ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਅਕਾਲ ਤਖਤ ਅਤੇ ਜਥੇਦਾਰ - ਚਰਨਜੀਤ ਸਿੰਘ ਬਲ

February 18, 2015 12:54 AM

ਸੰਨ 1608 ਤੋਂ ਅਕਾਲ ਤਖ਼ਤ ਅਤੇ ਇਸ ਨਾਲ ਸੰਬੰਧਤ ਵਿਅਕਤੀਆਂ, ਕਾਰਵਾਈਆਂ, ਘਟਨਾਵਾਂ ਅਤੇ ਦੁਰਘਟਨਾਂਵਾਂ ਬਾਰੇ ਦਿੱਤੀ ਗਈ ਇਤਿਹਾਸਕ ਜਾਨਕਾਰੀ ਤੋਂ ਸੁਜਾਣ ਪਾਠਕ ਨਿਰਣੈ ਕਰ ਲੈਣ ਕਿ ਕਥਿਤ ਅਕਾਲ ਤੱਖ਼ਤ ਮਹੱਤਵ ਦਾ ਅਤੇ ਅਖੌਤੀ ਜਥੇਦਾਰ ਦਾ ਕਿਰਦਾਰ ਕੀ ਹਨ। ਕੀ ਇਹ ਅਕਾਲ ਤੱਖਤ ਸਿੱਖਾਂ ਦਾ ਰਾਜਸੀ ਕੇਂਦਰ ਜਾਂ ਪੂਜਨੀਕ ਅਸਥਾਨ ਹੈ? ਕੀ ਇਸ ਅਸਥਾਨ ਦਾ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਅਤੇ ਸੇਵਾ-ਮੁਕਤ ਕੀਤਾ ਜਾਣ ਵਾਲ਼ਾ ਕਥਿਤ ਜਥੇਦਾਰ ਸਿੱਖ ਪੰਥ ਦਾ ਦਾਸ, ਸਰਵਉਚ ਆਗੂ, ਪੋਪ ਜਾਂ ਅਕਾਲ ਪੁਰਖ ਹੈ? ਕੀ ਇਸ ਨੂੰ ਕਥਿਤ ਹੁਕਮਨਾਮੇਂ ਜਾਰੀ ਕਰਨ ਦਾ ਅਧਿਕਾਰ ਹੈ? ਜਿਹੜੇ ਸਿੱਖ਼ ਮਾਈ ਭਾਈ ਬਚਿਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੇ ਹੋਏ ਕਥਿਤ ਜਥੇਦਾਰ ਦੇ ਹੁਕਮਨਾਮਿਆਂ ਨੂੰ ਅਕਾਲ ਪੁਰਖ ਦਾ ਹੁਕਮ ਆਖਦੇ ਹਨ, ਉਨ੍ਹਾਂ ਦੀ ਸੋਚਣੀ ਤੇ ਕਥਨੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਥਿਤ ਮੁਖ ਵਾਕਾਂ ਵਿਚ ਕਿੱਨਾਂ ਅੰਤਰ ਹੈ। ਜੋ ਹਮਕੋ ਪਰਮੇਸਰ ਉਚਰਹ ਹੈ ਤੇ ਸਭ ਨਰਿਕ ਕੁੰਡ ਮਹਿ ਪਰਿ ਹੈ।

 

ਮੋ ਕੋ ਦਾਸ ਤਵਨੁ ਕਾ ਜਾਨੋ ਯਾ ਮੈਂ ਭੇਦੁ ਨ ਰੰਚ ਪਛਾਨੋ। ਬਚਿਤ੍ਰ ਨਾਟਕ ਭਾਗ 6 ਛੰਦ 32-33 ਧਾਰਮਕ ਅਸਥਾਨ ਦੀ ਮਹਿਮਾ ਉਸ ਵਿੱਚੋਂ ਆਤਮਕ ਗਿਆਨ, ਮਾਨਸਕ ਸ਼ਾਂਤੀ ਅਤੇ ਸਦਾਚਾਰਕ ਮਨੁੱਖੀ ਜੀਵਨ ਜਾਚ ਪ੍ਰਦਾਨ ਕਰਨ ਵਾਲੀ ਪ੍ਰਚਾਰੀ ਜਾਂਦੀ ਉੱਚੀ ਸੁੱਚੀ ਸਿੱਖਿਆ ਕਰਕੇ ਹੁੰਦੀ ਹੈ। ਸਿੱਖ ਧਾਰਮਿਕ ਅਸਥਾਨਾਂ ਦੀ ਮਹਾਨਤਾ ਉਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਅਤੇ ਉਸ ਦੇ ਪਾਵਨ ਸ਼ਬਦ ਦੁਆਰਾ ਸੱਚੈ ਅਕਾਲ ਪੁਰਖ ਦੇ ਨਾਮ ਦੀ ਸਿਫਤ ਸਾਲਾਹ ਅਤੇ ਉੱਤਮ ਜੀਵਨ ਜਾਚ ਦੀ ਸਿਖਿਆ, ਭਾਵ ਗੁਰਮਤਿ ਕਰਕੇ ਹੈ, ਨਾ ਕਿ ਅਸਥਾਨ ਦੀ ਸੁੰਦਰਤਾ, ਕਿਸੇ ਵਿਅਕਤੀ ਜਾਂ ਸੰਸਥਾ ਦੀ ਹੋਂਦ ਕਰਕੇ।

 

ਜਿੱਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥ ਰਾਗੁ ਆਸਾ ਮ: 4 ਪੰਨਾ: 450 ਸਗਲ ਥਾਨ ਤੇ ਓਹ ਊਤਮ ਥਾਨੁ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ॥ ਰਾਗੁ ਗAੇੜੀ ਸੁਖਮਨੀ ਪੰਨਾ 266 ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿਚਿ ਨਾਮੁ ਨਿਵਾਸੀ ਰਾਮ॥ ਰਾਗੁ ਸੂਹੀ ਮ: 5, ਪੰਨਾ 783 ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ॥ ਸਿਰੀ ਰਾਗੁ ਮ:5 ਪੰਨਾ 44

 

ਕਿਸੇ ਧਾਰਮਿਕ/ਰਾਜਸੀ ਆਗੂ ਦੀ ਵਡਿਆਈ ਉਸ ਦੀ ਉੱਤਮ ਸੋਚਣੀ, ਕਥਨੀ, ਕਰਨੀ, ਆਚਰਣ, ਸਦਾਚਾਰ, ਨਿਰਪੱਖ ਤੇ ਨਿਸ਼ਕਾਮ ਵਰਤਾਰੇ ਅਤੇ ਕੌਮ ਨੂੰ ਇਕੱਠਿਆਂ ਰੱਖ ਕੇ ਚੜਦੀ ਕਲਾ ਵਲ ਲਿਜਾਣ ਦੀ ਯੋਗਤਾ ਤੇ ਨਿਰਭਰ ਹੂੰਦੀ ਹੈ, ਨਾ ਕਿ ਉਸਦੇ ਸਿੰਘਾਸਨ ਉਤੇ ਬੈਠਣ-ਬਿਠਾਣ ਜਾਂ ਅਖੌਤੀ ਸਿੰਘ ਸਾਹਿਬਾਨ/ਜਥੇਦਾਰ ਬਣ ਜਾਣ ਕਰਕੇ। ਗੁਰਮਤਿ ਅਤੇ ਸਿੱਖੀ ਵਿਚਾਰਧਾਰਾ ਅਨੁਸਾਰ ਸੱਚੇ ਗੁਰਸਿੱਖ ਆਗੂ ਜਾਂ ਰਾਜਸੀ ਪ੍ਰਬੰਧਕੀ ਢਾਂਚੇ ਨੇ ਰਾਜਸੀ ਨੀਤੀ ਦੀ ਸੇਧ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਲੈਣੀ ਹੁੰਦੀ ਹੈ। ਪ੍ਰਾਪਤ ਜਾਨਕਾਰੀ ਤੋਂ ਗਵਾਹੀ ਨਹੀਂ ਮਿਲਦੀ ਕਿ ਅਜੋਕੇ ਕਥਿਤ ਸਿੱਖ ਜਥੇਦਾਰ/ਸਿੰਘ ਸਾਹਿਬਾਨ ਸਿੱਖੀ ਦੇ ਮੁਢਲੇ ਸਿਧਾਂਤਾਂ ਦੀ ਪਾਲਨਾ ਕਰਦੇ ਰਹੇ ਹਨ। ਗੁਰਬਾਣੀ ਗੁਰਸਿੱਖ, ਖਾਸ ਕਰਕੇ ਸਿੱਖ ਆਗੂ, ਨੂੰ ਦ੍ਰਿੜ੍ਹ ਕਰਾਉਂਦੀ ਹੈ ਕਿ,

