ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਭਾਜਪਾ ਨੂੰ ਹਿੰਦੂਤਵ ਦਾ ਬੁਖਾਰ ਲੈ ਡੁੱਬਾ - ਕੁਲਵੰਤ ਸਿੰਘ ਢੇਸੀ

February 11, 2015 03:27 AM

10 ਫਰਵਰੀ 2015 ਦਿੱਲੀ ਵਿਚ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਹਾਸ ਸਿਰਜਿਆ ਹੈ। ਭਾਜਪਾ ਨੂੰ ਜਿੱਥੇ ਕੇਵਲ 3 ਸੀਟਾਂ ਲੈ ਕੇ ਸ਼ਰਮਨਾਕ ਹਾਰ ਦਾ ਸਾਹਮਣਾਂ ਕਰਨਾ ਪਿਆ ਉਥੇ ਕਾਂਗਰਸ ਤਾਂ ਇਹਨਾ ਚੋਣਾਂ ਵਿਚ ਖਾਤਾ ਹੀ ਨਹੀਂ ਖੋਹਲ ਸਕੀ। ਇਹਨਾ ਚੋਣ ਨਤੀਜਿਆਂ ਨਾਲ ਭਾਰਤ ਵਿਚ ਆਸ ਦੀ ਇੱਕ ਨਵੀਂ ਕਿਰਨ ਉਜਾਗਰ ਹੋਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਆਪ (ਆਮ ਆਦਮੀ ਪਾਰਟੀ) ਦੇ ਵਾਇਦੇ ਵਫਾ ਹੋ ਗਏ ਤਾਂ ਜਿੱਥੇ ਗਰੀਬੀ ਅਤੇ ਭ੍ਰਿਸ਼ਟਾਚਾਰ ਵਿਚ ਪਿਸ ਰਹੀ ਭਾਰਤੀ ਜਨਤਾ ਨੂੰ ਰਾਹਤ ਮਿਲਣ ਦੀਆਂ ਆਸਾਂ ਹਨ ਉਥੇ ਫਿਰਕਾ ਪ੍ਰਸਤੀ ਦੀ ਜ਼ਹਿਰ ਤੋਂ ਦੇਸ਼ ਦਾ ਬਚਾਅ ਹੋਣ ਦੀਆਂ ਵੀ ਸੰਭਾਵਨਾਵਾਂ ਹਨ। ਹਾਲ ਦੀ ਘੜੀ ਤਾਂ ਆਪ ਦਾ ਆਗੂ ਅਰਵਿੰਦ ਕੇਜਰੀਵਾਲ ਵੀ ਇਹਨਾ ਚੋਣ ਨਤੀਜਿਆਂ ਕਾਰਨ ਹੈਰਾਨੀ ਭਰੇ ਸਦਮੇ ਵਿਚ ਹੈ ਅਤੇ ਡਰਿਆ ਹੋਇਆ ਹੈ ਕਿ ਕੀ ਆਪ ਇਸ ਜਿੱਤ ਨੂੰ ਹਜ਼ਮ ਵੀ ਕਰ ਸਕੇਗੀ ਕਿ ਨਹੀਂ। ਉਹ ਆਪਣੇ ਲੋਕਾਂ ਨੂੰ ਹੰਕਾਰ ਤੋਂ ਬਚ ਕੇ ਰਹਿਣ ਦੀਆਂ ਅਪੀਲਾਂ ਕਰ ਰਿਹਾ ਹੈ।

 

ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿਆਪਕ ਪਾਰਲੀਮਾਨੀ ਜਿੱਤ ਤੋਂ ਬਾਅਦ ਫਾਸ਼ੀ ਬਿਰਤੀ ਵਲ ਵੱਧ ਰਹੀ ਸੀ ਅਤੇ ਉਹਨਾ ਦੇ ਆਗੂ ਹਿੰਦੂ ਪੱਤਾ ਖੇਡਣ ਵਿਚ ਬਹੁਤ ਜਲਦ ਬਾਜੀ ਕਰ ਗਏ ਜਿਸ ਕਾਰਨ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੇ ਸਪੱਸ਼ਟ ਫਤਵਾ ਦਿੱਤਾ ਹੈ। ਕਾਂਗਰਸ ਜੋ ਕਿ ਇਤਹਾਸਕ ਤੌਰ ਤੇ ਗਰੀਬੀ ਹਟਾਓ ਦਾ ਨਾਅਰਾ ਦਿੰਦੀ ਰਹੀ ਹੈ ਉਸ ਦੇ ਹੱਥੋਂ ਗਰੀਬ ਜਾਂ ਕਿਰਤੀ ਵਰਗ ਦੀ ਵੋਟ ਖਿਸਕ ਗਈ ਹੈ ਕਿਓਂਕਿ ਪਿਛਲੀ ਵਾਰ ਆਪ ਦੇ ਦਿੱਲੀ ਵਿਚ ਕੁਲ 49 ਦਿਨਾਂ ਦੇ ਰਾਜ ਨੇ ਕਿਰਤੀ ਵਰਗ ਦੇ ਦਿਲ ਵਿਚ ਆਸ ਦੀ ਇੱਕ ਕਿਰਨ ਦਿਖਾਈ ਸੀ ਕਿ ਉਹ ਬਿਜਲੀ ਪਾਣੀ ਸਸਤੇ ਭਾਅ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿਚ ਅਮਲੀ ਤੌਰ ਤੇ ਕੁਝ ਕਰਨ ਲਈ ਪ੍ਰਤੀਬਧ ਹੈ। ਚੇਤੇ ਰਹੇ ਕਿ ਹੁਣ ਦੀਆਂ ਚੋਣਾਂ ਵਿਚ ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਅਤੇ ਕਾਂਗਰਸੀ ਆਗੂ ਇਸ ਸ਼ਰਮਨਾਕ ਹਾਰ ਕਾਰਨ ਨਮੋਸ਼ੀ ਵਿਚ ਹਨ ਅਤੇ ਕਾਗਰਸੀ ਆਗੂ ਅਜੈ ਮਾਕਨ ਨੇ ਇਸ ਹਾਰ ਨੂੰ ਕਬੂਲਦਿਆਂ ਪਾਰਟੀ ਦੇ ਬਤੌਰ ਜਨਰਲ ਸਕੱਤਰ ਵਜੋਂ ਅਸਤੀਫਾ ਦੇ ਦਿੱਤਾ ਹੈ ਕਿਓਂਕਿ ਉਹ ਖੁਦ ਵੀ ਹਾਰ ਗਿਆ ਹੈ। ਕਾਂਗਰਸੀ ਸਫਾਂ ਵਿਚ ਹੁਣ ‘ਪ੍ਰਅੰਕਾ ਲਾਓ ਕਾਂਗਰਸ ਬਚਾਓ’ ਦੇ ਨਾਅਰੇ ਤਿੱਖੇ ਹੋ ਰਹੇ ਹਨ ਅਤੇ ਕੋਈ ਵੀ ਸਿੱਧੀ ਤਰਾਂ ਰਾਹੁਲ ਗਾਂਧੀ ਦੀ ਲੀਡਰੀ ਤੇ ਚੋਟ ਨਹੀਂ ਕਰਦਾ।

