» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਅੰਤਰਰਾਸ਼ਟਰੀ

ਜਾਪਾਨ ਦੇ ਤੱਟ ੳੱੁਤੇ ਖੜ੍ਹੇ ਬੇੜੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 218 ਤੱਕ ਅੱਪੜੀ

February 14, 2020 02:00 PM

ਯੋਕੋਹਾਮਾ, ਜਾਪਾਨ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਵੀਰਵਾਰ ਨੂੰ ਜਾਪਾਨ ਨੇ ਆਖਿਆ ਕਿ ਉਨ੍ਹਾਂ ਦੇ ਤੱਟ ੳੱੁਤੇ ਖੜ੍ਹੇ ਕੀਤੇ ਗਏ ਜਹਾਜ਼, ਜਿਸ ਵਿੱਚ ਕੋਰੋਨਾਵਾਇਰਸ ਦੇ ਕਈ ਕੇਸ ਮਿਲੇ ਸਨ, ਤੋਂ ਕਈ ਬਜ਼ੁਰਗ ਯਾਤਰੀਆਂ ਨੂੰ ਸਰਕਾਰ ਵੱਲੋਂ ਬਣਾਏ ਗਏ ਲਾਜਿ਼ਜ਼ ਵਿੱਚ ਭੇਜ ਦੇਵੇਗਾ। ਜਾਪਾਨ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਬੇੜੇ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 218 ਹੋ ਗਈ ਹੈ।
ਡਾਇਮੰਡ ਪ੍ਰਿੰਸੈਸ ੳੱੁਤੇ ਸਵਾਰ ਹਜ਼ਾਰਾਂ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਅਜੇ ਕਈ ਦਿਨ ਹੋਰ ਇਸੇ ਤਰ੍ਹਾਂ ਇਸੇ ਜਹਾਜ਼ ਉੱਤੇ ਅਲੱਗ ਥਲੱਗ ਰਹਿਣਾ ਹੋਵੇਗਾ। ਇਨ੍ਹਾਂ ਵਿੱਚੋਂ ਕਈਆਂ ਨੇ ਤਾਂ ਸੋਸ਼ਲ ਮੀਡੀਆ ਉੱਤੇ ਆਪਣੇ ਮਨ ਦੇ ਤੌਖਲੇ ਸਾਂਝੇ ਕਰਨੇ ਸ਼ੁਰੂ ਕੀਤੇ ਹਨ। ਚੀਨ ਤੋਂ ਬਾਹਰ ਕੋਰੋਨਾਵਾਇਰਸ ਤੋਂ ਪੀੜਤ ਲੋਕਾਂ ਦਾ ਇਹ ਸਭ ਤੋਂ ਵਡਾ ਸਮੂਹ ਹੈ। ਜਿਹੜੇ ਇਸ ਬੇੜੇ ਉਤੇ ਕੰਮ ਕਰਦੇ ਹਨ ਉਹ ਇਸ ਲਈ ਪੱਤਰਕਾਰਾਂ ਨਾਲ ਗੱਲ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਖੁੱਸਣ ਦਾ ਡਰ ਹੈ। ਪਰ ਦੋ ਅਮਲਾ ਮੈਂਬਰਾਂ ਵੱਲੋਂ ਵੀਰਵਾਰ ਨੂੰ ਆਪਣੀ ਚੁੱਪੀ ਤੋੜੀ ਗਈ ਤੇ ਭਾਰਤੀ ਮੀਡੀਆ ਵੱਲੋਂ ਉਨ੍ਹਾਂ ਦਾ ਪੱਖ ਸਾਰਿਆਂ ਸਾਹਮਣੇ ਰੱਖਿਆ ਗਿਆ।
ਬੇੜੇ ਦੀ ਸਕਿਊਰਿਟੀ ਅਧਿਕਾਰੀ ਸੋਨਾਲੀ ਠੱਕਰ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਡਰੇ ਹੋਏ ਹਾਂ ਕਿ ਜੇ ਇਹ ਇਨਫੈਕਸ਼ਨ ਫੈਲ ਰਹੀ ਹੈ ਤੇ ਇਹ ਐਨੀ ਤੇਜ਼ੀ ਨਾਲ ਫੈਲ ਰਹੀ ਹੈ ਤਾਂ ਅਸੀਂ ਵੀ ਪ੍ਰਭਾਵਤ ਹੋ ਸਕਦੇ ਹਾਂ। ਉਸ ਨੇ ਆਖਿਆ ਕਿ ਅਸੀਂ ਬਿਮਾਰ ਨਹੀਂ ਹੋਣਾ ਚਾਹੁੰਦੇ ਤੇ ਅਸੀਂ ਸਿਰਫ ਘਰ ਜਾਣਾ ਚਾਹੁੰਦੇ ਹਾਂ। ਇੱਥੇ ਦੱਸਣਾ ਬਣਦਾ ਹੈ ਕਿ ਯਾਤਰੀ ਆਪੋ ਆਪਣੇ ਕਮਰੇ ਵਿੱਚ ਹੀ ਬੰਦ ਹਨ ਪਰ ਅਮਲਾ ਮੈਂਬਰਾਂ ਨੂੰ ਖਾਣਾ ਤੇ ਹੋਰ ਲੋੜੀਂਦੀ ਸਪਲਾਈ ਮੁਹੱਈਆ ਕਰਵਾਉਣ ਲਈ ਹਰ ਦਰਵਾਜ਼ੇ ਜਾਣਾ ਪੈਂਦਾ ਹੈ ਤੇ ਕਈਆਂ ਨੂੰ ਡਰ ਹੈ ਕਿ ਵਾਇਰਸ ਤੋਂ ਪੀੜਤ ਜਿਨ੍ਹਾਂ ਯਾਤਰੀਆਂ ਨੂੰ ਪਾਸੇ ਰੱਖਣ ਲਈ ਐਨੀ ਕਵਾਇਦ ਕੀਤੀ ਜਾ ਰਹੀ ਹੈ ਉਹ ਬੇਕਾਰ ਹੈ।
ਸਿਹਤ ਮੰਤਰੀ ਕਾਤਸੂਨੋਬੂ ਕਾਟੋ ਨੇ ਵੀਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਦੇ 44 ਹੋਰ ਮਾਮਲੇ ਮਿਲੇ ਹਨ ਤੇ ਇਨ੍ਹਾਂ ਵਿੱਚੋਂ ਇੱਕ ਅਮਲਾ ਮੈਂਬਰ ਵੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਕੱੁਝ ਬਜੁ਼ਰਗਾਂ ਦੀ ਜਾਂਚ ਕਰਵਾਈ ਗਈ ਹੈ ਤੇ ਉਨ੍ਹਾਂ ਨੂੰ ਕੋਵਿਡ-19 ਵਾਇਰਸ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਜਹਾਜ਼ ਵਿੱਚੋਂ ਉਤਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਮੋਦੀ ਕੋਲ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣਗੇ ਟਰੰਪ