 

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥" ਆਸਾ ਦੀ ਵਾਰ, ਪੰਨਾ 470 ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥ ਰਾਗੁ ਮਾਰੂ ਵਾਰ, ਮ: 3 ਪੰ:1088

 

ਗੁਰੂ ਗ੍ਰੰਥ ਸਾਹਿਬ ਅਤੇ ਗੁਰ/ਸਿੱਖ æਇਤਿਹਾਸ ਤੋਂ ਪ੍ਰਾਪਤ ਗਵਾਹੀ ਅਨੁਸਾਰ ਸ਼ਬਦ ਹੁਕਮਨਾਮਾ, ਜਥੇਦਾਰ ਅਤੇ ਅਕਾਲ ਤਖਤ ਗੁਰੂ ਸਾਹਿਬਾਨ ਵੇਲੇ ਅਤੇ ਉਸ ਤੋਂ ਬਹੁਤ ਸਮਾਂ ਮਗਰੋਂ ਦੀ ਸਿੱਖ ਸ਼ਬਦਾਵਲੀ ਵਿਚ ਨਹੀਂ ਵਰਤੇ ਜਾਂਦੇ ਸਨ। ਗੁਰੂ ਗ੍ਰੰਥ ਸਾਹਿਬ ਵਿਚ ਹੁਕਮੀ ਸ਼ਬਦ ਪ੍ਰਮਾਤਮਾਂ ਵਾਸਤੇ ਅਤੇ ਹੁਕਮ ਉਸ ਦੇ ਭਾਣੇ ਵਜੋਂ ਵਰਤਿਆ ਮਿਲਦਾ ਹੈ।

 

ਕਿਸੇ ਰਾਜਸੀ ਕੇਂਦਰ ਦੀ ਮਹਾਨਤਾ ਉਸ ਉੱਤੋਂ ਮਨੁੱਖੀ ਅਧਿਕਾਰਾਂ, ਸਮਾਜਕ ਬਰਾਬਰਤਾ, ਕੌਮੀ ਏਕਤਾ ਅਤੇ ਲੋਕ ਭਲਾਈ ਦੇ ਨਿਰਪੱਖ ਸਧਾਂਤਾਂ ਅਧੀਨ ਚਲਾਈ ਜਾਂਦੀ ਨੀਤੀ ਕਰਕੇ ਹੁੰਦੀ ਹੈ, ਨਾ ਕਿ ਉਸ ਵਿਚ ਬਿਰਾਜਮਾਨ ਰਾਜਸੀ ਵਿਅਕਤੀ ਜਾਂ ਸ਼ਰੇਣੀ ਕਰਕੇ। ਵਾਸਤਵ ਇਤਿਹਾਸਕ ਜਾਨਕਾਰੀ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਦਾ ਮੀਰੀ ਦਾ (ਰਾਜਸੀ) ਕੇਂਦਰ ਸਿੱਖੀ ਦੇ ਪੀਰੀ ਦੇ ਕੇਂਦਰ, ਹਰਿਮੰਦਰ ਦੇ ਸਮੂਹ ਵਿਚ ਬਣਾਇਆ ਤਾਂ ਜੋ ਸਿੱਖਾਂ ਦਾ ਮੀਰ (ਅਗਵਾਈ ਢਾਂਚਾ), ਸਿੱਖਾਂ ਦੇ ਪੀਰ, (ਜੁਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ) ਤੋਂ ਸੇਧ ਲੈ ਕੇ ਸ੍ਰੇਸ਼ਠ ਰਾਜਸੀ ਅਗਵਾਈ ਦੁਆਰਾ ਸਿੱਖ ਧਰਮ ਅਤੇ ਕੌਮ ਦੀ ਚੜ੍ਹਦੀ ਕਲਾ ਕਰ ਸਕੇ।

 

ਅਕਾਲ ਬੁੰਗਾ

 

ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ, ਪਿੰ੍ਰ: ਤੇਜਾ ਸਿੰਘ ਅਤੇ ਪ੍ਰੋ: ਕਰਤਾਰ ਸਿੰਘ ਵਰਗੇ ਪ੍ਰਸਿਧ ਵਿਦਵਾਨਾਂ ਦੀਆਂ ਲਿਖੀਆਂ ਸਿੱਖ ਇਤਿਹਾਸਕ ਪੁਸਤਕਾਂ ਦੇ ਪੰਨਿਆਂ ਤੋਂ ਜਾਨਕਾਰੀ ਮਿਲਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸੰਨ 1608/9 ਵਿਚ ਸਿਖਾਂ ਦੇ ਜੁੜ-ਬੈਠਣ ਦਾ ਅਸਥਾਨ ਇਕ ਥੜ੍ਹੇ ਦੀ ਬਣਤਰ ਦਾ ਬਣਵਾਇਆ| ਇਸ ਦਾ ਨਾਂਮ ਅਕਾਲ ਬੁੰਗਾ ਰਖਿਆ ਗਿਆ। ਅਕਾਲ ਬੁੰਗਾ ਤੋਂ ਇਸਦਾ ਨਾਂਮ ਅਕਾਲ ਤਖਤ ਕਦੋਂ ਤੇ ਕਿਦਾਂ ਰਖਿਆ ਗਿਆ, ਇਤਿਹਾਸ ਤੋਂ ਸਪਸ਼ਟ ਜਾਣਕਾਰੀ ਨਹੀਂ ਮਿਲਦੀ। ਬਾਵਾ ਹਰਿਕਿਸ਼ਨ ਸਿੰਘ ਜੀ ਅਨੁਸਾਰ ਗੁਰਦਵਾਰਾ ਪ੍ਰਬੰਧ ਸੁਧਾਰ ਲਹਿਰ ਸਮੇਂ (ਸੰਨ 1920) ਇਸ ਦਾ ਨਾਂਮ ਅਕਾਲ ਤਖਤ ਨਹੀਂ, ਅਕਾਲ ਬੁੰਗਾ ਹੀ ਪ੍ਰਚੱਲਤ ਸੀ।

 

ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿਚ ਅਕਾਲ ਤਖ਼ਤ ਬਾਰੇ ਲਿਖਦੇ ਹਨ, "ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ 1665 (ਸੰਨ 1608/9) ਵਿਚ ਸ੍ਰੀ ਅੰਮ੍ਰਿਤਸਰ ਹਰਿਮੰਦਿਰ ਸਾਹਿਬ ਦੇ ਸਾਮ੍ਹਣੇ ਇੱਕ ਉੱਚਾ ਰਾਜ-ਸਿੰਘਾਸਨ (ਥੜਾ) ਤਿਆਰ ਕਰਵਾਕੇ ਉਸ ਦਾ ਨਾAਂ 'ਅਕਾਲ ਬੁੰਗਾ' ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ ਲਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਅਕਾਲ ਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ। ਪੰਥ ਇਸ ਥਾਂ ਮੁਢ ਤੋਂ ਗੁਰੁਮਤੇ ਸੋਧਦਾ ਆਇਆ ਹੈ। ਇਹ ਗੁਰਦਵਾਰਾ ਸਿੱਖਾਂ ਦਾ ਪਹਿਲਾ ਤਖ਼ਤ ਹੈ।"

 

"ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸਿਖ ਸੰਗਤਾਂ ਇਸ ਅਸਥਾਨ ਸਾ੍ਹਮਣੇ ਇਕੱਤਰ ਹੁੰਦੀਆਂ ਅਤੇ ਗੁਰੂ ਸਾਹਿਬ ਇਸ ਉਤੇ ਬਿਰਾਜਮਾਨ ਹੁੰਦੇ ਅਤੇ ਸਿੱਖਾਂ ਦੇ ਦੁਖ ਤਕਲੀਫਾਂ ਅਤੇ ਝਗੜੇ ਸੁਣਦੇ ਅਤੇ ਨਜਿਠਦੇ। ਇਸ ਅਸਥਾਨ ਉਤੇ ਸਰੀਰਕ ਬਲ ਦੇ ਮੁਕਾਬਲੇ ਵੀ ਹੁੰਦੇ। ਤਕਰੀਬਨ ਸੰਨ 1615 ਵਿਚ ਗੁਰੂ ਸਾਹਿਬ ਨੂੰ ਮਿਲਣ ਆਏ ਜਹਾਂਗੀਰ ਨੇ ਅਕਾਲ ਬੁੰਗੇ ਦੀ ਇਮਾਰਤ ਮੁਕੰਮਲ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਸਾਹਿਬ ਨੇ ਇਹ ਕਹਿਕੇ ਪੇਸ਼ਕਸ਼ ਅਪ੍ਰਵਾਨ ਕਰ ਦਿਤੀ ਕਿ "ਮੈਨੂੰ ਅਤੇ ਮੇਰੇ ਸਿਖਾਂ ਨੂੰ ਆਪਣੀ ਮਿਹਨਤ ਅਤੇ ਕਮਾਈ ਨਾਲ ਇਹ ਅਸਥਾਨ ਬਣਾ ਲੈਣ ਦਿਉ। ਮੈਂ ਇਸ ਨੂੰ ਆਪਣੇ ਸਿਖਾਂ ਦੀ ਸੇਵਾ ਅਤੇ ਕੁਰਬਾਨੀ ਦਾ ਚਿੰਨ੍ਹ ਬਣਾਉਣਾ ਚਾਹੁੰਦਾ ਹਾਂ।"