 

ਕੇਜਰੀਵਾਲ 14 ਫਰਵਰੀ ਨੂੰ ਸੌਂਹ ਚੁੱਕ ਕੇ ਬਕਾਇਦਾ ਦਿੱਲੀ ਦਾ ਰਾਜ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲੈਣਗੇ। ਆਪ ਪਾਰਟੀ ਦਾ ਰਾਜਨੀਤੀ ਵਿਚ ਬਿਲਕੁਲ ਨਵਾਂ ਤਜਰਬਾ ਹੈ ਅਤੇ ਦਿੱਲੀ ਦੀ ਦੋ ਕਰੋੜ ਜਨਤਾ ਦੀਆਂ ਆਸਾਂ ਉਮੀਦਾਂ ਤੇ ਪੂਰਿਆਂ ਉਤਰਨਾ ਵੀ ਇੱਕ ਟੇਢੀ ਖੀਰ ਹੈ। ਬੇਸ਼ਕ ਇਸ ਵੇਲੇ ਦਿੱਲੀ ਅਸੈਂਬਲੀ ਵਿਚ ਆਪ ਕੋਲ ਸੰਪੂਰਨ ਬਹੁਮਤ ਹਾਸਲ ਹੈ ਪਰ ਕਿਓਂਕਿ ਕੇਂਦਰ ਵਿਚ ਭਾਜਪਾ ਬੈਠੀ ਹੈ ਅਤੇ ਪਿਛਲੇ ਨੌਂ ਮਹੀਨਿਆਂ ਦੇ ਭਾਜਪਾ ਦੇ ਤੇਵਰਾਂ ਤੋਂ ਇਹ ਸਪੱਸ਼ਟ ਸੰਕੇਤ ਹਨ ਕਿ ਭਾਜਪਾ ਨੂੰ ਇਹ ਹਾਰ ਸੌਖਿਆਂ ਹੀ ਹਜ਼ਮ ਨਹੀਂ ਹੋਏਗੀ ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਜਪਾ ਆਪ ਦੇ ਰਾਹ ਵਿਚ ਸਿੱਧੇ ਅਸਿੱਧੇ ਅੜਿਕੇ ਖੜ੍ਹੇ ਕਰੇ ਜਾਂ ਆਪ ਭਾਜਪਾ ਦੇ ਕਿਸੇ ਸ਼ੜਯੰਤਰ ਦਾ ਸ਼ਿਕਾਰ ਹੋ ਜਾਵੇ। ਦੇਖਣ ਵਾਲੀ ਗੱਲ ਹੈ ਕਿ ਦਿੱਲੀ ਵਿਚ ਭਾਜਪਾ ਨੇ ਕਿਰਨ ਬੇਦੀ ਨੂੰ ਵੀ ਉਸੇ ਧੂਮ ਤੜਾਕੇ ਨਾਲ ਉਤਾਰਿਆ ਸੀ ਜਿਵੇਂ ਕਿ ਕਦੀ ਕੇਂਦਰ ਵਿਚ ਨਰਿੰਦਰ ਮੋਦੀ ਨੂੰ ਉਤਾਰਿਆ ਸੀ ਪਰ ਕਿਰਨ ਬੇਦੀ ਤਾਂ ਆਪਣੀ ਹੀ ਸੀਟ ਤੋਂ ਵੀ ਜਿੱਤ ਨਾ ਸਕੀ।

 

ਉਧਰ ਸ਼ਿਵ ਸੈਨਾ ਦੇ ਆਗੂ ਉੱਧਤਵ ਠਾਕਰੇ ਨੇ ਆਪਣੇ ਵਲੋਂ ਇਸ ਸਬੰਧੀ ਇੱਕ ਤੋੜਾ ਝਾੜਿਆ ਹੈ ਕਿ ਇਹ ਬੇਦੀ ਦੀ ਨਹੀਂ ਮੋਦੀ ਦੀ ਹਾਰ ਹੈ। ਉਧਤਵ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੇਕਰ ਆਪ ਦੇ ਸਹੁੰ ਚੁਕ ਸਮਾਗਮ ਤੇ ਉਸ ਨੂੰ ਬੁਲਾਇਆ ਗਿਆ ਤਾਂ ਸ਼ਾਮਲ ਵੀ ਹੋਵੇਗਾ । ਦੂਸਰੇ ਪਾਸੇ ਕਾਂਗਰਸ ਨੇ ਤਾਂ ਆਪਣੀ ਹਾਰ ਨੂੰ ਬੜੀ ਨਿਮਰਤਾ ਨਾਲ ਮੰਨ ਲਿਆ ਹੈ ਅਤੇ ਉਹ ਨਿਰਾਸਤਾ ਅਤੇ ਅਸਫਲਤਾ ਦੇ ਆਲਮ ਵਿਚ ਹੈ। ਇਹਨਾਂ ਚੋਣ ਨਤੀਜਿਆਂ ਨਾਲ ਭਾਰਤ ਵਿਚ ਇੱਕ ਨਵੇਂ ਇਨਕਲਾਬ ਦੀ ਉਮੰਗ ਵੀ ਉਜਾਗਰ ਹੋ ਰਹੀ ਹੈ ਤਾਂ ਕਿ ਦੇਸ਼ ਦੇ ਬਹੁਸੰਖਿਅਕ ਗਰੀਬ ਲੋਕ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਸੰਪਰਦਾਇਕ ਤੰਗ ਨਜ਼ਰੀ ਤੋਂ ਨਿਜਾਤ ਪਾ ਸਕਣ। ਕੀ ਅਰਵਿੰਦ ਨਵੇਂ ਭਾਰਤ ਦੇ ਇਨਕਲਾਬੀ ਆਗੂ ਵਜੋਂ ਸਫਲ ਹੋ ਸਕਣਗੇ ਇਹ ਸਵਾਲ ਆਮ ਆਦਮੀ ਦੇ ਦਿਲ ਵਿਚ ਅੱਜ ਧੜਕ ਰਿਹਾ ਹੈ।

