ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਕਵਿਤਾਵਾਂ/ਕਹਾਣੀਆਂ

ਵੱਖ ਵੱਖ ਸਮੇਂ, ਵੱਖ ਵੱਖ ਕਹਾਣੀਆਂ

March 08, 2020 01:28 PM
ਲੇਖ਼ਕ : ਸੁਕੀਰਤ
ਸੋਰਸ : ਇੰਟਰਨੇਟ
ਕੁਝ ਵਰ੍ਹੇ ਪਹਿਲਾਂ ਦੀ ਗੱਲ ਹੈ, ਉਨ੍ਹੀਂ ਦਿਨੀਂ ਮੈਂ ਕੈਲੀਫ਼ੋਰਨੀਆ ਦੀ ਬਰਕਲੇ ਯੂਨੀਵਰਸਟੀ ਦੇ ਇਲਾਕੇ ਵਿਚ ਹੁਨਾਲ ਕੱਟਣ ਗਿਆ ਸਾਂ। ਅਚਾਨਕ ਕਿਸੇ ਜਾਣੂੰ ਦਾ ਫ਼ੋਨ ਆਇਆ; ਉਹ ਅਤੇ ਉਸ ਦੀਆਂ ਦੋ ਮਿੱਤਰ ਔਰਤਾਂ ਮੈਨੂੰ ਇਕ ਸ਼ਾਮ ਲਈ ਸੱਦਣਾ ਚਾਹੁੰਦੇ ਸਨ। ਤਿੰਨੇ ਜਣੇ ਪੰਜਾਬੀ ਮੂਲ ਦੇ ਸਨ, ਪਰ ਗੁਰਮੁਖੀ ਪੜ੍ਹਨੀ ਨਹੀਂ ਸਨ ਜਾਣਦੇ। ਉਹ ਚਾਹੁੰਦੇ ਸਨ ਕਿ ਮੈਂ ਕਿਸੇ ਸ਼ਾਮ ਉਨ੍ਹਾਂ ਕੋਲ ਜਾ ਕੇ ਅਜੀਤ ਕੌਰ ਦੀ ਮਸ਼ਹੂਰ ਕਹਾਣੀ ‘ਫ਼ਾਲਤੂ ਔਰਤ’ ਉਨ੍ਹਾਂ ਨੂੰ ਪੜ੍ਹ ਕੇ ਸੁਣਾਵਾਂ। ਇਵਜ਼ ਵਿਚ ਸ਼ਾਮ ਦਾ ਖਾਣਾ ਅਤੇ ਵਾਈਨ ਉਨ੍ਹਾਂ ਵੱਲੋਂ। ਇਹੋ ਜਿਹੇ ਸੱਦੇ ਨੂੰ ਮੈਂ ਅਪਰਵਾਨ ਕਾਹਨੂੰ ਕਰਨਾ ਸੀ, ਉਹ ਵੀ ਜਦੋਂ ਮੈਂ ਗਿਆ ਹੀ ਛੁੱਟੀਆਂ ਕੱਟਣ ਸਾਂ। ਉਂਜ ਵੀ, ਇਸ ਕਹਾਣੀ ਨੂੰ ਪੜ੍ਹਿਆਂ ਮੈਨੂੰ ਤਿੰਨ ਤੋਂ ਵੱਧ ਦਹਾਕੇ ਹੋ ਚੁੱਕੇ ਸਨ। ਇਸ ਦਾ ਮੋਟਾ ਮੋਟਾ ਖਾਕਾ ਮੈਨੂੰ ਚੇਤੇ ਸੀ, ਤੇ ਇਹ ਵੀ ਕਿ ਜਦੋਂ ਇਹ ਛਪੀ ਸੀ ਤਾਂ ਢੇਰ ਚਰਚਾ ਵਿਚ ਰਹੀ ਸੀ। ਉਸ ਵੇਲੇ ਇਸ ਨੂੰ ਅਸ਼ਲੀਲ ਗਰਦਾਨਣ ਵਾਲੇ ਵੀ ਬਥੇਰੇ ਸਨ, ਅਤੇ ਔਰਤ ਮਨ ਵਿਚ ਡੂੰਘੀ ਝਾਤ ਪੁਆਉਂਦੀ ਤੇ ਨਵੀਆਂ ਪੈੜਾਂ ਸਿਰਜਦੀ ਕਹਾਣੀ ਕਹਿਣ ਵਾਲੇ ਵੀ। ਮੈਂ ਵੀ ਉਨ੍ਹਾਂ ਲੋਕਾਂ ਵਿਚੋਂ ਸਾਂ ਜਿਨ੍ਹਾਂ ਨੂੰ ਇਹ ਕਹਾਣੀ ਪਸੰਦ ਆਈ ਸੀ।
ਅਕਾਦਮਿਕਤਾ ਨਾਲ ਜੁੜੇ ਇਨ੍ਹਾਂ ਦੋਸਤਾਂ ਨੂੰ ਇਹ ਲੰਮੀ ਕਹਾਣੀ ਪੜ੍ਹ ਕੇ ਸੁਣਾਉਂਦਿਆਂ, ਵਿਚਕਾਰ ਜਿਹੇ ਆਣ ਕੇ ਮੈਨੂੰ ਥੋੜ੍ਹੀ ਕੋਫ਼ਤ ਹੋਣ ਲੱਗੀ। ਅਜੀਤ ਕੌਰ ਦੀ ਨਾਇਕਾ ਬੜੀ ਉਪਭਾਵੁਕ ਜਿਹੀ ਜਾਪੀ, ਚੰਗੀ ਭਲੀ ਪੜ੍ਹੀ ਲਿਖੀ ਔਰਤ ਕਮਲੀ ਹੋ ਕੇ ਇਸ ਫ਼ਾਲਤੂ ਜਿਹੇ ਆਦਮੀ ਦੇ ਮਗਰ ਕਿਉਂ ਲੱਗੀ ਹੋਈ ਸੀ!
ਕਹਾਣੀ-ਪਾਠ ਹੋ ਜਾਣ ਤੋਂ ਬਾਅਦ ਮੈਂ ਆਪਣੇ ਮਨ ਦੀ ਗੱਲ ਵੀ ਸਰੋਤਿਆਂ ਸਾਹਮਣੇ ਰੱਖੀ। ਜਿਸ ਕਹਾਣੀ ਨੇ ਕਦੇ ਆਪਣੀ ਬੇਬਾਕ ਬਿਆਨੀ ਨਾਲ ਮੈਨੂੰ ਏਨਾ ਪ੍ਰਭਾਵਿਤ ਕੀਤਾ ਸੀ, ਹੁਣ ਪੜ੍ਹਿਆਂ ਲੋੜੋਂ ਵੱਧ ਜਜ਼ਬਾਤੀ ਜਾਪਿਆ। ਪਤਾ ਨਹੀਂ ਸੱਤ੍ਹਰਵਿਆਂ ਦੇ ਦੌਰ ਵਿਚ ਮੈਂ ਇਹ ਗੱਲ ਨੋਟ ਕਿਉਂ ਨਹੀਂ ਸੀ ਕਰ ਸਕਿਆ। ਕਹਾਣੀ ਛਪਣ ਤੋਂ ਬਾਅਦ ਏਨੇ ਵਰ੍ਹੇ ਲੰਘ ਜਾਣ ਨਾਲ ਸ਼ਾਇਦ ਮੇਰੀ ਆਪਣੀ ਮਾਨਸਿਕਤਾ ਬਦਲ ਚੁੱਕੀ ਸੀ।
ਮੇਰੀਆਂ ਮੇਜ਼ਬਾਨ ਔਰਤਾਂ ’ਚੋਂ ਇਕ ਨੇ ਮੈਨੂੰ ਰਤਾ ਵਿਸਤਾਰ ਨਾਲ ਸਮਝਾਇਆ, ਉਸ ਵਿਸ਼ਲੇਸ਼ਣੀ ਹੁਨਰ ਨਾਲ ਜਿਹੜਾ ਚੰਗੇ ਅਧਿਆਪਕਾਂ ਨੇ ਕਸਬੀ ਤੌਰ ’ਤੇ ਕਮਾਇਆ ਹੁੰਦਾ ਹੈ, “ਸਿਰਫ਼ ਤੇਰੀ ਮਾਨਸਿਕਤਾ ਹੀ ਨਹੀਂ ਬਦਲੀ, ਏਨੇ ਸਾਲਾਂ ਵਿਚ ਤੇਰੇ ਸਾਹਮਣੇ ਵਿਚਰਦੀਆਂ ਔਰਤਾਂ ਦਾ ਵਿਹਾਰ ਅਤੇ ਵਤੀਰਾ ਵੀ ਬਦਲਿਆ ਹੈ। ਸ਼ਾਇਦ ਇਸ ਕਹਾਣੀ ਦੇ ਛਪਣ ਸਮੇਂ ਤੇਰੇ ਸਾਹਮਣੇ ਅਸਲੋਂ ਨਿਮਾਣੀਆਂ ਔਰਤਾਂ ਦੀ ਹੀ ਬਹੁਤਾਤ ਸੀ, ਸੋ ‘ਫ਼ਾਲਤੂ ਔਰਤ’ ਦੀ ਇਹ ਨਾਇਕਾ ਉਸ ਸਮੇਂ ਤੈਨੂੰ ਸਮਰੱਥ ਜਾਂ ਕਿਸੇ ਹਦ ਤਕ ਖ਼ੁਦਮੁਖ਼ਤਾਰ ਜਾਪੀ ਹੋਵੇਗੀ। ਹੁਣ, ਪਿਛਲੇ ਤਿੰਨ ਦਹਾਕਿਆਂ ਵਿਚ ਭਾਰਤੀ ਔਰਤ ਏਨਾ ਬਦਲ ਗਈ ਹੈ ਕਿ ‘ਫ਼ਾਲਤੂ ਔਰਤ’ ਦੀ ਇਹ ਨਾਇਕਾ ਤੈਨੂੰ ਬਹੁਤ ਪਿੱਛੇ ਰਹਿ ਗਈ ਜਾਪਦੀ ਹੈ।’’
 