 

ਸੰਨ 1628 ਵਿਚ ਮੁਗਲਾਂ ਨਾਲ ਸਿਖ਼ਾਂ ਦੀ ਲੜਾਈ ਹੋਈ, ਜਿਸ ਵਿਚ ਸਿਖ਼ਾਂ ਦੀ ਅਗਵਾਈ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕੀਤੀ, ਸਿਖ਼ਾਂ ਦੀ ਜਿੱਤ ਹੋਈ। ਇਸ ਲੜਾਈ ਤੋਂ ਮਗਰੋਂ (ਸਨ 1630 ਵਿੱਚ) ਗੁਰੂ ਸਾਹਿਬ ਅੰਿਮ੍ਰਤਸਰ ਤੋਂ ਕਰਤਾਰਪੁਰ, ਜਲੰਧਰ ਚਲੇ ਗਏ । ਇਸ ਤੋਂ ਮਗਰੋਂ ਗੁਰੂ ਹਰਿ ਰਾਇ ਸਾਹਿਬ, ਜੋ ਕਿ ਸੰਨ 1648 ਵਿੱਚ ਅੰਮ੍ਰਿਤਸਰ ਆ ਕੇ 6 ਮਹੀਨੇ ਰਹੇ ਸਨ, ਤੋਂ ਬਿਨਾ ਕਿਸੇ ਵੀ ਗੁਰੂ ਸਾਹਿਬ ਦੇ ਚਰਨ ਹਰਿਮੰਦਰ ਜਾਂ ਅਕਾਲ ਤਖਤ ਵਿਚ ਨਹੀਂ ਪeੈ।

 

ਸੰਨ 1665 ਵਿਚ ਹਰਿਮੰਦਰ ਦੇ ਦਰਸ਼ਨ ਕਰਨ ਗਿਏ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਹੰਤਾਂ, ਪੁਜਾਰੀਆਂ ਨੇ ਹਰਿਮੰਦਰ ਸਮੂਹ ਨੂੰ ਜਿੰਦਰੇ ਲਾ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਸੀ।

 

ਹਰਿਮੰਦਰ/ਅਕਾਲ ਤਖ਼ਤ ਸਮੂਹ ਵਿਖੇ ਇਕੱਠ ਅਤੇ ਘਟਨਾਵਾਂ/ਦੁਰਘਟਨਾਵਾਂ ਵਿਸਾਖੀ, ਦੀਵਾਲੀ ਅਤੇ ਹੋਰ ਲੋੜੀਂਦੇ ਸਮੇਂ ਸਿਖ ਕੌਮ ਦੇ ਸਰਮੌਰ ਆਗੂਆਂ, ਸਰਬੱਤ-ਖ਼ਾਲਸਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਦੀਆਂ ਇਕੱਤਰਤਾਵਾਂ ਗੁਰਮਤੇ ਸੋਧਨ, ਗੁਰਦੁਆਰਾ ਪਰਬੰਧ-ਸੁਧਾਰਿਕ ਲਹਿਰਾਂ, ਧਰਮ-ਪਰਚਾਰਿਕ ਜਥੇਬੰਦੀਆਂ ਕਾਇਮ ਕਰਨ ਅਤੇ ਕੌਮ/ਦੇਸ਼ ਦੇ ਵੈਰੀਆਂ ਵਿਰੁਧ ਮੋਰਚਿਆਂ ਦੀਆਂ ਵਿਤਾਂ ਹਰਿਮੰਦਰ/ਅਕਾਲ ਤਖਤ ਸਮੂਹ ਵਿਖੇ ਗੁਰੂ ਗ੍ਰ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੁੰਦੀਆਂ ਰਹੀਆਂ ਹਨ। ਤਕਰੀਬਨ ਸੰਨ 1710 ਵਿਚ ਇਸ ਸਥਾਨ ਵਿਖੇ ਮਾਝਾ ਅਤੇ ਦੂਜੇ ਇਲਾਕਿਆਂ ਦਾ ਸਾਰਾ ਖਾਲਸਾ ਪੰਥ, ਜਿਸਦੀ ਕੁਲ ਗਿਣਤੀ ਲਗ ਭਗ 8000 ਸੀ, ਸਲਾਹ ਮਸ਼ਵਰਾ ਕਰਨ ਵਾਸਤੇ ਇਕੱਤਰ ਹੋਇਆ।

 

ਸੰਨ 1716 ਵਿਚ, ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਮਗਰੋਂ, ਪੰਥ ਦੋ ਧੜਿਆਂ ਵਿਚ ਵੰਡ ਹੋ ਗਿਆ। "ਖਾਲਸੇ ਦਾ ਵਿਸ਼ੇਸ਼ ਝਗੜਾ ਉਨ੍ਹਾਂ ਸਿੱਖ਼ਾਂ ਨਾਲ ਸੀ ਜਿਨ੍ਹਾਂ ਨੂੰ ਬੰਦਈ ਕਿਹਾ ਜਾਣ ਲਗ ਪਿਆ ਸੀ ਕਿਉਂਕਿ ਉਨ੍ਹਾਂ ਨੇ ਬੰਦਾ ਸਿੰਘ ਨੂੰ ਉਸ ਦੇ ਭਿਆਨਕ ਅੰਤ ਕਾਰਨ ਦੇਵ-ਪਦਵੀ ਦੇ ਦਿੱਤੀ ਸੀ ਅਤੇ ਉਨ੍ਹਾਂ ਦਾ ਇਸ ਗੱਲ ਵਿਚ ਵਿਸ਼ਵਾਸ ਸੀ ਕਿ ਉਸ ਨੂੰ ਆਖਰੀ ਗੁਰੂ (ਗੋਬਿੰਦ ਸਿੰਘ ਜੀ) ਤੋਂ ਗੁਰਿਆਈ ਦੀ ਵਿਰਾਸਤ ਪ੍ਰਾਪਤ ਹੋਈ ਸੀ| ਜਦੋਂ ਵਿਤਕਰੇ ਇਕ ਵਾਰ ਧਾਰਮਿਕ ਰੰਗ ਫ਼ੜ ਲੈਣ ਤਾਂ ਉਹ ਗਿਣਤੀ ਵਿਚ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਦੇ ਜਾਂਦੇ ਹਨ। ਖਾਲਸਾ ਨੀਲੇ ਰੰਗ ਨੂੰ ਪਸੰਦ ਕਰਦਾ ਸੀ ਪਰ ਬੰਦਈਆਂ ਨੇ ਲਾਲ ਰੰਗ ਪਸੰਦ ਕਰਨਾਂ ਸ਼ੁਰੂ ਕਰ ਦਿੱਤਾ। 'ਫਤਹਿ ਦਰਸ਼ਨ' ਦਾ ਨਾਅਰਾ 'ਫਤਹਿ ਵਾਹਿਗੂਰੂ ਜੀ ਕੀ' ਦੇ ਵਿਰੁੱਧ ਸੀ। ਬੰਦਈ ਸ਼ਾਕਾਹਾਰੀ ਹੋਣ ਉਤੇ ਜ਼ੋਰ ਦਿੰਦੇ ਸਨ ਅਤੇ ਖਾਲਸਾ ਮਾਸਾਹਾਰੀ ਹੋਣ ਦਾ ਸਮਰਥਕ ਸੀ।" ਡਾ: ਗੰਡਾ ਸਿੰਘ, ਪ੍ਰਿੰਸੀਪਲ: ਤੇਜਾ ਸਿੰਘ, ਸਿੱਖ਼ ਇਤਿਹਾਸ , ਪੰਨਾ 131 ਮਾਤਾ ਸੁੰਦਰੀ ਜੀ, ਜੋ ਇਸ ਸਮੇਂ ਦਿੱਲੀ ਰਹਿ ਰਹੇ ਸਨ, ਨੂੰ ਇਨ੍ਹਾਂ ਧੜਿਆਂ ਦੇ ਝਗੜਿਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਮੂਹ ਦਾ ਮੁਖ ਗਰੰਥੀ ਅਤੇ ਪ੍ਰਬੰਧਕ ਨਿਯੁਕਤ ਕਰਕੇ ਅਮ੍ਰਿਤਸਰ ਭੇਜਿਆ। ਅੰਨ੍ਹੀਂ ਸ਼ਰਧਾ ਜਾਂ ਅਗਿਆਨਤਾ ਵਸ ਬਹੁਤ ਗਿਣਤੀ ਸਿੱਖ ਭਾਈ ਮਨੀ ਸਿੰਘ ਨੂੰ ਅਕਾਲ ਤਖਤ ਦਾ ਪਹਿਲਾ ਜਥੇਦਾਰ ਦਸਦੇ ਹਨ ਜਿਸ ਦੀ ਇਤਿਹਾਸ ਤੋਂ ਗਵਾਹੀ ਨਹੀਂ ਮਿਲਦੀ।

