ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਸਿਹਤ ਖਜ਼ਾਨਾ

ਮਾਨਸਿਕ ਤਣਾਅ ਦੇ ਸਰੀਰ ’ਤੇ ਪ੍ਰਭਾਵ

March 08, 2020 02:09 PM

ਲੇਖ਼ਕ : ਡਾ. ਰਣਜੀਤ ਸਿੰਘ
ਸੋਰਸ : ਇੰਟਰਨੇਟ
ਭੱਜਦੌੜ ਦੇ ਦੌਰ ਵਿੱਚ ਮਾਨਸਿਕ ਤਣਾਅ ਵਿੱਚ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ ’ਤੇ ਨਿੱਜਤਵ ਨੇ ਮਨੁੱਖੀ ਰਿਸ਼ਤੇ ਕਮਜ਼ੋਰ ਕਰ ਦਿੱਤੇ ਹਨ। ਹਰ ਪਾਸੇ ਰੌਣਕਾਂ ਵਿਚ ਵੀ ਮਨੁੱਖ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ ਹੈ। ਆਧੁਨਿਕਤਾ ਦੇ ਪ੍ਰਭਾਵ ਨਾਲ ਲੋੜਾਂ ਤੇ ਖਾਹਿਸ਼ਾਂ ਵਿਚ ਵਾਧਾ ਹੋ ਗਿਆ ਹੈ, ਜਦੋਂ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਨਿਰਾਸ਼ਾ ਘੇਰ ਲੈਂਦੀ ਹੈ। ਇਸ ਨਾਲ ਹੋਣ ਵਾਲੇ ਆਮ ਨੁਕਸਾਨਾਂ ਵਿਚ ਤਨ ਤੇ ਮਨ ਦਾ ਰੋਗੀ ਹੋਣਾਂ, ਢਾਹੂ ਸੋਚ ਦਾ ਭਾਰੂ ਹੋਣਾ ਅਤੇ ਘਟੀਆਪਨ ਦੇ ਅਹਿਸਾਸ ਵਿੱਚ ਵਾਧਾ ਹੋਣਾ ਆਮ ਵੇਖਣ ਨੂੰ ਮਿਲਦੇ ਹੈ। ਮਾਨਸਿਕ ਬੋਝ ਅਤੇ ਤਣਾਅ ਵਿੱਚ ਉਦੋਂ ਹੀ ਵਾਧਾ ਹੁੰਦਾ ਹੈ ਜਦੋਂ ਮਨੁੱਖ ਚੁਣੌਤੀਆਂ ਤੋਂ ਘਬਰਾ ਜਾਂਦਾ ਹੈ। ਇਹ ਘਬਰਾਹਟ ਹੀ ਮਨ ਤੇ ਤਨ ਦੇ ਰੋਗੀ ਹੋਣ ਦਾ ਕਾਰਨ ਬਣਦੀ ਹੈ। ਇਹ ਤਣਾਅ ਹਰ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ, ਘਰ ਵਿਚ ਜਦੋਂ ਬੱਚੇ ਨੂੰ ਭੁੱਖ ਲੱਗਣੋਂ ਹਟ ਜਾਂਦੀ ਹੈ, ਉਹ ਗੁੰਮਸੁੰਮ ਤੇ ਸਹਿਮਿਆ ਰਹਿਣ ਲੱਗਦਾ ਹੈ ਤਾਂ ਸਮਝੋ ਉਹ ਕਿਸੇ ਮਾਨਿਸਕ ਬੋਝ ਹੇਠ ਦੱਬਿਆ ਹੋਇਆ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਉਸ ਦਾ ਸਰੀਰ ਰੋਗੀ ਬਣ ਜਾਂਦਾ ਹੈ ਤੇ ਉਸ ਦੀ ਸੋਚ ਕਮਜ਼ੋਰ ਹੋ ਜਾਂਦੀ ਹੈ। ਇਹੋ ਹਾਲ ਬਾਕੀ ਸਭਨਾਂ ਦਾ ਹੁੰਦਾ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਵੇ ਅਤੇ ਨਿਰਾਸ਼ਾ ਘੇਰਾ ਪਾਈ ਬੈਠੀ ਹੋਵੇ ਤਾਂ ਕਿਸੇ ਵੀ ਕੰਮਕਾਜ ਨੂੰ ਕਰਨ ਲਈ ਹੌਸਲਾ ਨਹੀਂ ਪੈਂਦਾ, ਜੇਕਰ ਕੁਝ ਕੀਤਾ ਵੀ ਜਾਂਦਾ ਹੈ ਤਾਂ ਕਾਰਗੁਜਾਰੀ ਬੜੀ ਕਮਜ਼ੋਰ ਰਹਿ ਜਾਂਦੀ ਹੈ। ਇਹ ਕਮਜ਼ੋਰ ਕਾਰਗੁਜਾਰੀ ਮਾਨਸਿਕ ਬੋਝ ਵਿੱਚ ਹੋਰ ਵਾਧਾ ਕਰਦੀ ਹੈ, ਮਨੁੱਖ ਦਾ ਆਪਣੇ ਆਪ ਤੋਂ ਵਿਸ਼ਵਾਸ ਘੱਟ ਹੋਣ ਲੱਗਦਾ ਹੈ ਤੇ ਉਹ ਅੰਦਰ ਹੀ ਅੰਦਰ ਘੁੱਟਣ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਮਨੁੱਖ ਇਕੱਲਾ ਭਾਲਦਾ ਹੈ। ਕਿਸੇ ਨਾਲ ਗੱਲ ਕਰਨ ਤੋਂ ਕੰਨੀ ਕਤਰਾਉਂਦਾ ਹੈ ਅਤੇ ਕੁਝ ਨਵਾਂ ਕਰਨ ਬਾਰੇ ਸੋਚ ਹੀ ਨਹੀਂ ਸਕਦਾ। ਇੰਝ ਉਸ ਦੇ ਸੰਗੀ ਸਾਥੀਆਂ ਦਾ ਘੇਰਾ ਤੰਗ ਹੋਣ ਲੱਗਦਾ ਹੈ। ਕੋਈ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਉਹ ਬਿਲਕੁਲ ਇਕੱਲਾ ਰਹਿ ਜਾਂਦਾ ਹੈ। ਜੀਵਨ ਵਿੱਚ ਨਿਰਾਸ਼ਤਾ ਇੰਨੀ ਵੱਧ ਜਾਂਦੀ ਹੈ ਕਿ ਨਸ਼ਿਆਂ ਦਾ ਸਹਾਰਾ ਭਾਲਿਆ ਜਾਂਦਾ ਹੈ। ਨਸ਼ਿਆਂ ਦੀ ਪ੍ਰਾਪਤੀ ਲਈ ਪੈਸੇ ਦੀ ਲੋੜ ਪੈਂਦੀ ਹੈ ਤੇ ਉਹ ਆਪਣੀ ਪੂੰਜੀ ਤੇ ਜਾਇਦਾਦ ਵੇਚਣੀ ਸ਼ੁਰੂ ਕਰ ਦਿੰਦਾ ਹੈ। ਕੋਈ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਵੇਚਣ ਲਈ ਤਿਆਰ ਹੋ ਜਾਂਦਾ ਹੈ। ਜਦੋਂ ਸਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਨਜ਼ਰ ਆਵੇ ਤਾਂ ਉਹ ਆਪਣੇ ਆਪ ਨੂੰ ਖ਼ਤਮ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। ਉਸਦੀ ਸਮਝ ਵਿਚੋਂ ਇਹ ਸੋਚ ਮਨਫ਼ੀ ਹੋ ਜਾਂਦੀ ਹੈ ਕਿ ਹਨ੍ਹੇਰਾ ਸਦੀਵੀਂ ਨਹੀਂ ਹੈ। ਕਦੇ ਨਾ ਕਦੇ ਤਾਂ ਚਾਨਣ ਦੀ ਕਿਰਨ ਦੇ ਦਰਸ਼ਨ ਹੋ ਹੀ ਜਾਣੇ ਹਨ। ਇਸ ਹਾਲਤ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਇਸ ਕਰਕੇ ਸ਼ੁਰੂ ਵਿਚ ਹੀ ਇਸ ਬੋਝ ਨੂੰ ਕਾਬੂ ਕਰਨਾ ਚਾਹੀਦਾ ਹੈ।
ਯਤਨ: ਕਸਰਤ ਨਿਰੀ ਜਿਸਮਾਨੀ ਨਹੀਂ ਹੁੰਦੀ ਸਗੋਂ ਮਾਨਸਿਕ ਅਤੇ ਸਮਾਜਿਕ ਵੀ ਹੁੰਦੀ ਹੈ। ਰੋਜ਼ਾਨਾ ਜਿਸਮਾਨੀ ਕਸਰਤ ਕਰਨ ਦਾ ਨੇਮ ਬਣਾਓ। ਯੋਗ ਦੇ ਢੁੱਕਵੇਂ ਆਸਣ ਵੀ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਮਾਨਸਿਕ ਕਸਰਤ ਕਰੋ। ਜੇਕਰ ਪ੍ਰਮਾਤਮਾ ਵਿੱਚ ਵਿਸ਼ਵਾਸ ਹੈ ਤਾਂ ਉਸ ਦਾ ਨਾਮ ਜਪੋ। ਇਹ ਕਸਰਤ ਚੰਗਾ ਸਾਹਿਤ ਅਤੇ ਵਿਚਾਰ ਪੜ੍ਹਨ ਨਾਲ ਵੀ ਹੋ ਸਕਦੀ ਹੈ। ਮਨੁੱਖ ਇੱਕ ਸਮਾਜਿਕ ਜੀਵ ਹੈ। ਉਸ ਨੂੰ ਸਮਾਜਿਕ ਕਾਰਜਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਜਦੋਂ ਵੀ ਕਿਸੇ ਲੋੜਵੰਦ ਦੀ ਸੇਵਾ ਦਾ ਮੌਕਾ ਮਿਲੇ ਤਾਂ ਉਸ ਨੂੰ ਪਕੜ ਲੈਣਾ ਚਾਹੀਦਾ ਹੈ।ਤਿੰਨੇ ਤਰ੍ਹਾਂ ਦੀ ਕਸਰਤ ਤਨ, ਮਨ ਤੇ ਸਮਾਜਿਕ ਰਿਸ਼ਤਿਆਂ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੋਵੇਗੀ। ਇਸ ਨਾਲ ਸਵੈ-ਭਰੋਸੇ ਵਿਚ ਵਾਧਾ ਹੁੰਦਾ ਹੈ। ਮਨੁੱਖ ਵਿਚ ਬੇਲੋੜੇ ਫ਼ਿਕਰ ਅਤੇ ਡਰ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਤਿੰਨੇ ਕਿਸਮ ਦੀ ਕਸਰਤ ਬਕਾਇਦਗੀ ਨਾਲ ਕਰਨੀ ਜ਼ਰੂਰੀ ਹੈ। ਜੇਕਰ ਹਾਲਾਤ ਅਜਿਹੇ ਬਣ ਜਾਣ ਕਿ ਮਾਨਸਿਕ ਬੋਝ ਅਤੇ ਤਣਾਅ ਵੱਧ ਜਾਵੇ ਤਾਂ ਕੁਝ ਫੌਰੀ ਯਤਨ ਕੀਤਿਆਂ ਚੋਖੀ ਰਾਹਤ ਪ੍ਰਾਪਤ ਹੁੰਦੀ ਹੈ। ਜਦੋਂ ਤਣਾਅ ਮਹਿਸੂਸ ਹੋਵੇ ਤਾਂ ਪਾਣੀ ਦੇ ਇਕ ਦੋ ਗਲਾਸ ਪੀਓ। ਚਾਹ ਜਾਂ ਕੌਫ਼ੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਨੇੜੇ ਕੋਈ ਪਾਰਕ ਹੋਵੇ ਤਾਂ ਉਥੇ ਟਹਿਲਣਾ ਸ਼ੁਰੂ ਕਰ ਦੇਵੋ। ਇਥੇ ਹੀ ਲੰਬੇ ਲੰਬੇ ਸਾਹ ਲਵੋ। ਹਲਕੀ ਜਿਹੀ ਵਰਜਿਸ਼ ਵੀ ਕੀਤੀ ਜਾ ਸਕਦੀ ਹੈ। ਸਕੂਲ ਵਿਚ ਪੀ.