 

ਇਹਨਾ ਚੋਣ ਨਤੀਜਿਆਂ ਦਾ ਆਉਣ ਵਾਲੇ ਦਿਨਾਂ ਵਿਚ ਜਿਥੇ ਸਮੁੱਚੇ ਦੇਸ਼ ਵਿਚ ਸਪੱਸ਼ਟ ਪ੍ਰਭਾਵ ਪਏਗਾ ਉਥੇ ਗਵਾਂਢੀ ਰਾਜਾਂ ਵਿਚ ਤਾਂ ਖਾਸ ਕਰਕੇ ਅਸਰ ਪਏਗਾ। ਦਿੱਲੀ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸਿੱਖ ਉਮੀਦਵਾਰਾਂ ਨੂੰ ਕਿਓਂਕਿ ਹੁਣ ਹਾਰ ਦਾ ਮੂੰਹ ਦੇਖਣਾਂ ਪਿਆ ਹੈ ਇਸ ਕਰਕੇ ਇਸ ਦਾ ਇੱਕ ਸੁਨੇਹਾ ਪੰਜਾਬ ਦੇ ਭਵਿੱਖ ਵਲ ਵੀ ਜਾਂਦਾ ਹੈ।

 

ਇੱਕ ਹੋਰ ਹੈਰਾਨੀ ਜਨਕ ਤੱਥ ਇਹ ਵੀ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਚੁਣਾਵ ਅਯੋਗ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਕਰ ਦਿੱਤੇ । ਚੁਣਾਵ ਅਯੋਗ ਮੁਤਾਬਕ ਦਿੱਲੀ ਵਿਚ ਆਮ ਆਦਮੀ ਨੂੰ 54.3% ਭਾਜਪਾ ਨੂੰ 32.2% ਅਤੇ ਕਾਂਗਰਸ ਨੂੰ 9.7% ਵੋਟ ਮਿਲਣ ਵਾਲੇ ਸਨ। ਚੋਣ ਨਤੀਜਿਆਂ ਨੇ ਇਹ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜੇਕਰ ਭਵਿੱਖ ਵਿਚ ਦੇਸ਼ ਦੀ ਜਨਤਾ ਵਿਚ ਕੋਈ ਵੀ ਵਧੀਆ ਵਿਕਲਪ ਹੋਇਆ ਤਾਂ ਉਹ ਸਭ ਵੱਡੀਆਂ ਪਾਰਟੀਆਂ ਦਾ ਪੱਤਾ ਸਾਫ ਕਰ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਇਹਨਾ ਚੋਣ ਨਤੀਜਿਆਂ ਨੇ ਜਿਥੇ ਭਾਰਤ ਦੇ ਲੋਕਾਂ ਵਿਚ ਵੱਡੀ ਹਿਲਜੁਲ ਕੀਤੀ ਹੈ ਉਥੇ ਇਹਨਾ ਨੇ ਭਾਰਤ ਤੋਂ ਬਾਹਰ ਵੀ ਵੱਡੀ ਹਿਲਜੁਲ ਕੀਤੀ ਹੈ। ਯੂ ਕੇ ਵਿਚ ਬੈਠੇ ਪ੍ਰਗਟ ਤੌਰ ਤੇ ਬਾਦਲ ਦਲੀਆਂ ਅਤੇ ਪ੍ਰਗਟ ਰੂਪ ਵਿਚ ਖਾਲਿਸਤਾਨੀ ਪਰ ਛੁਪੇ ਰੂਪ ਬਾਦਲ ਦਲੀਆਂ ਵਿਚ ਵੀ ਨਿਰਾਸਤਾ ਅਤੇ ਕੁੜੱਤਣ ਦਾ ਆਲਮ ਹੈ। ਸ: ਜਰਨੈਲ ਸਿੰਘ ਪਤਰਕਾਰ ਦੀ ਜਿੱਤ ਨਾਲ ਆਮ ਸਿੱਖਾਂ ਅਤੇ ਰਵਾਇਤੀ ਖਾਲਿਸਤਾਨੀਆਂ ਦੇ ਇੱਕ ਹਿੱਸੇ ਵਿਚ ਖੁਸ਼ੀ ਦਾ ਮਹੌਲ ਵੀ ਪਾਇਆ ਗਿਆ ਹੈ ਅਤੇ ਅਤੇ ਜੇਕਰ ਕੇਜਰੀਵਾਲ ਦਿੱਲੀ ਦੇ ਸਿੱਖ ਕਤਲੇਆਮ ਦੇ ਕੁਝ ਇੱਕ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਕਾਮਯਾਬ ਹੋ ਸਕਿਆ ਤਾਂ ਇਥੋਂ ਦੀ ਸਥਾਨਕ ਖਾਲਿਸਤਾਨੀ ਰਾਜਨੀਤੀ ਵਿਚ ਵੱਡੀ ਉਥਲ ਪੁੱਥਲ ਹੋਣ ਦੀ ਸੰਭਾਵਨਾਂ ਵੀ ਹੈ।