 

ਸੰਨ 1720 ਦੀ ਵਿਸਾਖੀ ਦਾ ਉਤਸਵ ਮਨਾਉਨ ਆਏ ਖਾਲਸਈਆਂ ਨੇ ਅਕਾਲ ਬੁੰਗੇ ਵਿਚ ਆਪਣਾ ਡੇਰਾ ਲਾਇਆ ਜਦ ਕਿ ਬੰਦਈਆਂ ਨੇ ਝੰਡਾਬੁੰਗਾ ਦੇ ਅਹਾਤੇ ਵਿਚ ਆਪਣਾ ਅੱਡਾ ਜਮਾ ਲਿਆ। ਦੋਂਹਾਂ ਧੜਿਆਂ ਦੇ ਆਪਸ ਵਿਚਲੇ ਵੈਰ ਵਿਰੋਧ ਕਾਰਨ ਨੌਬਤ ਹੱਥੋਪਾਈ ਤਕ ਆ ਗਈ। ਭਾਈ ਮਨੀ ਸਿੰਘ ਜੀ ਨੇ ਦੋਂਹਾਂ ਧੜਿਆਂ ਦੇ ਵਿਚਕਾਰ ਖਲੋਕੇ ਅਤੇ ਸਿਆਣਪ ਨਾਲ ਦੁਰਘਟਨਾ ਨੂੰ ਵੱਧਨ ਤੋਂ ਰੋਕ ਲਿਆ।

 

ਦੂਜੀ ਵਾਰ ਬਾਬਾ ਕਾਹਨ ਸਿੰਘ ਜੀ, ਸਪੁਤਰ ਬਾਬਾ ਬਿਨੋਦ ਸਿੰਘ ਜੀ, ਨੇ ਸਥਿਤੀ ਨੂੰ ਵਿਗੜਨ ਤੋ ਬਚਾ ਲਿਆ। ਬਹੁਤ ਸਾਰੇ ਬੰਦਈ ਧੜੇ ਵਾਲੇ ਦਲ-ਖਾਲਸਾ ਵਿਚ ਰਲ ਗਏ ਪਰ ਜਿਹੜੇ ਲੋਕ ਅਜੇ ਵੀ ਖਾਲਸੇ ਦੇ ਵਿਰੋਧ ਵਿਚ ਡਟੇ ਰਹਿਣ ਦੀ ਜ਼ਿਦ ਕਰ ਰਹੇ ਸਨ ਉਨ੍ਹਾਂ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਵੇਲੇ ਹੋਈ ਹੱਥੋਪਾਈ ਵਿਚ ਬੰਦਈਆਂ ਦਾ ਆਗੂ ਮਹੰਤ ਸਿੰਘ ਮਾਰਿਆ ਗਆ।

 

ਸੰਨ 1733 ਵਿਚ ਅਕਾਲ ਤਖਤ ਵਿਖੇ ਸਰਬਤ-ਖਾਲਸਾ ਦੇ ਇਕੱਠ ਨੇ ਸ਼ ਕਪੂਰ ਸਿੰਘ ਫੈਜ਼ਲਪੁਰੀਏ ਨੂੰ ਨਵਾਬ ਦੇ ਖਿਤਾਬ ਵਾਸਤੇ ਅਤੇ ਆਗੂ ਵਜੋਂ ਚੁਣਿਆ।

 

29 ਮਾਰਚ 1748 ਵਿਸਾਖੀ ਵਾਲੇ ਦਿਨ ਸਿਖ ਭਾਰੀ ਗਿਣਤੀ ਵਿਚ ਅਮਿੰ੍ਰਤਸਰ ਵਿਚ ਇਕੱਠੇ ਹੋਏ। ਨਵਾਬ ਕਪੂਰ ਸਿੰਘ ਦੇ ਸੁਝਾਉ ਤੇ ਜੱਸਾ ਸਿੰਘ ਆਹਲੁਵਾਲੀਆ ਨੂੰ ਦਲ-ਖਾਲਸਾ ਦਾ ਪਰਮੁਖ ਆਗੂ ਚੁਣਿਆ।

 

ਵਿਸਾਖੀ 1748 ਨੂੰ ਦਲ-ਖਾਲਸੇ ਦੀਆਂ ਗਿਆਰਾਂ ਇਕਾਈਆਂ ਸਥਾਪਤ ਕੀਤੀਆਂ ਗਈਆਂ ਜੋ ਬਾਅਦ ਵਿਚ ਸਿੱਖ ਮਿਸਲਾਂ ਬਣ ਗਈਆਂ। ਇਨ੍ਹਾਂ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਵਦੇਸ਼ੀ ਹਮਲਾਆਵਰਾਂ ਨਾਲ ਜੰਗਾਂ, ਰਾਜ ਭਾਗ ਦੀ ਗਮਰੂਰੀ (ਘਮੰਡ) ਅਤੇ ਪਰਸਪਰ ਵੈਰ-ਵਿਰੋਧ ਕਾਰਨ ਗੁਰਦੁਆਰਇਆਂ ਦੇ ਪ੍ਰਬੰਧ ਸੁਧਾਰਨ ਅਤੇ ਸਿੱਖੀ ਪ੍ਰਚਾਰ ਵਲ ਉੱਕਾ ਧਿਆਨ ਨਹੀਂ ਦਿੱਤਾ।

 

ਸਿੱਖਾਂ ਦੀ ਬਾਰ੍ਹਵੀ ਭਾਵ ਫੂਲਕਿਆਂ ਦੀ ਮਿਸਲ ਜਿਸ ਦੀ ਸਥਾਪਨਾ ਸਰਬਤ ਖਾਲਸਾ ਵਲੋਂ ਨਹੀਂ ਸੀ ਕੀਤੀ ਗਈ, ਦਾ ਵਤੀਰਾ ਅਤੇ ਵਰਤਾਰਾ ਕਦੀ ਵੀ ਸਿੱਖ ਪੰਥ ਜਾਂ ਦੂਜੀਆਂ ਮਿਸਲਾਂ ਨਾਲ ਸਾਂਝੀਵਾਲਤਾ ਵਾਲਾ ਨਹੀਂ ਰਿਹਾ। ਇਸ ਦਾ ਮੋਢੀ ਬਾਬਾ ਆਲਾ ਸਿੰਘ ਕਿਸੇ ਵੀ ਸਰਬਤ ਖਾਲਸਾ ਦੇ ਸਮਾਗਮ ਵਿੱਚ ਸ਼ਾਮਲ ਨਹੀਂ ਸੀ ਹੋਇਆ। ਸਰਬਤ ਖਾਲਸਾ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਮਰਹਟਿਆਂ ਦੀ ਅਧੀਨਗੀ ਮੰਨ ਲੈਣ ਕਰਕੇ ਇਸ ਨੂੰ ਡੰਨ ਲਾਏ। ਡੰਨ ਲਾਉਣ ਦੇ ਗੁਰਮਤੇ ਦਲ-ਖਾਲਸਾ ਨੇ ਕਿੱਥੇ ਸੋਧੇ ਇਸ ਦੀ ਜਾਨਕਾਰੀ ਨਹੀਂ ਮਿਲਦੀ।

 

