ਕੇ ਇਰਾਨ ਨੂੰ ਕਮਜ਼ੋਰ ਕਰਨ ਅਤੇ ਯਮਨ ਅੰਦਰ ''ਹੌਥੀ'' ਲੜਾਕਿਆ ਵਿਰੁੱਧ ਜਿਨ੍ਹਾਂ ਨੂੰ ਇਰਾਨ ਦੀ ਹਮਾਇਤ ਹੈ, 'ਵਿਰੁਧ ਹਵਾਈ ਹਮਲੇ ਕਰਾ ਰਿਹਾ ਹੈ। ਸਾਊਦੀ ਅਰਬ ਦੇ ਨਵੇਂ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਅਮਰੀਕਾ ਦੀ ਸ਼ਹਿ 'ਤੇ ਕਤਰ, ਸੀਰੀਆ, ਯਮਨ ਤੇ ਲਿਬਨਾਨ ਵਿਰੁੱਧ ਅੰਦਰੂਨੀ ਕਾਰਵਾਈਆਂ ਜਾਰੀ ਰੱਖ ਰਿਹਾ ਹੈ।

       ਇਰਾਨ ਦੇੇ ਮੁੱਖੀ ਖਾਮਨੇਈ ਨੇ ਅਮਰੀਕਾ ਹਮਲੇ ਦਾ ਜਵਾਬ ਦੇਣ ਲਈ ਕੌਮੀ ਸੁਰੱਖਿਆ ਪ੍ਰੀਸ਼ਦ ਦੀ ਤਹਿਰਾਨ ਵਿਖੇ ਇਕ ਬੈਠਕ ਬੁਲਾਈ। ਜਿਵੇਂ ਪਹਿਲਾ ਹੀ ਮਹਿਸੂਸ ਹੋ ਰਿਹਾ ਸੀ, 'ਕਿ ਇਰਾਨ ਵੀ ਕੋਈ ਕਾਰਵਾਈ ਕਰੇਗਾ। 8-ਜਨਵਰੀ ਨੂੰ ਇਰਾਨ ਵੱਲੋਂ ਇਰਾਕ ਸਥਿਤ ਅਮਰੀਕੀ ਫ਼ੌਜੀ ਅੱਡਿਆਂ-ਅਲਅਸਦ ਅਤੇ ਇਰਬਿਲ 'ਤੇ 22-ਮਿਜ਼ਾਇਲਾਂ ਦਾਗੀਆਂ ਗਈਆਂ। ਇਰਾਨੀ ਟੀ.ਵੀ. ਦੀਆਂ ਖਬਰਾਂ ਅਨੁਸਾਰ 80-ਅਮਰੀਕੀ ਫੌਜੀ ਮਾਰੇ ਜਾਣਾ ਦਾ ਦਾਅਵਾ ਕੀਤਾ ਗਿਆ। ਜਦਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਇਸ ਵੇਲੇ ਮੱਧ-ਪੂਰਬ 'ਚ ਹਾਲਾਤ ਧਮਾਕਾ-ਖੇਜ ਬਣੇ ਹੋਏ ਹਨ। ਇਰਾਨ ਨੇ ਖਾੜੀ ਅੰਦਰ ''ਹੋਰਮੁਜ'' ਖਾੜੀ ਬੰਦ ਕਰਨ ਦੀ ਵੀ ਧਮਕੀ ਦਿੱਤੀ ਹੈ। ਅਮਰੀਕਾ ਦੇ ਇਸ ਵੇਲੇ ਮੱਧ-ਪੂਰਬ ਤੇ ਅਰਬ ਦੇਸ਼ਾਂ ਅੰਦਰ 2-ਲੱਖ ਸੈਨਿਕ, ਯੁੱਧ-ਬੇੜੇ,ਦੁਬਈ ਸਥਿਤ ਐਫ-22 ਹੰਪਟਰ ਫਾਈਟਰ ਬੇਸ, ਕਰੁਜ-ਮਿਜ਼ਾਇਲ, ਆਰਮਡ ਉਹੀਓ ਕਲਾਸ ਪਨਡੂਬੀਆਂ ਹਵਾਈ ਜਹਾਜ ਵਾਹਕ ਜੋ ਅਰਬ ਦੇਸ਼ਾਂ ਤੇ ਖਾੜੀ ਵਿੱਚ ਤਾਇਨਾਤ ਹਨ, ਉਸ ਪਾਸ ਬੀ-2 ਸਟੇਲਥ ਬੰਬ-ਵਰਸ਼ਕ ਹਵਾਈ ਜਹਾਜ਼ ਤੇ ਪ੍ਰਮਾਣੂ ਹਥਿਆਰ ਹਨ। ਜਿਵੇਂ ਇਰਾਨ ਅਤੇ ਅਮਰੀਕਾ 'ਚ ਟਕਰਾਅ ਦੀ ਤੀਬਰਤਾ ਜੋ ਵੱਧ ਰਹੀ ਹੈ, ਸੰਸਾਰ ਜੰਗ ਵੀ ਭੜਕ ਸਕਦੀ ਹੈ।