 

ਅਰਵਿੰਦ ਕੇਜਰੀਵਾਲ ਦਾ ਆਪਣਾ ਚਰਿੱਤਰ ਇੱਕ ਅੰਦੋਲਨਕਾਰੀ ਦਾ ਹੋਣ ਕਾਰਨ ਉਸ ਦੇ ਇੱਕ ਕਾਮਯਾਬ ਰਾਜਨੀਤਕ ਬਣ ਸਕਣ ਸਬੰਧੀ ਬਹੁਤ ਸਾਰੇ ਸ਼ੰਕੇ ਵੀ ਹਨ। ਕੇਜਰੀਵਾਲ ਭ੍ਰਿਸ਼ਟਾਚਾਰ ਵਿਰੋਧੀ ਜਨਲੋਕਪਾਲ ਬਿੱਲ ਨੂੰ ਲੈ ਕੇ ਲੋਕਾਂ ਦੀਆਂ ਨਜ਼ਰਾਂ ਵਿਚ ਆਏ ਸਨ। ਉਸ ਵੇਲੇ ਉਹਨਾ ਦੇ ਨਾਲ ਨਾਲ ਅੰਨਾ ਹਜ਼ਾਰੇ ਅਤੇ ਕਿਰਨ ਬੇਦੀ ਵੀ ਸੁਰਖੀਆਂ ਵਿਚ ਸਨ। ਹੈਰਾਨੀ ਦੀ ਉਸ ਵੇਲੇ ਹੱਦ ਨਾਂ ਰਹੀ ਜਦੋਂ ਅਰਵਿੰਦ ਮੁਖ ਮੰਤ੍ਰੀ ਬਣ ਕੇ ਵੀ ਅੰਦੋਲਨਕਾਰੀ ਬਣੇ ਰਹੇ ਅਤੇ ਸੜਕ ਤੇ ਆ ਬੈਠੇ। ਉਸ ਵੇਲੇ ਉਸ ਨੇ ਡੰਕੇ ਦੀ ਚੋਟ ਤੇ ਜਨਤਾ ਨੂੰ ਥਾਣੇਦਾਰੀ ਦੇਣ ਦੇ ਦਾਅਵੇ ਵੀ ਕੀਤੇ ਕਿ ਅਗਰ ਕੋਈ ਵੀ ਅਫਸਰ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਫੋਨ ਰਿਕਾਰਡਿੰਗ ਕਰਕੇ ਮੇਰੇ ਕੋਲ ਆ ਜਾਵੋ ਅਤੇ ਮੈਂ ਉਸ ਨੂੰ ਬਾਹਰ ਦਾ ਰਸਤਾ ਦਿਖਾਵਾਂਗਾ ਅਤੇ ਉਸ ਨੇ ਕੁਝ ਅਫਸਰਾਂ ਦੀ ਛੁੱਟੀ ਕੀਤੀ ਵੀ ਅਤੇ ਇਸੇ ਮੁੱਦੇ ਤੇ ਅੜਚਣ ਆਉਣ ਤੇ ਸੜਕ ਤੇ ਜਾ ਬੈਠਾ। ਸਾਨੂੰ ਨਾਂ ਤਾਂ ਕੇਜਰੀਵਾਲ ਦੀ ਨੀਅਤ ਤੇ ਸ਼ੱਕ ਹੈ ਅਤੇ ਨਾਂ ਹੀ ਇਸ ਗੱਲੋਂ ਅਸੀਂ ਅਨਜਾਣ ਹਾਂ ਕਿ ਰਿਸ਼ਵਤ ਅਤੇ ਸਿਫਾਰਸ਼ ਕਿਸ ਹੱਦ ਤਕ ਭਾਰਤੀ ਜਨਤਾ ਦਾ ਲਹੂ ਪੀ ਰਹੀ ਹੈ ਪਰ ਤਾਂ ਵੀ ਅਜੇਹੇ ਗੰਭੀਰ ਮੁੱਦਿਆਂ ਤੇ ਸੜਕ ਸ਼ਾਪ ਨੀਤੀ ਆਪ ਲਈ ਬਹੁਤ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦੀ ਹੈ।

 

ਇਹਨਾ ਚੋਣ ਨਤੀਜਿਆਂ ਸਬੰਧੀ ਕੁਝ ਹੋਰ ਸੰਕੇਤ ਵੀ ਹੈਰਾਨੀ ਜਨਕ ਹਨ। ਕੁਝ ਮਹੀਨੇ ਪਹਿਲਾਂ ਗੁਜਰਾਤ ਵਿਚ ਆਪ ਦੇ 96% ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਈਆਂ ਸਨ ਅਤੇ ਅਰਵਿੰਦ ਕੇਜਰੀਵਾਲ ਖੁਦ ਨਰਿੰਦਰ ਮੋਦੀ ਤੋਂ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਹਾਰਿਆ ਸੀ ਜਦ ਕਿ ਦਿੱਲੀ ਵਿਚ ਇਸ ਤੋਂ ਉਲਟ ਨਤੀਜੇ ਆਏ। ਇਸ ਦਾ ਸਿੱਧਾ ਮਤਲਬ ਜਾਂ ਤਾਂ ਭਾਰਤੀ ਲੋਕ ਭਾਜਪਾ ਵਲੋਂ ਮੋੜਾ ਪਾ ਰਹੇ ਹਨ ਅਤੇ ਜਾਂ ਭਾਰਤੀ ਰਾਜਨੀਤੀ ਕੇਂਦਰੀ ਨਾਂ ਹੋ ਕੇ ਸਥਾਨਕ ਹੋ ਗਈ ਹੈ। ਕਿਸੇ ਰਾਜ ਦੇ ਚੋਣ ਨਤੀਜੇ ਉਸ ਦੇ ਆਪਣੇ ਸੁਭਾਅ ਅਤੇ ਸਬੰਧਤ ਰਾਜਨੀਤਕ ਧਿਰਾਂ ਦੀ ਕਾਰਗੁਜ਼ਾਰੀ ਤੇ ਨਿਰਭਰ ਹਨ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਭਾਰਤੀ ਲੋਕ ਵੋਟ ਦੇਣ ਲੱਗੇ ਦਿਲ ਦੀ ਥਾਂ ਦਿਮਾਗ ਤੋਂ ਕੰਮ ਲੈ ਸਕਦੇ ਹਨ ਅਤੇ ਹੁਣ ਉਹਨਾ ਦੇ ਆਗੂ ਉਹਨਾਂ ਨੂੰ ਫਿਰਕੂ, ਜਾਤੀ ਅਤੇ ਜਜ਼ਬਾਤੀ ਨਾਅਰਿਆਂ ਵਿਚ ਉਲਝਾ ਨਹੀਂ ਸਕਣਗੇ।