ਇਸ ਕਥਨ ਨੇ ਮੈਨੂੰ ਕੁਝ ਸੋਚਣ ਲਈ ਮਜਬੂਰ ਕੀਤਾ। ਪਿਛਲੇ ਤਿੰਨ ਦਹਾਕਿਆਂ ਵਿਚ ਸਮੁੱਚੇ ਤੌਰ ’ਤੇ ਭਾਰਤੀ ਔਰਤ ਦੀ ਹੋਣੀ ਵਿਚ ਕੋਈ ਵੱਡਾ ਬਦਲਾਅ ਨਾ ਵੀ ਹੋਇਆ ਹੋਵੇ, ਪੜ੍ਹੀ ਲਿਖੀ, ਖ਼ਾਸ ਕਰਕੇ ਕੰਮ-ਕਿੱਤੇ ਵਾਲੀ ਸ਼ਹਿਰੀ ਔਰਤ ਦਾ ਖਾਸਾ ਜ਼ਰੂਰ ਬਦਲਿਆ ਹੈ; ਕਿਸੇ ਦਾ ਘੱਟ, ਕਿਸੇ ਦਾ ਵੱਧ। ਅਤੇ ਸਾਹਿਤ ਜਾਂ ਕਲਾ ਵੀ ਤਾਂ ਆਪਣੇ ਚੌਗਿਰਦੇ ਦੀ ਤਰਜਮਾਨੀ ਹੁੰਦੀ ਹੈ, ਹਾਲਾਤ ਬਦਲਦੇ ਹਨ ਤਾਂ ਉਨ੍ਹਾਂ ਦਾ ਚਿਤਰਣ ਵੀ ਬਦਲਦਾ ਹੈ, ਲੇਖਕ ਦਾ ਜ਼ਾਵੀਆ ਵੀ ਬਦਲਦਾ ਹੈ। ਲੇਖਕ ਆਪਣੇ ਆਲੇ-ਦੁਆਲੇ ਨੂੰ ਸੇਧ ਦੇਂਦਾ ਹੀ ਨਹੀਂ, ਉਸਦੇ ਆਲੇ-ਦੁਆਲੇ ਅਤੇ ਸਮੇਂ ਦੀ ਭਾਰੂ ਸੋਚ ਉਸ ਦੀ ਸੇਧ ਜਾਂ ਸੁਰ ਦੀ ਸੀਮਾ ਵੀ ਬਣਦੀ ਹੈ। ਇਸ ਲਈ ਸ਼ਾਹਕਾਰ ਹੋਣ ਦੇ ਬਾਵਜੂਦ ‘ਭਾਬੀ ਮੈਨਾ’ ਤੇ ਜਾਂ ਫੇਰ ‘ਫ਼ਾਲਤੂ ਔਰਤ’ ਆਪੋ ਆਪਣੇ ਸਮੇਂ ਦੇ ਸੰਦਰਭ ਵਿਚ ਜਕੜੀਆਂ ਹੋਈਆਂ ਕਹਾਣੀਆਂ ਹਨ। ਪਰ ਗੱਲ ਕਹਾਣੀਆਂ ਦੀ ਹੀ ਕਿਉਂ, ਅਸੀ ਸਾਰੇ ਵੀ ਤਾਂ ਆਪੋ ਆਪਣੇ ਸੰਦਰਭ ਅਤੇ ਆਪੋ ਵਿਚ ਘਿਰੇ ਹੋਏ ਹਾਂ।
ਆਪਣੀ ਪੀੜ੍ਹੀ ਦੀਆਂ ਸੀਮਾਵਾਂ ਦਾ ਅਹਿਸਾਸ ਮੈਨੂੰ ਕਈ ਵਾਰ ਕਿਸੇ ਨੌਜਵਾਨ ਲੇਖਕ ਦੀ ਨਿਵੇਕਲੀ ਸਾਹਿਤਕ ਤੱਕਣੀ ਜਾਂ ਫ਼ਿਲਮਕਾਰਾਂ ਦੀ ਲੀਹੋਂ ਹਟਵੀਂ ਪਹੁੰਚ ਰਾਹੀਂ ਹੁੰਦਾ ਹੈ, ਜੋ ਮੈਨੂੰ ਕਿਸੇ ਸਵੈ-ਪੜਚੋਲ ਵੱਲ ਵੀ ਧਕਦਾ ਹੈ।
ਕੁਝ ਵਰ੍ਹੇ ਪਹਿਲਾਂ ‘ਲੱਕ ਬਾਏ ਚਾਂਸ’ ਨਾਂ ਦੀ ਫਿਲਮ ਆਈ ਸੀ ਜੋ ਮੁੰਬਈ ਦੀ ਹਿੰਦੀ ਫ਼ਿਲਮ ਸਨਅਤ ਦੇ ਦਾਇਰੇ ਵਿਚ ਘੁੰਮਦੀ ਹੈ। ਇਸ ਸਨਅਤ ਵਿਚ ਕਿਸਮਤ ਅਜ਼ਮਾਈ ਲਈ ਭਾਰਤ ਦੇ ਵੱਖੋ-ਵੱਖ ਸ਼ਹਿਰਾਂ ਤੋਂ ਆਏ ਉਨ੍ਹਾਂ ਨੌਜਵਾਨਾਂ ਦੀ ਜੱਦੋਜਹਿਦ ਦੀ ਕਹਾਣੀ ਹੈ ਜਿਨ੍ਹਾਂ ਦੇ ਸੈਂਕੜਿਆਂ ਵਿਚੋਂ ਕਿਸੇ ਵਿਰਲੇ ਨੇ ਹੀ ਮੰਜ਼ਿਲ ਪ੍ਰਾਪਤ ਕਰ ਸਕਣੀ ਹੁੰਦੀ ਹੈ। ਇਸ ਜੱਦੋਜਹਿਦ ਵਿਚ ਦੋਸਤੀਆਂ ਪਲਦੀਆਂ ਵੀ ਨੇ, ਵਰਤੀਆਂ ਵੀ ਜਾਂਦੀਆਂ ਨੇ ਤੇ ਟੁੱਟਦੀਆਂ ਵੀ ਨੇ। ਮੰਜ਼ਿਲ ਪ੍ਰਾਪਤੀ ਦੀ ਧੁਨ ਵਿਚ ਕੁਝ ਲੋਕ ਪਿੱਛੇ ਰਹਿ ਜਾਂਦੇ ਹਨ, ਕੁਝ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਇਸ ਫ਼ਿਲਮ ਦਾ ਨਾਇਕ ਆਪਣੀ ਧੁਨ ਦਾ ਪੱਕਾ ਹੈ, ਵੱਡਾ ਹੀਰੋ ਬਣ ਕੇ ਸਨਅਤ ’ਤੇ ਛਾ ਜਾਣਾ ਉਸ ਦਾ ਟੀਚਾ ਹੈ। ਉਸ ਦੀ ਗਰਲ ਫਰੈਂਡ (ਉਹ ਵੀ ਸੰਘਰਸ਼ ਕਰ ਰਹੀ ਅਦਾਕਾਰਾ ਹੈ) ਆਪਣੇ ਦੋਸਤ ਲਈ ਵਿੱਤੋਂ-ਬਾਹਰੀ ਮਦਦ ਕਰ ਕੇ ਉਸ ਨੂੰ ਪਹਿਲਾ ਮਹੱਤਵਪੂਰਨ ਰੋਲ ਦਿਵਾਉਣ ਵਿਚ ਸਹਾਈ ਹੁੰਦੀ ਹੈ। ਪਰ ਵੱਡਾ ਹੀਰੋ ਬਣ ਜਾਣ ’ਤੇ ਉਸ ਨੂੰ ਸੰਘਰਸ਼ ਕਰ ਰਹੀ ਗਰਲ ਫਰੈਂਡ ਦੀ ਲੋੜ ਨਹੀਂ ਰਹਿੰਦੀ, ਸ਼ੁਹਰਤ ਦੀਆਂ ਪੌੜੀਆਂ ਛੇਤੀ ਤੋਂ ਛੇਤੀ ਚੜ੍ਹਣ ਖ਼ਾਤਰ ਉਹ ਹੋਰ ‘ਤਜਰਬੇ’ ਕਰਨ ਲਈ ਤਿਆਰ ਹੈ। ਉਨ੍ਹਾਂ ਦੀ ਦੋਸਤੀ ਕਰੀਅਰ-ਪ੍ਰਸਤੀ ਦੀ ਬਲੀ ਚੜ੍ਹ ਜਾਂਦੀ ਹੈ। ਫ਼ਿਲਮ ਦਾ ਨਾਇਕ ਵੱਡੀਆਂ ਫ਼ਿਲਮਾਂ ਦਾ ਵੱਡਾ ਹੀਰੋ ਬਣ ਜਾਂਦਾ ਹੈ, ਨਾਇਕਾ ਛੋਟੇ ਸੀਰੀਅਲਾਂ ਦੀ ਪਛਾਣੀ ਜਾਂਦੀ ਅਦਾਕਾਰਾ ਦੇ ਦਰਜੇ ਤਕ ਸੁੰਗੜ ਕੇ ਰਹਿ ਜਾਂਦੀ ਹੈ। ਕੁਝ ਸਮਾਂ ਪਾ ਕੇ ਨਾਇਕ ਫੇਰ ਆਪਣੀ ਗਰਲ ਫਰੈਂਡ ਕੋਲ ਮੁੜਦਾ ਹੈ, ਇਹ ਕਹਿਣ ਕਿ ਉਸ ਦੀ ਜ਼ਿੰਦਗੀ ਵਿਚ ਖ਼ਲਾਅ ਹੈ, ਉਸ ਨੂੰ ਕਿਸੇ ਭਰੋਸੇਯੋਗ ਜੀਵਨ ਸਾਥੀ ਦੀ ਲੋੜ ਹੈ ਅਤੇ ਉਹ ਆਪਣੀ ਗਰਲ ਫਰੈਂਡ ਦੀ ਦਿਲੋਂ ਕਦਰ ਕਰਦਾ ਹੈ। ਦਰਸ਼ਕਾਂ ਨੂੰ ਜਾਪਦਾ ਹੈ ਕਿ ਫ਼ਿਲਮ ਦਾ ‘ਸੁਖਾਵਾਂ’ ਅੰਤ ਹੋਣ ਜਾ ਰਿਹਾ ਹੈ। ਪਰ ਨਹੀਂ, ਉਸਦੀ ਗਰਲ ਫਰੈਂਡ ਖੁੱਲ੍ਹੀਆਂ ਬਾਹੀਂ ਉਸ ਦਾ ਸਵਾਗਤ ਕਰਨ ਲਈ ਤਿਆਰ ਨਹੀਂ ਬੈਠੀ ਹੋਈ, ਭਾਵੇਂ ਅਜੇ ਵੀ ਉਸ ਨੂੰ ਪਿਆਰ ਕਰਦੀ ਹੈ, “ਤੂੰ ਅੱਜ ਵੀ ਮੇਰੇ ਕੋਲ ਆਇਆ ਹੈਂ, ਕਿਉਂਕਿ ਤੂੰ ਸਿਰਫ਼ ਆਪਣੇ ਬਾਰੇ ਸੋਚ ਰਿਹਾ ਹੈਂ; ਕਿਉਂਕਿ ਤੈਨੂੰ ਹੁਣ ਮੇਰੀ ਲੋੜ ਵੀ ਹੈ ਅਤੇ ਤੇਰੇ ਅੰਦਰ ਗੁਨਾਹ ਦਾ ਅਹਿਸਾਸ ਵੀ ਹੈ ਜਿਸ ਤੋਂ ਤੂੰ ਮੁਕਤ ਹੋਣਾ ਚਾਹੁੰਦਾ ਹੈਂ… ਨਹੀਂ, ਹੁਣ ਮੈਂ ਵਾਪਸ ਤੇਰੀ ਜ਼ਿੰਦਗੀ ਵਿਚ ਆਉਣ ਲਈ ਤਿਆਰ ਨਹੀਂ ਕਿਉਂਕਿ ਮੈਨੂੰ ਵੀ ਆਪਣੇ ਬਾਰੇ ਸੋਚਣਾ ਚਾਹੀਦਾ ਹੈ।’’