       ਇਰਾਨ ਨੂੰ ਕਿਸੇ ਵੀ ਦੇਸ਼ ਦੀ ਕੋਈ ਸਿਧੀ ਹਮਾਇਤ ਨਹੀ ਹੈ। ਉਸ ਪਾਸ ਦੁਨੀਆ ਦੀ 13-ਵੀਂ ਸਭ ਤੋਂ ਵੱਡੀ ਫੌਜੀ ਸ਼ਕਤੀ ਹੈ ਪਰ ਉਸ ਨਾਲ ਮੱਧ-ਪੂਰਬ ਅੰਦਰ ਫੈਲਿਆ ਮਿਲਿਸ਼ੀਆ ਸਮੂਹ, ਲੇਬਨਾਨ ਅੰਦਰ ਸਰਗਰਮ ਹਿਜ਼ਬੁਲਾਹ, ਯਮਨ ਦੇ ਹੌਥੀ ਵਿਦਰੋਹੀ, ਸੀਰੀਆ ਅੰਦਰ ਅਲ-ਅਸਦ ਦਾ ਸਹਿਯੋਗ ਹੈ। ਕਾਸਿਮ ਸੁਲੇਮਾਨੀ ਜੋ ਇਰਾਨ ਦੀ ਇਸਲਾਮਿਕ ਇਨਕਲਾਬੀ ''ਕੁਦਸ ਫੌਰਸ'' ਦਾ ਮੁੱਖੀ ਸੀ, 'ਇਰਾਨ ਦੀਆਂ ਵਿਦੇਸ਼ਾਂ ਅੰਦਰ ਚਲ ਰਹੀਆ ਗੁਪਤ ਮੁਹਿੰਮਾਂ ਨੂੰ ਲਾਮਬੰਦ ਕਰਦਾ ਸੀ। 1980 ਦੀ ਇਰਾਨ-ਇਰਾਕ ਜੰਗ ਦੇ ਬਾਦ ਪਿਛਲੇ ਚਾਰ-ਦਹਾਕਿਆ ਤੋਂ ਉਹ ਇਨਕਲਾਬੀ ਫੌਜ ਕੁਦਸ ਦੀ ਅਗਵਾਈ ਕਰ ਰਿਹਾ ਸੀ। ਜਿਸ ਤੋਂ ਅਮਰੀਕਾ ਭੈਅ-ਭੀਤ ਤੇ ਸੁਲੇਮਾਨੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਰਾਨ ਤੋਂ ਹੁਣ ਇਰਾਕ ਤੇ ਸੀਰੀਆ ਅੰਦਰ ਅਮਰੀਕੀ ਫੌਜੀ ਅੱਡਿਆ, ਗੋਲਾਨ ਹਾਈਟਸ ਤੋਂ ਇਸਰਾਇਲ ਵਿਰੁਧ, ''ਹੋਰਮੁਜ'' ਜਲ-ਡੈਮਰੂ 'ਚ ਲੰਘਣ ਵਾਲੇ  ਤੇਲ ਟੈਂਕਰਾਂ 'ਤੇ ਹਮਲਿਆ ਦੀ ਸੰਭਾਵਨਾ ਹੋ ਸਕਦੀ ਹੈ। ਰੂਸੀ ਫੌਜਾਂ ਸੀਰੀਆਂ ਅੰਦਰ ਤਾਇਨਾਤ ਹਨ। ਸੀਰੀਆ ਇਰਾਨ ਦਾ ਸਮਰਥੱਕ ਹੈ। ਤੁਰਕੀ, 'ਨਾਟੋ ਦਾ ਮੈਂਬਰ ਹੋਣ ਦੇ ਬਾਵਜੂਦ ਰੂਸ ਤੇ ਇਰਾਨ ਦੇ ਕਰੀਬ ਹੈ। ਜੰਗ ਦੀ ਸੰਭਾਵਨਾ ਬਹੁਤ ਘੱਟ ਹੈ,ਪਰ ਇਰਾਨ ਆਹਮੋ-ਸਾਹਮਣੇ  ਨਹੀਂ ਲੜ੍ਹ ਸਕਦਾ ਹੈ ?