 

                                                                                     ਭਾਜਪਾ ਦੇ ਰੱਥ ਨੂੰ ਝਟਕਾ

ਜਿਸ ਵੇਲੇ ਮੋਦੀ ਦਿੱਲੀ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਇੱਕ ਗੱਲ ਉਹਨਾ ਨੇ ਅੱਡੀਆਂ ਚੁੱਕ ਕੇ ਕਹੀ ਸੀ ਕਿ ਜੋ ਵਿ ਇਸ ਵੇਲੇ ਦੇਸ਼ ਦਾ ਮੂਡ ਹੈ ਉਹ ਹੀ ਦਿੱਲੀ ਦਾ ਵੀ ਹੈ । ਇਸ ਤੋਂ ਮਤਲਬ ਇਹ ਸੀ ਕਿ ਹਿੰਦੂਤਵ ਦੇ ਉਸ ਦੇ ਰੱਥ ਨੂੰ ਦੇਸ਼ ਵਿਆਪੀ ਸਮਰਥਨ ਦੀ ਗਰੰਟੀ ਹੈ ਪਰ ਦਿੱਲੀ ਵਿਚ ਉਸਦਾ ਇੱਹ ਹਿੰਦੂਤਵੀ ਰੱਥ ਇੱਕ ਝਟਕੇ ਨਾਲ ਰੁਕ ਗਿਆ ਅਤੇ ਹੁਣ ਹਰ ਅਲੋਚਕ ਇਹ ਕਹਿ ਰਿਹਾ ਹੈ ਕਿ ਨਰਿੰਦਰ ਮੋਦੀ ਆਪਣੇ ਦਿਲ ਦੀ ਕਹਿਣ ਵਿਚ ਬਹੁਤ ਜਲਦ ਬਾਜੀ ਕਰ ਗਿਆ ਹੈ ਅਤੇ ਨਾਲ ਹੀ ਇਹ ਸਵਾਲ ਵੀ ਉੱਠਿਆ ਹੈ ਕਿ ਕੀ ਆਰ ਐਸ ਐਸ ਦੇ ਘਰ ਵਾਪਸੀ ਵਾਲੇ ਸੰਪਰਦਾਇਕ ਤੰਗਨਜ਼ਰੀ ਅਤੇ ਨਕਾਰਤਮਕਤਾ ਵਾਲੇ ਝੱਲ ਤੋਂ ਮੋਦੀ ਆਪਣੇ ਆਪ ਨੂੰ ਅਲਹਿਦਾ ਕਰ ਵੀ ਸਕੇਗਾ ਕਿ ਨਹੀਂ। ਕਿਹਾ ਜਾ ਰਿਹਾ ਹੈ ਕਿ ਮੋਦੀ ਇਸ ਤੋਂ ਕੁਝ ਵੀ ਸਬਕ ਸਿੱਖਣ ਵਾਲਾ ਨਹੀਂ ਅਤੇ ਇਹ ਝੱਲ ਹੀ ਉਸ ਦੇ ਅਤੇ ਭਾਜਪਾ ਦੇ ਨਿਘਾਰ ਦਾ ਕਾਰਨ ਬਣ ਜਾਵੇਗਾ।

 

                                                                                ਭਾਰਤੀ ਘੱਟਗਿਣਤੀਆਂ ਲਈ ਇੱਕ ਮੌਕਾ

ਆਮ ਆਦਮੀ ਪਾਰਟੀ ਦੀ ਜਿੱਤ ਨਾਲ ਭਾਰਤੀ ਘੱਟਗਿਣਤੀਆਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਭਾਜਪਾ ਵਰਗੀ ਫਿਰਕਾ ਪ੍ਰਸਤ ਅਤੇ ਕਾਂਗਰਸ ਵਰਗੀ ਭ੍ਰਿਸ਼ਟ ਪਾਰਟੀ ਤੋਂ ਮੁਕਤੀ ਪਾ ਕੇ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕਰਨ। ਕਾਰਪੋਰੇਟ ਕੰਪਨੀਆਂ ਅਤੇ ਫਿਰਕੂ ਨਾਅਰੇ ਦੇ ਬਲਬੂਤੇ ਭਾਰਤੀ ਸਿੰਘਾਸਨ ਤੇ ਬੈਠੇ ਮੋਦੀ ਤੋਂ ਲੋਕੀ ਨਿਰਾਸ਼ ਹੋਣਾਂ ਸ਼ੁਰੂ ਹੋ ਗਏ ਹਨ ਅਤੇ ਹੁਣ ਲੋੜ ਹੈ ਨਵੇਂ ਚਿਹਰਿਆਂ ਅਤੇ ਨਵੀਂ ਸ਼ੁਰੂਆਤ ਦੀ। ਦੂਨੀਆਂ ਭਰ ਦਾ ਮੀਡੀਆ ਇਸੇ ਗੱਲ ਤੇ ਕੇਂਦਰਤ ਹੈ। ਚੀਨ ਵਿਚ ਤਾਂ ਇੱਕ ਪਤਰਕਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿਚ ਹੁਣ ਹਨੂਮਾਨ ਪੀਰੀਅਡ ਦਾ ਅੰਤ ਹੋ ਗਿਆ ਹੈ।