ਤਲਵੰਡੀ ਸਾਬੋਕੀ, ਦਮਦਮਾ, ਜੋ ਕਿ ਪਟਿਆਲਾ ਰਾਜ ਵਿਚ ਸੀ, ਰਾਜਾ ਰਾਜਿੰਦਰ ਸਿੰਘ (ਸੰਨ 1877-1900) ਨੇ ਆਪਣੀ ਭੇਣ ਦੇ ਵਿਆਹ ਦੇ ਦਾਜ ਵਜੋਂ ਸ਼ਹਿਜ਼ਾਦ ਪੁਰੀਏ ਜੀਵਨ ਸਿੰਘ ਨੂੰ ਦੇ ਦਿੱਤਾ ਸੀ। 1965 ਤਕ ਇਹ ਅਸਥਾਨ ਉਸ ਦੇ ਖਾਨਦਾਨ ਦੀ ਨਿਜੀ ਜਗੀਰ ਹੀ ਰਿਹਾ। ਪੰਜਾਬ ਹਿਸਟਰੀ ਕਾਨਫ੍ਰੰਸ ਮਾਰਚ, 17-19, 1989 ਪੰਨਾ 77

 

17 ਅਕਤੂਬਰ 1762 ਨੂੰ ਦੀਵਾਲੀ ਵਾਲੇ ਦਿਨ ਲਗਭਗ 60,000 ਸਿੱਖ ਹਰਿਮੰਦਰ ਵਿਖੇ ਇਕੱਤਰ ਹੋਏ। ਵਡੇ ਘਲੂਘਾਰੇ ਅਤੇ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਦੁਰਗਤੀ ਦਾ ਅਹਿਮਦ ਸ਼ਾਹ ਦੁਰਾਨੀ ਤੋਂ ਬਦਲਾ ਲੈਣ ਵਾਸਤੇ ਸਲਾਹ ਮਸ਼ਵਰਾ ਕੀਤਾ। ਸਿੱਟੇ ਵਜੋਂ ਅਹਿਮਦ ਸ਼ਾਹ ਨਾਲ ਝੜਪਾਂ ਵਿਚ ਸਿਖਾਂ ਨੂੰ ਭਾਰੀ ਜਿਤ ਪ੍ਰਾਪਤ ਹੋਈ।

 

1796 ਅਤੇ 1797 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹ ਜ਼ਮਾਨ ਦੇ ਹਮਲਿਆਂ ਸਮੇਂ ਪਟਿਆਲੇ ਦਾ ਰਾਜਾ ਸਾਹਿਬ ਸਿੰਘ (ਆਲਾ ਸਿੰਘ ਦਾ ਪੁੱਤਰ) ਅੰਦਰਗਤੀ ਹਮਲਾਵਰ ਦਾ ਮੁਦਈ ਸੀ। ਕਈ ਛੋਟੀਆਂ ਮਿਸਲਾਂ ਵਾਲੇ ਭਜ ਕੇ ਜੰਗਲਾਂ ਵਿਚ ਜਾ ਲੁਕੇ ਸਨ ਅਤੇ ਕਈ ਹੋਰਨਾ ਦੇ ਭਜ ਜਾਣ ਦੀ ਸੰਭਾਵਨਾ ਸੀ। (ਸ਼ਕਰਚਕੀਏ) ਮਹਾਰਾਜਾ ਰਣਜੀਤ ਸਿੰਘ ਨੇ ਆਹਲੂਵਾਲੀਆ, ਘਨਈਆ, ਭੰਗੀ ਅਤੇ ਨਕਈ ਮਿਸਲਾਂ ਦੇ ਸਰਦਾਰਾਂ ਨੂੰ ਅਕਾਲ ਤਖਤ ਵਿਖੇ ਇਕਤਰ ਹੋਣ ਦਾ ਸੱਦਾ ਦਿਤਾ। ਭੰਗੀ ਮਿਸਲ ਵਾਲਿਆਂ ਨੇ ਸਾਫ ਨਾਂਹ ਕਰ ਦਿਤੀ, ਬਾਕੀ ਤਿੰਨਾਂ ਮਿਸਲਾਂ ਦੇ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਹਮਲਾਵਰ ਦਾ ਟਾਕਰਾ ਕਰਨ ਦਾ ਗੁਰਮਤਾ ਬਣਾਇਆ। ਪ੍ਰਾਪਤ ਜਾਨਕਾਰੀ ਅਨੁਸਾਰ ਸ਼ਾਹ ਜ਼ਮਾਨ ਨੂੰ ਦੋਵੇਂ ਵਾਰ ਹਾਰ ਕੇ ਵਾਪਸ ਮੁੜਨਾ ਪਿਆ।

 

ਸੰਨ 1800 ਵਿਚ ਸ਼ਹੀਦਾਂ, ਭਾਵ ਅਕਾਲੀ ਮਿਸਲ ਦੇ ਸਰਦਾਰ ਅਕਾਲੀ ਫੂਲਾ ਸਿੰਘ ਆਨੰਦਪੁਰ ਤੋਂ ਅੰਮ੍ਰਿਤਸਰ ਆਏ ਅਤੇ ਮਹੰਤਾਂ ਤੋਂ ਗੁਰਦੁਆਰਿਆਂ ਦੇ ਪਰਬੰਧ ਦਾ ਸੁਧਾਰ ਕਰਵਾਇਆ। ਕਈ ਲੇਖਕ ਅਤੇ ਪ੍ਰਚਾਰਕ ਅਕਾਲੀ ਫੂਲਾ ਸਿੰਘ ਨੂੰ ਅਕਾਲ ਬੁੰਗਾ/ਤਖਤ ਦਾ ਜਥੇਦਾਰ ਦਸਦੇ ਹਨ ਪਰ ਇਤਿਹਾਸ ਤੋਂ ਇਨ੍ਹਾਂ ਦੇ ਅਕਾਲ ਬੁੰਗਾ/ਤਖਤ ਦੇ ਜਥੇਦਾਰ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਸਮੇਂ ਅਕਾਲੀ (ਨਿਹੰਗ ਸਿੰਘ) ਖਾਲਸੇ ਦੇ ਪ੍ਰਮੁੱਖ ਪ੍ਰਤੀਨਿਧ ਦੇ ਪ੍ਰਤੀਕ ਮੰਨੇਂ ਜਾਂਦੇ ਸਨ ਅਤੇ ਫੂਲਾ ਸਿੰਘ ਜੀ ਸ਼ਹੀਦਾਂ/ਅਕਾਲੀ ਮਿਸਲ ਦੇ ਸਰਦਾਰ ਸਨ। ਅਮ੍ਰਿਤਸਰ ਵਿਚ ਇਨ੍ਹਾਂ ਦੀ ਮਹਾਰਾਜਾ ਰਣਜੀਤ ਸਿੰਘ ਵਲੋਂ ਦਿੱਤੀ ਜਾਗੀਰ ਵਿਚ ਛਾਉਣੀ ਸੀ, ਜਿਥੇ ਫੂਲਾ ਸਿੰਘ ਜੀ 1200 ਸਵਾਰ ਅਤੇ 1800 ਪੈਦਲ ਅਕਾਲੀ ਦਲ ਨਾਲ ਵਿਰਾਜਦੇ ਸਨ। ਪੰਜਾਬ ਹਿਸਟਰੀ ਕਾਨਫ੍ਰੰਸ ਮਾਰਚ, 17-19, 1989, ਪੰਨਾ 74, ਮਹਾਨ ਕੋਸ ਪੰਨਾ 36

 

ਸੰਨ 1873 ਵਿਚ ਅੰਮ੍ਰਿਤਸਰ ਵਿਚ ਸ: ਠਾਕਰ ਸਿੰਘ ਸੰਧਾਵਾਲੀਏ ਦੀ ਅਗਵਾਈ ਹੇਠ ਮੁਖੀ ਸਿੱਖਾਂ ਦਾ ਇਕੱਠ ਹੋਇਆ, ਜਿਸ ਵਿਚ ਹੋਰ ਧਰਮਾਂ ਵੱਲੋਂ ਕੀਤੇ ਹਮਲਿਆਂ ਤੋਂ ਸਿਖ ਧਰਮ ਨੂੰ ਬਚਾਉਣ ਅਤੇ ਗੁਰਮਤ ਪਰਚਾਰ ਦੇ ਵਾਧੇ ਲਈ ਗੁਰੂ ਸਿੰਘ ਸਭਾ ਨਾਂ ਦੀ ਜਥੇਬੰਦੀ ਬਣਾਈ ਗਈ| ਇਹ ਜਥੇਬੰਦੀ ਬੇਦੀ ਖੇਮ ਸਿੰਘ ਅਤੇ ਉਸ ਦੇ ਸਮ੍ਰਥਕਾਂ ਦੇ ਕੁਟਿਲ ਵਰਤਾਰੇ ਕਾਰਨ ਦੋ ਧੜਿਅæਾਂ, ਅੰਮ੍ਰਿਤਸਰ ਅਤੇ ਲਾਹੌਰ, ਵਿਚ ਵੰਡੀ ਗਈ| ਅਤੇ 1880 ਵਿਚ ਦੋਵਾਂ ਧੜਿਆਂ ਨੂੰ ਖਾਲਸਾ ਦੀਵਾਨ ਨਾਂਮ ਦੀ ਜਥੇਬੰਦੀ ਹੇਠ ਇਕੱਠਿਆਂ ਕੀਤਾ ਗਿਆ।