       ਇਰਾਨ ਵੱਲੋਂ ਇਰਾਕ ਵਿਖੇ ਦੋ ਅਮਰੀਕੀ ਫੌਜੀ ਟਿਕਾਣਿਆ ਤੇ ਹੋਏ ਹਮਲੇ ਬਾਦ ਅਮਰੀਕੀ ਰਾਸ਼ਟਰਪਤੀ ਡੋਨਾਰਡ ਟਰੰਪ ਨੇ ਦੇਸ਼-ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਕਿ ਅਮਰੀਕਾ ਕੋਈ ਫੌਜੀ ਕਾਰਵਾਈ ਨਹੀ ਕਰੇਗਾ, ਇਰਾਨ ਇਕ ਅੱਤਵਾਦੀ ਦੇਸ਼ ਹੈ ਤੇ ਇਸ ਵੱਲੋਂ ਪ੍ਰਮਾਣੂ ਟੈਸਟ ਕਰਨ ਤੋਂ ਦੂਸਰੇ ਦੇਸ਼ ਦਬਾਅ ਪਾਉਣ। ਨਾਟੋ ਦੇ ਮੈਂਬਰ ਦੇਸ਼, ਅਮਨ ਲਈ ਕੰਮ ਕਰਦੇ ਰਹਿਣਗੇ। ਇਰਾਨੀ ਹਮਲੇ 'ਚ ਕੋਈ ਵੀ ਅਮਰੀਕੀ ਨਹੀਂ ਮਰਿਆ। ਅਮਰੀਕਾ ਅਰਥਿਕ ਤੌਰ ਤੇ ਮਜ਼ਬੂਤ ਹੈ ਤੇ ਮਿਲਟਰੀ ਪੱਖੋ ਵੀ। ਇਰਾਨ ਪ੍ਰਮਾਣੂ ਤਾਕਤ ਬਣਨ ਦਾ ਸੁਪਨਾ ਛੱਡ ਦੇਵੇ। ਸੁਲੇਮਾਨੀ ਇਕ ਅੱਤਵਾਦੀ ਸੀ ਉਸ ਨੂੰ ਪਹਿਲਾ ਹੀ ਮਾਰ ਦੇਣਾ ਚਾਹੀਦਾ ਸੀ। ਉਹ ਅਮਰੀਕੀ ਠਿਕਾਣਿਆ ਤੇ ਹਮਲੇ ਕਰਨ ਦੀ ਤਾਕ ਵਿੱਚ ਸੀ। ਉਹ ਹਿਜਬੁਲ੍ਹਾ ਦੀ ਮਦਦ ਕਰਦਾ ਸੀ। ਅਸੀਂ ਸ਼ਾਂਤੀ ਦੇ ਰਸਤੇ ਤੇ ਅੱਗੇ ਵੱਧ ਰਹੇ ਹਾਂ। ਉਧਰ ਅਮਰੀਕੀ ਡੈਮੋਕਰੇਟਾਂ ਨੇ ਕਿਹਾ ਕਿ ਟਰੰਪ ਅਮਰੀਕਾ ਤੇ ਇਰਾਨ ਵਿਚਕਾਰ ਫੌਜੀ ਟਕਰਾਅ 'ਚ ਤੀਬਰਤਾ ਲਿਆਉਣਾ ਚਾਹੁੰਦਾ ਹੈ। ਹੁਣ ਤੱਕ ਅਮਰੀਕਾ ਦੇ ਹੱਕ ਵਿੱਚ ਜੇਕਰ ਕੋਈ ਅੱਗੇ ਆਇਆ ਹੈ ਤਾਂ ਉਹ ਇਸਰਾਇਲ ਦਾ ਪ੍ਰਧਾਨ ਮੰਤਰੀ ਬਿਜਾਮਿਨਾ ਨੇਤਿਆਨਾਹੂ ਹੈ। ਕਿਉਂਕਿ ਮੱਧ-ਪੂਰਬ 'ਚ ਅਮਰੀਕਾ ਦਾ ਸਭ ਤੋਂ ਵੱਡਾ ਅੱਡਾ ਇਸਰਾਇਲ ਹੈ ਜੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੈ ਤੇ ਅਰਬ ਦੇਸ਼ਾਂ ਵਿਰੁਧ ਹਰ ਵੇਲੇ ਹਮਲਾਵਰੀ ਰਹਿੰਦਾ ਹੈ।