 

                                                                                             ਝਾੜੂ ਮੁੱਕ ਗਏ

ਆਪ ਦੀ ਜਿੱਤ ਨਾਲ ਦਿੱਲੀ ਵਿਚ ਜਿਥੇ 30 ਰੁਪਏ ਵਿਚ ਵਿਕਣ ਵਾਲਾ ਝਾੜੂ 200 ਰੁਪਏ ਨੂੰ ਪਹੁੰਚ ਗਿਆ ਹੈ ਉਥੇ ਆਪ ਦੇ ਆਗੂ ਭਗਵੰਤ ਮਾਨ ਨੇ ਹਾਸਰਸ ਅੰਦਾਜ਼ ਵਿਚ ਕਿਹਾ ਹੈ ਕਿ ਅਸੀਂ ਕਹਿੰਦੇ ਸਾਂ ਕਿ ਆਪ ਦੇ ਆਉਣ ਨਾਲ ਬਿਜਲੀ ਬਿੱਲ ਹਾਫ ਤੇ ਪਾਣੀ ਮਾਫ ਹੋਵੇਗਾ ਹੁਣ ਕਹਿੰਦੇ ਹਾਂ ਕਿ ਆਪ ਦੇ ਆਉਣ ਨਾਲ ਭਾਜਪਾ ਵੀ ਸਾਫ ਅਤੇ ਕਾਂਗ੍ਰਸ ਵੀ ਸਾਫ। ਭਵਿੱਖ ਵਿਚ ਆਪ ਦੇ ਇਹਨਾ ਦਾਅਵਿਆਂ ਦਾ ਕੀ ਹੁੰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਕੀ ਪਾਕਿਸਤਾਨ ਦੇ ਹਿੰਦੂ ਅਨਾਥ ਹਨ ?

ਲਕਸ਼ਮੀ ਕਾਂਤਾ ਚਾਵਲਾ*
ਗੁਆਂਢੀ ਮੁਲਕ ਪਾਕਿਸਤਾਨ ਵਿੱਚੋਂ ਜਿਸ ਤਰ੍ਹਾਂ ਦੀਆਂ ਹਿੰਦੂ ਵਿਰੋਧੀ ਖ਼ਬਰਾਂ ਆ ਰਹੀਆਂ ਹਨ, ਉਹੋ ਜਿਹੀਆਂ ਖ਼ਬਰਾਂ ਸੰਸਾਰ ਦੇ ਹੋਰਨਾਂ ਮੁਸਲਿਮ ਮੁਲਕਾਂ ਤੋਂ ਨਹੀਂ ਆਉਂਦੀਆਂ। ਇਸ ਦਾ ਕਾਰਨ ਹੋ ਸਕਦਾ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਜ਼ੁਲਮ ਵਧ ਹੁੰਦੇ ਹਨ। ਇਸ ਲਈ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਅਤੇ ਜਨਤਾ ਨੂੰ ਜਾਂ ਤਾਂ ਇਹ ਸੁਣਾਈ ਨਹੀਂ ਦਿੰਦੀਆਂ ਜਾਂ ਜਨਤਾ ਸੁਣ ਕੇ ਵੀ ਬੇਬਸ ਮਹਿਸੂਸ ਕਰਦੀ ਹੈ। ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾਣੀ ਹੈ

ਵਧਦਾ ਜਾ ਰਿਹਾ ਭੂਗੋਲਿਕ ਤਾਪਮਾਨ ਅਤੇ ਸਾਡਾ ਭਵਿੱਖ

ਹਰ ਇੱਕ ਜੀਵ ਆਪਣੇ ਆਲੇ-ਦੁਆਲੇ ਉੱਪਰ, ਭਾਵ ਕੁਦਰਤ ਉੱਪਰ ਨਿਰਭਰ ਜੀਵਨ ਭੋਗ ਰਿਹਾ ਹੈ ਅਤੇ ਅਸੀਂ ਵੀ ਇਸ ਪ੍ਰਸੰਗ ਵਿੱਚ ਨਿਰਾਲੇ ਨਹੀਂ। ਜਿਸ ਕੁਦਰਤ ਆਸਰੇ ਅਸੀਂ ਜੀਵਨ ਭੋਗ ਰਹੇ ਹਾਂ, ਉਸ ਦਾ ਨਾ ਦਿਲ ਹੈ, ਨਾ ਦਿਮਾਗ਼। ਇਸ ਲਈ ਇਹ ਉੱਕਾ ਹੀ ਅਣਜਾਣ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਕਿਵੇਂ ਅਨੁਭਵ ਕਰ ਰਹੇ ਹਾਂ। ਕੁਦਰਤੀ ਨਿਯਮਾਂ ਦੀ ਪਾਲਣਾ ਉੱਪਰ ਕੁਦਰਤ ਦਾ ਸੰਤੁਲਨ ਟਿਕਿਆ ਹੋਇਆ ਹੈ। ਜੋ ਵੀ ਇਨ੍ਹਾਂ ਨਿਯਮਾਂ ਅਨੁਕੂਲ ਨਹੀਂ, ਉਸ ਦੀ ਹੋਂਦ ਸੰਭਵ ਨਹੀਂ।