ਵਾਸ਼ਿੰਗਟਨ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਲੇ ਹਫ਼ਤੇ ਆਪਣੇ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਧਾਰਮਿਕ ਆਜ਼ਾਦੀ ਦਾ ਮੁੱਦਾ ਵੀ ਉਠਾਉਣਗੇ। ਵਾਈਟ ਹਾਊਸ ਤੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਭਾਰਤ ਦੀਆਂ ਲੋਕਤੰਤਰਿਕ ਰਵਾਇਤਾਂ ਤੇ ਸੰਸਥਾਵਾਂ ਦਾ ਬੇਹੱਦ ਸਨਮਾਨ ਕਰਦਾ ਹੈ, ਭਵਿੱਖ ਵਿਚ ਵੀ ਭਾਰਤ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦਾ ਮਾਣ ਬਰਕਰਾਰ ਰੱਖਣ ਲਈ ਉਤਸ਼ਾਹਿਤ ਕਰਦਾ ਰਹੇਗਾ।

ਦੁਵੱਲੀ ਗੱਲਬਾਤ ਤੋਂ ਪਹਿਲਾਂ ਪਾਕਿ ਦਹਿਸ਼ਤਗਰਦਾਂ ਦਾ ਖ਼ਾਤਮਾ ਕਰੇ: ਵ੍ਹਾਈਟ ਹਾਊਸ

ਵਾਸ਼ਿੰਗਟਨ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਵ੍ਹਾਈਟ ਹਾਊਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਘਟਾਉਣ ਲਈ ਉਤਸ਼ਾਹਿਤ ਕਰ ਰਹੇ ਹਨ।