       ਅਮਰੀਕਾ, ਚੀਨ, ਰੂਸ, ਇਸਰਾਇਲ, ਸਾਰਿਆ ਪਾਸ ਪ੍ਰਮਾਣੂ ਹਥਿਆਰ ਹਨ। ਚੀਨ ਨੇ ਉਮਾਨ ਦੀ ਖਾੜੀ 'ਚ ਆਪਣਾ ਜੰਗੀ ਬੇੜਾ ਤੈਨਾਤ ਕੀਤਾ ਹੋਇਆ ਹੈ। ਹੁਣੇ ਹੁਣੇ ਇਸ ਖੇਤਰ 'ਚ ਇਰਾਨ ਤੇ ਰੂਸ ਨੇ ਸਾਂਝਾ ਫੌਜੀ ਅਭਿਆਸ ਕੀਤਾ ਹੈ। ਸਾਊਦੀ ਅਰਬ ਯਮਨ ਅੰਦਰ ਇਰਾਨੀ ਸਮਰਥਤ ਹੌਥੀ-ਵਿਦਰੋਹੀਆਂ ਨਾਲ ਲੜ ਰਿਹਾ ਹੈ। ਇਸ ਤਰ੍ਹਾਂ ਜੇਕਰ ਇਰਾਨ ਤੇ ਅਮਰੀਕਾ ਵਿਚਕਾਰ ਵਿਵਾਦ ਵੱਧਦਾ ਹੈ ਤਾਂ ਵੱਖੋ ਵੱਖ ਰਾਜਸੀ, ਆਰਥਿਕ ਤੇ ਸਰਦਾਰੀ ਦੀ ਹੋੜ ਕਾਰਨ ਕਈ ਤਰ੍ਹਾਂ ਦੇ ਸਮੀਕਰਨ ਸਾਹਮਣੇ ਆ ਸਕਦੇ ਹਨ। ਸਾਰੀਆਂ ਮਹਾਂਸ਼ਕਤੀਆਂ ਪਾਸ ਪ੍ਰਮਾਣੂ ਹਥਿਆਰ ਹਨ। ਸੋ ਪਹਿਲ ਕਰਨੀ ਕੋਈ ਆਸਾਨ ਨਹੀ ਹੋਵੇਗੀ। ਇਨ੍ਹਾਂ ਪਾਸ ਅਗਲੀ ਪੀੜੀ ਦੀਆਂ ਹਾਈਪਰਸੋਨਿਕ ਮਿਜ਼ਾਇਲਾ ਵੀ ਹਨ ਜੋ ਹਰ ਤਰ੍ਹਾਂ ਦੀਆਂ ਰੱਖਿਆ ਪ੍ਰਨਾਲੀਆਂ ਨੂੰ ਤੋੜਨ ਲਈ ਸਮਰੱਥ ਵੀ ਹਨ। ''ਹੋਰਮੁਜ'' ਜਲ ਡਮਰੂ ਰਸਤਾ ਮੱਧ ਪੂਰਬ ਦੇ ਤੇਲ ਪੈਦਾ ਕਰਨ ਵਾਲੇ ਅਰਬ ਦੇਸ਼ਾਂ ਨੂੰ ਏਸ਼ੀਆ, ਯੂਰਪ ਅਤੇ ਉਤਰੀ ਅਮਰੀਕਾ ਅਤੇ ਉਸ ਤੋਂ ਅੱਗੇ ਬਾਕੀ ਬਾਜ਼ਾਰਾਂ ਨੂੰ ਜੋੜਦਾ ਹੈ। ਇਰਾਨ ਵੱਲੋਂ ਇਸ ਰਸਤੇ ਨੂੰ ਰੋਕਣਾ ਜਿੱਥੇ ਤੇਲ-ਸ਼ਕਤੀ ਲਈ ਨਵੀਂ ਸਮੱਸਿਆਵਾਂ ਪੈਦਾ ਕਰੇਗਾ, 'ਉਥੇ ਪੀੜਤ ਦੇਸ਼ਾਂ ਨੂੰ ਮੁੜ ਆਪਣੇ ਹਿਤਾਂ ਲਈ ਸੋਚਣ ਲਈ ਮਜਬੂਰ ਕਰੇਗਾ ! ਜੰਗ ਦੇ ਹਲਾਤਾਂ ਦੌਰਾਨ ਤੇਲ ਸੰਕਟ ਕਾਰਨ ਸਾਰੀ ਦੁਨੀਆਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਫਿਰ ਜੰਗ ਬਾਰੇ ਹਰ ਇਕ ਨੂੰ ਵਾਰ-ਵਾਰ ਸੋਚਣਾ ਪਏਗਾ ? ਇਰਾਨ 8.2 ਕਰੋੜ ਆਬਾਦੀ ਵਾਲਾ ਦੇਸ਼ ਜਿਸ ਪਾਸ ਕਰੀਬ 5-ਲੱਖ ਫੌਜ ਹੈ। ਇਸ ਪਾਸ ਆਧੁਨਿਕ ਹਥਿਆਰ ਹਨ। ਇਰਾਨ ਭੂਗੋਲਿਕ ਤੌਰ ਤੇ ਤਿੰਨ ਪਾਸਿਆਂ ਤੋਂ ਪਹਾੜੀਆਂ 'ਚ ਘਿਰਿਆ ਹੋਇਆ ਹੈ ਤੇ ਇਕ ਪਾਸੇ ਸਮੁੰਦਰ ਹੈ। ਦੇਸ਼ ਦੇ ਵਿਚਕਾਰ ਮਾਰੂਥਲ ਹੈ। ਇਸ ਤਰ੍ਹਾਂ ਅਮਰੀਕੀ ਫੌਜ  ਨੂੰ ਜ਼ਮੀਨੀ ਸਤਹਾਂ ਤੇ ਜੰਗ ਲੜਨਾ ਇਕ ਵੱਡੀ ਚੁਣੌਤੀ ਹੈ। ਪ੍ਰਮਾਣੂ ਸਮਝੌਤੇ ਦੇ ਟੁੱਟਣ ਬਾਦ ਇਰਾਨ ਨੇ ਯੂਰੇਨੀਅਮ ਭੰਡਾਰ ਦੀ ਸੀਮਾ ਦਾ ਉਲੰਘਨ ਕੀਤਾ ਤੇ ਆਪਣੇ ਊਰਜਾ ਖੇਤਰ 'ਚ ਵਾਧਾ ਕੀਤਾ। ਇਰਾਨ ਪਾਸ ਮੱਧ-ਪੂਰਬ ਦੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਮਿਜ਼ਾਇਲ ਸ਼ਕਤੀ ਜਿਸ ਵਿੱਚ ਜੋ 2000 ਕਿ.ਮੀ. ਤਕ ਮਾਰ ਕਰ ਸਕਦੀਆਂ ਹਨ। ਇਸ ਲਈ ਅਮਰੀਕਾ ਨੂੰ ਜੰਗ ਦੀ ਸੂਰਤ ਵਿੱਚ ਹਰ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਸਾਈਬਰ ਹਮਲਾ ਵੀ ਕੀਤਾ ਜਾ ਸਕਦਾ ਹੈ। ਇਰਾਕ ਅੰਦਰ 5000 ਤੋਂ ਵੱਧ ਅਮਰੀਕੀ ਫੌਜੀ ਤਾਇਨਾਤ ਹਨ। ਪਰ ਇਰਾਕ ਅੰਦਰ ਅਮਰੀਕਾ, ਸ਼ਿਆ ਮਿਲਿਸ਼ੀਆ ਜੱਥੇਬੰਦੀ ਦੇ ਨਿਸ਼ਾਨੇ ਤੇ ਹੈ। ਕੁਦਸ ਫੋਰਸ ਸੁਲੇਮਾਨੀ ਦੀ ਮੌਤ ਬਾਦ ਸਿਧੇ ਤੌਰ ਤੇ ਅਮਰੀਕਾ ਵਿਰੁਧ ਲੜੇਗੀ। ਇਸੇ ਤਰ੍ਹਾਂ ਸੀਰੀਆ ਨੇ ਰੂਸ ਤੇ ਇਰਾਨ ਦੀ ਸਹਾਇਤਾ ਨਾਲ ਆਪਣੀ ਸ਼ਕਤੀ ਮਜ਼ਬੂਤ ਕਰ ਲਈ ਹੈ। ਬਸ਼ਰ-ਅਲ-ਅਸਦ ਇਰਾਨ ਦੇ ਕਾਫੀ ਨੇੜੇ ਹੈ। ਇਸ ਤਰ੍ਹਾਂ ਜੇਕਰ ਕੋਈ ਜੰਗ ਦੀ ਸੰਭਾਵਨਾ ਬਣਦੀ ਹੈ ਤਾਂ ਅਮਰੀਕਾ ਨੂੰ ਇਰਾਨ ਨਾਲ ਜੰਗ ਲੜਨੀ ਮਹਿੰਗੀ ਪਏਗੀ ?