ਲਿਸ਼ਕਦਾ-ਡਲ੍ਹਕਦਾ ਪੰਜਵਾਂ ਪੱਥਰ

ਫਿਰ ਪੰਜਵਾਂ ਪੱਥਰ ਆ ਗਿਆ ਬਾਪ ਦੇ ਨਿੱਕੇ ਜਿਹੇ ਘਰ ਵਿੱਚ। ਪੰਜਵੀਂ ਕੁੜੀ ਜੰਮ ਪਈ। ਘਰ ਵਿੱਚ ਇਹੋ ਜਿਹੀਆਂ ਗੱਲਾਂ ਆਖ ਰਹੇ ਸਨ। ਸਾਂਝਾ ਪਰਿਵਾਰ ਸੀ। ਘਰ ਵਿੱਚ ਪਸਰਿਆ ਸੋਗ ਅਨੁਭਵ ਕਰਕੇ ਦਾਈ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।  ਪੰਜਵਾਂ ਪੱਥਰ ਸੀ ਮਰੀਅਲ ਜਿਹੀ ਕੁੜੀ, ਕਾਲਾ ਉਸ ਦਾ ਰੰਗ। ਘਰਦਿਆਂ ਨੇ ਭੈੜਾ ਜਿਹਾ ਉਸ ਦਾ ਨਾਂ ਰੱਖ ਦਿੱਤਾ ‘ਮਰੀ’। ਸਾਰੇ ਬੱਚੇ ਉਸ ਦਾ ਇਹ ਮੰਦਾ ਜਿਹਾ ਨਾਂ ਲੈ ਕੇ ਚਿੜਾਉਂਦੇ ਰਹਿੰਦੇ ਤੇ ਉਸ ਨੂੰ ਅਭਾਗੀ ਕਹਿੰਦੇ। ਕੁੜੀ ਰੋਂਦੜ ਤੇ ਜ਼ਿੱਦੀ ਹੋ ਗਈ।

ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ

 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਸਾਰੇ ਸਾਧ ਬਾਬੇ ਇਕੋ ਜਿਹੇ ਨਹੀਂ ਹਨ। ਕਈ ਰੱਬ ਦੀ ਭਗਤੀ ਦਾ ਸਹੀ ਰਾਹ ਵੀ ਦਸਦੇ ਹਨ। ਪਰ ਹਰ ਬੰਦੇ ਦੇ ਦਿਮਾਗ ਦੀ ਖੇਡ ਹੈ। ਕਿ ਬੰਦੇ ਨੇ ਕੀ ਸਿੱਖਣਾ ਸਿੱਖਾਣਾ ਹੈ? ਕਈ ਉਸੇ ਕਲਾਸ ਵਿੱਚ ਬੈਠ ਕੇ ਪਹਿਲੇ ਨੰਬਰ ਤੇ ਆਉਂਦੇ ਹਨ। ਕਈ ਗੋਲ ਜੀਰੋ ਵੀ ਲੈਂਦੇ ਹਨ। ਕਿਸੇ ਸਾਧ ਨੂੰ ਕਸੂਰ ਬਾਰ ਕਹਿਣ ਨਾਲੋਂ ਆਪਣੇ ਆਪ ਨੂੰ ਹੀ ਸਾਧਾਂ ਦੇ ਬਰਾਬਰ ਦਾ ਕਰ ਲਈਏ। ਅੱਗੇ ਮਰਦ ਡਰਾਈਵਰ, ਫ਼ੌਜੀ ਬਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੁੰਡਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬਣ ਕੇ ਬੈਠ ਜਾਂਦਾ ਹੈ।

15 ਅਗਸਤ : ਸਿੱਖਾਂ ਲੲੀ ਅਜ਼ਾਦੀ ਕਿ ਬਰਬਾਦੀ!

15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਅਾਜ਼ਾਦ ਹੋ ਗਿਅਾ ਪਰ ਸਿੱਖ ਕੌਮ ਦੇ ਗਲੋਂ ਗੁਲਾਮੀ ਦੀ ਫਾਹੀ ਨਾ ਨਿਕਲ ਸਕੀ। ਕਿੳੁਂਕਿ ਸਾਡੇ ਸਿੱਖ ਅਾਗੂ ਬਿਪਰਵਾਦ ਵੱਲੋਂ ਵਿਛਾੲੇ ਗੲੇ ਜਾਲ ਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਨਹਿਰੂ, ਗਾਂਧੀ ਤੇ ਪਟੇਲ ਜਿਹੇ ਗੰਗੂ ਬ੍ਰਾਹਮਣ ਦੇ ਵਾਰਸਾਂ ਨੇ ਸਿੱਖਾਂ ਨਾਲ ਕੲੀ ਤਰ੍ਹਾਂ ਦੇ ਵਾਅਦੇ ਕੀਤੇ ਪਰ ਬਾਅਦ ਚ ਰਾਜ ਸੱਤਾ ਹੱਥ ਚ ਅਾੳੁਂਦੇ ਸਾਰ ਹੀ ਹਿੰਦੂਵਾਦੀਅਾਂ ਨੇ ਅਾਪਣਾ ਅਸਲ ਕਰੂਪ ਚਿਹਰਾ ਵਿਖਾ ਦਿੱਤਾ। ਮੁਸਲਿਮ ਅਾਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ੳੁਸ ਨੇ ਸਿੱਖ ਅਾਗੂਅਾਂ ਨੂੰ ਹਲੂਣਾ ਦਿੰਦੇ ਹੋੲੇ ਕਿਹਾ ਸੀ ਕਿ ਤੁਸੀਂ ਸਿਰਫ਼ ਹਿੰਦੂ ਨੂੰ ਗੁਲਾਮ ਰੂਪ ਚ ਵੇਖਿਅਾ ਹੈ, ਜਦੋਂ ੲਿਸ ਨੂੰ ਅਜ਼ਾਦ ਹੋੲਿਅਾ ਵੇਖੋਗੇ ਤਾਂ ੲਿਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗੈਰ ਹਿੰਦੂ ਕੌਮਾਂ ਨੂੰ ਨੇਸਤੋ-ਨਾਬੂਦ ਕਰਨ ਚ ਕੋੲੀ ਕਸਰ ਨਹੀਂ ਛੱਡੇਗਾ। ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਅਾਗੂ ਜਿਨਾਹ ਦੀ ੲਿੱਕ ਨਾ ਸੁਣੀ।

