ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ।

February 22, 2020 03:10 PM

ਜਗਦੀਸ਼ ਸਿੰਘ ਚੋਹਕਾ
ਦਿੱਲੀ ਅੰਦਰ 8 ਫਰਵਰੀ,2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ, 'ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। ਝਾਰਖੰਡ ਅਤੇ ਹੁਣ ਦਿੱਲੀ ਦੇ ਨਤੀਜੇ ਸਾਡੇ ਸਾਹਮਣੇ ਹਨ। ਕੀ ਅਸੀ ਹੁਣ ਇਹ ਸਮਝੀਏ ਕਿ ਭਾਰਤ ਦੇ ਵੋਟਰ ਦੇਸ਼ ਅੰਦਰ ਕਰਵਟਾ ਲੈ ਰਹੀ ਸਿਆਸਤ ਜਿਸ ਦੇ ਸਾਹਮਣੇ ਸਮਾਜਕ, ਆਰਥਿਕ, ਸੱਭਿਆਚਾਰਕ ਅਤੇ ਵੱਖੋ ਵੱਖ ਸਿਆਸੀ ਸੋਚ ਅਧੀਨ ਸਮੱਸਿਆਂ ਦੇ ਪਹਾੜ ਖੜੇ ਹਨ, ਉਹ ਹੱਲ ਹੋ ਗਏ ਹਨ ? ਜਾਂ ਫਿਰ ਇਹ ਸਮਝੀਏ ਕਿ ਭਾਰਤੀ ਸਮਾਜ ਅੰਦਰ ਸਮਾਜਿਕ-ਸੱਭਿਆਚਾਰ, ਆਪਸੀ ਰਿਸ਼ਤਿਆਂ, ਲੋਕ-ਵਿਹਾਰਾਂ ਅਤੇ ਬਹੁਲਤਾਵਾਦੀ ਦੇਸ਼ ਅੰਦਰ ਸਾਰੇ ਆਪਾ-ਵਿਰੋਧੀ ਵਿਰੋਧਤਾਈਆਂ ਨੂੰ ਭੁੱਲ ਕੇ ਅਸੀ ਨਜ਼ਦੀਕ ਆ ਗਏ ਹਨ। ਕੀ ਅਸੀ ਇਹ ਪ੍ਰਵਾਨ ਕਰ ਸਕਦੇ ਹਾਂ ਕਿ ਭਾਰਤੀ ਆਵਾਮ ਜਾਗਰੂਕ ਹੋ ਗਿਆ ? ਉੁਹ ਹੁਣ ਅਗਾਂਹਵਧੂ, ਸਹਿਣਸ਼ੀਲ ਅਤੇ ਜਾਤੀਵਾਦ ਦੇ ਵਿਰੁੱਧ, ਦਲਿਤਾਂ ਤੇ ਇਸਤਰੀ ਵਰਗ ਵਿਰੋਧੀ ਨਹੀ ਹੈ ਅਤੇ ਅਤੇ ਨਾ ਹੀ ਉਸ ਦੀ ਹੁਣ ਜਾਲਮ ਅਤੇ ਧਾਰਮਿਕ ਕੱਟੜਵਾਦੀ ਸੋਚ ਰਹੀ ਹੈ? ਪਰ ਦਿਸਦਾ ਅਤੇ ਮਲੂਮ ਇਹ ਹੁੰਦਾ ਹੈ, ਕਿ ਅੱਜੇ ਵੀ ਅਸੀਂ ਲੋਕ-ਪੱਖੀ ਵਿਚਾਰਧਾਰਾ ਦੀ ਥਾਂ ਖੁਦਗਰਜ਼ੀ, ਨਿਜਵਾਦ ਅਤੇ ਧੱੜਿਆਵਾਲੀ ਗੈਰਵਿਗਿਆਨਿਕ ਸਿਆਸਤ ਦੇ ਸਾਏ ਹੇਠ ਵਿਚਰ ਰਹੇ ਹਾਂ।
ਦਿੱਲੀ ਚੋਣਾਂ ਅੰਦਰ 'ਆਪ' ਪਾਰਟੀ ਦੀ ਭਾਰੀ ਬਹੁਮੱਤ ਨਾਲ ਜਿੱਤ ਦੇਸ਼ਵਾਸੀਆਂ ਲਈ ਇਕ ਹਾਂ ਪੱਖੀ ਰੁਝਾਂਨ ਅਤੇ ਉਸਾਰੂ ਆਸ ਹੈ। ਇਨਾ• ਚੋਣਾਂ ਅੰਦਰ ਜਿਸ ਤਰ•ਾ ਬੀ.ਜੇ.ਪੀ ਅਤੇ ਆਰ.ਐਸ.ਐਸ. ਦੀਆਂ ਕੇਡਰ ਅਧਾਰਿਤ ਧਾਰਮਿਕ ਕੱਟੜ ਵਾਲੀਆਂ ਟੋਹਣੀ ਬਾਹਾਂ ਨੇ ਪੂਰੇ ਕੱਟੜਵਾਦ ਅਤੇ ਹਿੰਦੂਤਵ ਦਾ ਫਿਰਕੂ ਢੰਗ ਨਾਲ ਪ੍ਰ੍ਰਚਾਰ ਕੀਤਾ।ਉਸ ਸਾਹਮਣੇ ਟਿਕਣਾ ਹਾਰੇ-ਸਾਰੇ ਦਾ ਕੰਮ ਨਹੀ ਸੀ। ਭਾਜਪਾ ਦੇ ਇਸ ਫਿਰਕੂ ਧਾਰਨਾ ਵਾਲੇ ਖਾਸੇ ਸਾਹਮਣੇ ਜਿਹੜੀਆ ਬਾਕੀ ਵਿਰੋਧੀ ਪਾਰਟੀਆਂ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਂਦੀਆਂ ਸਨ, ਭਾਵੇਂ ਉਹ ਕਾਂਗਰਸ, ਸਮਾਜਵਾਦੀ, ਕਮਿਊਨਿਸਟ ਆਦਿ ਸਨ ਉਨ•ਾ ਨੂੰ ਨਕਲੀ ਧਰਮ-ਨਿਰਪੱਖ ਕਹਿ ਕਿ ਉਨਾਂ ਦਾ ਮੌਜੂ ਬਣਾਇਆ ਗਿਆ । ਬੀ.ਜੇ.ਪੀ. ਨੇ ਦਿੱਲੀ ਅੰਦਰ ਖੁਦ ਨੂੰ ਬਿਹਤਰ ਰਾਮ-ਭਗਤ ਅਤੇ ਹਿੰਦੂ ਸਾਬਤ ਕਰਨ ਲਈ ਸਾਰੀ ਜਨਤਾ ਅੰਦਰ ਹਿੰਦੂ ਭਾਈਚਾਰੇ ਦੇ ਲੋਕਾਂ ਅੰਦਰ ਇੱਕ ਹਿੰਦੂਵਾਦੀ ਜ਼ਬਰਦਸਤ ਲਹਿਰ ਚਲਾਈ। ਮੋਦੀ ਸਰਕਾਰ ਦੇ ਮੰਤਰੀਆਂ, ਬੀ.