       ਸੁਲੇਮਾਨੀ ਜੋ ਇਰਾਨ ਦੀ ਇਨਕਲਾਬੀ ਫੌਜ ਕੁਦਸ ਜਿਸ ਪਾਸ ਇਸਲਾਮਿਕ ਰੀਪਬਲਿਕ ਫੋਰਸ ਦੀ ਵਾਗਡੋਰ ਸੀ, ਇਰਾਨ ਦੇ ਰਾਬਰੋ ਕਸਬੇ ਵਿੱਚ 11-ਮਾਰਚ, 1957 ਨੂੰ ਪੈਦਾ ਹੋਇਆ। ਇਰਾਨ ਦੇ ਰਾਜਾ ਪਹਲਾਵੀ ਵਿਰੁਧ ਉਠੀ ਲਹਿਰ 'ਚ ਸੁਲੇਮਾਨੀ ਸ਼ਾਮਲ ਹੋ ਗਿਆ। ਹੌਲੀ-ਹੌਲੀ ਖੂਮੈਨੀ ਦੇ ਨਜ਼ਦੀਕ ਚਲਾ ਗਿਆ। ਵਿਦੇਸ਼ੀ ਮੁਹਿੰਮਾਂ ਦਾ ਕਮਾਂਡਰ ਬਣ ਗਿਆ। ਇਰਾਨ ਅੰਦਰ ਇਕ ਹਰਮਨ ਪਿਆਰਾ ਆਗੂ ਸੀ। ਸੁਲੇਮਾਨੀ ਦਾ ਕਥਨ ਸੀ- ਅਸਲ ਮੌਤ ! ਜ਼ਿੰਦਗੀ ਦੀ ਸ਼ੁਰੂਆਤ ਹੈ, ਜ਼ਿੰਦਗੀ ਦਾ ਅੰਤ ਨਹੀ। ਉਹ ਇਰਾਕ ਦਾ ਇਕ ਸ਼ਕਤੀਸ਼ਾਲੀ ਫੌਜੀ ਨਾਲੋ ਰਾਜਸੀ ਆਗੂ ਸੀ। ਵਿਦੇਸ਼ੀ ਮੁਹਿੰਮਾਂ ਸ਼ੁਰੂ ਕਰਨ ਲਈ ਸਾਰੇ ਮਨਸੂਬੇ ਘੜਦਾ ਸੀ। ਜਿਸ ਤੋਂ ਅਮਰੀਕੀ ''ਸੀ.ਆਈ.ਏ.'' ਵੀ ਘਬਰਾਉਂਦੀ ਸੀ। ਅੱਜ ਇਰਾਨ ਤੇ ਅਮਰੀਕਾ ਇਕ ਦੂਜੇ ਦੇ ਕੱਟੜ ਵਿਰੋਧੀ ਹਨ। ਕਦੀ ਉਹ ਇਕ ਦੂਜੇ ਨਾਲ ਜੁੜੇ ਹੋਏ ਸਨ। 1979 ਦੀ ਇਰਾਨ ਅੰਦਰ ਹੋਈ ਇਸਲਾਮਿਕ ਕ੍ਰਾਂਤੀ ਬਾਦ ਵਾਸ਼ਿੰਗਟਨ ਤੇ ਤਹਿਰਾਨ ਦੇ ਰਿਸ਼ਤੇ ਤਿੜਕ ਗਏ। ਮੱਧ-ਪੂਰਬ  ਅੰਦਰ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਦਾ ਹਮਲਾਵਰੀ ਰੁੱਖ ਕਰਕੇ ਇਰਾਨ ਦੇ ਸਬੰਧ ਰੂਸ ਅਤੇ ਚੀਨ ਨਾਲ ਹੋਰ ਮਜ਼ਬੂਤ ਹੋਏ ਹਨ। ਏਸ਼ੀਆ ਅੰਦਰ ਨਵੀਂ ਦਿੱਲੀ, ਅਮਰੀਕਾ ਤੇ ਇਸਰਾਇਲ ਨੂੰ ਨਾਲ ਲੈ ਕੇ ਇਰਾਨ ਨੂੰ ਨੇੜੇ ਰੱਖਣਾ ਚਾਹੁੰਦਾ ਹੈ। ਪਰ ਅਜਿਹੇ ਰਾਜਨੀਤਕ ਸਬੰਧ ਭਾਰਤ ਨੂੰ ਅਮਰੀਕਾ ਇਸਰਾਇਲ ਨਾਲ ਰੱਖਣੇ ਜਟਿਲ ਹਨ।