ਟੀ. ਸਮੇਂ ਕੀਤੇ ਅਮਲਾਂ ਨੂੰ ਦੁਹਰਾਇਆ ਜਾ ਸਕਦਾ ਹੈ। ਸਰੀਰ ਨੂੰ ਢਿੱਲਾ ਛੱਡ ਕੇ ਕੁਝ ਚੰਗਾ ਸੋਚੋ। ਨੇੜੇ ਕੋਈ ਆਪਣਾ ਹੈ ਤਾਂ ਉਸ ਨਾਲ ਗੱਲਬਾਤ ਕਰੋ। ਜਦੋਂ ਮਨ ਤੇ ਤਨ ਕੁਝ ਸ਼ਾਂਤ ਹੋ ਜਾਣ ਤਾਂ ਸਮੱਸਿਆ ਦੇ ਹੱਲ ਬਾਰੇ ਸੋਚਣਾ ਸ਼ੁਰੂ ਕਰੋ। ਉਮੀਦ ਦੀ ਕਿਰਨ ਜ਼ਰੂਰ ਵਿਖਾਈ ਦੇਵੇਗੀ। ਜੇਕਰ ਨੇੜੇ ਕੋਈ ਤੁਹਾਡੀ ਮਨ ਪਸੰਦ ਕਵਿਤਾ, ਕਹਾਣੀ ਜਾਂ ਵਿਅੰਗ ਆਦਿ ਦੀ ਕਿਤਾਬ ਹੈ ਤਾਂ ਉਸ ਨੂੰ ਪੜ੍ਹਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਸੁਰੀਲਾ ਸੰਗੀਤ ਵੀ ਰਾਹਤ ਪਹੁੰਚਾਉਣ ਵਿੱਚ ਸਹਾਇਤਾ ਕਰਦਾ ਹੈ।
ਮਾਨਸਿਕ ਬੋਝ ਤੋਂ ਮੁਕਤੀ:
* ਆਪਣੀ ਕੁਸ਼ਲਤਾ ਅਤੇ ਕਮਜ਼ੋਰੀਆਂ ਨੂੰ ਮਾਨਤਾ ਦੇਵੋ।
* ਨਸ਼ਿਆਂ ਤੋਂ ਦੂਰੀ ਰੱਖੋ।
* ਸਿਦਕ, ਭਰੋਸਾ ਅਤੇ ਚੜ੍ਹਦੀ ਕਲਾ ਵਿਚ ਵਿਸ਼ਵਾਸ।
* ਕਰਮ ਕਰਨਾ ਹੀ ਧਰਮ ਸਮਝੋ।
* ਬੋਲਚਾਲ ਦੀ ਜਾਚ ਸਿੱਖੋ।
* ਮਿੱਠ ਬੋਲੜੇ ਬਣੋ।
* ਮੁਨਾਸਿਬ ਕਸਰਤ ਕਰੋ।
ਮਾਨਿਸਕ ਬੋਝ ਤੇ ਤਣਾਅ ਪ੍ਰਬੰਧ ਲਈ ਵੱਖਰੇ ਕਾਰਜਾਂ ਦੀ ਲੋੜ ਨਹੀਂ ਪੈਂਦੀ ਸਗੋਂ ਕਾਰਜਾਂ ਨੂੰ ਕਰਨ ਲਈ ਵੱਖਰੇ ਢੰਗ ਤਰੀਕੇ ਲੱਭਣ ਦੀ ਲੋੜ ਪੈਂਦੀ ਹੈ। ਕੋਈ ਵੀ ਮਾਨਿਸਕ ਬੋਝ ਜਾਂ ਤਣਾਅ ਅਜਿਹਾ ਨਹੀਂ, ਜਿਸ ਉਤੇ ਕਾਬੂ ਨਾ ਪਾਇਆ ਜਾ ਸਕੇ। ਇਸ ਕਰ ਕੇ ਉਤਸਾਹਹੀਣ ਹੋਣ ਦੀ ਲੋੜ ਨਹੀਂ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਝਟਪਟ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ। ਲਾਪਰਵਾਹੀ ਜਾਂ ਡਰ ਦੇ ਮਾਰੇ ਯਤਨ ਕਰਨ ਤੋਂ ਕੋਤਾਹੀ ਨਹੀਂ ਕਰਨੀ ਚਾਹੀਦੀ। ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਬਿਮਰੀ ਦਾ ਰੂਪ ਧਾਰਨ ਕਰ ਸਕਦੇ ਹਨ। ਜਦੋਂ ਇਹ ਰੋਗ ਬਣ ਜਾਵੇ ਤਾਂ ਤਨ ਤੇ ਮਨ ਵੀ ਰੋਗੀ ਹੋ ਜਾਂਦੇ ਹਨ। ਮਨੁੱਖ ਉਤਸ਼ਾਹਹੀਣ ਹੋ ਜਾਂਦਾ ਹੈ, ਉਸ ਦਾ ਸਵੈ-ਭਰੋਸਾ ਮੁਕਣ ਲੱਗ ਪੈਂਦਾ ਹੈ ਤੇ ਉਸ ਵਿਚ ਚੁਣੌਤੀਆਂ ਦਾ ਮੁਕਾਬਲਾ ਕਰਨ ਦੀ ਹਿੰਮਤ ਖ਼ਤਮ ਹੋ ਜਾਂਦੀ ਹੈ। ਰੋਗ ਤੋਂ ਛੁਟਕਾਰਾ ਪਾਉਣਾ ਔਖਾ ਹੋ ਜਾਂਦਾ ਹੈ। ਫਿਰ ਬਕਾਇਦਗੀ ਨਾਲ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ। ਇਸ ਕਰ ਕੇ ਮਾਨਸਿਕ ਬੋਝ ਅਤੇ ਤਣਾਅ ਨੂੰ ਕਦੇ ਵੀ ਟਿਕਣ ਨਹੀਂ ਦੇਣਾ ਚਾਹੀਦਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਕਰੋਨਾਵਾਇਰਸ: ਮੁੱਢਲੀ ਜਾਣਕਾਰੀ ਤੇ ਉਪਾਅ