ਜੇ.ਪੀ. ਦੇ ਸਾੰਸਦਾ ਅਤੇ ਉਸਦੇ ਕੌਮੀ ਪ੍ਰਧਾਨ ਤੇ ਦਿੱਲੀ ਪ੍ਰਧਾਨ ਵੱਲੋ ਵਾਰ ਵਾਰ ਇਹ ਕਹਿਣਾ ਕਿ ਅਸੀ ਜਿਤਾਂਗੇ ਉਹ ਵੀ ਬਹੁਸੰਮਤੀ ਨਾਲ। ਇਹ ਜਿਤ ਹਿੰਦੂਵਾਦੀ ਲਹਿਰ 'ਤੇ ਅਧਾਰਿਤ ਉਨ•ਾਂ ਦੇ ਅਨੁਮਾਨਾਂ ਅਨੁਸਾਰ ਸੀ। ਪਰ ਦੁੱਖ ਦੀ ਗੱਲ ਹੈ, 'ਕਿ ''ਆਪ'' ਨੇ ਭਾਵੇਂ ਵਿਕਾਸ ਕੰਮਾਂ ਨੂੰ ਮੁੱਖ ਰੱਖ ਕੇ ਪ੍ਰਚਾਰ ਤਾਂ ਕੀਤਾ, ਪਰ ਜੈ ਸ਼੍ਰੀ ਰਾਮ ਦੇ ਨਾਹਰੇ ਦਾ ਮੁਕਾਬਲਾ ਜੈ ਹਨੂੰਮਾਨ (ਬਜਰੰਗ ਬਲੀ) ਦਾ ਨਾਹਰਾ ਦੇ ਕੇ ''ਆਪ'' ਬਿਹਤਰ ਹਿੰਦੂ ਪਾਰਟੀ ਹੈ। ਧਰਮ ਨਿਰਪੱਖਤਾ ਨੂੰ ਪਿਛੇ ਸੁਟਣਾ ਹੈ।
ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆ ਅੰਦਰ 70 ਸੀਟਾਂ ਵਿੱਚੋਂ ''ਆਪ'' ਨੇ 62 ਸੀਟਾਂ ਜਿਤ ਕੇ ਮੁੜ ਇਕ ਰਿਕਾਰਡ ਕਾਇਮ ਕੀਤਾ ਹੈ। ਪਰ ਬੀ.ਜੇ.ਪੀ. ਨੇ ਵੀ ਆਪਣੀ ਪਿਛਲੀ ਲੀਡ 3-ਸੀਟਾਂ ਤੋਂ ਵਧਾਕੇ 8-ਸੀਟਾਂ ਤਕ ਪੁਚਾ ਲਈ ਹੈ। ਪਿਛਲੇ ਸਮਿਆਂ 'ਚ ਦਿਲੀ ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਬੀ.ਜੇ.ਪੀ. ਦਾ ਵੋਟ ਬੈਂਕ 32.3- ਫੀਸਦ ਤੋਂ ਵੱਧ ਕੇ 38.52- ਫੀਸਦ ਵੱਧਣਾ ਚਿੰਤਾਜਨਕ ਵੀ ਹੈ। ਬੀ.ਜੇ.ਪੀ. ਨੇ ਦਿੱਲੀ ਚੋਣਾਂ ਦੌਰਾਨ ਹਰ ਦਾਅ ਪੇਚ ਵਰਤੇ। ਚੋਣ ਮੁਹਿੰਮ ਦੌਰਾਨ ਰੱਜ ਕੇ ਫਿਰਕੂ ਪਤਾ ਖੇਡਿਆ। ਡਰਾਵੇ ਦਿੱਤੇ, ਵਿਰੋਧੀਆਂ ਨੂੰ ਗ਼ਦਾਰ ਕਹਿਣ ਤੋਂ ਸੰਕੋਚ ਨਹੀਂ ਕੀਤਾ ਅਤੇ ਗੋਲੀ ਮਾਰੋ ਤੇ ਸ਼ਾਹੀਨ ਬਾਗ ਵਿੱਚ ਗੋਲੀਆਂ ਵੀ ਚੱਲੀਆਂ। ਦਿੱਲੀ ਦੇ ਮੁਸਲਮਾਨਾਂ ਵਿਰੁਧ ਹਿੰਦੂਆਂ ਨੂੰੰ ਲਾਮਬੰਦ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ। ਭਾਵ ਦਿੱਲੀ ਅੰਦਰ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਮੋਦੀ ਤੋਂ ਲੈ ਕੇ ਹੇਠਾਂ ਤੱਕ ਵਰਕਰਾਂ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਗਈ। ਬੀ.ਜੇ.ਪੀ. ਫਿਰ ਵੀ ਹਿੰਦੂ ਵੋਟ ਪ੍ਰਾਪਤ ਕਰਨ ਦੇ ਟੀਚੇ ਤੱਕ ਨਹੀਂ ਪੁੱਜ ਸਕੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਪਿਛਲੇ ਕੁਝ ਸਮੇਂ ਤੋਂ ਅਰਵਿੰਦ ਕੇਜਰੀਵਾਲ ਦੀ ਕਾਰਜ-ਸ਼ੈਲੀ ਵਿੱਚ ਕਾਫੀ ਬਦਲਾਅ ਆਇਆ ਹੈ। ਉਸ ਦੀ ਕਾਰਜ ਸ਼ੈਲੀ ਅੰਦਰ ਪਹੁੰਚ ਅਤੇ ਸੋਚ ਵੀ ਕਾਫੀ ਬਦਲ ਗਈ। ਉਸ ਦੀ ਇਹ ਸੋਚ ਅਤੇ ਚੋਣ ਮੁਹਿੰਮ ਦੌਰਾਨ ਵਰਤੀ ਸੰਜ਼ਮ ਦੇ ਨਾਲ-ਨਾਲ ਦਿੱਲੀ ਅੰਦਰ ਕੀਤੇ ਸਕਾਰਾਤਮਕ ਵਿਕਾਸ ਕੰਮਾਂ ਕਾਰਨ ਹੀ ਉਹ ਫਿਰਕੂ ਰਾਜਨੀਤੀ ਨੂੰ ਹਰਾ ਸਕਿਆ।