       ਅਮਰੀਕੀ ਸਾਮਰਾਜ ਦੀਆਂ ਅੱਥਰੀਆਂ ਅਤੇ ਤਬਾਹਕੁੰਨ ਖੇਡਾਂ ਤੋਂ ਸੰਸਾਰ ਦੇ ਸਾਰੇ ਸੰਵੇਦਨਸ਼ੀਲ ਦੇਸ਼ ਅਤੇ ਲੋਕ ਚਿੰਤਤ ਹਨ। ਉਹ ਅਮਨ ਨੂੰ ਲਾਂਬੂ ਲਾਉਣ ਦੀਆਂ ਅਮਰੀਕਾਂ ਦੀਆਂ ਹਰ ਤਰ੍ਹਾਂ ਦੀਆ ਚਾਲਾਂ ਤੋ ਸੁਚੇਤ ਹਨ, ਪਰ ਆਪੋ-ਆਪਣੇ ਨਿਜੀ ਰਾਜਸੀ ਅਤੇ ਕੂਟਨੀਤਕ ਹਿਤਾਂ ਕਾਰਨ ਆਵਾਜ਼ ਨਹੀਂ ਉਠਾ ਰਹੇ ਹਨ। ਮੋਦੀ ਸਰਕਾਰ ਭਾਰਤ ਦੀ ਪਹਿਲੀ ਵਿਦੇਸ਼ ਨੀਤੀ ਤੋਂ ਦੂਰ ਹੱਟ ਕੇ ਅਮਰੀਕਾ ਦੇ ਗਲਿਆਰੇ 'ਚ ਚੱਕਰ ਕੱਟ ਰਹੀ ਹੈ। ਜਦਕਿ ਭਾਰਤ ਦੇ ਇਰਾਨ, ਜਿਹੜਾ ਏਸ਼ੀਆਈ ਦੇਸ਼ ਅਤੇ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਦਾ ਹੈ ਨਾਲ ਪੁਰਾਣੀ ਨੇੜਤਾ ਹੈ। ਪਰ ਅਮਰੀਕੀ ਦਬਾਅ ਕਾਰਨ ਭਾਰਤ ਪਹਿਲਾਂ ਹੀ ਇਰਾਨ-ਭਾਰਤ ਤੇਲ ਪਾਈਪ ਲਾਈਨ ਤੋਂ ਪਾਸਾ ਵੱਟ ਰਿਹਾ ਹੈ। ਹੁਣ ਇਰਾਨ-ਅਮਰੀਕਾ ਖਾੜੀ ਤਨਾਅ ਕਾਰਨ ਦੋਗਲੀ ਨੀਤੀ ਅਪਣਾਅ ਰਿਹਾ ਹੈ। ਇਸ ਵੇਲੇ  ਖਾੜੀ ਦੇਸ਼ਾਂ ਅੰਦਰ 80-ਲੱਖ ਤੋਂ ਵੱਧ ਭਾਰਤੀ ਕਿਰਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। 15-ਲੱਖ ਕਰੋੜ ਰੁਪਏ ਦਾ ਵਿਦੇਸ਼ੀ ਧਨ ਖਾੜੀ ਦੇਸ਼ਾਂ ਤੋਂ ਭਾਰਤ ਨੂੰ ਪ੍ਰਾਪਤ ਹੁੰਦਾ ਹੈ। ਜੰਗ ਹੋਣ ਦੀ ਸੂਰਤ 'ਚ ਭਾਰਤ ਦੀ ਆਰਥਿਕਤਾ 'ਤੇ ਇਕ ਵੱਡਾ ਬੋਝ ਪੈ ਜਾਵੇਗਾ ? ਭਾਰਤ ਦਾ ਭਲਾ ਇਸ ਤਨਾਅ ਸਮੇਂ ਗੁਟ-ਨਿਰਪੇਖ ਨੀਤੀ ਨੂੰ ਲਾਗੂ ਕਰਕੇ ਹੀ ਹੋਵੇਗਾ। ਸਾਮਰਾਜ ਦੁਨੀਆਂ ਨੂੰ ਨਿਗਲਣਾਂ ਚਾਹੁੰਦਾ ਹੈ। ਭਾਰਤ ਨੂੰ ਹਮ ਖਿਆਲੀ ਵਿਕਾਸਸ਼ੀਲ ਦੇਸ਼ਾਂ ਨਾਲ ਨੇੜਤਾ ਦੇ ਰਿਸ਼ਤਿਆਂ ਦੀ ਜਟਿਲਤਾ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਅਮਰੀਕਾ ਅਤੇ ਇਸਰਾਇਲ ਦੀ ਸ਼ਕਤੀ ਨੂੰ।