ਫ਼ਿਲਮ ਦਾ ਆਖ਼ਰੀ ਸੀਨ ਟੈਕਸੀ ਦੀ ਪਿਛਲੀ ਸੀਟ ’ਤੇ ਇਕੱਲਿਆਂ ਸਫ਼ਰ ਕਰ ਰਹੀ ਨਾਇਕਾ ਦਾ ਹੈ ਜੋ ਆਪਣੇ ਸੀਰੀਅਲ ਦੀ ਸ਼ੂਟਿੰਗ ਲਈ ਸਟੂਡੀਓ ਜਾ ਰਹੀ ਹੈ, “ਮੈਂ ਫ਼ਿਲਮਾਂ ਵਿਚ ਕੰਮ ਕਰਨ ਮੁੰਬਈ ਆਈ ਸਾਂ, ਪਰ ਫ਼ਿਲਮ ਸਨਅਤ ਵਿਚ ਸਥਾਪਤ ਨਾ ਹੋ ਸਕੀ। ਤਾਂ ਵੀ ਮੈਂ ਖ਼ੁਸ਼ ਹਾਂ ਕਿ ਮੈਂ ਛੋਟੇ ਪਰਦੇ ’ਤੇ ਵੀ ਆਪਣੀ ਵੱਡੀ ਪਛਾਣ ਬਣਾ ਲਈ ਹੈ, ਖ਼ੁਦਮੁਖ਼ਤਾਰ ਹਾਂ, ਤੇ ਆਪਣੇ ਕੰਮ ਤੋਂ ਮੈਨੂੰ ਰੋਟੀ ਵੀ ਮਿਲਦੀ ਹੈ, ਤਸੱਲੀ ਵੀ…।”
ਮੇਰੇ ਲਈ ਇਹ ਫ਼ਿਲਮ ਦੇ ਅਰਥ ਸਪਸ਼ਟ ਕਰਦਾ ਪਲ ਵੀ ਸੀ, ਮੈਨੂੰ ਕੁਝ ਸੋਚਣ ਲਈ ਮਜਬੂਰ ਕਰਦਾ ਪਲ ਵੀ। ਜਿਹੜਾ ਰਵਾਇਤੀ ਸੁਖਾਵਾਂ ਅੰਤ ਮੈਂ ਬਤੌਰ ਲੇਖਕ ਚਿਤਵ ਤੇ ਸਿਰਜ ਸਕਦਾ ਸਾਂ, ਇਸ ਫ਼ਿਲਮ ਦੀ ਲੇਖਕ-ਨਿਰਦੇਸ਼ਕ (ਜ਼ੋਇਆ ਅਖ਼ਤਰ ਆਪ ਜਵਾਨ ਔਰਤ ਹੈ) ਨੇ ਉਸ ਤੋਂ ਹਟ ਕੇ ਸੋਚਿਆ ਸੀ। ਕੀ ਵੱਡੇ ਹੀਰੋ ਦੀ ਸ਼ਾਨਦਾਰ ਘਰੇਲੂ ਗੁੰਮਨਾਮੀ ਵਿਚ ਫਸ ਕੇ ਰਹਿ ਜਾਣਾ ਫ਼ਿਲਮ ਦੀ ਨਾਇਕਾ ਲਈ ਸੱਚਮੁੱਚ ਸੁਖਾਵਾਂ ਅੰਤ ਹੋਣਾ ਸੀ? ਕੀ ਸੁਖ ਉਸ ਕੰਮ ਵਿਚੋਂ ਨਹੀਂ ਲੱਭਿਆ ਜਾ ਸਕਦਾ ਜਿਸ ਨੂੰ ਕਰਕੇ ਤੁਹਾਨੂੰ ਤਸੱਲੀ ਵੀ ਮਿਲਦੀ ਹੋਵੇ, ਖ਼ੁਸ਼ੀ ਵੀ? ਇਨ੍ਹਾਂ ਸਵਾਲਾਂ ਦੇ ਜ਼ੋਇਆ ਅਖ਼ਤਰ ਵੱਲੋਂ ਸੁਝਾਏ ਗਏ ਜਵਾਬ ਦੇ ਸਹੀ ਹੋਣ ਦੀ ਸੋਝੀ ਮੈਨੂੰ ਸ਼ਾਇਦ ਹੈ, ਪਰ ਆਪਣੇ ਸੰਦਰਭ ਦੇ ਚੌਗਿਰਦੇ ਵਿਚ ਜਕੜਿਆ ਹੋਣ ਕਾਰਨ ਮੈਨੂੰ ਇਹ ਆਪਣੇ-ਆਪ ਨਹੀਂ ਅਹੁੜਦਾ, ਮੇਰੇ ਤੋਂ ਅਗਲੇਰੀ ਪੀੜ੍ਹੀ ਨੂੰ ਇਸ ਵੱਲ ਇਸ਼ਾਰਾ ਕਰਨਾ ਪੈਂਦਾ ਹੈ। ਕਿਉਂਕਿ ਮੇਰੀ ਪੀੜ੍ਹੀ ਔਰਤ-ਮਰਦ ਦੀ ਬਰਾਬਰੀ ਦੀ ਗੱਲ ਮੰਨਦੀ ਹੋਈ ਵੀ, ਹਰ ਔਰਤ ਦੀ ਪ੍ਰਾਪਤੀ ਤੇ ਸ਼ਾਇਦ ਉਸ ਦੀ ਜ਼ਿੰਦਗੀ ਦਾ ਮਕਸਦ ਵੀ, ਸਿਰਫ਼ ਘਰੇਲੂ ਸੰਤੋਖ ਵਿਚ ਹੀ ਦੇਖ ਸਕਣਾ ਗਿੱਝੀ ਹੋਈ ਹੈ।
ਇਸੇ ਤਰ੍ਹਾਂ ਇਕ ਹੋਰ ਮਿਸਾਲ ਇਕ ਪ੍ਰਸਿੱਧ ਅਤੇ ਮਕਬੂਲ ਸਾਹਿਤਕ ਸ਼ਾਹਕਾਰ ’ਤੇ ਬਣੀ ਹਿੰਦੀ ਫ਼ਿਲਮ ਹੈ। ‘ਦੇਵ ਡੀ’ ਨਾਂ ਦੀ ਇਹ ਫ਼ਿਲਮ ਸ਼ਰਤਚੰਦਰ ਦੇ ਇਕ ਸਦੀ ਪਹਿਲਾਂ ਲਿਖੇ ਮਸ਼ਹੂਰ ਨਾਵਲ ਦੇਵਦਾਸ ਉੱਤੇ ਆਧਾਰਿਤ ਹੈ ਜਿਸ ਨੂੰ ਕਈ ਵੇਰ ਫ਼ਿਲਮਾਇਆ ਜਾ ਚੁੱਕਾ ਹੈ। ਸਹਿਗਲ ਤੋਂ ਲੈ ਕੇ ਦਲੀਪ ਕੁਮਾਰ, ਤੇ ਅੱਗੇ ਸ਼ਾਹਰੁਖ਼ ਖ਼ਾਨ ਤਕ ਪਿਛਲੇ ਸੱਤ ਦਹਾਕਿਆਂ ਵਿਚ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੇ ਕਈ ਪੂਰਾਂ ਅਤੇ ਪੀੜ੍ਹੀਆਂ ਨੇ ਇਸ ਕਿਰਤ ਨੂੰ ਪਰਦੇ ’ਤੇ ਰੂਪਮਾਨ ਕੀਤਾ ਹੈ। ਸ਼ਰਤਚੰਦਰ ਦੇ ਘੜੇ ਅਤੇ ਮਾਹਿਰ ਅਦਾਕਾਰਾਂ ਦੇ ਸਾਕਾਰ ਕੀਤੇ ਇਸ ਪਾਤਰ ਨੇ ਲੋਕ ਮਨਾਂ ਵਿਚ ‘ਦੁਖਾਂਤਕ’ ਹੀਰੋ ਦੀ ਛਾਪ ਨੂੰ ਚੋਖਾ ਉਕੇਰ ਦਿੱਤਾ ਹੈ। ਸਾਹਿਤ ਨਾਲ ਕਿਸੇ ਕਿਸਮ ਦੀ ਮੱਸ ਨਾ ਰੱਖਣ ਵਾਲੇ ਲੋਕ ਵੀ ਜਾਣਦੇ ਹਨ ਕਿ ਦੇਵਦਾਸ ਨਾਂ ਦਾ ਕੋਈ ਹੋਇਆ ਸੀ, ਅਤੇ ਕਿਸੇ ਵੀ ਪ੍ਰੇਮ-ਦੀਵਾਨੇ ਜਾਂ ਰੁਮਾਂਟਿਕ ਸ਼ਰਾਬਖੋਰ ਨੂੰ ਦੇਵਦਾਸ ਕਹਿ ਲੈਂਦੇ ਹਨ। ਪਹਿਲਾਂ ਬਣੀਆਂ ਸਾਰੀਆਂ ਫ਼ਿਲਮਾਂ ਸ਼ਰਤਚੰਦਰ ਦੇ ਦੇਵਦਾਸ ਬਾਰੇ ਸਨ।
ਸ਼ਰਤਚੰਦਰ ਦਾ ਸਿਰਜਿਆ ਅਮੀਰ ਘਰ ਦਾ ਇਹ ਪਾਤਰ ਬਚਪਨ ਤੋਂ ਗੁਆਂਢਣ ਪਾਰੋ ਨਾਲ ਪਿਆਰ ਕਰਦਾ ਹੈ, ਪਰ ਉਸ ਦਾ ਜਾਗੀਰਦਾਰ ਬਾਪ ਆਪਣੇ ਤੋਂ ਘੱਟ ਅਮੀਰ ਘਰ ਦੀ ਪਾਰੋ ਨੂੰ ਨੂੰਹ ਬਣਾ ਕੇ ਰਾਜ਼ੀ ਨਹੀਂ। ਪਾਰੋ ਦਾ ਵਿਆਹ ਕਿਸੇ ਦੁਹਾਜੂ ਨਾਲ ਕਰ ਦਿੱਤਾ ਜਾਂਦਾ ਹੈ ਅਤੇ ਦੇਵਦਾਸ ਪਹਿਲਾਂ ਸ਼ਰਾਬ, ਤੇ ਫੇਰ ਸ਼ਬਾਬ ਵਿਚ ਪਾਰੋ ਨੂੰ ਭਾਲਦਾ ਫਿਰਦਾ ਹੈ। ਕੋਠਿਆਂ ਦੀ ਤਫ਼ਰੀਹੀ ਦੁਨੀਆ ਵਿਚ ਉਸ ਨੂੰ ਚੰਦਰਮੁਖੀ ਵਰਗੀ ਤਵਾਇਫ਼ ਮਿਲਦੀ ਹੈ ਜਿਸ ਨੂੰ ਦੇਵਦਾਸ ਨਾਲ ਪਿਆਰ ਹੋ ਜਾਂਦਾ ਹੈ, ਏਨਾ, ਕਿ ਉਹ ਆਪਣਾ ਤਨ-ਮਨ-ਧਨ ਸਭ ਦੇਵਦਾਸ ’ਤੇ ਨਿਛਾਵਰ ਕਰਨ ਲੱਗਦੀ ਹੈ। ਪਰ ਹਰ ਵੇਲੇ ਪਾਰੋ ਨੂੰ ਹੀ ਭਾਲਦਾ ਦੇਵਦਾਸ ਨਸ਼ੇ ਦੀ ਬੋਤਲ ਦੀ ਜਿਲ੍ਹਣ ਵਿਚ ਹੋਰ ਤੋਂ ਹੋਰ ਡੂੰਘੇਰਾ ਖੁੱਭਦਾ ਜਾਂਦਾ ਹੈ ਤੇ ਦਰ ਦਰ ਭਟਕਦਾ ਆਖ਼ਰ ਪਾਰੋ ਦੇ ਘਰ ਦੇ ਬੂਹੇ ਅੱਗੇ ਪ੍ਰਾਣ ਤਿਆਗ ਦੇਂਦਾ ਹੈ।