ਲੇਖ਼ਕ : ਡਾ. ਪਿਆਰਾ ਲਾਲ ਗਰਗ
ਸੋਰਸ : ਇੰਟਰਨੇਟ
ਕਰੋਨਾਵਾਇਰਸ ਨੇ ਸੰਸਾਰ ਵਿੱਚ ਦਹਿਸ਼ਤ ਫੈਲਾ ਰੱਖੀ ਹੈ ਅਤੇ ਅੱਜ ਇਹ ਮੌਤ ਦਾ ਸੁਦਾਗਰ ਬਣ ਕੇ ਪੇਸ਼ ਹੋਇਆ ਹੈ। ਬੇਸ਼ੱਕ ਭਾਰਤ ਵਿੱਚ ਕੇਵਲ ਤਿੰਨ ਮਾਮਲੇ ਹੀ ਸਾਹਮਣੇ ਆਏ ਹਨ ਤੇ ਪੰਜਾਬ ਵਿੱਚ ਤਾਂ ਇੱਕ ਵੀ ਮਰੀਜ਼ ਇਸ ਤੋਂ ਪੀੜ੍ਹਤ ਨਹੀਂ ਪਾਇਆ ਗਿਆ, ਤਦ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ। ਸੰਸਾਰ ਸਿਹਤ ਸੰਸਥਾ ਅਨੁਸਾਰ 23 ਫਰਵਰੀ 2020 ਤੱਕ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਬਿਮਾਰੀ ਪੈਰ ਪਾ ਗਈ ਹੈ। ਸੰਸਥਾ ਵੱਲੋਂ ਜਾਰੀ ਸੰਸਾਰ ਭਰ ਦੇ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ 23 ਫਰਵਰੀ ਤੱਕ ਕੁੱਲ 78,811 ਮਰੀਜ਼ ਪਾਏ ਗਏ ਹਨ ਤੇ 2462 ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਮਰੀਜ਼ 76,936 ਤੇ ਮੌਤਾਂ 24,42 ਚੀਨ ਵਿੱਚ, ਇਸ ਤੋਂ ਬਾਅਦ ਦੱਖਣੀ ਕੋਰੀਆ