ਦਿੱਲੀ ਅੰਦਰ ਆਏ ਅਸੰਬਲੀ ਨਤੀਜਿਆ ਨੇ ਬੀ.ਜੇ.ਪੀ. ਦੀ ਨਮੋਸ਼ੀ ਭਰੀ ਹਾਰ ਨੂੰ, 'ਦੇਸ਼ ਅੰਦਰ ਜਮਹੂਰੀ ਸੋਚ ਰੱਖਣ ਵਾਲੇ ਜਾਗਰੂਕ ਅਤੇ ਧਰਮ ਨਿਰਪੱਖਤਾ ਦਾ ਪਲਾ ਫੜਨ ਵਾਲੇ ਜਨ-ਸਮੂਹ ਅੰਦਰ, 'ਨਾਗਰਿਕਤਾ ਸੋਧ ਕਾਨੂੰਨ, ਕੌਮੀ ਆਬਾਦੀ ਰਜਿਸਟਰ ਅਤੇ ਨਾਗਰਿਕ ਕੌਮੀ ਰਜਿਸਟਰ ਜਿਹੇ ਖਤਰਨਾਕ ਮਨਸੂਬਿਆ ਪ੍ਰਤੀ, 'ਬੀ.ਜੇ.ਪੀ. ਦੀਆਂ ਚਾਲਾਂ ਨੂੰ ਨੰਗਾ ਕਰ ਦਿੱਤਾ ਹੈ। ਬੀ.ਜੇ.ਪੀ. ਦੀ ਫਿਰਕੂ ਚੋਣ ਰਣ-ਨੀਤੀ, ਵਰਤੇ ਜਾਂਦੇ ਹੱਥ ਕੰਡੇ ਲੋਕਾਂ ਨੂੰ ਘੱਟੋ ਘੱਟ ਸਹੂਲਤਾਂ ਵੀ ਨਾ ਦੇਣੀਆਂ ਤੇ ਬਹੁ-ਗਿਣਤੀ ਭਾਰੂ ਹਿੰਦੂ ਜਨਸਮੂਹ ਦੀਆਂ ਭਾਵਨਾਵਾਂ ਵਰਤੇ ਕੇ ਵੋਟ ਪ੍ਰਾਪਤ ਕਰਨ ਦੀਆਂ ਚਾਲਾਂ ਹੌਲੀ-ਹੌਲੀ ਹੁਣ ਨੰਗੀਆਂ ਹੋ ਰਹੀਆਂ ਹਨ। ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਹੈ, 'ਕਿ ਬੀ.ਜੇ.ਪੀ. ਕਮਜ਼ੋਰ ਹੋ ਰਹੀ ਹੈ ਜਾਂ ਇਸ ਦਾ ਹਿੰਦੂ ਪ੍ਰਭਾਵੀ ਖੇਤਰ ਸੁੰਘੜ ਰਿਹਾ ਹੈ। ਕਿਉਂਕਿ ਇਸ ਦੀਆ ਜੜ•ਾਂ ਆਰ.ਐਸ.ਐਸ. ਅੰਦਰ ਹਨ ਜਿਹੜੀ ਕਾਡਰ ਅਧਾਰਿਤ ਮਜ਼ਬੂਤ ਜੱਥੇਬੰਦੀ ਹੈ। ਫਿਰ ਵੀ ਦੇਸ਼ ਦੀ ਅਗਾਮੀ ਰਾਜਨੀਤੀ ਨੂੰ ਦਿੱਲੀ ਚੋਣਾਂ ਦੇ ਨਤੀਜੇ ਜ਼ਰੂਰ ਪ੍ਰਭਾਵ ਪਾਉਣਗੇ ? ਅੱਗੋ ਲਈ ਬੀ.ਜੇ.ਪੀ. ਦੀ ਫਿਰਕੂ, ਨਫਰਤ-ਵਾਲੀ ਅਤੇ ਜ਼ਾਲਮ ਤੇ ਧਾਰਮਿਕ ਕੱਟੜਤਾ ਵਾਲੀ ਨੀਤੀ ਵਿਰੁੱਧ, 'ਕੌਮੀ ਜਾਂ ਖੇਤਰੀ ਪ੍ਰਭਾਵ ਵਾਲੀਆਂ ਜੋ ਪਾਰਟੀਆਂ ਹਨ ਉਹ ਭਵਿੱਖ 'ਚ ਲੋਕਪੱਖੀ ਮੁਦੇ ਲੈ ਕੇ ਹੀ ਅੱਗੇ ਵੱਧਣ ਲਈ ਇਸ ਦਾ ਮੁਕਾਬਲਾ ਕਰ ਸਕਦੇ ਹਨ।
ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਦੇਸ਼ ਅਤੇ ਲੋਕਾਂ ਉਪਰ ਹਰ ਤਰ•ਾਂ ਦੇ ਘਿਣਾਉਣੇ ਹਮਲੇ ਸ਼ੁਰੂ ਕੀਤੇ ਹੋਏ ਹਨ। ਸਾਮਰਾਜੀ ਨਵ-ਉਦਾਰੀਵਾਦੀ ਆਰਥਿਕ ਨੀਤੀਆਂ ਨੂੰ ਹਮਲਾਵਰੀ ਢੰਗ ਨਾਲ ਬੜੀ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਨਤਕ ਅਦਾਰਿਆਂ ਦਾ ਨਿਜੀਕਰਨ, ਕਿਰਤੀ ਜਮਾਤ ਦੇ ਲੰਬੇ ਸਮਿਆਂ ਬਾਦ ਪ੍ਰਾਪਤ ਕੀਤੀਆਂ ਆਰਥਿਕ ਪ੍ਰਾਪਤੀਆਂ ਨੂੰ ਖੋਰਾ ਲਾਉਣਾ, ਵੱਖ-ਵੱਖ ਰੂਪਾਂ 'ਚ ਫਿਰਕੂ-ਧਰੂਵੀਕਰਨ ਤਿਖਾ ਕਰਕੇ, ਪਾਰਲੀਮਾਨੀ ਜਮਹੂਰੀ ਅਦਾਰਿਆਂ ਤੇ ਸੰਸਥਾਵਾਂ ਵਿਰੁਧ ਏਕਾਅਧਿਕਾਰਵਾਦੀ ਹਮਲਿਆਂ ਨੂੰ ਤੇਜ ਕਰਕੇ ਦੇਸ਼ ਨੂੰ ਸਾਮਰਾਜੀ ਅਮਰੀਕਾ ਦਾ ਛੋਟਾ ਭਾਈਵਾਲ ਬਣਾਇਆ ਜਾ ਰਿਹਾ ਹੈ। ਦੇਸ਼ ਅਤੇ ਲੋਕਾਂ ਦੇ ਹਿਤਾਂ ਨੂੰ ਸਾਮਰਾਜੀ ਕੰਪਨੀਆਂ ਅਤੇ ਵੱਡੇ ਵੱਡੇ ਭਾਰਤੀ ਪੂੰਜੀਪਤੀਆਂ ਦੇ ਹੇਠਾਂ ਲਾਇਆ ਜਾ ਰਿਹਾ ਹੈ। ਇਸ ਦੇ ਫਲਸਰੂਪ ਭਾਰਤ ਦੀ ਵਿਸ਼ਾਲ ਬਹੁਗਿਣਤੀ ਦਾ ਆਰਿਥਕ ਸ਼ੋਸ਼ਣ ਬੜੀ ਤੇਜੀ ਨਾਲ ਹੋ ਰਿਹਾ ਹੈ। ਇਨ•ਾਂ ਨੀਤੀਆਂ ਕਾਰਨ ਆਵਾਮ ਅੰਦਰ ਫੈਲ ਰਹੀ ਬੇਚੈਨੀ ਕਾਰਨ ਉਠ ਰਹੇ ਲੋਕ ਰੋਹਾਂ ਨੂੰ ਦਬਾਉਣ ਲਈ ਲੋਕਾਂ ਦੇ ਜਮਹੂਰੀ ਅਧਿਕਾਰਾਂ ਉਪਰ ਹਮਲੇ ਤੇਜ ਹੋ ਰਹੇ ਹਨ। ਮੋਦੀ ਸਰਕਾਰ ਵਲੋਂ ਲੋਕ ਮੱਸਲਿਆਂ ਦੇ ਹੱਲ ਕਰਨ ਦੀ ਥਾਂ ਪਹਿਲਾ ਜੰਮੂ-ਕਸ਼ਮੀਰ ਅੰਦਰ ਧਾਰਾ 370 ਤੇ 35-ਏ ਨੂੰ ਖਤਮ ਕਰਨਾ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ, ਐਨ.