ਪਹਿਲਾਂ ਬਣੀਆਂ ਫਿਲਮਾਂ ਵਾਂਗ ਦੇਵ ਡੀ. ਦੇਵਦਾਸ ਬਾਰੇ ਤਾਂ ਹੈ ਹੀ, ਪਰ ਉਸ ਤੋਂ ਕਿਤੇ ਵੱਧ ਪਾਰੋ ਅਤੇ ਚੰਦਰਮੁਖੀ (ਚੰਦਾ) ਬਾਰੇ ਹੈ। ਸ਼ਾਇਦ ਇਹੋ ਕਾਰਨ ਹੈ ਕਿ ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਮੁੱਖ ਪਾਤਰ ਦੇ ਨਾਂ ਨੂੰ ਵੀ ਥੋੜ੍ਹਾ ਜਿਹਾ ਮੋੜ ਦੇ ਦਿੱਤਾ ਤੇ ਉਸ ਨੂੰ ਦੇਵਦਾਸ ਨਹੀਂ ਦੇਵ ਡੀ. ਕਿਹਾ ਹੈ। ਇਸ ਨਵੀਂ ਫ਼ਿਲਮ ਦਾ ਨਾਇਕ ਉਨ੍ਹੀਵੀਂ ਸਦੀ ਦਾ ਬੰਗਾਲੀ ਜਾਗੀਰਦਾਰ ਨਹੀਂ, ਇੱਕੀਵੀਂ ਸਦੀ ਦਾ ਨਵ-ਧਨਾਢ ਪੰਜਾਬੀ ‘ਕਾਕਾ’ ਹੈ। ਉਹ ਸਿਰਫ਼ ਸ਼ਰਾਬ ਵਰਗੇ ਪੁਰਾਣੇ ਹੋ ਚੁੱਕੇ ਨਸ਼ੇ ਵਿਚ ਨਹੀਂ ਡੁੱਬਦਾ, ਹੋਰ ਆਧੁਨਿਕ ਨਸ਼ੇ-ਪੱਤੇ ਵੀ ਵਰਤਦਾ ਹੈ। ਜੇ ਉਸ ਵਿਚ ਕੁਝ ਪੁਰਾਣਾ ਹੈ ਤਾਂ ਮੁਹੱਬਤ ਅਤੇ ਔਰਤ ਪ੍ਰਤੀ ਉਸ ਦਾ ਵਤੀਰਾ। ਉਹ ਗੁਆਂਢਣ ਪਾਰੋ ਨੂੰ ਮਾਣਨਾ ਚਾਹੁੰਦਾ ਹੈ, ਪਰ ਉਸ ਵੇਲੇ ਤ੍ਰਹਿ ਜਾਂਦਾ ਹੈ ਜਦੋਂ ਪਾਰੋ ਵੀ ਇਹੋ ਇੱਛਾ ਜ਼ਾਹਰ ਕਰਦੀ ਹੈ। ਸੇਜ-ਖੇਡ ਵਿਚ ਬਰਾਬਰੀ ਮੰਗਣ ਵਾਲੀ ਪਾਰੋ ਨੂੰ ਉਹ ਠੁਕਰਾ ਦੇਂਦਾ ਹੈ, ਪਰ ਠੁਕਰਾਈ ਹੋਈ ਇਹ ਪਾਰੋ ਸ਼ਰਤਚੰਦਰ ਵਾਲੀ ਉਨ੍ਹੀਵੀਂ ਸਦੀ ਦੀ ਪਾਰੋ ਨਹੀਂ। ਉਹ ਕਿਸੇ ਸਦੀਵੀ ਗ਼ਮ ਵਿਚ ਨਹੀਂ ਡੁੱਬਦੀ, ਸਗੋਂ ਜਿੱਥੇ ਵਿਆਹੀ ਜਾਂਦੀ ਹੈ ਉੱਥੇ ਜਾ ਕੇ ਖ਼ੁਸ਼ ਰਹਿ ਕੇ ਜ਼ਿੰਦਗੀ ਜਿਊਂਦੀ ਹੈ। ਜੇ ਕਿਸੇ ਨੇ ਖ਼ੁਸ਼ ਰਹਿਣਾ ਨਹੀਂ ਸਿੱਖਿਆ ਤਾਂ ਉਹ ਹੈ ਦੇਵਦਾਸ। ਨਵੇਂ ਤੋਂ ਨਵੇਲੇ ਨਸ਼ਿਆਂ ਦੀ ਭਾਲ ਉਸ ਨੂੰ ਚੰਦਰਮੁਖੀ (ਚੰਦਾ) ਤਕ ਪਹੁੰਚਾਉਂਦੀ ਹੈ ਜੋ ਰਾਤ ਵੇਲੇ ਧੰਦਾ ਕਰਦੀ ਹੈ, ਦਿਨ ਵੇਲੇ ਕਾਲਜ ਵਿਚ ਪੜ੍ਹਦੀ ਹੈ। ਇੱਕੀਵੀਂ ਸਦੀ ਵਾਲੀ ਚੰਦਾ, ਉਨ੍ਹੀਵੀਂ ਸਦੀ ਦੀ ਚੰਦਰਮੁਖੀ ਵਾਂਗ ਦੇਵ ਨੂੰ ਪਿਆਰ ਤਾਂ ਕਰਦੀ ਹੈ ਪਰ ਉਸ ਵਾਂਗ ਆਪਣਾ ਸਭ ਕੁਝ ਦੇਵਦਾਸ ਉੱਪਰ ਨਿਛਾਵਰ ਕਰਨ ਲਈ ਤਿਆਰ ਨਹੀਂ। ਉਹ ਮੋੜਾ ਦੇਵ ਦੀ ਜ਼ਿੰਦਗੀ ਨੂੰ ਦੇਣਾ ਚਾਹੁੰਦੀ ਹੈ, ਪਰ ਆਪਣੀ ਜ਼ਿੰਦਗੀ ਨੂੰ ਉਸ ਖ਼ਾਤਰ ਜਾਂ ਉਸ ਦੀ ਯਾਦ ਵਿਚ ਤਬਾਹ ਨਹੀਂ ਕਰਨਾ ਚਾਹੁੰਦੀ। ਸੋ, ਅਨੁਰਾਗ ਕਸ਼ਿਅਪ ਦਾ ਦੇਵ ਡੀ., ਸ਼ਰਤਚੰਦਰ ਦੇ ਦੇਵਦਾਸ ਵਾਂਗ ਪ੍ਰਾਣ ਨਹੀਂ ਤਿਆਗਦਾ, ਚੰਦਾ ਉਸ ਨੂੰ ਜ਼ਿੰਦਗੀ ਵੱਲ ਮੋੜ ਲਿਆਉਂਦੀ ਹੈ।
ਪਾਠਕ ਮਨਾਂ ਵਿਚ ਡੂੰਘੀ ਉੱਕਰੀ ਹੋਈ ਦੇਵਦਾਸ ਦੀ ਕਹਾਣੀ ਦੇ ਕਿਰਦਾਰਾਂ ਵਿਚ ਅਜਿਹੀਆਂ ਤਬਦੀਲੀਆਂ ਕਰਨਾ ਜੋਖ਼ਮ ਭਰਪੂਰ ਕੰਮ ਸੀ। ਇਸ ਫ਼ਿਲਮ ਵਿਚ ਦੇਵਦਾਸ ਨਿਹਾਇਤ ਕਮਜ਼ੋਰ ਕਿਰਦਾਰ ਵਜੋਂ ਉਭਰਦਾ ਹੈ (ਕਿਰਦਾਰ ਉਸ ਦਾ ਸ਼ਰਤਚੰਦਰ ਨੇ ਵੀ ਕਮਜ਼ੋਰ ਹੀ ਘੜਿਆ ਸੀ, ਪਰ ਦੁਖਾਂਤਕ ਜਜ਼ਬਾਤੀਪੁਣੇ ਦੀ ਗਾੜ੍ਹੀ ਚਾਸ਼ਨੀ ਵਿਚ ਡੋਬ ਕੇ) ਅਤੇ ਪਾਰੋ ਅਤੇ ਚੰਦਾ ਦੋਵੇਂ, ਚੋਖੇ ਤੇ ਦ੍ਰਿੜ੍ਹ ਇਰਾਦੇ ਵਾਲੀਆਂ ਮਜ਼ਬੂਤ ਔਰਤਾਂ ਵਜੋਂ। ਇਹ ਜੋਖ਼ਮ ਸ਼ਾਇਦ ਇਸ ਲਈ ਲਿਆ ਜਾ ਸਕਿਆ ਹੈ ਕਿ ਹੁਣ ਦ੍ਰਿੜ੍ਹ ਇਰਾਦੇ ਅਤੇ ਸਵੈ-ਮਾਣ ਵਾਲੀਆਂ ਔਰਤਾਂ ਦੇ ਕਿਰਦਾਰ ਓਪਰੇ ਨਹੀਂ ਜਾਪਦੇ ਸਗੋਂ ਉਨ੍ਹੀਵੀਂ ਸਦੀ ਵਾਲੀਆਂ ਆਪਾ-ਵਾਰੂ ਪਾਰੋ ਅਤੇ ਚੰਦਰਮੁਖੀ ਵੇਲਾ ਵਿਹਾ ਚੁੱਕੀਆਂ ਜਾਪਦੀਆਂ ਹਨ।
ਜੇ ਸਾਹਿਤ ਤੇ ਕਲਾ ਸੱਚਮੁੱਚ ਜ਼ਿੰਦਗੀ ਨੂੰ ਪ੍ਰਤੀਬਿੰਬਤ ਕਰਦੇ ਹਨ ਤਾਂ ਅਜਿਹੀਆਂ ਫ਼ਿਲਮਾਂ ਆਸ ਬੰਨ੍ਹਾਉਂਦੀਆਂ ਹਨ ਕਿ ਸਾਡੀ ਸੋਚ ਸ਼ਾਇਦ ਬਦਲ ਰਹੀ ਹੈ, ਭਾਵੇਂ ਬਹੁਤ ਹੌਲੀ ਤੇ ਅਣ-ਇਕਸਾਰ ਢੰਗ ਨਾਲ। ਮੈਨੂੰ ਪਤਾ ਹੈ ਕਿ ਸਮੁੱਚੇ ਤੌਰ ’ਤੇ ਭਾਰਤੀ ਔਰਤ ਦੀ ਦਸ਼ਾ ਨੂੰ ਸੰਤੋਖਜਨਕ ਕਹੇ ਜਾ ਸਕਣ ਦਾ ਸਮਾਂ ਵੀ ਹਾਲੇ ਬਹੁਤ ਦੂਰ ਹੈ। ਅਜੇ ਬਹੁਤ ਕੁਝ ਹੋਣਾ ਬਾਕੀ ਹੈ ਤੇ ਇਸ ਰਾਹ ਵਿਚ ਸਭ ਤੋਂ ਵੱਡੀ ਔਕੜ ਸਦੀਆਂ ਤੋਂ ਤੁਰੀ ਆ ਰਹੀ ਮਰਦ ਮਾਨਸਿਕਤਾ ਹੈ ਜੋ ਸ਼ਾਇਦ ਪੀੜ੍ਹੀ ਦਰ ਪੀੜ੍ਹੀ ਬਦਲ ਤਾਂ ਰਹੀ ਹੈ, ਪਰ ਨਿਹਾਇਤ ਸੁਸਤ ਚਾਲੇ। ਪਾਰੋ ਤੇ ਚੰਦਰਮੁਖੀ ਜ਼ਰੂਰ ਖ਼ੁਦਮੁਖ਼ਤਾਰ ਹੋ ਰਹੀਆਂ ਹਨ, ਪਰ ਦੇਵਦਾਸ ਅਜੇ ਵੀ ਉਸੇ ਕਬਜ਼ੇ ਤੇ ਗ਼ਲਬੇ ਦੀ ਭਾਵਨਾ ਵਿਚ ਫਾਥਾ ਖੜ੍ਹਾ ਹੈ।
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਬਜ਼ੁਰਗਾਂ ਨੂੰ ਵੀ ਸਮਾਂ ਦੇਵੋ