 

ਸੰਨ 1883 ਵਿਚ ਅਕਾਲ ਤਖਤ ਦੇ ਮੁਖ ਗਰੰਥੀ ਬੇਦੀ ਖੇਮ ਸਿੰਘ ਨੇ ਆਪਣੇ ਆਪ ਨੂੰ ਸਿਖਾਂ ਦਾ ਗੁਰੂ ਹੋਣ ਦਾ ਅੈਲਾਨ ਕਰ ਦਿਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗੁਰਗੱਦੀ ਲਾ ਕੇ ਬੈਠਣ ਲਗ ਪਿਆ। ਪ੍ਰੋæ ਗੁਰਮੁਖ ਸਿੰਘ ਨੇ ਬੇਦੀ ਖੇਮ ਸਿੰਘ ਦੀ ਇਸ ਅਸਿੱਖ, ਕਰਤੂਤ ਦੀ ਵਿਰੋਧਤਾ ਕੀਤੀ। ਸੰਨ 1887 ਵਿਚ ਇਸ ਵਿਰੋਧਤਾ ਕਾਰਨ ਪ੍ਰੋ: ਗੁਰਮੁਖ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿਚੋਂ ਛੇਕ ਦਿੱਤਾ। ਦੂਸਰੇ ਤਖਤਾਂ ਅਤੇ ਗੁਰੁਦੁਆਰਿਆਂ ਦੇ ਮਹੰਤਾਂ/ਪੁਜਾਰੀਆਂ ਤੋਂ ਵੀ ਇਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰਵਾ ਦਿੱਤੇ। ਸੰਨ 1889 ਵਿਚ ਪ੍ਰੋ: ਗੁਰਮੁਖ ਸਿੰਘ ਅਤੇ ਗ਼ਿਦਿੱਤ ਸਿੰਘ ਜਦ ਥਾਂ ਥਾਂ ਜਾ ਕੇ ਅੰਿਮ੍ਰਤਸਰ ਖਾਲਸਾ ਕਾਲਜ ਬਣਾਉਣ ਵਾਸਤੇ ਚੰਦੇ ਇਕੱਠੇ ਕਰਨ ਲਗੇ ਤਾਂ ਬੇਦੀ ਖੇਮ ਸਿੰਘ ਦੇ ਧੜੇ ਨੇ, ਜਿਸ ਵਿਚ ਮਹੰਤ, ਪੁਜਾਰੀ, ਬੇਦੀ, ਸੋਢੀ , ਬਾਵੇ ਅਤੇ ਹੋਰ ਦੇਹਧਾਰੀ ਗੁਰੂ ਸਨ, ਇਸ਼ਤਿਹਾਰ ਕੱਢੇ ਕਿ ਇਹ ਦੋਨੋਂ ਤਨਖਾਹੀਏ ਹਨ, ਇਸ ਕਰਕੇ ਇਨ੍ਹਾਂ ਨੂੰ ਚੰਦਾ ਨਾ ਦਿੱਤਾ ਜਾਵੇ| ਟਿੱਪਣੀ:- ਇਹ ਹੁਕਮਨਾਮਾ ਪ੍ਰੋæ ਮਨਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਨੇ 1995 ਵਿਚ ਰੱਦ ਕਰਕੇ ਪ੍ਰੋ: ਗੁਰਮੁਖ ਸਿੰਘ ਨੂੰ ਸਿਖ ਕੌਮ ਦਾ ਸੱਚਾ ਸੇਵਾਦਾਰ ਕਹਿ ਕੇ ਸਨਮਾਨਿਆ।

 

ਸੰਨ 1902, 30 ਅਕਤੂਬਰ ਨੂੰ ਸ: ਸੁੰਦਰ ਸਿੰਘ ਮਜੀਠੀਏ ਨੇ ਅਮਿੰ੍ਰਤਸਰ ਵਿਚ ਚੋਣਵੇਂ ਸਿਖਾਂ ਦੀ ਇਕੱਤ੍ਰਤਾ ਬੁਲਾਈ। ਸਰਬ-ਸਮੰਤੀ ਨਾਲ ਪੰਥ ਦਾ ਚੀਫ ਖਾਲਸਾ ਦੀਵਾਨ ਕਾਇਮ ਕੀਤਾ ਅਤੇ ਅਰਜਣ ਸਿੰਘ ਬਾਗੜੀਆ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ

 

ਸੰਨ 1915 ਵਿਚ ਅੰਗਰੇਜ਼ ਸਰਕਾਰ ਨੇ ਹਰਮੰਦਰ/ਅਕਾਲ ਤਖਤ ਸਮੁਹ ਦੇ ਸਰਕਾਰੀ ਸਰਬਰਾਹ ਅਰੂੜ ਸਿੰਘ ਤੋਂ ਹੁਕਮਨਾਮਾ ਜਾਰੀ ਕਰਵਾ ਦਿਤਾæਕਿ ਕਾਮਾਗਾਟਾ ਮਾਰੂ ਜਹਾਜ਼ ਦੇ ਕੈਨੇਡਾ ਤੋਂ ਮੋੜੇ ਬਾਬਾ ਗੁਰਦਿੱਤ ਸਿੰਘ ਅਤੇ ਹੋਰ ਸਿੱਖ, ਸਿੱਖ ਹੀ ਨਹੀਂ ਹਨ। ਸੰਨ 1919 ਦੀ ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ਅਮਿੰ੍ਰਤਸਰ ਵਿਖੇ ਸੈਂਕੜੇ ਸਿਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਕਾਤਲ ਜਨਰਲ ਡਾਇਰ ਨੂੰ ਹਰਿਮੰਦਰ/ਅਕਾਲ ਤਖਤ ਤੋਂ ਸਿਰੋਪਾ ਦਿੱਤਾ ਗਿਆ।

 

ਗੁਰੂ ਕਾਲ ਤੋਂ ਮਗਰੋਂ ਸੰਨ 1920 ਤਕ ਬਹੁਤ ਸਮਾਂ ਹਰਿਮੰਦਰ, ਅਕਾਲ ਤਖ਼ਤ ਸਮੇਤ ਸਿੱਖੀ ਦੇ ਗੁਰਧਾਮਾਂ ਅਤੇ ਕੇਂਦਰਾਂ ਦਾ ਪਰਬੰਧ ਦੇਹਧਾਰੀ ਗੁਰੂਆਂ (ਬਾਬਿਆਂ), ਉਦਾਸੀਆਂ, ਨਿਰਮਲਿਆਂ ਮਹੰਤਾਂ ਅਤੇ ਪੁਜਾਰੀਆਂ ਦੇ ਹੱਥਾਂ ਵਿਚ ਰਿਹਾ। ਇਸ ਲੱਮੇਂ ਸਮੇਂ ਵਿਚ ਇਨ੍ਹਾਂ ਨੇ ਉਤਮ ਸਿੱਖੀ ਵਿਚਾਰਧਾਰਾ, ਗੁਰਮਤਿ ਅਤੇ ਨਿਰੋਲ ਗੁਰਬਾਣੀ ਪ੍ਰਚਾਰ ਦੇ ਕੇਂਦਰਾਂ ਨੂੰ ਮਨਮਤਿ, ਬਿਪ੍ਰਨੀ ਵਿਚਾਰਧਾਰਾ, ਅੰਧਵਿਸ਼ਵਾਸ਼ੀ ਕਰਮ-ਕਾਂਡਾਂ ਅਤੇ ਮੂਰਤੀ ਪੂਜਾ ਦੇ ਸਥਾਨ ਬਣਾ ਕੇ ਰਖ ਦਿੱਤਾ। ਗੁਰੂ (ਗ੍ਰੰਥ) ਸਾਹਿਬ ਦੀ ਦਰਸਾਈ ਆਦਰਸ਼ੀ ਸਿੱਖ਼ੀ ਜੀਵਨ ਜਾਚ ਨੂੰ ਅਸਿੱਖ਼ੀ ਜੀਵਨ ਜਾਚ ਵਿਚ ਵਿਗਾੜ ਦਿੱਤਾ|

 