ਆਰ.ਸੀ. ਵਰਗੇ ਕਾਲੇ ਕਾਨੂੰਨ ਲਿਆ ਕੇ ਦੇਸ਼ ਦੇ ਬਹੁਲਤਾਵਾਦੀ ਸੱਭਿਆਚਾਰ ਨੂੰ ਸੱਟ ਮਾਰੀ ਜਾ ਰਹੀ ਹੈ। ਉਪਰੋਕਤ ਬੀ.ਜੇ.ਪੀ. ਦੀਆਂ ਫਾਂਸ਼ੀਵਾਦੀ ਨੀਤੀਆਂ ਦੇ ਟਾਕਰੇ ਲਈ ਅਤੇ ਲੋਕਾਂ ਦੇ ਮੱਸਲੇ - ਬੇਰੁਜ਼ਗਾਰੀ ਦਾ ਹੱਲ, ਮਹਿੰਗਾਈ ਨੂੰ ਨੱਥ ਪਾਉਣੀ, ਲੋਕਾਂ ਨੂੰ ਪਹੁੰਚ ਵਾਲੀ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਕੇ ਹੀ ਬੀ.ਜੇ.ਪੀ. ਦਾ ਟਾਕਰਾ ਕੀਤਾ ਜਾ ਸਕਦਾ ਹੈ।
ਦਿੱਲੀ ਅੰਦਰ ''ਆਪ'' ਪਾਰਟੀ ਦੀ ਜਿੱਤ ਦੀ ਚਰਚਾ ਤਾਂ ਦੇਸ਼ ਅੰਦਰ ਹਰ ਪਾਸੇ ਹੋ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ। ਕਿਉਂਕਿ ਬੀ.ਜੇ.ਪੀ. ਦੀ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਵਿਰੁਧ ਇਹ ਫ਼ਤਵਾ ਹੈ। ਕਿਉਂਕਿ ਦਿੱਲੀ ਦੇ ਵੋਟਰਾਂ ਨੇ ਨਾ ਸਿਰਫ ਨਫ਼ਰਤ ਹਿੰਸਾ ਦੀ ਰਾਜਨੀਤੀ ਨੂੰ ਠੁਕਰਾਇਆ ਹੈ, ਸਗੋਂ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ ਅਤੇ ਕੌਮੀ ਜਨਸੰਖਿਆ ਰਜਿਸਟਰ ਤਿੰਨਾਂ ਨੂੰ ਨਕਾਰ ਦਿਤਾ । ਹੁਣ ਬੀ.ਜੇ.ਪੀ. ਤੇ ਐਨ.ਡੀ.ਏ. ਤੋਂ ਬਿਨਾਂ ਬਾਕੀ ਕੋਮੀ ਤੇ ਖੇਤਰੀ ਪਾਰਟੀਆਂ ਸਾਹਮਣੇ ਇਹ ਸਪਸ਼ਟ ਹੋ ਗਿਆ ਹੈ, 'ਕਿ ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਠੁਕਰਾਅ ਕੇ ਦੇਸ਼ ਦੇ ਆਵਾਮ ਦੀ ਭਲਾਈ ਲਈ ਕਦਮ ਪੁਟੱਣ ਲਈ ਅੱਗੇ ਆਉਣਾ ਪਏਗਾ। ਫਿਰਕਾਪ੍ਰਸਤੀ ਵਿਰੁਧ, ਨਵਉਦਾਰਵਾਦ ਅਤੇ ਪਿਛਾਖੜੀ ਵਿਚਾਰਧਾਰਾਵਾਂ ਵਿਰੁੱਧ ਜੇਕਰ ਅਜਿਹੇ ਗੁਣਵੱਤਾ ਵਾਲੀਆਂ ਨੀਤੀਆਂ ਜੋ ਲੋਕਾਂ ਦੀ ਭਲਾਈ, ਰੁਜਗਾਰ, ਸਿਹਤ-ਸਿਖਿਆ ਅਤੇ ਵਿਕਾਸ ਵਲ ਨਾ ਹੋਣ ਤਾਂ ਲੋਕ ਉਨ•ਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਦੇਸ਼ ਅੰਦਰ ਜਮਹੂਰੀ, ਧਰਮ ਨਿਰਪੱਖ, ਸਮਾਜਕ ਨਿਆਂ ਅਤੇ ਸਮਾਜਵਾਦ ਲਈ ਮਜਬੂਤ ਲਹਿਰ ਚਲਾਈ ਜਾਵੇ ਅਤੇ ਲੋਕ ਪੱਖੀ ਧਿਰਾਂ ਮਜ਼ਬੂਤ ਹੋਣ ।
