» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਜਰਮਨੀ / ਯੂਰੋਪ

ਬ੍ਰਿਟੇਨ ਦੀ ਮਹਾਰਾਣੀ ਦੇ ਪੋਤੇ ਵੱਲੋਂ ਤਲਾਕ ਲੈਣ ਦਾ ਫ਼ੈਸਲਾ

February 14, 2020 02:01 PM

ਲੰਡਨ,13 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਫਿਲਿਪਸ (42) ਅਤੇ ਉਨ੍ਹਾਂ ਦੀ ਕੈਨੇਡੀਅਨ ਪਤਨੀ ਓਟਮ ਕੇਲੀ (41) ਨੇ ਵਿਆਹ ਦੇ 12 ਸਾਲ ਬਾਅਦ ਤਲਾਕ ਲੈਣ ਦਾ ਫ਼ੈਸਲਾ ਲਿਆ ਹੈ।
ਸ਼ਾਹੀ ਜੋੜੇ ਨੇ ਇੱਕ ਬਿਆਨ 'ਚ ਕਿਹਾ ਕਿ ਬ੍ਰਿਟਿਸ਼ ਰਾਜੇ ਦੇ ਅੱਠ ਬੇਟਿਆਂ ਵਿੱਚੋਂ ਸਭ ਤੋਂ ਵੱਡੇ ਫਿਲਿਪਸ ਅਤੇ ਓਟਮ ਇਸ ਫ਼ੈਸਲੇ ਦੀ ਸੂਚਨਾ ਮਹਾਰਾਣੀ ਅਤੇ ਪਰਵਾਰ ਨੂੰ ਪਿਛਲੇ ਸਾਲ ਦੇ ਚੁੱਕੇ ਹਨ। ਦੋਵਾਂ ਦਾ ਵਿਆਹ 2008 ਵਿੱਚ ਹੋਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਸਵਾਨਾ (9) ਅਤੇ ਇਸਲਾ (7) ਹਨ। ਬੁਲਾਰੇ ਨੇ ਕਿਹਾ ਕਿ ਜੋੜੇ ਅਨੁਸਾਰ ਤਲਾਕ ਦਾ ਫ਼ੈਸਲਾ ਉਨ੍ਹਾਂ ਦੀ ਦੋਸਤੀ ਅਤੇ ਦੋਵਾਂ ਬੱਚਿਆਂ ਲਈ ਬਿਹਤਰ ਹੋਵੇਗਾ। ਬਕਿੰਘਮ ਪੈਲਸ ਨੇ ਇਸ ਨੂੰ ਨਿੱਜੀ ਮਾਮਲਾ ਮੰਨ ਕੇ ਇਸ 'ਤੇ ਟਿੱਪਣੀ ਨਹੀਂ ਕੀਤੀ, ਪਰ ਬਿਆਨ ਵਿੱਚ ਕਿਹਾ ਗਿਆ ਕਿ ਦੋਵੇਂ ਪਰਵਾਰ ਇਸ ਖ਼ਬਰ ਨਾਲ ਦੁਖੀ ਹਨ। 12 ਸਾਲ ਪਹਿਲਾਂ ਲੰਡਨ ਦੇ ਵਿੰਡਸਰ ਕਾਸਲ 'ਚ ਹੋਏ ਵਿਆਹ ਵਿੱਚ ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਵੀ ਸ਼ਾਮਲ ਹੋਏ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਟਲੀ 'ਚ ਗ਼ੈਰ-ਕਾਨੂੰਨੀ ਢੰਗ ਨਾਲ ਸਵਾਰੀਆਂ ਲਿਜਾ ਰਹੇ ਡਰਾਈਵਰਾਂ ਨੂੰ ਜੁਰਮਾਨਾ

ਮਿਲਾਨ (ਇਟਲੀ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਇਟਲੀ ਦੇ ਸ਼ਹਿਰ ਮਿਲਾਨ 'ਚ ਸਥਿਤ ਮਾਲਪੈਨਸਾ ਹਵਾਈ ਅੱਡੇ 'ਤੇ ਇਟਾਲੀਅਨ ਪੁਲਿਸ ਗੁਆਰਦੀਆ ਦੀ ਫੀਨਾਨਸਾ ਵਲੋਂ ਗ਼ੈਰ-ਕਾਨੰੂਨੀ ਢੰਗ ਨਾਲ ਆਪਣੀ ਨਿੱਜੀ ਗੱਡੀਆਂ ਦੁਆਰਾ ਸਵਾਰੀਆਂ ਢੋਹਣ ਦਾ ਕੰਮ ਕਰ ਡਰਾਈਵਰਾਂ ਨੂੰ ਭਾਰੀ ਜੁਰਮਾਨਾ ਕੀਤਾ ਗਿਆ ਹੈ, ਜਿਸ 'ਚ ਪੰਜ ਇਟਾਲੀਅਨ ਦੋ ਪਾਕਿਸਤਾਨੀ ਇਕ ਭਾਰਤੀ ਅਤੇ ਇਕ ਬੰਗਲਾਦੇਸ਼ ਦਾ ਨਾਗਰਿਕ ਸ਼ਾਮਿਲ ਹਨ | 

ਅਦਾਲਤੀ ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਅੰਮਿ੍ਤਪਾਲ ਸਿੰਘ ਨੂੰ ਕੈਦ