ਵਪਾਰ ਸਮਝੌਤੇ ਨੂੰ ਹਾਲੇ ਆਖ਼ਰੀ ਰੂਪ ਦੇਣਾ ਬਾਕੀ

ਵਾਸ਼ਿੰਗਟਨ,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰੇ ਦੌਰਾਨ ਭਾਰਤ ਨਾਲ ਵਪਾਰ ਸਮਝੌਤੇ ਦੇ ਆਸਾਰ ਮੱਧਮ ਹਨ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਪਾਰ ਲਈ ਤਰਜੀਹੀ ਢਾਂਚੇ ਵਿਚੋਂ ਭਾਰਤ ਨੂੰ ਕੱਢੇ ਜਾਣ ਨਾਲ ਜੁੜੇ ਫ਼ਿਕਰ ਅਜੇ ਕਾਇਮ ਹਨ। ‘ਜਰਨਲਾਈਜ਼ਡ ਸਿਸਟਮ ਆਫ਼ ਪ੍ਰੈਫ਼ਰੈਂਸ’ (ਜੀਐੱਸਪੀ) ਤੋਂ ਭਾਰਤ ਦੇ ਬਾਹਰ ਹੋਣ ਨਾਲ ਅਮਰੀਕਾ ਲਈ ਬਾਜ਼ਾਰ ਤੱਕ ਪਹੁੰਚ ਔਖੀ ਹੋ ਗਈ ਹੈ। ਵਾਈਟ ਹਾਊਸ ਨੇ ਕਿਹਾ ਕਿ ਭਾਰਤ ਸਰਕਾਰ ਵੱਖ-ਵੱਖ ਸੈਕਟਰਾਂ ਵਿਚ ਬਰਾਬਰ ਤੇ ਢੁੱਕਵੀਂ ਪਹੁੰਚ ਮੁਹੱਈਆ ਕਰਵਾਉਣ ਵਿਚ ਨਾਕਾਮ ਸਾਬਿਤ ਹੋਈ ਹੈ। ਰੌਬਰਟ ਲਾਈਟਹਾਈਜ਼ਰ ਜੋ ਕਿ ਭਾਰਤ ਨਾਲ ਵਪਾਰ ਸਮਝੌਤੇ ਬਾਰੇ ਪ੍ਰਮੁੱਖ ਅਮਰੀਕੀ ਨੁਮਾਇੰਦੇ ਹਨ,

ਭਾਰਤ ਦੇ ਐਲਾਨਾਂ ਨਾਲ ਅੜਿੱਕੇ ਵਧੇ, ਘਟੇ ਨਹੀਂ: ਅਮਰੀਕਾ

ਵਾਸ਼ਿੰਗਟਨ:,22 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਉੱਚ ਤਾਕਤੀ ਅਮਰੀਕੀ ਵਫ਼ਦ ਟਰੰਪ ਦੀ ਅਗਵਾਈ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਪਾਰ ਨਾਲ ਜੁੜੀਆਂ ਮੁਸ਼ਕਲਾਂ ਬਾਰੇ ਗੱਲ ਕਰ ਸਕਦਾ ਹੈ। ਵਾਈਟ ਹਾਊਸ ਦੇ ਅਧਿਕਾਰੀ ਨੇ ਨਾਲ ਹੀ ਕਿਹਾ ਕਿ ਭਾਰਤ ਵੱਲੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੀਤੇ ਐਲਾਨਾਂ ਨੇ ਵਿਚਾਰ-ਚਰਚਾ ਨੂੰ ਸ਼ਾਇਦ ਮੁਸ਼ਕਲ ਬਣਾ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ‘ਮੇਕ ਇਨ ਇੰਡੀਆ’ ਸਬੰਧੀ ਹਾਲ ਹੀ ਵਿਚ ਕੀਤਾ ਐਲਾਨ ਅੜਿੱਕੇ ਵਧਾ ਰਿਹਾ ਹੈ,

ਆਇਰਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ

ਡਬਲਿਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਊ ਵਰੇਦਕਰ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਹ ਨਿਗਰਾਨ ਆਗੂ ਵਜੋਂ ਬਣੇ ਰਹਿਣਗੇ। ਦੇਸ਼ ’ਚ ਚੋਣਾਂ ਮਗਰੋਂ ਤਿੰਨ 

ਅਮਰੀਕਾ-ਤਾਲਿਬਾਨ ’ਚ ਜੰਗਬੰਦੀ

ਕਾਬੁਲ/ਵਾਸ਼ਿੰਗਟਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕਾ ਅਤੇ ਤਾਲਿਬਾਨ 4ਨੇ ਕੱਲ ਤੋਂ ਆਰਜ਼ੀ ਜੰਗਬੰਦੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ ’ਚ ਸ਼ਾਂਤੀ ਲਈ 29 ਫਰਵਰੀ ਨੂੰ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ’ਚ ਕਮੀ ਨਾਲ ਸਮਝੌਤੇ ਦਾ ਰਾਹ ਪੱਧਰਾ ਹੋਵੇਗਾ। ਤਾਲਿਬਾਨ ਦੇ ਤਰਜਮਾਨ ਨੇ ਕਿਹਾ ਕਿ ਕੌਮਾਂਤਰੀ ਨਿਗਰਾਨਾਂ ਦੀ