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਲੇਖਕ :  ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ਜਿਵੇਂ ਵਿਟਾਮਿਨ ਸੀ 91 ਫ਼ੀਸਦ, ਵਿਟਾਮਿਨ ਏ 48 ਫ਼ੀਸਦ, ਫੌਲਿਕ ਏਸਿਡ 30 ਫ਼ੀਸਦ, ਵਿਟਾਮਿਨ ਬੀ-6 17 ਫ਼ੀਸਦ ਅਤੇ ਵਿਟਾਮਿਨ ਬੀ-3 (ਨਾਇਆਸਿਨ) 15 ਫ਼ੀਸਦ।

ਕੋਰੋਨਾਵਾਇਰਸ: ਲੱਛਣ ਤੇ ਉਪਾਅ

ਲੇਖਕ :  ਡਾ. ਰਿਪੁਦਮਨ ਸਿੰਘ
ਸੰਸਾਰ ਸਿਹਤ ਸੰਗਠਨ (WHO) ਨੇ ਏਸ਼ੀਆਈ ਦੇਸ਼ਾ* ਨੂੰ ਇੱਕ ਜਾਨਲੇਵਾ ਵਾਇਰਸ ਤੋ* ਬਚਨ ਲਈ ਚਿਤਾਵਨੀ ਜਾਰੀ ਕੀਤੀ ਹੈ। ਸ਼ੁਰੂਆਤ ਵਿੱਚ ਚੀਨ ਵਿੱਚ ਫੈਲਿਆ ਇਹ ਖਤਰਨਾਕ ਵਾਇਰਸ ਜਾਪਾਨ ਅਤੇ ਥਾਈਲੈ*ਡ ਤੱਕ ਪਹੁੰਚ ਗਿਆ ਹੈ। ਚੀਨ ਵਿੱਚ ਪਾਏ ਗਏ ਇਸ ਵਾਇਰਸ ਨੂੰ ਕੋਰੋਨਾਵਾਇਰਸ ਨਾਮ ਦਿੱਤਾ ਗਿਆ ਹੈ। ਡਬਲਯੂ.ਐੱਚ.ਓ. ਦੇ ਟਵੀਟ ਅਨੁਸਾਰ ਜਾਪਾਨ ਦੇ ਹੈਲਥ ਮੰਤਰਾਲਾ ਨੇ ਜਾਪਾਨ ਵਿੱਚ ਇਸ ਵਾਇਰਸ ਦੇ ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਵਿਅਕਤੀ ਚੀਨ ਦੇ ਵੂਹਾਨ ਸ਼ਹਿਰ ਤੋ* ਪਰਤਿਆ ਸੀ। ਇਸ ਵਾਇਰਸ ਦੀ ਸ਼ੁਰੂਆਤ ਚੀਨ ਤੋ* ਹੀ ਹੋਈ ਹੈ ਪਰ ਹੁਣ ਇਹ ਜਾਪਾਨ ਅਤੇ ਥਾਈਲੈ*ਡ ਵਿੱਚ ਵੀ ਪਹੁੰਚ ਗਿਆ ਹੈ ਜਿਸ ਦੇ ਨਾਲ ਦੁਨੀਆ ਭਰ ਦੇ ਸਿਹਤ ਸੰਗਠਨ ਚਿੰਤਤ ਹਨ। ਏਅਰਪੋਰਟ ਉੱਤੇ ਵੀ ਲੋਕਾ* ਦੀ ਜਾ*ਚ ਕੀਤੀ ਜਾ ਰਹੀ ਹੈ, ਖਾਸਕਰ ਜੋ ਲੋਕ ਚੀਨ ਤੋ* ਆ ਰਹੇ ਹਨ।

ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

ਡਾ. ਮਨਜੀਤ ਸਿੰਘ ਬੱਲ

ਕੁਦਰਤ ਦੁਆਰਾ ਮਨੁੱਖ ਨੂੰ ਬਖਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ ਰੋਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ, ਜੋ ਆਖਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ

ਲਾਲ ਚੰਦ ਸਿੰਘ
ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਕਮਜ਼ੋਰ ਜਾਂ ਬਿਮਾਰ ਹੋਣ ਸਗੋਂ ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋਣ। ਹਰ ਮਾਂ-ਪਿਓ ਬੱਚਿਆਂ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝਦਾ ਹੈ। ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ ਪੁੱਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ-ਬਾਪ ਦਾ ਸਭ ਤੋਂ ਅਹਿਮ ਤੇ ਮੁੱਢਲਾ ਫਰਜ਼ ਹੁੰਦਾ ਹੈ ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ।

ਬਹੁਤ ਲਾਭ ਹਨ ਗਾਜਰ ਦੇ

ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਸਬਜ਼ੀ ਹੈ। ਇਸ ਦੀਆਂ ਮੂਸਲਾ ਜੜ੍ਹਾਂ ਜ਼ਮੀਨ ਅੰਦਰੋਂ ਖਾਧ ਪਦਾਰਥ ਇਕੱਠੇ ਕਰ ਕੇ ਜੜ੍ਹ ਦੇ ਰੂਪ ਵਿਚ ਬਦਲ ਜਾਂਦੀ ਹੈ। ਇਹ ਠੰਢੇ ਮੌਸਮ ਦਾ ਸਸਤਾ, ਗੁਣਕਾਰੀ ਭੋਜਨ ਹੈ। ਜੇਕਰ ਠੰਢੇ ਮੌਸਮ ਵਿਚ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਅਨੇਕਾਂ ਰੋਗਾਂ ਤੋਂ ਸਾਡੀ ਰੱਖਿਆ ਹੋਵੇਗੀ ਅਤੇ ਸਰੀਰਕ ਸੁੰਦਰਤਾ ਵੀ ਵਧੇਗੀ। ਇਸ ਗੁਣਕਾਰੀ ਭੋਜਨ ਦੇ ਕੁਝ ਚਮਤਕਾਰੀ ਲਾਭ ਹੇਠ ਦਿੱਤੇ ਜਾ ਰਹੇ ਹਨ :-
* ਗਾਜਰ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਜੇਕਰ ਨਿਯਮਤ ਰੂਪ ਨਾਲ ਗਾਜਰ ਚਬਾ-ਚਬਾ ਕੇ ਖਾਧੀ ਜਾਵੇ ਤਾਂ ਕਬਜ਼ ਅਤੇ ਅੰਤੜੀ ਵਿਚ ਸੜਨ ਤੋਂ ਛੁਟਕਾਰਾ ਮਿਲਦਾ ਹੈ। ਅੰਤੜੀਆਂ ਵਿਚੋਂ ਮਲ ਨਿਕਲ ਕੇ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ।

ਘਾਤਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਲੇਟੇ ਰਹਿਣਾ

ਕਈ ਵਾਰ ਮਜਬੂਰੀ ਵਿਚ ਕਿਸੇ ਰੋਗ ਦੇ ਕਾਰਨ ਘਰ ਵਿਚ ਜਾਂ ਹਸਪਤਾਲ ਵਿਚ ਮਰੀਜ਼ ਨੂੰ ਲੰਬੇ ਸਮੇਂ ਤੱਕ ਲੇਟੇ ਰਹਿਣਾ ਪੈ ਸਕਦਾ ਹੈ ਪਰ ਇਹ ਕਾਫੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਪੈਰਾਂ ਦੇ ਲਗਾਤਾਰ ਸਥਿਰ ਰਹਿਣ ਕਾਰਨ ਨਸਾਂ ਵਿਚ ਬਣੇ ਖੂਨ ਦੇ ਥੱਕੇ ਫੇਫੜਿਆਂ ਵਿਚ ਪਹੁੰਚ ਕੇ ਆਦਮੀ ਦੀ ਜਾਨ ਲੈ ਸਕਦੇ ਹਨ।

ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ
ਲੇਖਕ : ਅਮਨਦੀਪ ਅੱਗਰਵਾਲ


ਖ਼ੂਨ ਵਿੱਚ ਪਲੇਟਲੈੱਟ ਘੱਟਣ ਦਾ ਮਤਲਬ ਸਿਰਫ ਡੇਂਗੂ ਨਹੀਂ ਹੁੰਦਾ। ਡਾਕਟਰ ਹੋਣ ਦੇ ਨਾਤੇ ਹਮੇਸ਼ਾ ਲੋਕਾਂ ਨੂੰ ਸਰੀਰ ਵਿਚ ਪਾਣੀ ਦੀ ਘਾਟ ਤੋਂ ਬਚਣ ਅਤੇ ਡੇਂਗੂ ਤੋਂ ਬਚਣ ਲਈ ਚੰਗੀ ਸਫ਼ਾਈ ਬਣਾਏ ਰੱਖਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁਖਾਰ ਦੇ ਮਾਮਲੇ ਵਿੱਚ ਮਰੀਜ਼ਾਂ ਨੂੰ ਪੇਰਾਸਿਟਾਮੋਲ ਲੈਣਾ ਚਾਹੀਦਾ ਹੈ ਅਤੇ ਬਲੱਡ ਪ੍ਰੈਸ਼ਰ, ਪਲੱਸ ਰੇਟ ਵਿੱਚ ਵਾਧਾ ਅਤੇ ਜੇਕਰ ਪੀਸੀਵੀ ਬਲੱਡ ਕਾਊਂਟ 50 ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਉੱਤੇ ਬਰੀਕੀ ਨਜ਼ਰ ਰੱਖਣੀ ਚਾਹੀਦੀ ਹੈ। ਪਲੇਟਲੈੱਟ ਕਾਊਂਟ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਨਹੀਂ ਹਨ ਅਤੇ ਕੁੱਝ ਵੀ ਨਿਰਣਾਇਕ ਨਹੀਂ ਦੱਸਦੇ। ਦੂਜੇ ਸ਼ਬਦਾਂ ਵਿੱਚ, ਪਲੇਟਲੈੱਟ ਦੀ ਕਮੀ ਚਿੰਤਾਜਨਕ ਨਹੀਂ ਹੈ, ਨਾ ਹੀ ਕੇਵਲ ਪਲੇਟਲੈੱਟ ਟਰਾਂਸਫਿਊਜ਼ਨ ਹੀ ਕਿਸੇ ਦੇ ਜੀਵਨ ਨੂੰ ਬਚਾ ਸਕਦਾ ਹੈ।

ਡਾਇਬੀਟੀਜ਼ ਦਾ ਵੱਧਦਾ ਖਤਰਾ

ਲੇਖਕ :  ਡਾ. ਮਨੀਸ਼ਾ ਬੱਤਰਾ
ਅਜੋਕੇ ਸਮੇਂ ਭਾਰਤ ਤੋਂ ਲੈ ਕਿ ਵਿਸ਼ਵ ਦੇ ਹਰ ਮੁਲਕ ਵਿੱਚ ਰਹਿ ਰਹੇ ਬਹੁ-ਗਿਣਤੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ, ਜਿਸ ਨੂੰ ਡਾਇਬੀਟੀਜ਼ ਜਾਂ ਸ਼ੂਗਰ ਕਿਹਾ ਜਾਂਦਾ ਹੈ, ਤੋਂ ਪੀੜਤ ਹਨ। ਇਹ ਬੀਮਾਰੀ ਸੁਣਨ ਵਿਚ ਜਿੰਨੀ ਸਾਧਾਰਨ ਲੱਗਦੀ ਹੈ ਅਸਲ ਵਿੱਚ ਇਸ ਦਾ ਪ੍ਰਭਾਵ ਕਿਸੇ ਵਿਅਕਤੀ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਡਾਇਬੀਟੀਜ਼ ਇਕ ਪ੍ਰਕਾਰ ਦਾ ਧੀਮਾ ਜ਼ਹਿਰ ਹੈ, ਜੋ ਹੌਲੀ-ਹੌਲੀ ਤੰਦਰੁਸਤ ਵਿਅਕਤੀ ਨੂੰ ਮੌਤ ਦੇ ਘੇਰੇ ਤੱਕ ਲੈ ਜਾਂਦਾ ਹੈ। ਲੋਕਾਂ ਵਿਚ ਇਸ ਬੀਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਨਵੰਬਰ ਨੂੰ “ਵਿਸ਼ਵ ਡਾਇਬੀਟੀਜ਼ ਦਿਵਸ” ਮਨਾਇਆ ਜਾਂਦਾ ਹੈ|

ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ, ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ, ਪਰ ਬਾਅਦ ਵਿੱਚ ਇਹੀ ਸ਼ਰਾਬ, ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਇਕ ਪੁਰਾਣਾ ਗਾਣਾ ਹੈ:
‘‘ਬੋਤਲਾਂ ’ਚ ਰੋਲ੍ਹੀ ਏ ਤੂੰ ਸਾਰੀ ਜ਼ਿੰਦਗਾਨੀ ਓਇ
ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਓਇ
ਹੋਸ਼ ਕਰ ਜ਼ਿੰਦਗੀ ਨਹੀਂ ਵਾਰ ਵਾਰ ਆਣੀ ਓਇ
ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਓਇ

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਸ ਵਿਧੀ ਨੂੰ ਬੀਨ (2ien) ਜਾਂ ਪੀਨ (Pien) ਆਖਿਆ ਜਾਂਦਾ ਹੈ। ਫਿਰ ਹੱਡੀਆਂ ਅਤੇ ਬਾਂਸ ਤੋਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗੀ। 2697-2596 ਬੀ.ਸੀ. ਦੇ ਸਮੇਂ ਤੋਂ ਧਾਤੂ ਦੀਆਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਪਈ। ਇਸ ਦਾ ਜ਼ਿਕਰ ‘ਹੂਆਂਗ ਦੀ ਫੂ ਸੀ’ ਦੀ ਪ੍ਰਸਿੱਧ ਪੁਸਤਕ (The yellow emperors classic of internal medicine) ‘ਦੀ ਯੈਲੋ ਇਮਪੈਰਰਸ ਕਲਾਸਿਕ ਆਫ ਇੰਟਰਨਲ ਮੈਡੀਸਿਨ’ ਵਿਚ ਬਾਖੂਬੀ ਗਵਾਹੀ ਸਹਿਤ ਦਰਜ ਹੈ। ਕਈ ਤਰ੍ਹਾਂ ਦੇ ਆਸ਼ਰਤ ਅਨੁਭਵ, ਪਰਿਕਲਪਨਾ, ਮਨੌਤਾਂ ਅਤੇ 

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਕਦੇ ਨਸ਼ਿਆਂ ਦਾ ਇਕ ਦੌਰ ਅਜਿਹਾ ਵੀ ਹੁੰਦਾ ਸੀ। ਇਸ ਕਾਰੋਬਾਰ ਦੀਆਂ ਤਿੰਨ ਪ੍ਰਤੱਖ ਧਿਰਾਂ ਹੁੰਦੀਆਂ ਸਨ। ਇਕ ਧਿਰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਦੀ ਹੁੰਦੀ ਸੀ। ਦੂਜੀ ਧਿਰ ਨਸ਼ੇ ਦੇ ਉਪਭੋਗੀਆਂ ਦੀ ਹੁੰਦੀ ਸੀ ਤੇ ਤੀਜੀ ਧਿਰ ਪੁਲੀਸ ਦੀ ਹੁੰਦੀ ਸੀ, ਜਿਹੜੀ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਖਤਮ ਕਰਨ ਦੀ ਭੂਮਿਕਾ ਨਿਭਾਉਂਦੀ ਸੀ। ਇਨ੍ਹਾਂ ਤਿੰਨਾਂ ਧਿਰਾਂ ਨਾਲ ਜੁੜੇ ਬੰਦੇ ਇਕ-ਦੂਜੇ ਨਾਲੋਂ ਵੱਖਰੇ ਕਿਰਦਾਰ ਵਾਲੇ ਹੁੰਦੇ ਸਨ ਭਾਵ ਤਿੰਨਾਂ ਧਿਰਾਂ ਦੇ ਕਿਰਦਾਰ ਚੰਗੀ ਤਰ੍ਹਾਂ ਪਰਿਭਾਸ਼ਿਤ ਹੁੰਦੇ ਸਨ। ਨਸ਼ਾ ਤਸਕਰ ਨੂੰ ਬਲੈਕੀਏ ਦੇ ਰੂਪ ਵਿਚ ਪਛਾਣਿਆ ਜਾਂਦਾ ਸੀ ਤੇ ਨਸ਼ਾ ਕਰਨ ਵਾਲੇ ਨੂੰ ਨਸ਼ੇੜੀ ਦੇ ਰੂਪ ਵਿਚ ਅਤੇ ਪੁਲੀਸ ਵਾਲੇ ਨੂੰ ਕਾਨੂੰਨ ਦੇ ਰਖਵਾਲੇ ਵਜੋਂ। ਅੱਜ ਵੀ ਸਾਨੂੰ ਫਿਲਮਾਂ 