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ ।ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ ।ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ਚ ਭੇਜ ਦਿੱਤੇ ਹਨ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ ।ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ ।

ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ
ਲੇਖ਼ਕ : ਗੁਰਦੇਵ ਸਿੰਘ ਸਿੱਧੂ
ਸੋਰਸ : ਇੰਟਰਨੇਟ

ਵੀਹਵੀਂ ਸਦੀ ਚੜ੍ਹਨ ਤੱਕ ਸਿੰਘ ਸਭਾ ਲਹਿਰ ਦੇ ਆਗੂਆਂ ਦੇ ਬਿਆਨਾਂ ਅਤੇ ਸਿੱਖ ਅਖ਼ਬਾਰਾਂ ਵਿਚ ਛਪਦੀਆਂ ਚਰਚਾਵਾਂ ਵਿਚ ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਨਿੱਜੀ ਸੁੱਖ ਸੁਵਿਧਾ ਅਤੇ ਐਸ਼ੋ ਆਰਾਮ ਲਈ ਵਰਤੇ ਜਾਣ ਨੂੰ ਰੋਕ ਕੇ ਗੁਰਦੁਆਰਿਆਂ ਨੂੰ ਹੋਣ ਵਾਲੀ ਆਮਦਨ ਨੂੰ ਸਿੱਖ ਧਰਮ ਦੇ ਪ੍ਰਚਾਰ ਪਾਸਾਰ ਲਈ ਵਰਤਨ ਦੀ ਆਵਾਜ਼ ਉਠਾਈ ਜਾਣ ਲੱਗ ਪਈ ਸੀ। ਇਸ ਦੇ ਨਤੀਜੇ ਵਜੋਂ 15-16 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਪ੍ਰਤੀਨਿਧ ਇਕੱਠ

ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ

ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ

ਪੰਜਾਬੀ ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?

ਬਚਪਨ ਸ਼ਬਦ ਸੁਣਦਿਆਂ ਹੀ ਵਿਅਕਤੀ ਦੇ ਮਨ ਵਿੱਚ ਇੱਕ ਚੰਚਲਤਾ ਤੇ ਖੁਸ਼ੀਆਂ ਦੀ ਬਹਾਰ ਜਿਹੀ ਖਿੜ ਪੈਂਦੀ ਹੈ ਕਿਉਂਕਿ ਇਹ ਅਜਿਹੀ ਅਵਸਥਾ ਹੈ ਜਿਸ ਵਿੱਚ ਹਰ ਮਨੁੱਖ ਨੇ ਬਿਨ੍ਹਾਂ ਕਿਸੇ ਫਿਕਰ,ਭੈਅ ਅਤੇ ਰੁਝੇਵਿਆਂ ਦੇ ਬੋਝ ਤੋਂ ਬਿਨ੍ਹਾਂ ਜ਼ਿੰਦਗੀ ਬਤੀਤ ਕੀਤੀ ਹੁੰਦੀ ਹੈ। ਇਸ ਅਵਸਥਾ ਵਿੱਚ ਬੱਚੇ ਨੂੰ ਚਾਰੇ ਪਾਸਿਆਂ ਤੋਂ ਜੇਕਰ ਕੁਝ ਮਿਲਦਾ ਹੈ ਤਾਂ ਉਹ ਹੈ ਪਿਆਰ, ਬੱਚਿਆਂ ਨੂੰ ਘਰ ਦਾ, ਪਰਿਵਾਰ ਦਾ, ਮਾਂ ਦਾ, ਭੈਣ-ਭਾਈ ਦਾ ਤੇ ਆਂਢ ਗੁਆਂਢ ਦੇ ਲੋਕਾਂ ਦਾ ਪਿਆਰ। ਇਹ ਅਵਸਥਾ ਜ਼ਿੰਦਗੀ ਦੀ ਸਭ ਤੋਂ ਆਨੰਦਮਈ ਅਵਸਥਾ ਹੁੰਦੀ ਹੈ ਜਿਸ ਵਿੱਚ ਵੈਰ ਵਿਰੋਧ ਨਾ ਦਾ ਸ਼ਬਦ ਦੂਰ-ਦੂਰ ਤੱਕ ਵੀ ਸੁਣਾਈ ਨਹੀਂ ਦਿੰਦਾ। ਮੰਨ੍ਹਿਆਂ ਜਾਂਦਾ ਹੈ ਕਿ ਬੱਚੇ ਦਾ ਮਨ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ ਜਿਸ ਉਪਰ ਜੋ ਲਿਖੋਗੇ ਓਹੀ ਨਕਸ਼ ਬਣਕੇ ਉਭਰੇਗਾ, ਜਿਵੇਂ ਦਾ ਬੱਚੇ ਨੂੰ ਬਚਪਨ ਵਿੱਚ ਸਿਖਾਇਆ ਜਾਵੇਗਾ ਜਾਂ ਜਿਸਦੀ ਉਹ ਨਕਲ ਕਰੇਗਾ ਉਵੇਂ ਦਾ ਹੀ ਜਵਾਨੀ ਵਿੱਚ ਬਣੇਗਾ। ਪਰੰਤੂ ਅੱਜ ਕੱਲ੍ਹ ਟੀ.ਵੀ. ਚੈੱਨਲਾਂ ਉੱਪਰ ਚੱਲ ਰਹੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਨੇ ਬਚਪਨ ਦੀ ਕੋਮਲਤਾ ਨੂੰ ਕਾਫੀ ਹੱਦ ਤੱਕ ਝੰਜੋੜਿਆ ਹੈ। ਲੋੜ ਅਨੁਸਾਰ ਗੀਤਾਂ ਦੇ ਫਿਲਮਾਂਕਣ ਸਮੇਂ ਬਾਲ ਕਲਾਕਾਰਾਂ. ਬੱਚਿਆਂ ਦਾ ਸਹਾਰਾ ਲੈਣਾ ਕੋਈ ਮਾੜੀ ਗੱਲ ਨਹੀਂ ਪਰੰਤੂ ਉਹਨਾਂ ਦੇ ਮਾੜੇ ਦ੍ਰਿਸ਼ਾਂ ਦਾ ਫਿਲਮਾਂਕਣ ਕਰਨਾ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਬੱਚੇ ਦੇ ਦਿਮਾਗ ਉੱਪਰ ਅਜੋਕੇ ਦਿਖਾਵੇ ਪੱਖੀ ਪਿਆਰ ਨੂੰ, ਹਿੰਸਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰਨਾ ਕਿਸੇ ਵੀ ਪੱਖ ਤੋਂ ਸਹੀ ਠਹਿਰਾਉਣਾ ਔਖਾ ਹੈ।