ਆਸਟ੍ਰੇਲੀਆ 'ਚ ਰੇਲ ਪਟੜੀ ਤੋਂ ਲੱਥੀ, ਦੋ ਮੌਤਾਂ

ਮੈਲਬੌਰਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਿਡਨੀ ਤੋਂ ਮੈਲਬੌਰਨ ਆ ਰਹੀ ਰੇਲ ਪਟੜੀ ਤੋਂ ਉੱਤਰ ਗਈ, ਜਿਸ ਕਾਰਨ ਦੋ ਮੌਤਾਂ ਹੋ ਗਈਆਂ | ਇਹ ਹਾਦਸਾ ਇਥੋਂ 45 ਕਿਲੋਮੀਟਰ ਦੀ ਦੂਰੀ 'ਤੇ ਵੱਲਨ ਟਾਊਨ ਦੇ ਕੋਲ ਵਾਪਰਿਆ | ਰੇਲ ਦੇ ਡਰਾਈਵਰ ਤੇ ਇਕ ਸਹਾਇਕ ਦੀ ਮੌਤ ਹੋ ਗਈ ਅਤੇ ਬਾਕੀ ਕਾਫੀ ਯਾਤਰੀਆਂ ਦੇ ਜ਼ਖ਼ਮੀ ਹੋਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ | ਇਸ ਰੇਲ 'ਚ 153 ਮੁਸਾਫਿਰ ਸਫ਼ਰ ਕਰ ਰਹੇ ਸਨ | 

ਕੈਨੇਡਾ ਇੰਮੀਗੇ੍ਰਸ਼ਨ ਸਿਰਫ਼ ਰਫਿਊਜ਼ੀ ਕੇਸ ਹਾਰੇ ਲੋਕਾਂ ਨੂੰ ਕਰ ਰਹੀ ਹੈ ਡਿਪੋਰਟ

ਐਡਮਿੰਟਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਦੁਨੀਆ ਭਰ ਤੋਂ ਆਏ ਲੋਕ ਕਿਵੇਂ ਨਾ ਕਿਵੇਂ ਕੈਨੇਡਾ ਦੀ ਪੀ. ਆਰ. ਲੈਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਅ ਰਹੇ ਹਨ, ਜਿਨ੍ਹਾਂ 'ਚ ਬਹੁਤ ਲੋਕਾਂ ਨੇ ਆਪਣੇ ਕੇਸ ਰਫ਼ਿਊਜੀ ਕਲੇਮ ਕਰਨ ਲਈ ਲਗਾਏ ਸਨ, ਜਿਨ੍ਹਾਂ 'ਚ ਬਹੁਤੇ ਲੋਕਾਂ ਨੂੰ ਇਮੀਗ੍ਰੇਸ਼ਨ ਨੇ ਜਵਾਬ ਦੇ ਦਿੱਤਾ ਸੀ ਪਰ ਉਹ ਆਪਣੇ ਬਚਾਅ ਲਈ ਅਦਾਲਤਾਂ ਦਾ ਸਹਾਰਾ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ 'ਚ ਗ਼ੈਰ-ਜਿੰਮੇਦਾਰ ਤਰੀਕੇ ਨਾਲ ਰਹਿ ਰਹੇ ਹਨ | ਉਨ੍ਹਾਂ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕਰਨ ਲਈ ਹੁਣ ਸਖ਼ਤੀ ਵਰਤੀ ਗਈ ਹੈ, ਜਿਨ੍ਹਾਂ 'ਚ ਜ਼ਿਆਦਾ ਨਾਈਜੀਰੀਆ, ਫਿਲੀਪਾਈਨ, ਸ੍ਰੀਲੰਕਾ ਅਤੇ ਬਹੁਤ ਘੱਟ ਪੰਜਾਬੀ ਵੀ ਹਨ | ਜ਼ਿਕਰਯੋਗ ਹੈ ਕਿ ਸਾਲ 2019 ਦੇ ਅਖੀਰ 'ਚ ਕੈਨੇਡਾ 'ਚ ਰਫ਼ਿਊਜੀ ਕਲੇਮ ਕਰਨ ਵਾਲਿਆਂ ਦੀ ਗਿਣਤੀ 64 ਹਜ਼ਾਰ ਦੇ ਕਰੀਬ ਸੀ ਅਤੇ 2018 'ਚ 54 ਹਜ਼ਾਰ ਸੀ ਜੋ ਹੁਣ ਤੱਕ ਵੀ ਇਨ੍ਹਾਂ ਕੇਸਾਂ ਵਾਲਿਆਂ ਲੋਕਾਂ ਦੀ ਲੰਬੀ ਲਾਇਨ ਲੱਗੀ ਹੋਈ ਹੈ |