       ਰੂਸ, ਚੀਨ ਤੋਂ ਇਲਾਵਾ ਬਹੁਤ ਸਾਰੇ ਅਮਨ ਪਸੰਦ ਦੇਸ਼ਾਂ ਦੇ ਦਬਾਅ ਕਾਰਨ ਅਤੇ ਨਾਟੋ ਦੇਸ਼ਾਂ ਅੰਦਰ ਜੰਗ ਤੋਂ ਪਿਛੇ ਹੱਟਣ ਕਾਰਨ ਅਮਰੀਕਾ-ਇਰਾਨ ਟਕਰਾਅ ਨੂੰ ਰੋਕਣ ਲਈ ਹਵਾ ਦਾ ਰੁੱਖ ਭਾਵੇਂ ਤੇਜ਼ ਨਹੀ ਹੋਇਆ ਹੈ ! ਪਰ ਅਮਰੀਕਾ ਅੰਦਰ ਪੈਦਾ ਹੋ ਰਹੇ ਰਾਜਸੀ ਦਬਾਅ ਨੇ ਟਰੰਪ ਦੇ ਨਾ ਮਾਨੂੰ ਅੜਬ ਦਿਮਾਗ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਕੋਈ ਵੀ ਦੇਸ਼ ਆਪਣੀ ਧਰਤੀ ਨੂੰ ਜੰਗ ਦਾ ਮੈਦਾਨ ਬਣਨ ਲਈ ਤਿਆਰ ਨਹੀਂ ਹੈ। ਸਾਰੇ ਦੇਸ਼ ਜੰਗ ਦੇ ਮਾਰੂ ਨਤੀਜਿਆਂ ਤੋਂ ਜਾਣੂ ਹਨ। ਇਸੇ ਕਰਕੇ ਟਰੰਪ ਦੀ ਬੜਕ ਮੱਠੀ ਪੈ ਗਈ ਹੈ। ਪਹਿਲਾ ਹੀ ਦੁਨੀਆ ਅੰਦਰ ਮੰਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੀ ਆਰਥਿਕਤਾ ਲੁੜਕੀ ਹੋਈ ਹੈ। ਜੰਗ ਦੇ ਬੁਖਾਰ ਕਾਰਨ ਹਰ ਪਾਸੇ ਮੰਦਾ ਛਾ ਗਿਆ ਹੈ। ਸਾਨੂੰ ਸਾਰਿਆਂ ਨੂੰ ਅਮਨ ਦੀ ਸਲਾਮਤੀ ਅਤੇ ਜੰਗਬਾਜ਼ ਸਾਮਰਾਜੀ ਅਮਰੀਕਾ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੀਆਂ ਅਮਨ ਪਾਸੰਦ ਸ਼ਕਤੀਆਂ, ਲੋਕਾਂ ਅਤੇ ਸਾਮਰਾਜ ਵਿਰੁਧ ਲੜ ਰਹੇ ਆਵਾਮ ਨੂੰ ਆਪਣੇ ਬੱਚਿਆਂ ਦੇ ਭਵਿਖ ਤੇ ਸੰਸਾਰ ਨੂੰ ਹਰਾ-ਭਰਾ ਰੱਖਣ ਲਈ ਜੰਗ ਦੀ ਵਿਰੋਧਤਾ ਕਰਨ ਲਈ ਇਕ ਜੁੱਟ ਹੋਣਾ ਚਾਹੀਦਾ ਹੈ।