ਦਿੱਲੀ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਸਿਆਸੀ, ਸਮਾਜਿਕ, ਧਾਰਮਿਕ, ਸੱਭਿਆਚਾਰ ਅਤੇ ਰਾਜਨੀਤਕ ਪਾਰਟੀਆਂ ਦੇ ਉਹ ਕੌਣ-ਕੌਣ ਨੇਤਾ, ਬੁੱਧੀਜੀਵੀ, ਚਿੰਤਕ, ਸਮਾਜ ਸ਼ਾਸਤਰੀ ਅਤੇ ਮੀਡੀਆਂ ਸੀ ਜੋ ਲੋਕਾਂ ਸਾਹਮਣੇ ਕਈ ਕਈ ਤਰ•ਾਂ ਦੇ ਖੇਖਣ ਕਰਕੇ ਫਿਰਕੂ ਤੇ ਹਿੰਸਾ ਵਾਲੀ ਰਾਜਨੀਤੀ ਨੂੰ ਪਲੋਸ ਰਹੇ ਸਨ? ਪਰ ਉਹ ਰਾਜਨੀਤਕ ਪਾਰਟੀਆਂ, ਬੁੱਧੀਜੀਵੀ, ਕਾਰਕੁੰਨ ਅਤੇ ਚਿੰਤਕ ਭਾਈਚਾਰਾ ਜੋ ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਅੰਦੋਲਨਕਾਰੀ- ਜੇ.ਐਨ.ਯੂ., ਏ.ਐਮ.ਯੂ., ਜਾਮੀਆਂ ਮਿਲੀਆ ਇਸਲਾਮਿਕ ਯੂਨੀਵਰਸਿਟੀ, ਸ਼ਾਹੀਨ ਬਾਗ ਦੇ ਲੋਕਾਂ ਨਾਲ ਹਾਕਮਾਂ ਦੀਆਂ ਫਿਰਕੂ ਤੇ ਏਕਾਅਧਿਕਾਰ ਨੀਤੀਆਂ ਵਿਰੁਧ ਸਾਥ ਦੇ ਰਹੇ ਸਨ। ਹੁਣ ਉਹ ਕਦੋਂ ਮੌਕਾ ਆਵੇਗਾ ਜਦੋਂ ਧਾਰਾ-370 ਨੂੰ ਖਤਮ ਕਰਨ ਵੇਲੇ ਬੀ.ਜੇ.ਪੀ.ਦਾ ਸਾਥ ਦੇਣ ਵਾਲੀਆਂ ਪਾਰਟੀਆਂ ਦੇ ਨਿਕਾਬ ਵੀ ਨੰਗੇ ਹੋਣਗੇ ? ਬੀ.ਜੇ.ਪੀ. ਦੀ ਹਾਰ ਅਤੇ ''ਆਪ'' ਦੀ ਜਿੱਤ ਕੇਵਲ ਵੋਟਾਂ ਤੇ ਹੀ ਨਿਰਭਰ ਨਹੀਂ ਕਰਦੀ ਹੈ। ਸਗੋਂ ਇਸ ਜਿਤ ਹਾਰ ਲਈ ਜਿਹੜੀਆਂ ਧਿਰਾਂ ਪ੍ਰਗਤੀਸ਼ੀਲ, ਧਰਮ ਨਿਰਪੱਖ ਤੇ ਜਮਹੂਰੀ ਸੋਚ ਵਾਲੀਆਂ ਸਨ, ਜੋ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਸਮੂਹਾਂ ਨੂੰ ਬਣਦੀ ਹਮਦਰਦੀ ਦੇ ਰਹੀਆਂ ਸਨ। ਉਨ•ਾਂ ਦੀ ਇਸ ਹਮਦਰਦੀ ਨੇ ਹੀ ਇਕ ਅਜਿਹਾ ਮਾਹੌਲ ਚਿਤਵਿਆ ਸੀ ਜਿਸ ਨੇ ਦਿੱਲੀ ਅੰਦਰ ਕੱਟੜਵਾਦੀ, ਫਿਰਕੂ ਅਤੇ ਹਿੰਸਾਵਾਦੀ ਸ਼ਕਤੀਆਂ ਨੂੰ ਪਸਤ ਕਰਨ ਲਈ ਜੇਤੂ ਧਿਰ ਨੂੰ ਬਲ ਬਖਸ਼ਿਆ। ਉਨ•ਾਂ ਨੂੰ ਵੀ ਅਣਗੌਲਿਆਂ ਨਹੀਂ ਕਰ ਸਕਦੇ ਹਾਂ।
ਇਸ ਚੋਣ ਯੁੱਧ ਅੰਦਰ ਪ੍ਰਧਾਨਮੰਤਰੀ, ਗ੍ਰਹਿਮੰਤਰੀ, ਭਾਜਪਾ ਪ੍ਰਧਾਨ, ਰਾਜਾਂ ਦੇ ਮੁੱਖ ਮੰਤਰੀ, ਦੋ ਸੌ ਤੋਂ ਵੱਧ ਸੰਸਦ ਮੈਂਬਰ, ਆਰ.ਐਸ.ਐਸ. ਦਾ ਸਾਰਾ ਲਾਣਾ, ਪਾਰਟੀ ਦੀ ਸਾਰੀ ਚੋਣ ਮਸ਼ੀਨਰੀ ਬੀ.ਜੇ.ਪੀ. ਦੀ ਜਿੱਤ ਲਈ ਲੜ ਰਹੀ ਸੀ। ਇਸ ਸਾਰੇ ਲਾਣੇ ਨੇ ਵਿਰੋਧੀ ਧਿਰਾਂ ਨੂੰ ਪਾਕਿਸਤਾਨ ਦੇ ਹਮਾਇਤੀ, ਟੁਕੜੇ-ਟੁਕੜੇ ਗੈਂਗ, ਸ਼ਹਿਰੀ ਨਕਸਲੀ ਦੱਸਣ ਤੋਂ ਬਿਨਾਂ ਤਿਖੀ ਭਾਸ਼ਾ ਰਾਹੀਂ ਜ਼ਹਿਰੀਲੇ ਭਾਸ਼ਣਾਂ 'ਚ ਦੇਸ਼ ਦੇ ਗਦਾਰੋ ਕੋ - ਗੋਲੀ ਮਾਰੋ ਤਕ ਗਰਦਾਨਿਆ। ਆਮ ਲੋਕਾਂ ਅੰਦਰ ਇਸ ਫਿਰਕੂ ਰਣਨੀਤੀ ਰਾਹੀਂ ਚੋਣ ਬ੍ਰਹਮ-ਅਸਤਰ ਵਰਤ ਕੇ ਪੂਰੇ ਜੋਸ਼ੋ-ਖਰੋਸ਼ ਨਾਲ ਫਿਰਕੂ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਨੇਤਾਵਾਂ ਸਮੇਤ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਬੀ.ਜੇ.ਪੀ. ਦੇ ਵੱਡੇ ਨੇਤਾਵਾਂ ਸਾਰਿਆਂ  ਨੇ ਇਕ ਖਾਸ ਭਾਸ਼ਾ, ਲੜੀ ਅਤੇ ਸੁਰ ਰਾਹੀਂ ਸਾਰੀਆਂ ਸੱਭਿਅਕ ਮਰਿਆਦਾਵਾਂ ਦੇ ਮਿਆਰਾਂ ਨੂੰ ਛਿਕੇ ਟੰਗ ਕੇ ਨਫ਼ਰਤ ਅਤੇ ਹਿੰਸਾ ਉਕਸਾਉਣ ਵਾਲੇ ਭਾਸ਼ਣ ਕੀਤੇ। ਦੇਸ਼ ਦਾ ਕੌਮੀ ਚੋਣ ਕਮਿਸ਼ਨ ਕਿੰਨਾ ਕੁ ਕਾਰਗਰ ਸੀ ਸਾਹਮਣੇ ਹੀ ਹੈ ?  ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਹੁਣ ਦੇਸ਼ ਦੇ ਗ੍ਰਹਿ ਮੰਤਰੀ ਨੇ ਮੂੰਹ ਖੋਲਿ•ਆ, ਹਾਰ ਤਾਂ ਮੰਨਣੀ ਸੀ। ਪਰ ਇਹ ਵੀ ਮੰਨ ਲਿਆ ਕਿ ਗੋਲੀ ਮਾਰੋ ਤੇ ਭੜਕਾਊ ਟਿੱਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਕੀ ਇਸ ਬਿਆਨ ਨੂੰ ਇਹ ਸਵਿਕਾਰਿਆ ਜਾਵੇਗਾ ਕਿ ਗ੍ਰਹਿਮੰਤਰੀ ਦਾ ਇਹ ਖੁਦ ਦਾ ਬਿਆਨ ਹੈ ? ਬੀ.ਜੇ.ਪੀ. ਦੀ ਇਸ ਫਾਸ਼ੀਵਾਦੀ ਵਿਚਾਰਧਾਰਾ, ਉਸ ਦਾ ਹਿੰਦੂ ਰਾਜ ਸਥਾਪਤ ਕਰਨ ਦਾ ਸੰਕਲਪ ਜਿਹੜੀ ਇਕ ਕਾਡਰ ਅਧਾਰਿਤ ਪਾਰਟੀ ਜਿਸ ਦੀ ਵਾਂਗਡੋਰ ਆਰ.ਐਸ.ਐਸ. ਹੱਥ ਹੈ, ਕੀ  ਉਸ ਦਾ ਮੁਕਾਬਲਾ ''ਆਪ'' ਪਾਰਟੀ ਕਰ ਸਕਦੀ ਹੈ, ਇਕ ਭੱਖਵਾ ਸਵਾਲ ਵੀ ਹੈ।
ਭਾਰਤ ਇਕ ਬਹੁਤ ਸਾਰੀਆਂ ਸਮੱਸਿਆਵਾਂ, ਮੁਸ਼ਕਲਾਂ ਅਤੇ ਸਮਾਜਕ ਮੋੜ-ਘੇੜਾ ਨਾਲ ਘਿਰਿਆ ਹੋਇਆ ਬਹੁਲਤਾਵਾਦੀ ਦੇਸ਼ ਹੈ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਪਿਛਲੇ 25 ਸਾਲਾਂ ਤੋਂ ਚਾਲੂ ਤੇ ਲਾਗੂ ਕੀਤੀਆਂ ਜਾਂਦੀਆਂ ਉਦਾਰੀਕਰਨ ਦੀਆਂ ਨੀਤੀਆਂ ਕਾਰਨ ਦੇਸ਼ ਵਿੱਚ ਸਮੁੱਚੀ ਦੌਲਤ ਦਾ 30-ਫੀਸਦ ਹਿੱਸਾ ਇਕ-ਫੀਸਦ ਸਭ ਤੋਂ ਅਮੀਰ ਭਾਰਤੀਆਂ ਕੋਲ ਹੈ। ਜਾਇਦਾਦ ਮਾਲਕੀ ਵੰਡ ਵਿਚਲੀ ਨਾਬਰਾਬਰੀ ਸ਼ਹਿਰੀ ਭਾਰਤ ਵਿੱਚ ਵਧੇਰੇ ਪ੍ਰਤੱਖ ਹੈ।ਜਿਥੇ ਉਪਰਲੇ 10-ਫੀਸਦ ਕੋਲ ਜਾਇਦਾਦ ਦੇ 63-ਫੀਸਦ ਦੀ ਮਾਲਕੀ ਹੈ। ਜਦ ਕਿ ਪੇਂਡੂ ਖੇਤਰਾਂ ਵਿੱਚ ਉਪਰਲੇ 10-ਫੀਸਦ ਕੋਲ 48-ਫੀਸਦ ਜਾਇਦਾਦ ਦੀ ਮਾਲਕੀ ਹੈ। ਭਾਵ ਦੇਸ਼ ਅੰਦਰ ਆਰਥਿਕ ਅਸਾਵਾਪਣ ਬਹੁਤ ਤੇਜੀ ਨਾਲ ਵੱਧ ਰਿਹਾ ਹੈ। ਰੁਜ਼ਗਾਰ ਦਾ ਸਮੁੱਚਾ ਪੱਧਰ ਸੁੰਗੜ ਰਿਹਾ ਹੈ। ਪੇਂਡੂ ਭਾਰਤ ਵਿੱਚ ਕਿਰਤੀ ਲੋਕਾਂ ਦਾ ਹਰ ਖੇਤਰ ਦਾ ਜੀਵਨ ਅਤੇ ਆਰਥਿਕ ਸਰਗਰਮੀਆਂ ਅੰਦਰ ਹਾਕਮਾਂ ਦੀਆ ਨੀਤੀਆਂ ਕਾਰਨ ਨਿਘਾਰ ਆਇਆ ਹੈ। ਸ਼ਹਿਰੀ ਤੇ ਪੇਂਡੂ ਖੇਤਰ ਅੰਦਰ ਬੇਰੁਜ਼ਗਾਰੀ ਵੱਧਣ ਕਾਰਨ ਬੇਰੁਜ਼ਗਾਰਾਂ ਦੀ ਫੌਜ ਦਾ ਹੜ• ਆ ਗਿਆ ਹ। ਕਿਰਤੀ ਵਰਗ ਦਾ ਸ਼ੋਸ਼ਣ ਤੇਜ ਹੋ ਰਿਹਾ ਹੈ। ਦੇਸ਼ ਅੰਦਰ ਘੱਟ ਗਿਣਤੀ ਫਿਰਕੇ, ਦਲਿਤ ਅਤੇ ਇਸਤਰੀਆਂ ਨਾਲ ਅਨਿਆਏ ਅਤੇ ਤਸ਼ਦਦ ਦੀਆਂ ਵਾਰਦਾਤਾਂ 'ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਸਮਾਜਕ ਨਿਆਂ ਅਤੇ ਨਾਗਰਿਕਾਂ ਲਈ ਅਧਿਕਾਰ, ਵਿਦਿਆ, ਸਿਹਤ ਤੇ ਵਾਤਾਵਰਨ ਆਦਿ ਸਮੱਸਿਆਵਾਂ ਦੇ ਹਲ ਲਈ ਸਮਾਜਕ-ਪ੍ਰੀਵਰਤਨ ਲਿਆਉਣਾ। ਹੁਣ ਇਕ ਟੀਚਾ ਹੈ। ਕੀ ਇਹ ਟੀਚਾ ਜਿਵੇਂ ਦਿੱਲੀ ਚੋਣਾਂ ਬਾਦ ''ਆਪ'' ਨੂੰ ਪੇਸ਼ ਕੀਤਾ ਜਾ ਰਿਹਾ ਹੈ, ਪ੍ਰਾਪਤ ਕਰਨ ਦੇ ਯੋਗ ਹੈ ?