ਕੈਨੇਡਾ 'ਚ ਵਧੀ ਭਾਰਤੀ ਗਰਮ ਮਸਾਲਿਆਂ ਦੀ ਮੰਗ

ਐਡਮਿੰਟਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਭਾਰਤੀ ਬਾਜ਼ਾਰ ਵਲੋਂ ਸਪਲਾਈ ਕੀਤੇ ਜਾਂਦੇ ਗਰਮ ਮਸਾਲੇ ਅੱਜ-ਕੱਲ੍ਹ ਕੈਨੇਡਾ ਦੇ ਸਟੋਰਾਂ 'ਤੇ ਪੂਰੀ ਗਰਮੀ ਵਿਖਾ ਰਹੇ ਹਨ ਅਤੇ ਇਨ੍ਹਾਂ ਮਸਾਲਿਆਂ ਦੀ ਭਾਰੀ ਮੰਗ ਵੇਖਣ ਨੂੰ ਮਿਲ ਰਹੀ ਹੈ | ਭਾਰਤ ਵਲੋਂ ਸਪਲਾਈ ਕੀਤੇ ਜਾਂਦੇ ਮਸਾਲੇ ਜਿਨ੍ਹਾਂ 'ਚ ਧਨੀਆਂ, ਜ਼ੀਰਾ, ਹਲਦੀ, ਮਿਰਚ, ਲੌਾਗ-ਲੈਚੀਂ ਅਤੇ ਦਾਲਾਂ ਜਿਵੇਂ ਮੰੂਗੀ, ਮਸਰ, ਹਰਹਰ ਮੋਠ ਤੇ ਹੋਰ ਦੇਸੀ ਜੜੀ-ਬੂਟੀਆਂ ਦੀ ਹਰ ਵਰਗ 'ਚ ਮੰਗ ਹੈ ਅਤੇ ਕੁਝ ਕੰਪਨੀਆਂ ਵਲੋਂ

ਕੈਨੇਡਾ 'ਚ ਸਾਬਕਾ ਸਿੱਖ ਅਧਿਆਪਕ ਨੂੰ ਮਿਲੇਗਾ 75,000 ਡਾਲਰ ਹਰਜਾਨਾ

ਐਬਟਸਫੋਰਡ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਦੇ ਸੂਬੇ ਬਿ੍ਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸਰੀ ਦੇ ਇਕ ਨਿੱਜੀ ਸਕੂਲ ਵਿਚ ਅਧਿਆਪਕ ਰਹੇ ਸੁਰਿੰਦਰ ਸਿੰਘ ਵਿਰਕ ਦੇ ਹੱਕ 'ਚ ਫੈਸਲਾ ਸੁਣਾਇਆ ਹੈ, ਜਿਸ ਨੂੰ ਸਕੂਲ ਦੇ ਚੇਅਰਮੈਨ ਵਲੋਂ ਬਿਨਾਂ ਕਿਸੇ ਕਾਰਨ 'ਤੇ ਨੋਟਿਸ ਦਿੱਤੇ ਬਿਨਾਂ ਅਧਿਆਪਕ ਦੀ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ | ਸੁਪਰੀਮ ਕੋਰਟ ਦੀ ਜੱਜ ਬਾਰਬਰਾ ਨੋਰਲ ਨੇ ਉਕਤ ਸਕੂਲ ਦੇ ਚੇਅਰਮੈਨ ਨੂੰ ਹੁਕਮ ਦਿੱਤਾ ਹੈ 

ਅਮਰੀਕੀ ਹਵਾਈ ਸੈਨਾ ਨੇ ਸਿੱਖਾਂ ਨੂੰ ਧਿਆਨ ’ਚ ਰੱਖ ਕੇ ਡਰੈੱਸ ਕੋਡ ਸੁਧਾਰਿਆ

ਵਾਸ਼ਿੰਗਟਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਅਮਰੀਕੀ ਹਵਾਈ ਸੈਨਾ ਨੇ ਸਿੱਖਾਂ ਸਣੇ ਵੱਖ-ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਡਰੈੱਸ ਕੋਡ ਵਿੱਚ ਸੁਧਾਰ ਕੀਤਾ ਹੈ ਤਾਂ ਜੋ ਹੋਰਨਾਂ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਭਰਤੀ ਹੋਣ ਵਿੱਚ ਸੌਖ ਹੋ ਸਕੇ। ਇਹ ਤਬਦੀਲੀ ਹਵਾਈ ਸੈਨਾ ਦੀ 7 ਫਰਵਰੀ ਨੂੰ ਜਾਰੀ ਨਵੀਂ ਨੀਤੀ ਵਿੱਚ ਕੀਤਾ ਗਿਆ ਹੈ। ਇਸ ਨੀਤੀ ਵਿੱਚ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਲੋੜ ਨੂੰ ਦੇਖਦਿਆਂ ਵਰਦੀ ਅਤੇ ਨਿਯਮਾਂ