ਲੰਡਨ,,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਾਰਡਿਫ ਕਰਾਊਨ ਕੋਰਟ 'ਚ ਵੁਲਵਰਹੈਂਪਟਨ ਦੇ ਡਡਲੀ ਇਲਾਕੇ ਦੀ ਫੋਕਸਹਿੱਲ ਪਾਰਕ ਦੇ 31 ਸਾਲਾ ਅੰਮਿ੍ਤਪਾਲ ਸਿੰਘ ਥਾਂਦੀ ਨੂੰ ਅਦਾਲਤੀ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਤੇਜ਼ ਰਫ਼ਤਾਰ ਗੱਡੀ ਚਲਾਉਣ ਦੇ ਦੋਸ਼ 'ਚ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ 'ਚ ਦੱਸਿਆ ਗਿਆ ਕਿ ਬੀਤੇ ਸਾਲ 21 ਜੁਲਾਈ ਨੂੰ ਇਕ ਮੋਟਰ ਸਾਈਕਲ ਸਵਾਰ ਪੁਲਿਸ ਅਧਿਕਾਰੀ ਤੋਂ ਬਚਣ ਲਈ ਥਾਂਦੀ ਨੇ 30 ਮੀਲ ਪ੍ਰਤੀ ਘੰਟਾ ਰਫ਼ਤਾਰ ਵਾਲੀ ਸੜਕ 'ਤੇ 90 ਮੀਲ ਪ੍ਰਤੀ ਘੰਟਾ ਰਫ਼ਤਾਰ ਨਾਲ ਕਾਰ ਭਜਾਈ | ਇੱਥੇ ਹੀ ਬੱਸ ਨਹੀਂ ਉਸ ਨੇ ਪੁਲਿਸ ਤੋਂ ਬਚਣ ਲਈ ਇਕ ਸਮੇਂ 120 ਮੀਲ ਦੀ ਰਫ਼ਤਾਰ ਤੱਕ ਸੂਈਆਂ ਚਾੜ੍ਹ ਦਿੱਤੀਆਂ ਸਨ | 

ਲੰਡਨ ਦੀ ਮਸਜਿਦ 'ਚ ਚਾਕੂ ਨਾਲ ਹਮਲਾ

ਲੰਡਨ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੰਡਨ ਦੀ ਇਕ ਮਸਜਿਦ ਵਿਚ ਚਾਕੂ ਨਾਲ ਹਮਲਾ ਕਰਕੇ ਇਕ 70 ਸਾਲ ਦੇ ਬਜ਼ੁਰਗ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਹੈ ਅਤੇ 29 ਸਾਲਾ ਹਮਲਾਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਹਮਲਾ ਰੀਜੈਂਟ ਪਾਰਕ ਨੇੜੇ ਲੰਡਨ ਸੈਂਟਰਲ ਮਸਜਿਦ 'ਚ ਕੱਲ੍ਹ ਹੋਇਆ | ਜ਼ਖ਼ਮੀ ਵਿਅਕਤੀ ਨੂੰ ਐਮਰਜੈਂਸੀ ਸੇਵਾਵਾਂ ਦੀ ਮਦਦ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ | 

ਪਿ੍ੰਸ ਚਾਰਲਸ ਵਲੋਂ ਲੈਸਟਰ 'ਚ ਵੱਖ-ਵੱਖ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ

ਲੈਸਟਰ (ਇੰਗਲੈਂਡ,21 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਲੈਸਟਰ ਦੇ ਸਿਟੀ ਸੈਂਟਰ ਵਿਖੇ ਨਵੀਂ ਬਣੀ ਮਾਰਕੀਟ ਦਾ ਉਦਘਾਟਨ ਕਰਨ ਅਤੇ ਲੈਸਟਰ ਸ਼ਹਿਰ 'ਚ ਸ਼ੁਰੂ ਕੀਤੀ ਗਈ ਲੋਕ ਭਲਾਈ ਦੇ ਕਾਰਜ ਕਰਨ ਲਈ ਨਵੀਂ ਚੈਰਿਟੀ ਬਿ੍ਟਿਸ਼ ਏਸ਼ੀਅਨ ਮਿਡਲੈਂਡ ਚੈਪਟਰ ਦਾ ਆਰੰਭ ਕਰਨ ਲਈ ਲੈਸਟਰ ਪੁੱਜੇ ਬਰਤਾਨੀਆ ਸ਼ਾਹੀ ਖ਼ਾਨਦਾਨ ਦੇ ਪਿ੍ੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਲਾ ਨੇ ਲੈਸਟਰ 'ਚ ਰਹਿੰਦੇ ਵੱਖ-ਵੱਖ ਭਾਈਚਾਰੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਇਸ ਫੇਰੀ ਦੌਰਾਨ ਪਿ੍ੰਸ ਚਾਰਲਸ ਨੇ ਲਕਬਰੋਅ ਨੇੜੇ ਜ਼ਖ਼ਮੀ ਫ਼ੌਜੀਆਂ ਦੇ ਇਲਾਜ ਲਈ ਨਵੇਂ ਬਣਾਏ ਗਏ ਇਕ ਹਸਪਤਾਲ ਦਾ ਉਦਘਾਟਨ ਵੀ ਕੀਤਾ¢ ਇਸ ਮੌਕੇ ਪਿ੍ੰਸ ਚਾਰਲਸ ਨਾਲ ਪਿ੍ੰਸ ਵਿਲੀਅਮਜ਼ ਅਤੇ ਕੈਟ ਵਿਲੀਅਮ 