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਅੰਦਰ ਕੌਮੀ ਪੱਧਰ 'ਤੇ ਫਿਰਕਾਪ੍ਰਸਤੀ ਵਿਰੁੱਧ ਦਿੱਲੀ ਚੋਣਾਂ ਨੇ ਇਕ ਨਵੇਂ ਰੁਝਾਨ ਨੂੰ ਮੁੜ ਸੁਰਜੀਤ ਕੀਤਾ ਹੈ।ਨਫ਼ਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਹਾਰ ਦਿੱਤੀ ਗਈ ਹੈ। ਲੋਕਾਂ ਅੰਦਰ ਪੈਦਾ ਹੋਇਆ ਇਹ ਰੁਝਾਂਨ ਉਠੀਆਂ ਅਵਾਜ਼ਾਂ ਅਨੁਸਾਰ ਕੀ ਕੌਮੀ ਪੱਧਰ ਤਕ ਨਹੀਂ ਲਿਜਾਇਆ ਜਾ ਸਕਦਾ ਹੈ ? ਵਿਕਾਸਵਾਦੀ ਕੌਮੀ ਮਾਡਲ ਦੀ ਕਲਪਨਾ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਅੰਦਰ ਬਿਨਾਂ ਵਿਚਾਰਧਾਰਕ ਸੰਘਰਸ਼ਾਂ ਅਤੇ ਸਮਾਜਕ ਪ੍ਰੀਵਰਤਨ ਲਿਆਉਣ ਲਈ ਇੱਛਾ ਸ਼ਕਤੀ, ਸਿਰੜੀ ਸੇਧ ਅਤੇ ਇਕ ਲੋਕ ਪੱਖੀ ਬਦਲ ਤੋਂ ਬਿਨਾਂ ਕਿਵੇਂ ਅਮਲ ਵਿੱਚ ਆ ਸਕਦੀ ਹੈ।ਭਾਰਤ ਜਿਥੇ ਰਾਜਸੱਤਾ ਤੇ ਬੈਠੀਆਂ ਅਜਾਰੇਦਾਰ ਧਿਰਾਂ, ਪੂੰਜੀਪਤੀ, ਜਾਗੀਰਦਾਰ, ਬਿਊਕਰੇਸੀ, ਮਾਫੀਆ-ਗਰੁਪ ਜਿਨਾਂ ਸਾਰਿਆਂ ਦੀ ਭਾਈਵਾਲੀ ਸਾਮਰਾਜ ਨਾਲ ਹੋਵੇ। ਜਾਤ-ਪਾਤ, ਛੂਆ-ਛੂਤ ਅਤੇ ਅਤਿ ਪਿਛਾਖੜੀ ਸ਼ਕਤੀਆਂ ਕਾਇਮ ਹਨ। ਜਿਨ•ਾਂ ਵਿਰੁਧ ਜਮਾਤੀ ਅਤੇ ਜਨਤਕ ਸੰਘਰਸ਼ਾਂ ਦੀ ਉਸਾਰੀ ਤੋਂ ਬਿਨਾਂ ਕੀ ਵੋਟਾਂ ਰਾਹੀ ਭਾਰਤੀ ਆਵਾਮ ਨੂੰ ਮੁਕਤੀ ਦੁਆ ਸਕਦੇ ਹਾਂ ? ਕੀ ਸਮਾਜਕ ਪ੍ਰੀਵਰਤਨ ਵੋਟਾਂ ਰਾਹੀਂ ਹੀ ਸੰਭਵ ਹੈ ? ਫਿਰਕਾਪ੍ਰਸਤੀ, ਨਵ ਉਦਾਰੀਵਾਦ ਅਤੇ ਪਿਛਾਖੜੀ ਵਿਚਾਰਧਾਰਾਵਾਂ ਵਿਰੁਧ ਅਤੇ ਮਾਜੂਦਾ ਵੱਧ ਰਹੇ ਏਕਾਅਧਿਕਾਰ ਵਾਦੀ ਫਿਰਕੂ ਹਾਕਮਾਂ ਨੂੰ ਹਰਾਉਣ ਲਈ, ਜਮਹੂਰੀਅਤ, ਧਰਮਨਿਰਪੱਖਤਾ, ਸਮਾਜਕ ਨਿਆ ਵਾਲੇ ਅਤੇ ਸਮਾਜਵਾਦੀ ਭਾਈਚਾਰੇ ਨੂੰ ਸਥਾਪਤ ਕਰਨ ਲਈ ਖੱਬੀ ਸੋਚ ਤੇ ਜਮਹੂਰੀ ਬਦਲ ਪੈਦਾ ਕਰਕੇ ਲੋਕ ਜਮਹੂਰੀ ਮੋਰਚਾ ਹੀ ਭਾਰਤ ਅੰਦਰ ਸਮਾਜਕ ਪ੍ਰੀਵਰਤਨ ਲਿਆਉਣ ਲਈ ਕਾਰਗਰ ਹੀ ਹੋ ਸਕਦਾ ਹੈ? ਦਿੱਲੀ ਜਿੱਤ ਅਤੇ ਪੂਣੀ ਛੋਹਣ ਵਾਲੀ ਬਾਤ ਹੈ।
ਦਿੱਲੀ ਅਸੰਬਲੀ ਚੋਣਾਂ ਦੇ ਨਤੀਜਿਆਂ ਨੇ ਕੌਮੀ ਪੱਧਰ ਤੇ ਕਈ ਤਰ•ਾਂ ਦੇ ਰਾਜਨੀਤਕ-ਵਿਚਾਰਧਾਰਕ ਵਿਚਾਰ ਸਾਹਮਣੇ ਲਿਆਕੇ ਇਕ ਚਰਚਾ ਛੇੜ ਦਿੱਤੀ ਹੈ। ਕੀ ਕੇਜਰੀਵਾਲ ਭਾਰਤ ਦੀ ਸਿਆਸਤ ਨੂੰ ਘੁੰਮਾਵੇਗਾ ? ਉਸ ਦਾ ਵਿਕਾਸਵਾਦੀ ਕੌਮੀ ਮਾਡਲ, ਹੀ ਹੁਣ ਦੇਸ਼ ਦੀ ਵੱਡੀ ਗਿਣਤੀ ਦੇ ਲੋਕ ਅਵਚੇਤਨ ਨੂੰ ਸਫਲਤਾ ਵਲ ਖੜਨ ਵਾਲਾ ਹੋ ਗੁਜ਼ਰੇਗਾ। ਸਾਨੂੰ ਉਸ ਦੀ ਸਫਲਤਾ ਨੂੰ ਚੰਗੀ ਤਰ•ਾਂ ਵਾਚਣਾ ਚਾਹੀਦਾ ਹੈ। ਕਿਉਂਕਿ ਉਹ ਆਪਣੇ ਆਪ  ਨੂੰ ਇਕ ਧਾਰਮਿਕ ਇਨਸਾਨ ਅਤੇ ਵਿਕਾਸ ਦੇ ਮੁੱਦੇ ਲੈ ਕੇ ਇਕ ਸਮਰਪਿਤ ਰਾਜਨੀਤਕ ਸਾਬਤ ਹੋਣ ਵਿੱਚ ਕਾਮਯਾਬ ਹੋਇਆ ਹੈ। ਸੀਮਤ ਭਾਵਨਾਵਾਂ ਦੇ ਇਸ ਦੌਰ ਵਿੱਚ ਉਸ ਦੀ ਦਿੱਲੀ ਸਰ ਕਰ ਲੈਣੀ ਇਕ ਵੱਡੀ ਕਾਮਯਾਬੀ ਹੈ। ਪਰ ਅਸੀਂ ਭੁਲ ਜਾਂਦੇ ਹਾਂ, 'ਕਿ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਅੰਦਰ ਪੈਦਾ ਹੋਈਆਂ ਗੰਭੀਰ ਬੇਚੈਨੀਆਂ ਨੇ ਹੀ ਕਾਂਗਰਸ ਪਾਰਟੀ ਦੇ ਰਾਜ ਸੱਤਾਂ ਤੋਂ ਹੇਠਾਂ ਲੱਥਣ ਕਾਰਨ ਪੈਦਾ ਹੋਈ ਖਾਲੀ ਥਾਂ ਨੂੰ ਬੀ.