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬੀਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ। ਦਮੇ ਦੀ ਬੀਮਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
ਇਹ ਦਮੇ ਦਾ ਇੱਕ ਉਹ ਰੋਗ ਹੈ ਜੋ ਅਲਰਜੀ ਕਾਰਨ ਪੈਦਾ ਹੁੰਦਾ ਹੈ। ਇਸ ਵਿੱਚ ਸਾਹ ਨਾਲੀਆਂ ਵਾਰ ਵਾਰ ਸੁੰਗੜਦੀਆਂ ਰਹਿੰਦੀਆਂ ਹਨ ਅਤੇ ਬੰਦੇ ਨੂੰ ਵਾਰ ਵਾਰ ਤਕਲੀਫ਼ ਹੁੰਦੀ ਰਹਿੰਦੀ ਹੈ।ਆਮ ਤੌਰ ’ਤੇ ਦਮੇ ਦੀ ਬੀਮਾਰੀ ਦੋ ਕਿਸਮ ਦੀ ਹੁੰਦੀ ਹੈ, ਬਾਹਰੀ ਦਮਾ ਅਤੇ ਅੰਦਰੂਨੀ ਦਮਾ। ਬਾਹਰੀ ਦਮੇ ਨੂੰ ਪ੍ਰਾਸੰਗਿਕ ਦਮਾ ਵੀ ਕਿ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਬਣੇ ਰਹੇ ਹਨ। ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਖਾਣ-ਪੀਣ ਤੇ ਰਹਿਣ-ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਾਡਾ ਭਵਿੱਖ ਜੀਵਨ ਤੇ ਸਿਹਤ ਹੈ।ਇੱਕ ਮਾੜੇ ਆਚਰਨ ਦਾ ਘਾਤਕ ਸਿੱਟਾ ਪੀਲੀਆ ਹੈ।

ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)

ਸਰੀਰ ਦੀਆਂ ਹੱਡੀਆਂ ਦੇ ਜੋੜਾਂ ’ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਈਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ (ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਈਟਿਸ), ਗਨੋਰੀਅਲ ਆਰਥਰਾਈਟਿਸ,ਜੁਵੇਨਾਈਲ ਆਰਥਰਾਈਟਿਸ, ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਈਟਿਸ), ਨਿਊਰੋ ਟ੍ਰਾਪਿਕ ਆਰਥਰਾਈਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ। ਅੱਜ ਕੱਲ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰ ਕੇ ਅਸੀਂ ਤੁਰ-ਫੇਰ ਸਕਦੇ ਹਾਂ, ਦੌੜ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ।

ਦੁੱਧ ਦੇ ਦੰਦ ਕਿਉਂ ਡਿੱਗਦੇ ਹਨ?

ਬੱਚੇ ਦੇ ਮੂੰਹ ਵਿਚ 20 ਦੰਦ ਹੁੰਦੇ ਹਨ। ਇਹ 5 ਤੋਂ 7 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਨ੍ਹਾਂ ਦੀਆਂ ਜੜਾਂ ਕਮਜ਼ੋਰ ਅਤੇ ਬਹੁਤ ਪਤਲੀਆਂ ਹੁੰਦੀਆਂ ਹਨ।
ਬੱਚੇ ਦਾ ਜਬਾੜਾ 5 ਤੋਂ 6 ਸਾਲ ਬਾਅਦ ਲੰਬਾ ਅਤੇ ਸਖ਼ਤ ਹੋ 

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

 ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਗੁਣਕਾਰੀ ਕੁਆਰ ਅਤੇ ਆਂਵਲਾ

ਲੇਖ਼ਕ  : ਇਸ਼ਟ ਪਾਲ ਵਿੱਕੀ ,   ਸੋਰਸ - ਇੰਟਰਨੇਟ
ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ ਅੰਦਰ ਜਾ ਕਿ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਉਤਪੰਨ ਕਰਦੀਆਂ ਹਨ। ਇਹ ਐਲੋਪੈਥੀ ਦਵਾਈਆਂ ਇੱਕ ਵਾਰ ਤਾਂ ਸਾਡੇ ਸਰੀਰ ਨੂੰ ਲੱਗੇ ਕਿਸੇ ਭਿਆਨਕ ਰੋਗ ਤੋਂ ਛੁਟਕਾਰਾ ਦਿਵਾ ਦਿੰਦੀਆਂ ਹਨ ਪਰ ਉਸ ਰੋਗ ਦੀ ਜੜ੍ਹ ਨੂੰ ਨਹੀਂ ਖਤਮ ਕਰ ਪਾਉਂਦੀਆ। ਮਹਿੰਗੀਆਂ-ਮਹਿੰਗੀਆਂ ਦਵਾਈਆਂ, ਟੈਸਟ ਅਤੇ ਡਾਕਟਰਾਂ ਦੀਆ ਫੀਸਾਂ ਹਰੇਕ ਦੇ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਨੂੰ ਇਹ ਵੀ ਹੁੰਦਾ ਹੈ ਕਿ ਉਹ ਬੱਸ ਇੱਕ ਦੋ ਵਾਰ ਇਹ ਐਲੋਪੈਥੀ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ।

ਮਨੋਤੰਤੂ ਰੋਗ ਕੀ ਹੈ ?

ਲੇਖ਼ਕ  : ਡਾ. ਆਗਿਆਜੀਤ ਸਿੰਘ ,   ਸੋਰਸ - ਇੰਟਰਨੇਟ
ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ

ਬਰਸਾਤ ਦੇ ਮੌਸਮ ’ਚ ਸਾਵਧਾਨ!

ਲੇਖਕ :   ਨਰਿੰਦਰ ਪਾਲ ਸਿੰਘ ,  ਸੋਰਸ - ਇੰਟਰਨੇਟ

ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0097232194
Copyright © 2020, Panjabi Times. All rights reserved. Website Designed by Mozart Infotech