ਅਰਜਨ ਸਿੰਘ ਦੇ ਕਤਲ ਮਾਮਲੇ ਦਾ ਦੋਸ਼ੀ ਅਦਾਲਤ 'ਚ ਪੇਸ਼

ਲੰਡਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਨੌਟਿੰਘਮ ਟਰੈਂਟ ਯੂਨੀਵਰਸਿਟੀ ਦੇ ਵਿਦਿਆਰਥੀ ਪੰਜਾਬੀ ਮੂਲ ਦੇ ਅਰਜਨ ਸਿੰਘ ਦੇ ਕਤਲ ਮਾਮਲੇ 'ਚ ਗਿ੍ਫ਼ਤਾਰ ਕੀਤੇ 20 ਸਾਲਾ ਮੈਥਿਊਸ ਟੇਕਲ ਨੂੰ ਨੌਟਿੰਘਮ ਕਰਾਊਨ ਕੋਰਟ 'ਚ ਜੱਜ ਸਟੂਅਰਟ ਰੇਫੈਰਟੀ ਕਿਊ ਸੀ ਅੱਗੇ ਪੇਸ਼ ਕੀਤਾ ਗਿਆ | ਸਰਕਾਰੀ ਵਕੀਲ ਜੇਮਸ ਥਾਮਸ ਨੇ ਕਿਹਾ ਕਿ ਕੇਸ ਦੀ ਸੁਣਵਾਈ 22 ਜੂਨ ਤੋਂ ਸ਼ੁਰੂ ਹੋਵੇਗੀ | ਮੈਥਿਊਸ ਨੇ ਅਰਜਨ ਸਿੰਘ ਦੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਦਿਆਂ, ਉਸ ਤੋਂ ਨਕਦੀ ਲੁੱਟਣ ਤੋਂ ਇਨਕਾਰ ਕੀਤਾ ਹੈ | ਹੀਥਰਟਨ, ਡਰਬੀ ਵਾਸੀ ਅਰਜਨ ਸਿੰਘ 'ਤੇ 18 ਜਨਵਰੀ ਨੂੰ ਲੌਾਗ ਰੋਅ ਸਿਟੀ ਸੈਂਟਰ ਵਿਚ ਸਵੇਰੇ 4 ਵਜੇ ਹਮਲਾ ਕੀਤਾ ਗਿਆ ਸੀ, ਜਿਸ ਦੀ ਅਗਲੇ ਦਿਨ ਹਸਪਤਾਲ ਵਿਚ ਮੌਤ ਹੋ ਗਈ ਸੀ |

ਸਿੱਖ ਨੌਜਵਾਨ ਹੋਇਆ ਆਸਟ੍ਰੇਲੀਅਨ ਫ਼ੌਜ 'ਚ ਭਰਤੀ

ਬਿ੍ਸਬੇਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਆਸਟ੍ਰੇਲੀਆ ਅੰਦਰ ਜਿੱਥੇ ਸਮੇਂ-ਸਮੇਂ ਉੱਪਰ ਨਸਲਵਾਦ ਦੀਆਂ ਘਟਨਾਵਾਂ ਹੁੰਦੀਆਂ ਹਨ, ਉੱਥੇ ਹੀ ਸਰਕਾਰ ਆਪਣੀਆਂ ਨੀਤੀਆਂ ਰਾਹੀਂ ਬਰਾਬਰਤਾ ਅਤੇ ਸਤਿਕਾਰ ਲੋਕਾਂ ਵਿਚ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਹੈ | ਆਸਟ੍ਰੇਲੀਅਨ ਫ਼ੌਜ 'ਚ ਸਿੱਖੀ ਸਰੂਪ 'ਚ ਕੁਈਨਸਲੈਂਡ ਦੇ ਬਿ੍ਸਬੇਨ ਸ਼ਹਿਰ ਦੇ ਵਸਨੀਕ ਦਿਲਬਾਗ ਸਿੰਘ ਨੇ ਭਰਤੀ ਹੋ ਕੇ ਆਪਣਾ ਸੁਪਨਾ ਪੂਰਾ ਕੀਤਾ | ਦਿਲਬਾਗ ਸਿੰਘ ਸਪੁੱਤਰ ਰਣਜੀਤ ਸਿੰਘ ਪਿੰਡ ਠੱਕਰਪੁਰਾ

31 ਮਾਰਚ ਨੂੰ ਖ਼ਤਮ ਹੋਣਗੀਆਂ ਸ਼ਾਹੀ ਜੋੜੇ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦੀਆਂ ਸ਼ਾਹੀ ਸੇਵਾਵਾਂ