ਜੇ.ਪੀ. ਜੋ ਇਕ ਫਿਰਕੂ, ਪਿਛਾਖੜੀ ਕੌਮੀ ਸ਼ਾਵਨਵਾਦੀ ਅਧਾਰਿਤ ਪਾਰਟੀ ਹੈ। ਜਿਸ ਦਾ ਰਿਮੋਟ ਕੰਟਰੋਲ ਆਰ.ਐਸ.ਐਸ. ਪਾਸ ਹੈ ਅਤੇ ਜੋ ਸਾਮਰਾਜ ਪੱਖੀ ਪਹੁੰਚ ਅਪਣਾਅ ਰਹੀ ਹੈ, ਰਾਜ ਸੱਤਾ ਤੇ ਕਾਬਜ਼ ਹੋ ਗਈ। ਕੀ ਇਕ ਛੋਟੀ ਜਿਹੀ ਸੋਚ ਅਤੇ ਬਿਨਾਂ ਰਾਜਨੀਤਕ ਵਿਚਾਰਧਾਰਕ ਸੋਚ ਵਾਲੀ ''ਆਪ'' ਪਾਰਟੀ ਕੀ ਬੀ.ਜੇ.ਪੀ. ਦਾ ਬਦਲ ਪੇਸ਼ ਕਰ ਸਕਦੀ ਹੈ।
ਸਾਡਾ ਇਹ ਸੰਕਲਪ ਅਤੇ ਯਕੀਨ ਹੈ, 'ਕਿ ਦੇਸ਼ ਦੀ ਜਨਤਾ, ਕਿਰਤੀ ਜਮਾਤ ਅਤੇ ਇਸ ਦੇ ਇਨਕਲਾਬੀ ਹਰਾਵਲ ਦਸਤਿਆਂ ਦੀ ਰਹਿਨੁਮਾਈ ਵਿਚ ਹੀ ਇਕ ਸਫਲ ਲੋਕ ਜਮਹੂਰੀ ਮੋਰਚਾ ਉਸਾਰ ਕੇ ਹੀ ਦੇਸ਼ ਅੰਦਰ ਸਮਾਜਕ ਪ੍ਰੀਵਰਤਨ ਲਿਆ ਕੇ ਭਾਰਤੀ ਆਵਾਮ ਨੂੰ ਮੁਕਤੀ ਦਿਵਾ ਸਕਦੇ ਹਨ। ਪਰ ਪੈਂਡਾ ਕਾਫੀ ਲੰਬਾ ਤੇ ਸੰਘਰਸ਼ਾਂ ਭਰਿਆ ਹੈ। ਰਾਜਸਤਾ ਤੇ ਕਬਜ਼ਾ ਕਰਨਾ ਲੋਕ ਜਮਹੂਰੀ ਇਨਕਲਾਬ ਤੋਂ ਬਿਨਾਂ ਸੰਭਵ ਨਹੀਂ। ਵੋਟ ਤਬਾਦਲੇ ਵਾਲੀ ਨੀਤੀ ਨਾ ਤਾਂ ਕੋਈ ਤਬਦੀਲੀ ਲਿਆ ਸਕਦੀ ਹੈ। ਪਰ ਇਹ ਮਨ ਨੂੰ ਧੀਰਜ ਬਨਾਉਣਾ ਅਤੇ ਪੌੜੀ ਦੇ ਪਹਿਲੇ ਡੰਡੇ ਤੇ ਖੜੇ ਹੋਣ ਤੁਲ ਹੈ।

91-921799744 5  

ਜਗਦੀਸ਼ ਸਿੰਘ ਚੋਹਕਾ
001-403-285-4208      
 
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਬਜ਼ੁਰਗਾਂ ਨੂੰ ਵੀ ਸਮਾਂ ਦੇਵੋ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।

ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਵੱਖ ਵੱਖ ਸਮੇਂ, ਵੱਖ ਵੱਖ ਕਹਾਣੀਆਂ
ਲੇਖ਼ਕ : ਸੁਕੀਰਤ
ਸੋਰਸ : ਇੰਟਰਨੇਟ

ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਉਨ੍ਹੀਂ ਦਿਨੀਂ ਮੈਂ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਟੀ ਦੇ ਇਲਾਕੇ ਵਿਚ ਹੁਨਾਲ ਕੱਟਣ ਗਿਆ ਸਾਂ। ਅਚਾਨਕ ਕਿਸੇ ਜਾਣੂੰ ਦਾ ਫ਼ੋਨ ਆਇਆ; ਉਹ ਅਤੇ ਉਸ ਦੀਆਂ ਦੋ ਮਿੱਤਰ ਔਰਤਾਂ ਮੈਨੂੰ ਇਕ ਸ਼ਾਮ ਲਈ ਸੱਦਣਾ ਚਾਹੁੰਦੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ
ਲੇਖ਼ਕ : ਗੁਰਦੇਵ ਸਿੰਘ ਸਿੱਧੂ
ਸੋਰਸ : ਇੰਟਰਨੇਟ

ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ?

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097228500
Copyright © 2020, Panjabi Times. All rights reserved. Website Designed by Mozart Infotech