 

 

91-921799744       5                                              ਜਗਦੀਸ਼ ਸਿੰਘ ਚੋਹਕਾ

001-403-285-4208                                          ਕੈਲਗਰੀ (ਕੈਨੇਡਾ)

ਥਠ਼ਜ;-ਹ਼ਪਦਜਤੀਫੀਰੀਾ਼‘ਪਠ਼ਜ;।ਫਰਠ

 

   

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਬਜ਼ੁਰਗਾਂ ਨੂੰ ਵੀ ਸਮਾਂ ਦੇਵੋ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।

ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਵੱਖ ਵੱਖ ਸਮੇਂ, ਵੱਖ ਵੱਖ ਕਹਾਣੀਆਂ
ਲੇਖ਼ਕ : ਸੁਕੀਰਤ
ਸੋਰਸ : ਇੰਟਰਨੇਟ

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਉਨ੍ਹੀਂ ਦਿਨੀਂ ਮੈਂ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਟੀ ਦੇ ਇਲਾਕੇ ਵਿਚ ਹੁਨਾਲ ਕੱਟਣ ਗਿਆ ਸਾਂ। ਅਚਾਨਕ ਕਿਸੇ ਜਾਣੂੰ ਦਾ ਫ਼ੋਨ ਆਇਆ; ਉਹ ਅਤੇ ਉਸ ਦੀਆਂ ਦੋ ਮਿੱਤਰ ਔਰਤਾਂ ਮੈਨੂੰ ਇਕ ਸ਼ਾਮ ਲਈ ਸੱਦਣਾ ਚਾਹੁੰਦੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ
ਲੇਖ਼ਕ : ਗੁਰਦੇਵ ਸਿੰਘ ਸਿੱਧੂ
ਸੋਰਸ : ਇੰਟਰਨੇਟ

ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ।

ਜਗਦੀਸ਼ ਸਿੰਘ ਚੋਹਕਾ
ਦਿੱਲੀ ਅੰਦਰ 8 ਫਰਵਰੀ,2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ, 'ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। 

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0094331013
Copyright © 2020, Panjabi Times. All rights reserved. Website Designed by Mozart Infotech