ਪਾਕਿ ਦੀ ਪਿੱਠ ’ਤੇ ਆਇਆ ਚੀਨ

ਪੇਈਚਿੰਗ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਚੀਨ ਆਪਣੇ ‘ਗੂੜ੍ਹੇ ਮਿੱਤਰ’ ਪਾਕਿਸਤਾਨ ਦੀ ਹਮਾਇਤ ਵਿੱਚ ਆ ਗਿਆ ਹੈ। ਉਸ ਨੇ ਪਾਕਿਤਾਨ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਇਸ ਨੇ ਅਤਿਵਾਦ ਨੂੰ ਮਿਲਦੇ ਫੰਡ ਰੋਕਣ ਲਈ ਪੂਰੀ ਵਾਹ ਲਾਈ ਹੈ। ਚੀਨ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ, ਜਦੋਂ ਫਾਇਨਾਂਸ਼ੀਅਲ ਟਾਸਕ ਫੋਰਸ ਨੇ ਅਤਿਵਾਦ ਨੂੰ ਫੰਡਿੰਗ ਰੋਕਣ ’ਚ ਲਗਾਤਾਰ ਨਾਕਾਮ ਰਹਿਣ ’ਤੇ ਪਾਕਿਸਤਾਨ ਨੂੰ ‘ਸਲੇਟੀ ਸੂਚੀ’ ਵਿੱਚ ਮੁੜ ਸ਼ਾਮਿਲ ਕਰ ਦਿੱਤਾ ਹੈ।

ਪੀਟਰ ਲੌਹੀਡ ਹਸਪਤਾਲ ਲਈ 137 ਲੱਖ ਡਾਲਰ ਦੀ ਗ੍ਰਾਂਟ ਜਾਰੀ

ਕੈਲਗਰੀ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਈ ਸਾਲਾਂ ਦੀ ਮੰਗ ਮਗਰੋਂ ਅਖੀਰ ਕੈਲਗਰੀ ਉੱਤਰ-ਪੂਰਬ ਦੇ ਪੀਟਰ ਲੌਹੀਡ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿਸਥਾਰ ਲਈ ਜੇਸਨ ਕੈਨੀ ਸਰਕਾਰ ਨੇ 137 ਲੱਖ ਡਾਲਰ ਦਾ ਫ਼ੰਡ ਜਾਰੀ ਕਰ ਕੇ ਇਸ ਕੰਮ ਲਈ ਹਰੀ ਝੰਡੀ ਵਿਖਾ ਦਿੱਤੀ ਹੈ। ਇਸ ਰਕਮ ਨੂੰ ਆਉਂਦੇ ਬਜਟ 'ਚ ਸ਼ਾਮਿਲ ਕੀਤਾ ਜਾਵੇਗਾ ਅਤੇ ਮੌਜੂਦਾ ਐਮਰਜੈਂਸੀ ਵਾਰਡ 'ਚ 1500 ਸੁਕੇਅਰ ਮੀਟਰ ਹੋਰ ਜਗ੍ਹਾ ਜੋੜੀ ਜਾਵੇਗੀ, 

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਦੀ ਦੇ ਮਹਾਨ ਲੇਖਕਾਂ ਨੂੰ ਸ਼ਰਧਾਜ਼ਲੀ

ਕੈਲਗਰੀ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ 'ਚ ਪ੍ਰਧਾਨ ਦਵਿੰਦਰ ਮਲਹਾਂਸ ਦੀ ਪ੍ਰਧਾਨਗੀ 'ਚ ਡਾ: ਮਨੋਜ ਕੁਮਾਰ, ਮਹਿੰਦਰਪਾਲ ਐਸ. ਪਾਲ, ਜਨਰਲ ਸਕੱਤਰ ਜ਼ੋਰਾਵਰ ਬਾਂਸਲ ਅਤੇ ਹੋਰਾਂ ਵਲੋਂ ਸਦੀ ਦੇ ਮਹਾਨ ਲੇਖਕਾਂ ਜਸਵੰਤ ਸਿੰਘ ਕੰਵਲ, ਡਾ: ਦਲੀਪ ਕੌਰ ਟਿਵਾਣਾ, ਡਾ: ਸੁਰਜੀਤ ਸਿੰਘ ਢਿੱਲੋਂ, ਇੰਦਰ ਸਿੰਘ ਖਾਮੋਸ਼, ਪ੍ਰੇਮ ਸਿੰਘ ਬਜਾਜ, ਹਰਬੰਸ ਮਾਛੀਵਾੜਾ ਅਤੇ ਹਰਨੇਕ ਬੱਧਨੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਜਿੱਥੇ ਸ਼ਰਧਾਂਜਲੀ ਭੇਟ ਕੀਤੀ, ਉੱਥੇ ਹੀ ਪ੍ਰਸਿੱਧ ਪੰਜਾਬੀ ਗਾਇਕਾ ਲਾਚੀ ਬਾਵਾ ਦੇ ਕੈਂਸਰ ਵਰਗੇ ਨਾ-ਮੁਰਾਦ ਰੋਗ ਨਾਲ ਹੋਈ ਮੌਤ ਅਤੇ ਲੋਗੋਂਵਾਲ 'ਚ ਵਾਪਰੇ ਸਕੂਲ ਬੱਸ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰ

ਵਿਕਟੋਰੀਆ ਨੇੜੇ ਖੇਤ 'ਚ ਡਿੱਗਾ ਜਹਾਜ਼

ਐਬਟਸਫੋਰਡ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜਲੇ ਸ਼ਹਿਰ ਸੈਨਿਚ ਦੇ ਬਲੌਕਨਸੌਪ ਵੈਲੀ ਇਲਾਕੇ ਦੇ ਇਕ ਬਲਿਊਬੇਰੀ ਦੇ ਖੇਤਰ ਵਿਚ ਅਚਾਨਕ ਇਕ ਛੋਟਾ ਜਹਾਜ਼ ਡਿੱਗ ਗਿਆ। ਸੈਨਿਚ ਅੱਗ ਬੁਝਾਊ ਮਹਿਕਮੇ ਦੇ ਕੈਪਟਨ ਚਾਰਲੀ ਰਿਵਰਜ਼ ਨੇ ਦੱਸਿਆ ਕਿ ਵਿਕਟੋਰੀਆ ਫਲਾਈਂਗ ਏਅਰਲਾਈਨ ਦਾ ਸੀਸੇਨਾ 172 ਜਹਾਜ਼ ਨੇ ਵਿਕਟੋਰੀਆ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ

ਸਾਬਕਾ ਅੰਤਰਰਾਸ਼ਟਰੀ ਖਿਡਾਰਨ ਸ਼ਰਨਜੀਤ ਕੌਰ ਦਾ ਸਿਆਲਟ ਪਹੁੰਚਣ 'ਤੇ ਨਿੱਘਾ ਸਵਾਗਤ

ਸਿਆਟਲ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਸਰਕਾਰੀ ਵੋਮੈਨ ਕਾਲਜ ਪਟਿਆਲਾ ਦੀ ਸਾਬਕਾ ਅੰਤਰਰਾਸ਼ਟਰੀ ਖਿਡਾਰਨ ਸ਼ਰਨਜੀਤ ਕੌਰ ਦਾ ਸਿਆਟਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਸ਼ਰਨਜੀਤ ਕੌਰ ਆਪਣੇ ਪੁੱਤਰ ਪ੍ਰਿੰਸ ਨੂੰ ਮਿਲਣ ਲਈ ਨਿੱਜੀ ਦੌਰੇ 'ਤੇ ਪਹੁੰਚੇ। ਮਾਈਕਰੋ-ਸੋਫਟ ਦੇ ਉੱਚ ਅਧਿਕਾਰੀ ਸੌਰਭ ਰਿਸ਼ੀ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕਰਦਿਆਂ ਦੱਸਿਆ ਕਿ ਸ਼ਰਨਜੀਤ ਕੌਰ ਨੇ ਹੈਂਡਬਾਲ ਤੇ ਬਾਸਕਟਬਾਲ ਦੇ ਖੇਤਰ ਵਿਚ ਰਾਸ਼ਟਰੀ ਤੇ

ਨਹੀਂ ਰਹੇ ਕਾਪੀ-ਪੇਸਟ ਦੇ ਪਿਤਾਮਾ ਲਾਰੀ ਟੇਸਲਰ

ਵਾਸ਼ਿੰਗਟਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਸ ਦੁਨੀਆ 'ਚ ਜਿਸ ਨੇ ਵੀ ਕੰਪਿਊਟਰ ਜਾਂ ਸਮਾਰਟਫੋਨ ਇਸਤੇਮਾਲ ਕੀਤਾ ਹੈ, ਉਸ ਨੂੰ 'ਕੰਟਰੋਲ+ਸੀ' (ਕਾਪੀ) ਅਤੇ 'ਕੰਟਰੋਲ+ਵੀ' (ਪੇਸਟ) ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ | ਕੰਪਿਊਟਰ ਇਸਤੇਮਾਲ ਕਰਨ ਦੌਰਾਨ ਇਨ੍ਹਾਂ ਦੋਵਾਂ 'ਕੀਅਜ਼' ਦੀ ਕਈ ਵਾਰ ਵਰਤੋਂ ਹੁੰਦੀ ਹੈ | ਇਨ੍ਹਾਂ ਦੋਵਾਂ 'ਕੀਅਜ਼' ਦੀ ਖੋਜ ਕਰਨ ਵਾਲੇ ਸਾਫ਼ਟਵੇਅਰ ਇੰਜੀਨੀਅਰ ਲਾਰੀ ਟੇਸਲਰ ਦਾ 74 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ | ਲਾਰੀ ਟੇਸਲਰ ਨੇ 1960 'ਚ ਅਮਰੀਕਾ ਦੇ ਸਿਲੀਕਾਨ ਵੈਲੀ 'ਚ ਕੰਪਿਊਟਰ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ | ਉਨ੍ਹਾਂ ਨੇ ਆਪਣੇ ਕੰਮ ਨੂੰ ਸੌਖਾ ਬਣਾਉਣ ਲਈ ਕੰਪਿਊਟਰ 'ਚ ਕਾਪੀ-ਪੇਸਟ ਕਮਾਂਡ ਦੀ ਖੋਜ ਕੀਤੀ ਸੀ | 