ਨਫ਼ਰਤ ਤੇ ਹਿੰਸਾਂ ਦੀ ਹਾਰ ਦਿੱਲੀ ਚੋਣ ਨਤੀਜੇ, ਇੱਕ ਵੱਡਾ ਸੁਨੇਹਾ।

ਜਗਦੀਸ਼ ਸਿੰਘ ਚੋਹਕਾ
ਦਿੱਲੀ ਅੰਦਰ 8 ਫਰਵਰੀ,2020 ਦੀਆਂ ਅਸੰਬਲੀ ਚੋਣਾਂ ਦੇ 11 ਫਰਵਰੀ ਨੂੰ ਆਏ ਨਤੀਜਿਆਂ ਨੇ, ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ, 'ਕਿ ਭਾਰਤ ਵਿੱਚ ਚੋਣਾਂ ਦੀ ਸਿਆਸਤ ਨੇ ਇੱਕ ਨਵਾਂ ਪਾਸਾ ਪਲਟਿਆ ਹੈ । ਕੌਮੀ ਪੱਧਰ 'ਤੇ 17-ਵੀਆਂ ਦੇਸ਼ ਅੰਦਰ ਹੋਈਆ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਦ ਝਾੜਖੰਡ ਅਤੇ ਹੁਣੇ ਦਿੱਲੀ ਅਸੰਬਲੀ ਲਈ ਚੋਣਾਂ ਅੰਦਰ ਦੇਸ਼ ਦੇ ਵੋਟਰਾਂ ਦੇ ਰੁਝਾਂਨਾਂ 'ਚ' ਆ ਰਹੀ ਤਬਦੀਲੀ ਝਲਕ ਰਹੀ ਹੈ। ਭਾਵ ਲੋਕ ਹੁਣ ਵੱਖੋ ਵੱਖ ਮੁੱਦਿਆ ਤੇ ਵੋਟ ਪਾਉਦੇ ਹਨ। 

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ
ਸਮਝਦਾਰੀ ਜਦੋ ਦੀ ਆਉਣ ਲੱਗੀ

ਕਿਰਤੀ ਵਰਗ ਦਾ ਚਿਤੇਰਾ ਜੀਨ ਫਰਾਂਸਿਸ

ਲੇਖਕ :  ਰਣਦੀਪ ਮੱਦੋਕੇ
ਜੀਨ ਫਰਾਂਸਿਸ ਮਿਲੇਟ ਇਕ ਮਸ਼ਹੂਰ ਫਰਾਂਸੀਸੀ ਯਥਾਰਥਵਾਦੀ ਚਿੱਤਰਕਾਰ ਅਤੇ ਬਾਰਬੀਜੋਨ ਸਕੂਲ ਦੇ ਮੈਂਬਰ ਸਨ। ਮਿਲੇਟ ਨੂੰ ਆਪਣੀ ਧੁੰਦਲੀ ਕਿਰਤ ‘ਚੋਣੀਆਂ’ (Gleaners 1857) ਕਰਕੇ ਜਾਣਿਆ ਜਾਂਦਾ ਹੈ ਜਿਸ ਵਿਚ ਉਸਨੇ ਬੇਜ਼ਮੀਨੇ ਹਾਸ਼ੀਆਗ੍ਰਸਤ ਵਰਗ ਦੀਆਂ ਔਰਤਾਂ ਦੇ ਜ਼ਮੀਨ ਨਾਲ ਸਬੰਧ ਅਤੇ ਜ਼ਮੀਨ ਮਾਲਕ ਸਾਹਮਣੇ ਉਨ੍ਹਾਂ ਦੀ ਸਥਿਤੀ ਨੂੰ ਬਹੁਤ ਭਾਵਪੂਰਨ ਤਰੀਕੇ ਨਾਲ ਸਿਰਜਿਆ ਹੈ। ਇਹ ਕਿਰਤੀਆਂ ਦੇ ਭੂ-ਦ੍ਰਿਸ਼ ਨਾਲ ਰਿਸ਼ਤੇ ਦੀ ਗਹਿਰੀ ਵਿਆਖਿਆ ਕਰਦਾ ਹੈ। ਮਿਲੇਟ ਨੇ ਇਸ ਬਾਰੇ ਕਿਹਾ ਸੀ, ‘ਇਹ ਕੱਖੋਂ ਹੌਲੇ ਲੋਕਾਂ ਨਾਲ ਸ਼੍ਰੇਸ਼ਟ ਭਾਵਨਾ ਨਾਲ ਪੇਸ਼ ਆਉਣਾ ਹੈ ਜੋ ਕਲਾ ਨੂੰ ਆਪਣੀ ਅਸਲ ਸ਼ਕਤੀ ਪ੍ਰਦਾਨ ਕਰਦਾ ਹੈ।’  4 ਅਕਤੂਬਰ, 1814 ਨੂੰ ਫਰਾਂਸ ਦੇ ਗਰੂਚੀ ਵਿਚ ਪੈਦਾ ਹੋਏ ਮਿਲੇਟ ਦਾ ਪਰਿਵਾਰ ਧਾਰਮਿਕ ਵਿਸ਼ਵਾਸਾਂ ਵਾਲਾ ਕਿਸਾਨ ਪਰਿਵਾਰ ਸੀ। ਇਕ ਸਥਾਨਕ ਚਿੱਤਰਕਾਰ ਤੋਂ ਅਧਿਐਨ ਕਰਨ ਲਈ ਸ਼ੇਰਬਰਗ ਜਾਣ ਤੋਂ ਪਹਿਲਾਂ 1837 ਵਿਚ ਪੈਰਿਸ ਦੀ ਯਾਤਰਾ ਕਰਦਿਆਂ ਉਸਨੇ ਈਕੋਲੇ ਡੇਸ ਬੀਓਕਸ-ਆਰਟਸ ਵਿਚ ਦਾਖਲਾ ਲਿਆ ਜਿੱਥੇ ਉਹ ਇਤਿਹਾਸ ਦੇ ਪ੍ਰਸਿੱਧ ਚਿੱਤਰਕਾਰ ਪਾਲ ਡੇਲੋਰੌਸ਼ੇ ਦਾ ਸ਼ਾਗਿਰਦ ਬਣ ਗਿਆ। ਇਕ ਦਹਾਕੇ ਬਾਅਦ ਮਿਲੇਟ ਕੋਈ ਖ਼ਾਸ ਸਫਲਤਾ ਪ੍ਰਾਪਤ ਕੀਤੇ ਬਿਨਾਂ ਸ਼ੇਰਬਰਗ ਪੈਰਿਸ ਚਲਾ ਗਿਆ। 1849 ਵਿਚ ਹੈਜ਼ਾ ਫੈਲਣ ਕਾਰਨ ਉਹ ਪੈਰਿਸ ਤੋਂ ਛੋਟੇ ਪਿੰਡ ਬਾਰਬੀਜ਼ੋਨ ਚਲਾ ਗਿਆ, ਇੱਥੇ ਉਹ ਚਿੱਤਰਕਾਰ ਥਿਓਡੋਰ ਰੂਸੋ ਦਾ ਸਾਥੀ ਬਣ ਗਿਆ। ਉਸਦੇ ਸਾਥੀ ਜੰਗਲ ਦੇ ਆਸਪਾਸ ਦੇ ਪਥਰੀਲੇ ਚੌਗਿਰਦੇ ਨੂੰ ਚਿਤਰਦੇ ਸਨ, ਪਰ ਇਨ੍ਹਾਂ ਦੇ ਉਲਟ ਮਿਲੇਟ ਨੇ ਛੋਟੀ ਕਿਸਾਨੀ ਅਤੇ ਖੇਤ ਮਜ਼ਦੂਰਾਂ ਨੂੰ ਆਪਣਾ ਵਿਸ਼ਾ ਬਣਾਇਆ। ਉਸਤੋਂ ਬਾਅਦ ਦੇ ਸਾਲਾਂ ਦੌਰਾਨ ਉਸਦੇ ਚਿੱਤਰਾਂ ਨੂੰ ਕਾਫ਼ੀ ਸਨਮਾਨ ਮਿਲਿਆ।

ਰਾਹ ਦਸੇਰੀਆਂ ਲੋਕ ਸਿਆਣਪਾਂ

ਲੇਖਕ :  ਸੁਖਦੇਵ ਮਾਦਪੁਰੀ
ਲੋਕ ਸਿਆਣਪਾਂ, ਅਖਾਣ, ਅਖੌਤਾਂ, ਕਹਾਵਤਾਂ ਮਿੱਥ ਕੇ ਨਹੀਂ ਸਿਰਜੀਆਂ ਜਾਂਦੀਆਂ, ਬਲਕਿ ਇਹ ਜੀਵਨ ਵਿਹਾਰ ਵਿਚੋਂ ਸੁਭਾਇਕ ਹੀ ਜਨਮ ਲੈ ਕੇ ਜੀਵਨ ਧਾਰਾ ਵਿਚ ਸਮੋ ਜਾਂਦੀਆਂ ਹਨ। ਇਨ੍ਹਾਂ ਦੀ ਸਿਰਜਣਾ ਪਿੱਛੇ ਕੋਈ ਨਾ ਕੋਈ ਘਟਨਾ ਜਾਂ ਜੀਵਨ ਬਿਰਤਾਂਤ ਲੁਪਤ ਹੁੰਦਾ ਹੈ।

ਤਾਂਘ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।

ਧੀ ਤੇ ਪੁੱਤ

 ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ

ਸਾਮਰਾਜੀ ਅਮਰੀਕਾ ਦਾ ਹਮਲਾਵਰੀ ਰੁੱਖ ਅਮਨ ਲਈ ਖਤਰਾ

ਜਗਦੀਸ਼ ਸਿੰਘ ਚੋਹਕਾ

              3-ਜਨਵਰੀ ਸਵੇਰ ਨੂੰ ਬਗਦਾਦ ਦੇ ਕੌਮਾਂਤਰੀ ਹਵਾਈ-ਅੱਡੇ ਤੇ ਇਕ ਅਮਰੀਕੀ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਦਸ ਫੋਰਸ ਦੇ ਮੁੱਖੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਗਈ। ਸੁਲੇਮਾਨੀ ਦੀ ਮੌਤ 'ਤੇ ਇਰਾਨ ਦੇ ਪ੍ਰਮੁੱਖ ਆਗੂ ਆਇਤਉਲਾ-ਅਲ-ਖਾਮਨੇਈ ਨੇ ਕਿਹਾ, 'ਕਿ ਸਹੀ ਜਗ੍ਹਾ ਅਤੇ ਸਹੀ ਸਮਾਂ ਆਉਣ 'ਤੇ ਅਸੀਂ ਬਦਲਾ ਲਵਾਂਗੇ ? ਤੁਰੰਤ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ- ਇਰਾਨ ਅਗਰ ਹਮਲਾ ਕਰੇਗਾ ਤਾਂ ਅਸੀਂ ਅਜਿਹੀ ਕਾਰਵਾਈ ਕਰਾਂਗੇ ਜੋ ਪਹਿਲਾਂ ਕਦੀ ਕਿਸੇ ਨੇ ਨਾ ਕੀਤੀ ਹੋਵੇਗੀ ! ਇਸ ਡਰੋਨ ਹਮਲੇ ਬਾਅਦ ਇਰਾਨ ਨੂੰ ਇਹ ਇਕ ਧਮਕੀ ਵੀ ਦਿੱਤੀ ਗਈ। ਜਿਹੜਾ ਕਿ ਸਾਮਰਾਜੀ ਅਮਰੀਕਾ ਦੀ ਤੀਜੇ ਸੰਸਾਰ ਜੰਗ ਛੇੜਨ ਦੀ ਆਸ਼ੰਕਾ ਨੂੰ ਜਨਮ ਵੀ ਦੇਣਾ ਹੈ ?