ਲੰਡਨ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂ. ਕੇ. ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਦੀਆਂ ਜ਼ਿੰਮੇਦਾਰੀਆਂ 31 ਮਾਰਚ 2020 ਨੂੰ ਅਧਿਕਾਰਿਤ ਤੌਰ 'ਤੇ ਖਤਮ ਹੋ ਜਾਣਗੀਆਂ। ਇਸ ਦੇ ਨਾਲ ਹੀ ਉਹ ਇਨ੍ਹਾਂ ਸ਼ਾਹੀ ਜ਼ਿੰਮੇਦਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਣਗੇ। ਹੈਰੀ ਤੇ ਮੇਘਨ ਦੇ ਇਕ ਅਪ੍ਰੈਲ ਤੋਂ ਲੰਡਨ ਸਥਿਤ ਬਕਿੰਘਮ ਪੈਲੇਸ 'ਚ ਉਨ੍ਹਾਂ ਦੇ ਦਫਤਰ ਬੰਦ ਹੋ ਜਾਣਗੇ। ਸ਼ਾਹੀ ਜੋੜੇ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨ ਕੀਤਾ ਸੀ ਕਿ

ਜਰਮਨੀ ਵਿੱਚ ਨਸਲੀ ਹਮਲੇ ਵਿੱਚ 10 ਹਲਾਕ

ਹਨਾਓ,20 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਫਰੈਂਕਫਰਟ ਖੇਤਰ ਵਿੱਚ ਬੁੱਧਵਾਰ ਰਾਤ ਨੂੰ 43 ਵਰ੍ਹਿਆਂ ਦੇ ਜਰਮਨ ਵਿਅਕਤੀ ਨੇ ਦੋ ਥਾਈਂ ਗੋਲੀਆਂ ਵਰ੍ਹਾ ਕੇ ਨੌਂ ਲੋਕਾਂ ਨੂੰ ਮਾਰ ਮੁਕਾਇਆ। ਅਧਿਕਾਰੀਆਂ ਅਨੁਸਾਰ ਬੰਦੂਕਧਾਰੀ ਵਿਅਕਤੀ ਨੇ ਬੁੱਧਵਾਰ ਰਾਤ ਕਰੀਬ 10 ਵਜੇ ਕੇਂਦਰੀ ਹਨਾਓ ਵਿੱਚ ਹੁੱਕਾ ਬਾਰ ’ਤੇ ਹਮਲਾ ਕੀਤਾ, ਜਿਸ ਵਿੱਚ ਕਈ ਲੋਕ ਮਾਰੇ ਗਏ। ਫਿਰ ਇਹ ਪੱਛਮ ਵੱਲ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਨਾਲ ਹੋਰ ਲੋਕ ਮਾਰੇ ਗਏ। 

ਬਰਤਾਨੀਆ ਵਲੋਂ ਜਾਪਾਨੀ ਕਰੂਜ਼ 'ਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਐਲਾਨ

ਲੰਡਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕੋਰੋਨਾ ਵਾਇਰਸ ਕਾਰਨ ਜਾਪਾਨ 'ਚ ਸਮੁੰਦਰੀ ਤੱਟ ਨੇੜੇ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ 'ਤੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦਾ ਬਰਤਾਨੀਆ ਨੇ ਐਲਾਨ ਕੀਤਾ ਹੈ | ਬਰਤਾਨੀਆ ਨੇ ਕਿਹਾ ਕਿ ਉਹ ਡਾਇਮੰਡ ਪਿ੍ੰਸੈੱਸ ਜਹਾਜ਼ ਤੋਂ ਆਪਣੇ ਨਾਗਰਿਕਾਂ ਨੂੰ ਜਹਾਜ਼ ਜ਼ਰੀਏ ਲਿਆਵੇਗਾ | ਇਸ ਜਹਾਜ਼ 'ਤੇ 450 ਤੋਂ ਵੱਧ ਲੋਕਾਂ ਦੀ ਕੀਤੀ ਗਈ ਜਾਂਚ ਦੇ ਨਤੀਜੇ ਪਾਜ਼ਿਟਿਵ ਪਾਏ ਗਏ ਹਨ | ਇਸ ਤੋਂ ਪਹਿਲਾਂ ਅਮਰੀਕਾ, ਕੈਨੇਡਾ,

ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਵਿਚਕਾਰ ਹੋਈ ਤਲਾਕ ਦੀ ਸਹਿਮਤੀ

ਲੰਡਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਤੇ ਉਨ੍ਹਾਂ ਦੀ ਪਹਿਲੀ ਭਾਰਤੀ ਮੂਲ ਦੀ ਪਤਨੀ ਮਰੀਨਾ ਵੀਹਲਰ ਵਿਚਕਾਰ ਤਲਾਕ ਦੀ ਸਹਿਮਤੀ ਹੋ ਗਈ ਹੈ | ਬੌਰਿਸ ਜੌਹਨਸਨ ਅਤੇ ਮਰੀਨਾ ਵੀਹਲਰ ਦੋ ਸਾਲ ਪਹਿਲਾਂ ਇਕ ਦੂਜੇ ਤੋਂ ਵੱਖ ਹੋ ਗਏ ਸਨ ਅਤੇ ਦੋਵਾਂ ਵਿਚਕਾਰ ਪੈਸੇ ਅਤੇ ਸੰਪਤੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ | ਜੱਜ ਗਿਬਸਨਸ ਨੇ ਅੱਜ ਮਰੀਨਾ ਵੀਹਲਰ ਨੂੰ ਤਲਾਕ ਲੈਣ ਲਈ ਅਪਲਾਈ ਕਰਨ ਲਈ ਹਾਂ ਕਰ ਦਿੱਤੀ ਹੈ | ਪ੍ਰਧਾਨ ਮੰਤਰੀ ਬੌਰਿਸ ਅਤੇ ਮਰੀਨਾ 25 ਸਾਲ ਤੋਂ ਸ਼ਾਦੀ ਬੰਦਨ ਵਿਚ ਸਨ | ਇਸ ਤੋਂ ਪਹਿਲਾਂ ਬੌਰਿਸ ਨੇ 1987 'ਚ ਅਲੈਗਰਾ ਮੌਸਟੇਅਨ ਓਵਨ ਨਾਲ ਵਿਆਹ ਕੀਤਾ ਜੋ 1993 ਤੱਕ ਚੱਲਿਆ 