1873 ਤੋਂ 1925 ਤਕ ਜਦੋਂ ਗੁਰੂ ਸਿੰਘ ਸਭਾ, ਖਾਲਸਾ ਦੀਵਾਨ, ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਆਦਿ ਨੇ ਗੁਰਦੁਆਰਿਆਂ ਦੇ ਪਰਬੰਧ ਨੂੰ ਸੁਧਾਰਨ, ਗੁਰਬਾਣੀ ਗਿਆਨ ਪੱਖੋਂ ਸਿੱਖੀ ਦਾ ਪਰਚਾਰ ਕਰਨ-ਕਰਾਉਣ ਅਤੇ ਸਿੱਖ ਗੁਰਦੁਆਰਿਆਂ ਵਿਚੋਂ ਬ੍ਰਾਹਮਨਵਾਦੀ ਕਰਮ-ਕਾਂਡਾਂ ਨੂੰ ਕਢਣ ਦੀ ਕੋਸ਼ਸ਼ ਕੀਤੀ ਤਾਂ ਗੁਰਦੁਆਰਿਆਂ ਅਤੇ ਤਖਤਾਂ ਦੇ ਮਹੰਤਾਂ ਅਤੇ ਪੁਜਾਰੀਆਂ ਨੇ ਇਨ੍ਹਾਂ ਦਾ ਕਰੜਾ ਵਿਰੋਧ ਕੀਤਾ ਅਤੇ ਇਨ੍ਹਾਂ ਦੀਆਂ ਦੇਗਾਂ ਪਰਵਾਨ ਕਰਨੋਂ ਅਤੇ ਅਰਦਾਸਾਂ ਕਰਨੋਂ ਨਾਂਹ ਕਰ ਦਿੱਤੀ।

 

ਸਿੱਖ ਇਤਿਹਾਸ ਬੋਰਡ ਦੇ ਮੈਂਬਰ ਗਿਆਨੀ ਲਾਲ ਸਿੰਘ ਪੰਜਾਹ ਸਾਲਾ ਇਤਿਹਾਸ ਦੇ ਆਦਿ-ਕਥਨ ਵਿਚ ਲਿਖਦੇ ਹਨ, "ਪਵਿੱਤਰ ਗੁਰਦਵਾਰੇ ਜਿੱਥੇ ਗੁਰੂ ਸਾਹਿਬਾਨ ਨੇ ਗੁਰਬਣੀ ਤੇ ਸੰਗਤਿ ਦੀ ਸਥਾਪਨਾ ਕੀਤੀ ਸੀ, ਐਬੀ ਤੇ ਲੋਭੀ ਪੁਜਾਰੀਆਂ ਦੀਆਂ ਨਿਜੀ ਜਾਦਾਦਾਂ ਬਣ ਗeੈ। ਅੰਗਰੇਜ਼ਾਂ ਨੇ ਆਪਣੇ ਕਾਨੂਨ ਅਧੀਨ ਗੁਰੂ ਦੀ ਸੰਪਤੀ ਨੂੰ ਮਹੰਤਾਂ ਤੇ ਪੁਜਾਰੀਆਂ ਦੀ ਮਲਕੀਅਤ ਕਰਾਰ ਦੇ ਕੇ ਬਲਦੀ ਅੱਗ Aੱੱਤੇ ਮਿੱਟੀ ਦਾ ਤੇਲ ਪਾ ਦਿੱਤਾ। ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਿਖੇ ਪਛੜੀਆਂ ਸ਼ਰੇਣੀਆਂ ਵਿਚੋਂ ਸਜੇ ਸਿੱਖਾਂ ਵਲੋਂ ਸ਼ਰਧਾ ਨਾਲ ਭੇਟਾ ਕੀਤਾ ਕੜਾਹ-ਪ੍ਰਸ਼ਾਦ ਗੁਰ ਦਰਬਾਰ ਵਿਚ ਪਰਵਾਨ ਕਰਨ ਅਤੇ ਵਰਤਉਣ ਤੋਂ ਇਨਕਾਰ ਕਰ ਦਿੱਤਾ।"

 

"12 ਅਕਤੂਬਰ 1920 ਨੂੰ ਸਿੱਖ ਸੰਗਤ ਕੜਾਹ-ਪ੍ਰਸ਼ਾਦ ਦੀ ਦੇਗ ਲੈ ਕੇ ਭਾਈ ਮਹਿਤਾਬ ਸਿੰਘ ਬੀਰ ਦੀ ਜਥੇਦਾਰੀ ਹੇਠ ਖਾਲਸਈ ਚੜ੍ਹਤ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੀ। ਜ਼ਬਾਨੀ ਕਲਾਮੀ ਅਤੇ ਤਕਰਾਰ ਪਿਛੋਂ ਪੁਜਾਰੀਆਂ ਨੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਕਿ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਦੀ ਰੋਸ਼ਨੀ ਵਿਚ ਕੜਾਹ ਪ੍ਰਸ਼ਾਦ ਪਰਵਾਨ ਜਾਂ ਅਪਰਵਾਨ ਕੀਤਾ ਜਾਵੇ। ਸ੍ਰੀ ਗੁਰੂ ਅਮਰ ਦਾਸ ਜੀ ਦਾ ਪਵਿੱਤਰ ਫੁਰਮਾਨ ਅਇਆ"

 

ਨਿਗੁਣਿਆਂ ਨੂੰ ਆਪੇ ਬਖਸਿ ਲਏ ਭਾਈ, ਸਤਿਗੁਰ ਕੀ ਸੇਵਾ ਲਾਇ॥ ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮਿ ਚਿਤੁ ਲਾਇ॥ ਰਾਗ ਸੋਰਠ ਮਹਲਾ 3 ਪੰਨਾ 638 "ਹੁਕਮਨਾਮੇ ਪਿਛੋਂ ਕੜਾਹ-ਪ੍ਰਸ਼ਦਿ ਵਰਤਾਣਾ ਸ਼ੁਰੂ ਹੋ ਗਿਆ। ਸੰਗਤਿ ਨੇ ਸ੍ਰੀ ਦਰਬਾਰ ਸਾਹਿਬ ਤੋਂ ਪਰਤ ਕੇ ਸ੍ਰੀ ਅਕਾਲ ਤਖਤ ਨਮਸਕਾਰ ਕੀਤੀ ਅਤੇ ਪੀਰੀ ਅਤੇ ਮੀਰੀ ਦੇ ਦੋਹਾਂ ਸਥਾਨਾਂ ਦੀ ਸੇਵਾ ਸੰਭਾਲ ਲਈ । ਆਰਜ਼ੀ ਤੌਰ ਤੇ ਪ੍ਰਬੰਧਕ ਚੁਣੇ ਗਏ ਅਤੇ ਭਾਈ ਤੇਜਾ ਸਿੰਘ ਭੁੱਚਰ ਨੂੰ ਇਸ ਪ੍ਰਬੰਧਕੀ ਜੱੱਥੇ ਦੀ ਜਥੇਦਾਰੀ ਦੇ ਫਰਜ਼ ਨਿਭਾਉਣ ਲਈ ਨਿਯਤ ਕਰ ਦਿੱਤਾ। ਉਸੇ ਸਮੇਂ 15 ਨਵੰਬਰ 1920 ਦਾ ਦਿਨ ਨਿਸਚਿਤ ਕਰਕੇ ਸਮੂਹ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਣ ਦਾ ਸੱਦਾ ਦਿੱਤਾ ਤਾਂ ਜੋ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਪ੍ਰਤਿਨਿਧਾਂ ਦੀ ਚੋਣ ਕੀਤੀ ਜਾ ਸਕੇ ਅਤੇ ਪ੍ਰਬੰਧ ਦਾ ਸਥਾਈ ਬਾਨਣੂ ਬੰਨ੍ਹਿਆ ਜਾਵੇ।"

 

"15 ਨਵੰਬਰ 1920 ਨੂੰ ਪੰਥਕ ਇਕੱਤ੍ਰਤਾ ਨਿਸਚਿਤ ਸਮੇਂ ਅਤੇ ਸਥਾਨ ਉਤੇ ਹੋਈ । ਸਮੂਹ ਸੰਗਤਿ ਨੇ ਗੁਰ ਮਰਯਾਦਾ ਮੁਤਾਬਿਕ 175 ਅੰਮ੍ਰਿਤਧਾਰੀ ਤੇ ਰਹਿਤਵਾਨ ਸਿੰਘਾਂ ਦੀ ਪ੍ਰਬੰਧਕ ਕਮੇਟੀ ਚੁਣ ਲਈ ਅਤੇ ਇਸ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਪੰਧਕ ਕਮੇਟੀ ਦੀ ਸੰਗਿਆ ਦਿੱਤੀ। ਪਹਿਲੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਪ੍ਰਧਾਨ ਬਣਨ ਦਾ ਮਾਣ ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਪ੍ਰਾਪਤ ਹੋਇਆ।"

 