ਜ਼ਿੰਦਗੀ ਦੀ ਸ਼ਾਮ ’ਚ ਵਿਆਹੁਤਾ ਜੀਵਨ

ਹਰਦੀਪ ਸਿੰਘ ਝੱਜ

ਬੁਢਾਪੇ ਦਾ ਸਫ਼ਰ ਮਜਬੂਰੀਆਂ, ਲਾਚਾਰੀਆਂ, ਬੇਵਸੀਆਂ ਤੇ ਉਦਾਸੀਆਂ ਸੰਗ ਤੈਅ ਕਰਨਾ ਪੈਂਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜਿਸਨੂੰ ਸਾਰੇ ਸੁੱਖ ਪ੍ਰਾਪਤ ਹੋਏ ਹੋਣ ਜਾਂ ਬੁਢਾਪੇ ਵਿਚ ਹਰ ਪੱਖ ਤੋਂ ਸੁੱਖ ਅਤੇ ਸ਼ਾਂਤੀ ਮਾਣ ਰਿਹਾ ਹੋਵੇ। ਬੁਢਾਪੇ ਵਿਚ ਜੀਵਨ ਦੀ ਇਕਸਾਰਤਾ, ਲਗਾਤਾਰਤਾ ਤੇ ਸਾਂਝ ਦਾ ਰਹਿ ਸਕਣਾ ਸੰਭਵ ਨਹੀਂ। ਮਨੁੱਖ ਬੁਢਾਪੇ ’ਚ ਕਿਸੇ ਨਾ ਕਿਸੇ ਪੱਖ ਤੋਂ ਟੁੱਟਦਾ, ਥਿੜਕਦਾ ਤੇ ਹਾਰਦਾ ਜ਼ਰੂਰ ਹੈ। ਇਹ ਹਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਦਾ ਅਣਚਾਹਿਆ ਤੋਹਫ਼ਾ ਹੈ। ਬੁਢਾਪਾ ਹੀ ਜ਼ਿੰਦਗੀ ਦਾ ਉਹ ਅੰਤਲਾ ਪੜਾਅ ਹੈ, ਜਿੱਥੇ ਉਸਨੂੰ ਉਨ੍ਹਾਂ ਗੱਲਾਂ ਅੱਗੇ ਸਿਰ ਝੁਕਾਉਣਾ ਪੈਂਦਾ ਹੈ, ਜਿਨ੍ਹਾਂ ਅੱਗੇ ਉਹ ਛਾਤੀ ਤਾਣ ਕੇ ਖੜ੍ਹਦਾ ਰਿਹਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਦਾ ਬਲ ਘਟਦਾ ਹੈ, ਟੁੱਟਦਾ ਹੈ ਤੇ ਅਨੇਕ ਪ੍ਰਕਾਰ ਦੇ ਦੁੱਖ ਜਾਂ ਬੰਧਨ ਉਸਨੂੰ ਆਣ ਘੇਰਦੇ ਹਨ।

ਵਿਰਸੇ ਦੀ ਰੂਹ ਲੰਮੀ ਹੇਕ ਵਾਲੇ ਗੀਤ

ਗੁਰਸ਼ਰਨ ਕੌਰ ਮੋਗਾ

ਥੀਏਟਰ ਵਿਚ ਪੰਜਾਬੀ ਫ਼ਿਲਮ ਲੱਗੀ ਹੋਈ ਸੀ। ਅਸੀਂ ਫ਼ਿਲਮ ਦੇਖਣ ਚਲੇ ਗਏ। ਪੁਰਾਣੇ ਸਮੇਂ ਦੇ ਵਿਆਹ ਦਾ ਦ੍ਰਿਸ਼ ਫ਼ਿਲਮਾਇਆ ਜਾਣਾ ਸੀ। ਜ਼ਰੂਰਤ ਅਨੁਸਾਰ ਸਾਰਾ ਪ੍ਰਬੰਧ ਕੀਤਾ ਗਿਆ ਸੀ। ਕੱਚਾ ਲਿੱਪਿਆ ਸੁਆਰਿਆ ਘਰ, ਮੰਜੇ ਜੋੜ ਕੇ ਕੋਠੇ ’ਤੇ ਸਪੀਕਰ ਟੰਗਿਆ ਹੋਇਆ, ਬੂੰਦੀ ਦੇ ਕੜਾਹੇ ਦੇ ਦੁਆਲੇ ਬਾਣ ਦੇ ਮੰਜਿਆਂ ’ਤੇ ਬੈਠੇ ਲੱਡੂ ਵੱਟਦੇ ਹੋਏ ਆਦਮੀ, ਰੰਗ ਬਿਰੰਗੀਆਂ ਝੰਡੀਆਂ ਅਤੇ ਪੇਂਡੂ ਦਿੱਖ ਵਾਲਾ ਮੇਲ ਆਦਿ। ਗੀਤ ਸੰਗੀਤ ਦਾ ਸਿਲਸਿਲਾ ਸ਼ੁਰੂ ਹੋਇਆ। ਪੰਦਰਾਂ ਵੀਹ ਕੁੜੀਆਂ ਬੁੜ੍ਹੀਆਂ ਬੈਠੀਆਂ ਇਕ ਲੰਮੀ ਹੇਕ ਵਾਲੇ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦੀਆਂ ਉਸ ਦਾ ਕਬਾੜਾ ਕਰ ਰਹੀਆਂ ਸਨ। ਕਿਤੋਂ ਗੀਤ ਦੀ ਲੱਤ ਫੜਦੀਆਂ ਕਿਤੋਂ ਬਾਂਹ, ਨਾ ਕੋਈ ਸੁਰ ਨਾ ਕੋਈ ਤਾਲ ਸਭ ਕੁਝ ਬੇਹਾਲ। ਉਂਜ ਉਹ ਸਿਰਾਂ ’ਤੇ ਸੱਗੀਆਂ ਗੁੰਦ ਕੇ, ਫੁਲਕਾਰੀਆਂ ਲੈ ਕੇ ਅਤੇ ਲਹਿੰਗੇ ਨੁਮਾ ਘੱਗਰੇ ਪਾ ਕੇ ਪੂਰੀਆਂ ਮੇਲਣਾਂ ਲੱਗਦੀਆਂ ਸਨ।

ਸਿਆਸਤ

ਸਿਆਸਤ

ਜ਼ਰੂਰੀ ਨਹੀਂ

ਲੀਡਰ ਹੀ ਕਰਨ

ਅੱਜ ਕੱਲ੍ਹ

ਆਪਣੇ ਵੀ ਕਰਦੇ ਨੇ

ਮੌਕਾ ਤਾੜ ਕੇ

ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ

ਦੇਸ਼ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਉੱਬਲ ਰਿਹਾ ਹੈ, ਜਿਸ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹਨ ਵਾਲੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਸ਼ 'ਚ ਚਾਰੇ ਪਾਸੇ ਕਾਫ਼ੀ ਹਿੰਸਾ ਹੋ ਰਹੀ ਹੈ। ਦੇਸ਼ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ।ਦੇਸ਼ 'ਚ ਸੀ.ਏ.ਏ. ਨਾਲੋਂ ਵੀ ਵੱਡਾ ਉਬਾਲ ਮਹਿੰਗਾਈ ਦਾ ਹੈ, ਜਿਸ ਨਾਲ ਆਮ ਆਦਮੀ ਦਾ ਜੀਊਂਣਾ ਦੁੱਬਰ ਹੋ ਰਿਹਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਨਿੱਤ ਵੱਧ ਰਹੀਆਂ ਹਨ, ਅਮਰੀਕਾ-ਇਰਾਨ ਕਲੇਸ਼ ਕਾਰਨ ਕੱਚੇ ਤੇਲ ਦੇ ਭਾਅ ਵਧਣਗੇ ਅਤੇ ਦੇਸ਼ ਮਹਿੰਗਾਈ ਦੀ ਭੱਠੀ 'ਚ ਹੋਰ ਵੀ ਝੁਲਸੇਗਾ। ਪਿਆਜ ਨੇ ਪਿਛਲੇ ਦਿਨੀਂ ਲੋਕਾਂ ਦੇ ਚੰਗੇ ਵੱਟ ਕੱਢੇ ਹਨ, ਮੰਡੀਆਂ 'ਚ 100 ਰੁਪਏ ਕਿਲੋ ਤੋਂ ਉਪਰ ਪਿਆਜ ਵਿਕਣ ਤੋਂ ਬਾਅਦ ਹੁਣ ਕੁਝ ਠੱਲ ਪਈ ਹੈ ਤੇ ਇਸਦੀ ਕੀਮਤ ਹਾਲੇ ਵੀ 30-40 ਰੁਪਏ ਕਿਲੋ ਹੈ। ਦਾਲਾਂ ਦੇ ਭਾਅ ਪਹਿਲਾਂ ਹੀ ਅਸਮਾਨੇ ਚੜ੍ਹੇ ਹੋਏ ਹਨ। ਆਮ ਵਰਤੋਂ ਵਾਲੀਆਂ ਚੀਜ਼ਾਂ ਆਲੂ, ਸਬਜ਼ੀਆਂ, ਚਾਵਲ ਤਾਂ ਪਹਿਲਾਂ ਹੀ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਹਾਲਾਤ ਵਿੱਚ ਸਧਾਰਨ ਆਦਮੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਿਹਾ ਹੈ।

ਧਰਮ ਨਿਰਪੱਖਤਾ ਨੂੰ ਖੋਰਾ ਲਾਉਣ ਦੀ ਤਿਆਰੀ ?