ਲੇਬਰ ਲੀਡਰ ਦੀ ਦੌੜ 'ਚ ਸ਼ਾਮਿਲ ਭਾਰਤੀ ਮੂਲ ਦੀ ਲੀਸਾ ਨੰਦੀ ਸ਼ਾਹੀ ਰਾਜਤੰਤਰ ਖ਼ਤਮ ਕਰਨ ਦੇ ਹੱਕ 'ਚ

ਲੰਡਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਲੇਬਰ ਪਾਰਟੀ ਦੀ ਮੁਖੀ ਦੀ ਦੌੜ 'ਚ ਸ਼ਾਮਿਲ ਭਾਰਤੀ ਮੂਲ ਦੀ ਐਮ. ਪੀ. ਲੀਸਾ ਨੰਦੀ ਨੇ ਇਕ ਟੀ.ਵੀ. ਸ਼ੋਅ ਦੌਰਾਨ ਕਿਹਾ ਹੈ ਕਿ ਉਹ ਇੰਗਲੈਂਡ ਦੇ ਸ਼ਾਹੀ ਰਾਜਤੰਤਰ ਨੂੰ ਖ਼ਤਮ ਕਰਨ ਦੇ ਹੱਕ 'ਚ ਹੈ ਪਰ ਉਸ ਨੇ ਨਾਲ ਹੀ ਕਿਹਾ ਕਿ ਜੇ ਪਿ੍ੰਸ ਹੈਰੀ ਅਤੇ ਮੇਗਨ ਮਾਰਕਲ ਨੂੰ ਗੱਦੀ ਮਿਲਦੀ ਹੈ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ | ਟੀ. ਵੀ. ਸ਼ੋਅ ਦੌਰਾਨ ਲੀਸਾ ਨੰਦੀ ਨੂੰ ਪੁੱਛਿਆ ਗਿਆ ਸੀ ਕਿ ਜੇ ਰਾਜਤੰਤਰ ਰੱਖਣ 

ਭਾਰਤ ਵਿਰੋਧੀ ਸਰਗਰਮੀਆਂ ਕਰਕੇ ਬਰਤਾਨਵੀ ਕਾਨੂੰਨਸਾਜ਼ ਦਾ ਵੀਜ਼ਾ ਰੱਦ ਹੋਇਆ

ਲੰਡਨ,18 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਕਥਿਤ ਜਾਇਜ਼ ਵੀਜ਼ਾ ਹੋਣ ਦੇ ਬਾਵਜੂਦ ਬਰਤਾਨਵੀ ਕਾਨੂੰਨਸਾਜ਼ ਡੈਬੀ ਅਬਰਾਹਮਜ਼ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣ ਤੋਂ ਇਕ ਦਿਨ ਮਗਰੋਂ ਸਰਕਾਰ ਵਿਚਲੇ ਸੂਤਰਾਂ ਨੇ ਅੱਜ ਕਿਹਾ ਕਿ ਬਰਤਾਨਵੀ ਸੰਸਦ ਮੈਂਬਰ ਦੀ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਮੂਲੀਅਤ ਕਰਕੇ ਹੀ ਉਸ ਦਾ ਈ-ਵੀਜ਼ਾ ਰੱਦ ਕੀਤਾ ਗਿਆ ਸੀ। ਸੂਤਰਾਂ ਨੇ ਦਾਅਵਾ ਕੀਤਾ ਕਿ ਅਬਰਾਹਮਜ਼ ਨੂੰ 14 ਫਰਵਰੀ ਨੂੰ ਹੀ ਵੀਜ਼ਾ ਰੱਦ ਕਰਨ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਉਧਰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਬਰਤਾਨਵੀ ਕਾਨੂੰਨਸਾਜ਼ ਨੂੰ ਜਾਇਜ਼ ਵੀਜ਼ੇ ਦੀ ਅਣਹੋਂਦ ਵਿੱਚ ਭਾਰਤ ’ਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਇਸ ਦੌਰਾਨ ਕਾਂਗਰਸ ਆਗੂ ਤੇ ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਅਬਰਾਹਮਜ਼ ਨੂੰ ਹਵਾਈ ਅੱਡੇ ਤੋਂ ਵਾਪਸ ਭੇਜਣ ਦੇ ਮੋਦੀ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦਿਆਂ ਕਿਹਾ ਕਿ ਡੈਮੀ ਅਬਰਾਹਮਜ਼ ਮਹਿਜ਼ ਸੰਸਦ ਮੈਂਬਰ ਨਹੀਂ ਬਲਕਿ ਉਹ ਪਾਕਿ ਵੱਲੋਂ ਭਾਰਤ ਖ਼ਿਲਾਫ਼ ਛੇੜੀ ‘ਲੁਕਵੀਂ ਖੇਡ’ ਦਾ ਹਿੱਸਾ ਹੈ। ਸਰਕਾਰ ਵਿਚਲੇ ਇਕ ਸੂਤਰ ਨੇ ਕਿਹਾ, ‘ਡੈਬੀ ਅਬਰਾਹਮਜ਼ ਦਾ ਈ-ਬਿਜ਼ਨਸ ਵੀਜ਼ਾ 14 ਫਰਵਰੀ 2020 ਨੂੰ ਹੀ ਰੱਦ ਕਰ ਦਿੱਤਾ ਗਿਆ ਸੀ। 