ਅਕਤੂਬਰ 1984 ਦੀ ਖੂਨੀ ਦਾਸਤਾਨ

31 ਅਕਤੂਬਰ 1984 ਵਾਲੇ ਦਿਨ ਜਿਵੇ ਹੀ ਇੰਦਰਾ ਗਾਂਧੀ ਦੀ ਮੌਤ ਹੋਈ ਤਿਉਂ ਹੀ ਦਿੱਲੀ ਵਿਚ ਬੈਠੇ ਸਿੱਖਾਂ ਦੇ ਕਾਲੇ ਦਿਨ ਸ਼ੁਰੂ ਹੋ ਗਏ | ਇੰਦਰਾਂ ਗਾਂਧੀ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਸੀ | ਰਾਜੀਵ ਗਾਂਧੀ ਬੰਗਾਲ ਤੋਂ ਸਿੱਧਾ AIMS ਹਸਪਤਾਲ ਪਹੁੰਚਿਆ | ਮਾਹੌਲ ਹਜ਼ੇ ਇਨ੍ਹਾਂ ਜ਼ਿਆਦਾ ਗਰਮਾਇਆ ਨਹੀਂ ਸੀ | ਪਰ ਜਿਉਂ ਹੀ ਰਾਜੀਵ ਗਾਂਧੀ ਹਸਪਤਾਲ ਵਿੱਚੋ ਬਾਹਰ ਆਇਆ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਗਿਆ | ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦਾ ਦੌਰਾ ਵਿੱਚੇ ਛੱਡ ਕੇ ਭਾਰਤ ਵਾਪਿਸ ਆ ਗਏ | ਏਅਰਪੋਰਟ ਤੋਂ AIMS ਹਸਪਤਾਲ ਆਉਂਦਿਆਂ ਰਸਤੇ ਵਿਚ ਹੀ 20-25 ਮੁੰਡਿਆਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ |

ਘਰ ਤੇ ਬਾਹਰ, ਇੱਕੋ ਨਜ਼ਰ

ਪੰਜਾਬੀ ਦੇ ਇੱਕ ਮਰਹੂਮ ਵਿਅੰਗਕਾਰ ਦੀ ਬੀਵੀ ਦੀ ਵਿਅਥਾ ਦੀ ਝਲਕ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲੀ। ਇੱਕ ਭਾਈਚਾਰਕ ਸਮਾਗਮ ਵਿੱਚ ਉਸ ਵਿਅੰਗਕਾਰ ਦੇ ਖੁਸ਼ਮਿਜ਼ਾਜ ਸੁਭਾਅ ਅਤੇ ਸਾਧਾਰਨ ਗੱਲਾਂ ਵਿੱਚੋਂ ਵੀ ਵਿਅੰਗਮਈ ਸਥਿਤੀ ਲੱਭ ਲੈਣ ਦੀ ਉਸ ਦੀ ਸਮਰੱਥਾ ਦੇ ਜ਼ਿਕਰ ਦੌਰਾਨ ਕਿਸੇ ਨੇ ਉਸ ਦੀ ਬੀਵੀ ਨੂੰ ਕਹਿ ਦਿੱਤਾ ਕਿ ਉਹ ਬਹੁਤ ਖੁਸ਼ਨਸੀਬ ਸੀ ਜਿਸ ਨੂੰ ਤਿੰਨ ਦਹਾਕੇ ਤੋਂ ਵੱਧ ਸਮੇਂ ਲਈ ਅਜਿਹੇ ਪਤੀ ਦਾ ਸਾਥ ਮਿਲਿਆ। ਇਸ ’ਤੇ ਉਹ ਫਿੱਸ ਪਈ। ਉਸ ਦਾ ਜਵਾਬੀ ਫ਼ਿਕਰਾ ਸੀ : ‘ਐਸੀ ਖੁਸ਼ਨਸੀਬੀ ਤੁਹਾਨੂੰ ਮੁਬਾਰਕ!’ ਅਜਿਹੇ ਜਵਾਬ ਦੀ ਕੋਈ ਵੀ ਤਵੱਕੋ ਨਹੀਂ ਸੀ ਕਰ ਰਿਹਾ। ਇਸੇ ਲਈ ਸਭ ਖਾਮੋਸ਼ ਹੋ ਗਏ। ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਉਸ ਬੰਦੇ ਦਾ ਆਪਣੇ ਪਰਿਵਾਰ ਪ੍ਰਤੀ ਬੜਾ ਕਹਿਰੀ ਰਵੱਈਆ ਸੀ। ਸ਼ਾਇਦ ਇਸੇ ਲਈ ਉਸ ਦੇ ਬੱਚੇ ਲੀਹ ’ਤੇ ਨਹੀਂ ਆ ਸਕੇ।

ਆਸ ਅਤੇ ਉਮੰਗ ਨਾਲ ਮਹਿਕਦਾ ਜੀਵਨ

ਰੰਗੀਨ ਸ਼ੀਸ਼ਿਆਂ ’ਚੋਂ ਪਾਰ ਹੋ ਰਹੀਆਂ ਸੂਰਜ ਦੀਆਂ ਕਿਰਨਾਂ ਜਿਵੇਂ ਸਪਾਟ ਫਰਸ਼ ਨੂੰ ਮਨਭਾਉਂਦੇ ਨਮੂਨਿਆਂ ਨਾਲ ਚਿਤਰਦੀਆਂ ਰਹਿੰਦੀਆਂ ਹਨ, ਇੰਜ ਹੀ ਸਾਡੇ ਖੜ-ਸੁੱਖ ਜੀਵਨ ਨੂੰ ਆਸਾਂ-ਉਮੰਗਾਂ ਸੰਗੀਤਮਈ ਰੁਮਾਂਸ ਨਾਲ ਸੁਗੰਧਤ ਕਰ ਰਹੀਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061368219
Copyright © 2018, Panjabi Times. All rights reserved. Website Designed by Mozart Infotech