ਰਾਸ਼ਟਰ ਦਾ ਆਧਾਰ ਧਰਮ ਹੈ, ਇਹ ਤੱਥ ਸਭ ਤੋਂ ਪਹਿਲਾਂ ਸਾਵਰਕਰ ਅਤੇ ਉਸਤੋਂ ਬਾਅਦ ਜਿੰਨਾ ਨੇ ਰੱਖਿਆ ਸੀ। ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰ ਹੈ ਜਿਸਦੀ ਗਵਾਹੀ ਭਾਰਤੀ ਸੰਵਿਧਾਨ ਭਰਦਾ ਹੈ। ਇਹ ਸਾਡੇ ਮੁਲਕ ਦਾ ਦੁਖਾਂਤ ਹੈ ਕਿ ਨੱਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੇ ਪੈਰੀ ਹੱਥ ਲਾਏ ਅਤੇ ਗੋਲੀ ਮਾਰ ਦਿੱਤੀ, ਇਹੋ ਭਾਜਪਾ ਸਰਕਾਰ ਦੁਹਰਾ ਰਹੀ ਹੈ ਕਿ ਸੰਵਿਧਾਨ ਨੂੰ ਮੱਥਾ ਟੇਕ ਉਸ ਦੀਆਂ ਹੀ ਧੱਜੀਆਂ ਉਡਾਈਆ ਜਾ ਰਹੀਆਂ ਹਨ।

ਗ਼ਦਰੀ ਬਾਬਾ ਬਾਵਾ ਨਨਕਾਣਾ ਬਿਸ਼ਨ

ਲੇਖ਼ਕ :  ਜਸਦੇਵ ਸਿੰਘ ਲਲਤੋਂ 
ਬਾਵਾ ਨਨਕਾਣਾ ਬਿਸ਼ਨ ਦਾ ਜਨਮ 1 ਦਸੰਬਰ 1877 ਨੂੰ ਪਿਤਾ ਸੰਤ ਰਾਮ ਢੁੱਡੀਕੇ ਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਕੋਟ ਸੰਤਰਾਮ ਵਿਖੇ (ਨਨਕਾਣਾ ਸਾਹਿਬ ਨੇੜੇ) ਹੋਇਆ। ਇਹ ਪਿੰਡ ਹੁਣ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਸੰਤਰਾਮ ਕਾਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੁੱਢਲੀ ਸਿੱਖਿਆ ਦੌਰਾਨ ਉਸ ਨੇ ਗੁਰਮੁਖੀ ਤੇ ਉਰਦੂ ਭਾਸ਼ਾ ਸਿੱਖੀ। ਰੁਜ਼ਗਾਰ ਤੇ ਚੰਗੀ ਜ਼ਿੰਦਗੀ ਜਿਊਣ ਖਾਤਰ ਉਹ ਮਾਤਾ ਜੀ ਦੇ ਰੱਖੇ ਹੋਏ 82 ਰੁਪਏ ਲੈ ਕੇ ਚੁੱਪ-ਚੁਪੀਤੇ ਰੇਲ ਗੱਡੀ ਰਾਹੀਂ 1985 ਵਿਚ ਬਰਮਾ ਜਾ ਪੁੱਜੇ। ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਤਕਰੀਬਨ ਤਿੰਨ ਸਾਲ ਬਰਮਾ ’ਚ ਬਿਤਾਏ। ਉਸ ਪਿੱਛੋਂ ਚੀਨ ਜਾ ਕੇ ਸਭ ਤੋ ਔਖੀ ਭਾਸ਼ਾ ਚੀਨੀ ਦਾ ਸਰਟੀਫਿਕੇਟ ਕੋਰਸ ਪਾਸ ਕੀਤਾ ਤੇ ਚੀਨੀ ਪੁਲੀਸ ਵਿਚ ਦੋ ਸਾਲ ਨੌਕਰੀ ਕੀਤੀ। ਇਸ ਤੋਂ ਬਾਅਦ ਸਿੰਗਾਪੁਰ ਪੁੱਜ ਕੇ ਚਾਰ ਸਾਲ ਫ਼ੌਜ ਵਿਚ ਨੌਕਰੀ ਕੀਤੀ ਤੇ ਪਿੰਡੋਂ ਮੰਗਵਾਈ ਜ਼ਰੂਰੀ ਚਿੱਠੀ ਰਾਹੀਂ ਡਿਸਚਾਰਜ ਹੋ ਕੇ 1904 ’ਚ ਸਾਂ ਫਰਾਂਸਿਸਕੋ (ਅਮਰੀਕਾ) ਪਹੁੰਚ ਗਏ। ਉਨ੍ਹਾਂ ਨੇ ਮਜ਼ਦੂਰੀ ਕਰਦਿਆਂ ਕਾਫ਼ੀ ਡਾਲਰ ਜੋੜੇ ਤੇ ਕੁਝ ਹੋਰ ਸੱਜਣਾਂ ਨਾਲ ਜੁੜ ਕੇ ਇਕ ਹਜ਼ਾਰ ਏਕੜ ਦਾ ਫਾਰਮ ਠੇਕੇ ’ਤੇ ਲੈ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਘਰ-ਘਰ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।

ਤੁਸ਼ਾਮ ਦੀ ਬਾਰਾਂਦਰੀ

ਲੇਖ਼ਕ :  ਇਕਬਾਲ ਸਿੰਘ ਹਮਜਾਪੁਰ 
ਰਾਜਿਆਂ ਦੇ ਮਹੱਲ ਤੇ ਕਿਲ੍ਹੇ ਇਤਿਹਾਸ ਦੇ ਕਈ ਰਾਜ਼ ਖੋਲ੍ਹਦੇ ਹਨ। ਇਤਿਹਾਸ ਨੂੰ ਜਾਣਨ ਲਈ ਮਹੱਲਾਂ ਤੇ ਕਿਲ੍ਹਿਆਂ ਦੇ ਨਾਲ ਨਾਲ ਰਾਜਿਆਂ ਦੁਆਰਾ ਬਣਵਾਏ ਗਏ ਸਮਾਰਕ, ਦਰਵਾਜ਼ੇ ਤੇ ਹੋਰ ਇਮਾਰਤਾਂ ਵੀ ਮਹੱਤਵਪੂਰਨ ਹਨ। ਇਤਿਹਾਸਕ ਪੱਖ ਤੋਂ ਮਹੱਤਵਪੂਰਨ ਇਮਾਰਤਾਂ ਵਿਚ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਕਸਬੇ ਤੁਸ਼ਾਮ ਵਿਖੇ ਪਹਾੜੀ ਦੀ ਟੀਸੀ ਉੱਪਰ ਸਥਿਤ ਇਮਾਰਤ ਵੀ ਸ਼ੁਮਾਰ ਹੈ। ਇਸ ਇਮਾਰਤ ਦਾ ਇਤਿਹਾਸ ਚੌਹਾਨ ਰਾਜੇ ਪ੍ਰਿਥਵੀ ਰਾਜ ਨਾਲ ਜੁੜਿਆ ਹੋਇਆ ਹੈ। ਇਹ ਪ੍ਰਾਚੀਨ ਇਮਾਰਤ ਪ੍ਰਿਥਵੀ ਰਾਜ ਚੌਹਾਨ ਨੇ ਬਣਵਾਈ ਸੀ। ਇਸ ਇਮਾਰਤ ਦੇ ਹਰੇਕ ਦਿਸ਼ਾ ਵਿਚ ਤਿੰਨ ਤੇ ਕੁੱਲ ਬਾਰ੍ਹਾਂ ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਪ੍ਰਿਥਵੀ ਰਾਜ ਚੌਹਾਨ ਦੀ ਬਾਰਾਂਦਰੀ’ ਕਿਹਾ ਜਾਂਦਾ ਹੈ। ਪ੍ਰਿਥਵੀ ਰਾਜ ਚੌਹਾਨ ਦੀ ਇਹ ਬਾਰਾਂਦਰੀ ਤੁਸ਼ਾਮ ਦੀ ਪਛਾਣ ਬਣੀ ਹੋਈ ਹੈ।

ਇਸ ਦੌਰੇ ਤਰੱਕੀ ਕੇ ਅੰਦਾਜ਼ ਨਿਰਾਲੇ ਹੈਂ, ਜ਼ਿਹਨੋਂ ਮੇਂ ਅੰਧੇਰੇ ਹੈਂ ਸੜਕੋਂ ਪੇ ਉਜਾਲੇ ਹੈ ਰੇਪਿਸਤਾਨ ਵਿਚ ਤਬਦੀਲ ਹੋ ਗਿਆ ਅੱਜ ਦਾ ਹਿੰਦੋਸਤਾਨ ਹੁਣ ਪੁਲਿਸ ਹੀ ਕਰੇਗੀ ਨਿਆਂ

ਲੇਖਕ: ਕੁਲਵੰਤ ਸਿੰਘ ‘ਢੇਸੀ’
ਭਾਰਤ ਵਿਚ ਜਬਰਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਭਾਜਪਾ ਦੇ ਕਾਨੂੰਨ ਅਤੇ ਨਿਆਂ ਪ੍ਰਬੰਧ ਖਿਲਾਫ ਦੇਸ਼ ਵਿਆਪੀ ਰੋਹ ਉੱਠਣ ਦੇ ਆਸਾਰ ਬਣ ਗਏ ਹਨ। ਰਾਜ ਸਭਾ ਦੀ ਮੈਂਬਰ ਜਯਾ ਬਚਨ ਵਲੋਂ ਰਾਜ ਸਭਾ ਵਿਚ ਇਹ ਬਿਆਨ ਦਿੱਤੇ ਗਏ ਸਨ ਕਿ ਜਬਰਜਨਾਹ ਦੇ ਦੋਸ਼ੀਆਂ ਖਿਲਾਫ ‘ਲਿਚਿੰਗ’ ਹੋਣੀ ਚਾਹੀਦੀ ਹੈ ਭਾਵ ਕਿ ਉਹਨਾ ਨੂੰ ਜਨਤਾ ਦੇ ਹਵਾਲੇ ਕਰ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਪੱਥਰ ਮਾਰ ਮਾਰ ਕੇ ਦੋਸ਼ੀਆਂ ਨੂੰ ਮਾਰ ਦੇਣ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0094032328
Copyright © 2020, Panjabi Times. All rights reserved. Website Designed by Mozart Infotech