ਥਾਈਲੈਂਡ 'ਚ ਕਤਲ ਕੀਤੇ ਅੰਮਿ੍ਤਪਾਲ ਸਿੰਘ ਬਜਾਜ ਦਾ ਭਗੌੜਾ ਕਾਤਲ ਕਾਬੂ

ਲੰਡਨ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬੀਤੇ ਵਰੇ੍ਹ 21 ਅਗਸਤ ਨੂੰ ਰੋਜ਼ਰ ਬੁੱਲਮੈਨ ਨਾਂਅ ਦੇ ਸ਼ਰਾਬੀ ਨਾਰਵੇਜ਼ੀਅਨ ਨੇ ਥਾਈਲੈਂਡ ਦੇ ਹੋਟਲ ਸੇਂਟਾਰਾ ਗ੍ਰੈਂਡ 'ਚ ਸਾਊਥਾਲ ਦੇ ਸਿੱਖ ਨੌਜਵਾਨ 34 ਸਾਲਾ ਅੰਮਿ੍ਤਪਾਲ ਸਿੰਘ ਬਜਾਜ ਦਾ ਕਤਲ ਕਰ ਦਿੱਤਾ ਸੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਰੋਜ਼ਰ ਬੁੱਲਮੈਨ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ, ਪਰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਜਿਸ ਦੌਰਾਨ ਉਹ ਭਗੌੜਾ ਹੋ ਗਿਆ ਅਤੇ ਅਜੇ ਤੱਕ ਉਸ ਦਾ ਖੁਰਾ ਖੋਜ ਨਹੀਂ ਮਿਲਿਆ |

ਡੇਨਿਸ ਤੂਫ਼ਾਨ ਕਾਰਨ ਗੁਰੂ ਨਾਨਕ ਗੁਰਦੁਆਰਾ ਸਾਊਥਸੀਅ ਦੀ ਛੱਤ ਨੂੰ ਭਾਰੀ ਨੁਕਸਾਨ

ਲੰਡਨ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਯੂ. ਕੇ. ਵਿਚ ਆਏ ਡੇਨਿਸ ਤੂਫ਼ਾਨ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਜਿਸ ਨਾਲ ਪੋਰਟਸਮਾਊਥ ਇਲਾਕੇ ਦੇ ਗੁਰੂ ਨਾਨਕ ਗੁਰਦੁਆਰਾ ਮਾਰਗੇਟ ਰੋਡ, ਸਾਊਥਸੀਅ ਦੀ ਛੱਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਗੁਰੂ ਘਰ ਦੇ ਕਮੇਟੀ ਮੈਂਬਰ ਕਿਰਸ ਸਿੰਘ ਨੇ ਕਿਹਾ ਹੈ ਕਿ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤੂਫ਼ਾਨ

ਕਸ਼ਮੀਰ 'ਤੇ ਬਣੇ ਸਮੂਹ ਦੀ ਮੁਖੀ ਬਰਤਾਨਵੀ ਸੰਸਦ ਮੈਂਬਰ ਨੂੰ ਦਿੱਲੀ ਹਵਾਈ ਅੱਡੇ 'ਤੇ ਰੋਕਿਆ

ਲੰਡਨ ,17 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਬਰਤਾਨੀਆ ਦੀ ਸੰਸਦ ਮੈਂਬਰ, ਜੋ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਕ ਹੈ, ਨੇ ਸੋਮਵਾਰ ਨੂੰ ਕਿਹਾ ਕਿ ਯੋਗ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਦਿੱਲੀ ਦੇ ਹਵਾਈ ਅੱਡੇ 'ਤੇ ਪੁੱਜਣ ਦੇ ਬਾਅਦ ਭਾਰਤ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਉਸ ਨੂੰ ਦੁਬਈ, ਜਿਥੋਂ ਉਹ ਭਾਰਤ ਦੀ ਰਾਜਧਾਨੀ ਲਈ ਚੱਲੀ ਸੀ, ਵਾਪਸ ਭੇਜ ਦਿੱਤਾ ਗਿਆ। ਕਸ਼ਮੀਰ 'ਤੇ ਇਕ ਸੰਸਦੀ ਗਰੁੱਪ ਦੀ ਅਗਵਾਈ ਕਰਨ ਵਾਲੀ ਬਰਤਾਨੀਆ ਦੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਸ ਕੋਲ ਯੋਗ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਭਾਰਤ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਜਦੋਂ ਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ 

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਯੂ. ਕੇ. ਦੇ 9 'ਚੋਂ 8 ਮਰੀਜ਼ਾਂ ਨੂੰ ਮਿਲੀ ਛੁੱਟੀ

ਲੰਡਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :  ਕੋਰੋਨਾ ਵਾਇਰਸ ਨੇ ਜਿੱਥੇ ਚੀਨ 'ਚ ਵੱਡਾ ਨੁਕਸਾਨ ਕੀਤਾ ਹੈ, ਉੱਥੇ ਯੂ. ਕੇ. ਸਮੇਤ ਵਿਸ਼ਵ ਦੇ ਕਈ ਦੇਸ਼ਾਂ 'ਚ ਦਹਿਸ਼ਤ ਫੈਲਾਈ ਹੋਈ ਹੈ | ਯੂ. ਕੇ. 'ਚ ਕੋਰੋਨਾ ਵਾਇਰਸ ਦੇ 9 ਮਰੀਜ਼ ਪਾਏ ਗਏ ਸਨ, ਜਿਨ੍ਹਾਂ 'ਚੋਂ ਕੁੱਲ 8 ਨੰੂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਇਕ ਵਿਅਕਤੀ ਦਾ ਅਜੇ ਇਲਾਜ ਚੱਲ ਰਿਹਾ ਹੈ | ਐਨ. ਐੱਚ. ਐਸ. ਵਿਭਾਗ ਨੇ ਕਿਹਾ ਹੈ ਕਿ ਉਕਤ ਮਰੀਜ਼ਾਂ ਦੇ ਇਲਾਜ ਤੋਂ ਬਾਅਦ ਦੋ ਵਾਰ ਟੈਸਟ ਕੀਤੇ ਗਏ ਜੋ ਕਿ ਕੋਰੋਨਾ ਵਾਇਰਸ ਮੁਕਤ ਪਾਏ ਗਏ | ਇਹ ਮਰੀਜ਼ ਚੀਨ ਦੇ ਵੁਹਾਨ ਇਲਾਕੇ ਤੋਂ ਯੂ. ਕੇ. ਵਾਪਸ ਆਏ ਸਨ, ਜਦਕਿ ਐਰੋਵ ਪਾਰਕ ਹਸਪਤਾਲ 'ਚੋਂ ਪ੍ਰਭਾਵਿਤ ਖੇਤਰ ਤੋਂ ਆਏ 94 ਹੋਰ ਲੋਕ ਘਰਾਂ ਨੂੰ ਜਾ ਚੁੱਕੇ ਹਨ |

ਪੰਜਾਬ ਦਾ ਖੇਡ ਵਿਭਾਗ ਲੌਫਬ੍ਰੋਅ ਯੂਨੀਵਰਸਿਟੀ ਨਾਲ ਜਲਦ ਕਰੇਗਾ ਸਮਝੌਤਾ -ਰਾਣਾ ਸੋਢੀ

ਲੰਡਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਪੰਜਾਬ 'ਚ ਖੇਡਾਂ ਨੂੰ ਹੋਰ ਵਿਕਸਤ ਕਰਨ ਲਈ ਅਤੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਯੂ. ਕੇ. ਦੀ ਮਸ਼ਹੂਰ ਲੌਫਬ੍ਰੋਅ ਯੂਨੀਵਰਸਿਟੀ ਨਾਲ ਜਲਦ ਹੀ ਸਮਝੌਤਾ ਕੀਤਾ ਜਾ ਰਿਹਾ ਹੈ | ਇਸੇ ਸੰਦਰਭ ਵਿਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪਿ੍ੰਸੀਪਲ ਸਕੱਤਰ ਹੁਸਨ ਲਾਲ, ਮਹਾਰਾਜਾ ਭੁਪਿੰਦਰ ਸਿੰਘ ਖੇਡ 

ਨਿਊਜ਼ੀਲੈਂਡ 'ਚ ਦੁਬਰਤਾਨੀਆਂ ਦੇ ਮੌਸਮ ਵਿਭਾਗ ਵਲੋਂ ਡੈਨਿਸ ਤੂਫ਼ਾਨ ਸਬੰਧੀ ਲੋਕਾਂ ਨੂੰ ਚਿਤਾਵਨੀ

ਲੰਡਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ 'ਚ ਬੀਤੇ ਕੁਝ ਦਿਨਾਂ ਤੋਂ ਖ਼ਰਾਬ ਮੌਸਮ ਕਾਫ਼ੀ ਨੁਕਸਾਨ ਕੀਤਾ ਹੈ | ਅਗਲੇ 24 ਘੰਟਿਆਂ 'ਚ ਚੱਲਣ ਵਾਲੀਆਂ ਤੇਜ਼ ਹਵਾਵਾਂ, ਮੀਂਹ ਅਤੇ ਤੂਫ਼ਾਨ ਕਾਰਨ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ | ਵਿਭਾਗ ਨੇ 198 ਹੜ੍ਹ ਚਿਤਾਵਨੀਆਂ ਜਾਰੀ ਕੀਤੀਆਂ ਹਨ | ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਵਿਚ 91 ਮੀਲ ਪ੍ਰਤੀ ਘੰਟਾ ਤੇਜ਼ ਹਵਾਵਾਂ ਦੇ ਨਾਲ-ਨਾਲ ਦੇਸ਼ ਭਰ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ | 