ਟਰੂਡੋ ਸਰਕਾਰ ਵਿਰੁੱਧ ਪੇਸ਼ ਹੋਣ ਤੋਂ ਪਹਿਲਾਂ ਹੀ ਨਿਕਲਿਆ ਬੇਭਰੋਸਗੀ ਮਤੇ ਦਾ ਦਮ

ਓਟਾਵਾ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਕੈਨੇਡਾ ਬੀਤੇ ਸਾਲ ਦਸੰਬਰ 'ਚ ਗਠਿਤ ਹੋਈ 43ਵੀਂ ਸੰਸਦ ਦੇ ਸੈਸ਼ਨ ਦੀਆਂ ਅਜੇ 20 ਬੈਠਕਾਂ ਹੀ ਹੋਈਆਂ ਹਨ ਪਰ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਕੰਮ-ਚਲਾਊ ਆਗੂ ਐਾਡਰਿਊ ਸ਼ੀਅਰ ਨੇ ਬੀਤੇ ਕੱਲ੍ਹ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕਰਕੇ ਸਿਆਸੀ ਹਲਕਿਆਂ 'ਚ ਹਲਚਲ ਪੈਦਾ ਕਰ ਦਿੱਤੀ¢ ਬੇਭਰੋਸਗੀ ਮਤਾ ਪਾਸ ਹੋਣ ਦੀ ਹਾਲਤ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ ਡਿਗ ਜਾਵੇਗੀ ਅਤੇ ਸੰਸਦੀ ਚੋਣ ਕਰਵਾਉਣੀ ਪਵੇਗੀ¢ ਅਜਿਹੇ 'ਚ ਇਕਦਮ ਖੇਤਰੀ ਪਾਰਟੀ ਬਲਾਕ ਕਿਊਬਕ ਅਤੇ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਵਲੋਂ ਬੇਭਰੋਸਗੀ ਮਤੇ ਦਾ ਸਾਥ ਨਹੀਂ ਦਿੱਤਾ ਜਾਵੇਗਾ¢

ਕੌਂਸਲਰ ਦੇ ਖ਼ਰਚਿਆਂ ਦੀ ਜਾਂਚ ਬਾਰੇ ਭੰਬਲਭੂਸਾ ਜਾਰੀ

ਕੈਲਗਰੀ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਕੈਲਗਰੀ ਸਿਟੀ ਕੌਂਸਲ ਦੀ ਕੱਲ੍ਹ ਚਾਰ ਘੰਟੇ ਲੰਬੀ ਚੱਲੀ ਬੰਦ ਕਮਰਾ ਮੀਟਿੰਗ ਮਗਰੋਂ ਵੀ ਇਹ ਫ਼ੈਸਲਾ ਨਹੀਂ ਲਿਆ ਜਾ ਸਕਿਆ ਕਿ ਕੌਂਸਲਰ ਜੋ ਮੈਗਲਿਓਕਾ ਵਲੋਂ ਕੀਤੇ ਗਏ ਅੰਨ੍ਹੇਵਾਹ ਖ਼ਰਚਿਆਂ ਸਬੰਧੀ ਆਈਆਂ ਸ਼ਿਕਾਇਤਾਂ ਦੀ ਜਾਂਚ ਕੌਣ ਕਰੇਗਾ। ਕਿਉਬੈੱਕ ਸਿਟੀ 'ਚ ਸਾਲਾਨਾ ਕਾਨਫ਼ਰੰਸ 'ਚ ਹਿੱਸਾ ਲੈਣ ਲਈ ਗਏ ਕੌਂਸਲਰ ਮੈਗਲਿਓਕਾ ਨੇ 6400 ਡਾਲਰ ਦਾ ਖ਼ਰਚਾ ਕੀਤਾ ਜਿਹੜਾ ਬਾਅਦ 'ਚ ਵਿਵਾਦਾਂ 'ਚ ਘਿਰ ਗਿਆ ਸੀ।

ਕਸ਼ਮੀਰ ਮਸਲਾ: ਪਾਕਿ ਨੂੰ ਵਿਚੋਲਗੀ ਲਈ ਟਰੰਪ ਤੋਂ ਆਸ

ਇਸਲਾਮਾਬਾਦ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪਾਕਿਸਤਾਨ ਨੇ ਅੱਜ ਆਸ ਜਤਾਈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਦੀ ਅਗਾਮੀ ਦੋ ਰੋਜ਼ਾ ਫੇਰੀ ਮੌਕੇ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਆਪਣੀ ਪੇਸ਼ਕਸ਼ ਨੂੰ ਅਮਲ ਵਿੱਚ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092047155
Copyright © 2020, Panjabi Times. All rights reserved. Website Designed by Mozart Infotech