ਭਾਰਤੀ ਰੈਸਤਰਾਂ ਮਾਲਕ ਵੱਲੋਂ ਸਟੀਲ ਟਿਫਨ ਵਰਤਣ ਨੂੰ ਪਹਿਲ

ਲੰਡਨ,16 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) :ਭਾਰਤੀ ਮੂਲ ਦੇ ਬਰਤਾਨਵੀ ਰੈਸਟੋਰੈਂਟ ਮਾਲਕ ਹੈਰੀ ਖਿੰਡਾ ਨੇ ਆਪਣੇ ਪਿਤਾ ਵੱਲੋਂ ਨੌਕਰੀ ਦੌਰਾਨ ਦੁਪਹਿਰ ਦੇ ਖਾਣੇ ਲਈ ਸਟੀਲ ਦੇ ਟਿਫਨ ਦੀ ਕੀਤੀ ਵਰਤੋਂ ਤੋਂ ਉਤਸ਼ਾਹਤ ਹੋ ਕੇ ਆਪਣੇ ਰੈਸਟੋਰੈਂਟ ਦੇ ਗਾਹਕਾਂ ਲਈ ਸਟੀਲ ਟਿਫਨ ਵਰਤਣ ਦੀ ਪਹਿਲਕਦਮੀ ਕੀਤੀ ਹੈ ਤਾਂ ਜੋ ਪਲਾਸਟਿਕ ਦੀ ਵਰਤੋਂ ਘੱਟ ਹੋ ਸਕੇ ਅਤੇ ਵਾਤਾਵਰਣ ਦਾ ਬਚਾਅ ਹੋ ਸਕੇ। ਜ਼ਿਕਰਯੋਗ ਹੈ ਕਿ ਸਟੀਲ ਦਾ ਟਿਫਨ ਵਾਰ ਵਾਰ ਵਰਤਿਆ ਜਾ ਸਕਦਾ ਹੈ। 

ਨਿਜ਼ਾਮ ਰਾਸ਼ੀ ਮਾਮਲਾ-ਭਾਰਤ ਨੂੰ ਪਾਕਿਸਤਾਨ ਤੋਂ ਮਿਲੇ ਕਰੋੜਾਂ ਰੁਪਏ

ਲੰਡਨ,14 ਫਰਵਰੀ (ਪੰਜਾਬੀ ਟਾਈਮਜ਼ ਨਿਊਜ਼ ) : ਹੈਦਰਾਬਾਦ ਦੇ ਨਿਜ਼ਾਮ ਦੀ ਰਾਸ਼ੀ ਨਾਲ ਸਬੰਧਿਤ 70 ਸਾਲ ਪੁਰਾਣੇ ਮਾਮਲੇ 'ਚ ਹਾਰਨ ਤੋਂ ਬਾਅਦ ਪਾਕਿਸਤਾਨ ਨੇ ਬਣਦਾ ਖ਼ਰਚਾ ਭਾਰਤ ਨੂੰ ਅਦਾ ਕਰ ਦਿੱਤਾ ਹੈ¢ ਲੰਡਨ ਦੇ ਇਕ ਬੈਂਕ 'ਚ ਕਰੀਬ 7 ਦਹਾਕਿਆਂ ਤੋਂ ਤਕਰੀਬਨ 100 ਕਰੋੜ ਰੁਪਏ ਫਸੇ ਹੋਏ ਸਨ¢ ਯੂ. ਕੇ. ਵਿਚ ਭਾਰਤੀ ਦੂਤਾਵਾਸ ਨੂੰ ਲੱਖਾਂ ਪੌਾਡ ਆਪਣੇ ਹਿੱਸੇ ਦੇ ਤੌਰ 'ਤੇ ਮਿਲੇ ਹਨ¢ ਇਸ ਦੇ ਇਲਾਵਾ ਪਾਕਿਸਤਾਨ ਨੂੰ ਵੀ ਭਾਰਤ ਨੂੰ 26 ਕਰੋੜ ਰੁਪਏ ਦੇਣੇ ਪਏ ਹਨ¢ ਇਹ ਰਾਸ਼ੀ ਭਾਰਤ ਵਲੋਂ ਇਸ ਕੇਸ ਨੂੰ ਲੜਨ 'ਚ ਖ਼ਰਚ ਕੀਤੀ ਰਾਸ਼ੀ ਦਾ 65 ਫ਼ੀਸਦੀ ਹੈ¢ ਲੰਡਨ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਤਾਨੀਆ 'ਚ ਹਾਈ ਕਮਿਸ਼ਨ ਨੂੰ 35 ਮਿਲੀਅਨ ਪੌਾਡ (325 ਕਰੋੜ ਰੁਪਏ) ਆਪਣੇ ਹਿੱਸੇ ਦੇ ਤੌਰ 'ਤੇ ਮਿਲੇ ਹਨ¢ ਇਹ ਰਾਸ਼ੀ 20 ਸਤੰਬਰ, 1948 ਤੋਂ ਨੈਸ਼ਨਲ ਵੈਸਟਮਿੰਸਟਰ ਬੈਂਕ ਅਕਾਊਾਟ ਵਿਚ ਫਸੀ ਹੋਈ ਸੀ¢ ਪਾਕਿਸਤਾਨ ਨੇ ਵੀ ਇਸ ਰਾਸ਼ੀ 'ਤੇ ਆਪਣਾ ਦਾਅਵਾ ਕੀਤਾ ਸੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0092045638
Copyright © 2020, Panjabi Times. All rights reserved. Website Designed by Mozart Infotech