"ਭਵਿੱਖ ਦੇ ਹਾਲਾਤ ਨੂੰ ਭਾਪਦਿਆਂ ਅਗਾਂਹ ਵਧੂ ਵਿਚਾਰਾਂ ਵਾਲੇ ਸਿੱਖਾਂ ਨੇ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਵਿਖੇ ਦੂਜੀ ਇਕੱਤ੍ਰਤਾ ਬੁਲਾਈ। ਇਸ ਇਕੱਤ੍ਰਤਾ ਦਾ ਮਨੋਰਥ ਇਹ ਸੀ ਕਿ ਰਾਜਸੀ ਤੇ ਸਮਾਜੀ ਪਿੜ ਵਿਚ ਆ ਰਹੇ ਸੰਘਰਸ਼ ਦਾ ਸਫਲਤਾ ਨਾਲ ਮੁਕਾਬਲਾ ਕਰਨ ਲਈ ਜੁਝਾਰੂ ਸਿੰਘਾਂ ਦੀ ਜਥੇਬੰਦੀ ਕਾਇਮ ਕੀਤੀ ਜਾਵੇ। ਇਸ ਇਕੱਤ੍ਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਮੁਢ ਬੰਨ੍ਹਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਬਣਨ ਦੀ ਵਡਿਆਈ ਸ: ਸਰਮੁਖ ਸਿੰਘ ਝੁਬਾਲ ਦੇ ਹਿੱਸੇ ਆਈ। ਇਉਂ ਇਕ ਮਹੀਨੇ ਦੇ ਅੰਦਰ ਅੰਦਰ ਸੰਨ 1920 ਈਸਵੀ ਨੂੰ ਗੁਰੂ-ਪੰਥ ਦੀਆਂ ਦੋਵੇਂ ਪ੍ਰਮੁੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਰਾਜਸੀ ਤੇ ਸਮਾਜੀ ਪਿੜ ਵਿਚ ਦੋਖੀਆਂ ਨਾਲ ਜੂਝਣ ਲਈ ਕਾਇਮ ਹੋ ਗਈਆਂ।"

 

ਟਿਪਣੀ :- ਇਸੇ ਇਤਿਹਾਸਕ ਘਟਨਾ ਦਾ ਵੇਰਵਾ ਖਾਲਸਾ ਕਾਲਜ ਅਮ੍ਰਿਤਸਰ ਦੇ ਪ੍ਰੋਫੈਸਰ ਬਾਵਾ ਹਰਕਿਸ਼ਨ ਸਿੰਘ (ਸੰਨ 1892-1978) ਦੇ ਬਿਆਨ, ਜੋ ਕਿ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ, ਪਟਿਆਲ਼ਾ ਦੇ ਡਾ: ਕਿਰਪਾਲ ਸਿੰਘ, ਦੇ ਟੇਪ ਰਿਕੋਰਡ ਕੀਤੇ ਹੋਏ ਹਨ, ਵਿਚੋਂ ਹੈ| ਇਸ ਵੇਰਵੇ ਵਿਚੋਂ ਪ੍ਰਾਪਤ ਤੱਥ ਵਧੇਰੇ ਵਿਸਤ੍ਰਿਤ ਅਤੇ ਭਰੋਸੇ ਯੋਗ ਹਨ ਕਿਉਂਕਿ ਉਹ ਪ੍ਰੋ: ਤੇਜਾ ਸਿੰਘ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜ੍ਹਕਾਣਾ, ਤੇਜਾ ਸਿੰਘ ਭੁਚਰ ਆਦਿ ਸਮੇਤ ਸਿੱਖ਼ ਇਤਿਹਾਸਕ ਮੋੜ ਸਮੇਂ ਨਿਸ਼ਕਾਮ ਯੋਗਦਾਨ ਹੀ ਨਹੀਂ ਪਾ ਰਹੇ ਸਨ ਸਗੋਂ ਅਗਵਾਈ ਵੀ ਕਰ ਰਹੇ ਸਨ | ਇਹਨਾਂ ਸਿੱਖ਼ ਹਸਤੀਆਂ ਦਾ ਸਦਕਾ ਅਤੇ ਇਸ ਇਤਿਹਾਸਕ ਘਟਨਾ ਦੇ ਸਿੱਟੇ ਕਾਰਨ ਸਿੱਖ਼ ਗੁਰਦਵਾਰਾ ਪ੍ਰਬੰਧ ਸੁਧਾਰ ਲਹਿਰ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦੱਲ ਅਤੇ ਬਬਰ ਅਕਾਲੀ ਲਹਿਰ ਵਰਗੀਆਂ ਸੰਸਥਾਵਾਂ ਹੋਂਦ ਵਿਚ ਆਈਆਂ|

 

"12 ਅਕਤੂਬਰ 1920 ਵਾਲੇ ਦਿਨ ਸਾਨੂੰ, (ਖਾਲਸਾ ਕਾਲਜ ਅਮ੍ਰਿਤਸਰ ਦੇ 3 ਪ੍ਰੋਫਿਸਰਾਂ ਨੂੰ) ਖਬਰ ਮਿਲੀ ਕਿ ਕੁਛ ਅਛੂਤ ਸਿੱਖ ਜੱਲਿਆਂ ਵਾਲੇ ਬਾਗ ਵਿਚ ਜਲਸਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦੀ ਮਦਦ ਕੋਈ ਨਹੀਂ ਕਰ ਰਿਹਾ। ਅਸੀਂ ਕੁਛ ਵਿਦਆਰਥੀਆਂ ਸਮੇਤ ਜਾ ਕੇ ਸ਼ਹਿਰ ਦੇ ਹਤੈਸ਼ੀ ਸਿੱਖਾਂ ਦੀ ਸਹਾਇਤਾ ਨਾਲ ਇਕੱਠ ਕਰਨ ਅਤੇ ਜਲੂਸ ਦੇ ਰੂਪ ਵਿਚ ਕੜਾਹ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ ਦਾ ਪ੍ਰਬੰਧ ਕੀਤਾ। ਜਦੋਂ ਅਸੀਂ ਦਰਬਾਰ ਸਾਹਿਬ ਪੁੱਜੇ ਤਾਂ ਮੈਂ ਜਲੂਸ ਵੱਲੋਂ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਹੋਰ ਸ਼ਰਧਾਲੂਆਂ ਵਾਂਗ ਸਮਝ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰ ਕੇ ਗੁਰੁ ਗ੍ਰੰਥ ਵਿਚੋਂ ਵਾਕ ਲੈ ਕੇ ਸੰਗਤਾਂ ਵਿਚ ਵਰਤਾਉਣ । ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ । ਮੇਰੇ ਸਾਥੀਆਂ ਨੇ ਮੈਨੂੰ ਅਰਦਾਸ ਨੂੰ ਕਿਹਾ । ਏਨੇ ਚਿਰ ਨੂੰ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜ੍ਹਕਾਣਾ ਅਤੇ ਤੇਜਾ ਸਿੰਘ ਭੁਚਰ ਵੀ ਆ ਗਏ। ਗ੍ਰੰਥੀਆਂ ਅਤੇ ਪੁਜਾਰੀਆਂ ਨੂੰ ਇਕ ਵਾਰੀ ਫੇਰ ਬੇਨਤੀ ਕੀਤੀ ਗਈ । ਉਨ੍ਹਾਂ ਨੇ ਫੇਰ ਨਾਂਹ ਕਰ ਦਿੱਤੀ ਤਾਂ ਤੇਜਾ ਸਿੰਘ ਝੱਬਰ ਨੇ ਕਿਹਾ ਕਿ 'ਅਸੀਂ ਉਸ ਤਰ੍ਹਾਂ ਵੀ ਸਿੱਧਾ ਕਰ ਲਵਾਂਗੇ।' ਗ੍ਰੰਥੀ ਅਤੇ ਪੁਜਾਰੀ ਡਰ ਗਏ। ਉਨ੍ਹਾਂ ਨੇ ਅਰਦਾਸ ਕਰ ਕੇ, ਵਾਕ ਲਿਆ ਅਤੇ ਕੜਾਹ ਪ੍ਰਸ਼ਾਦ ਵਰਤਾਇਆ।"

 

"ਦਰਬਾਰ ਸਹਿਬ ਤੋਂ ਅਸੀਂ ਅਕਾਲ ਤਖਤ ਨੂੰ ਚਲੇ ਗਏ। ਉਥੇ ਸਾਰੀ ਸੰਗਤ ਖੜੀ ਸੀ ਪਰ ਪੁਜਾਰੀ ਬੈਠੇ ਸਨ। ਅਸੀਂ ਉਨ੍ਹਾਂ ਨੂੰ ਨਿਮ੍ਰਤਾ ਸਹਿਤ ਬੇਨਤੀ ਕੀਤੀ ਕਿ ਦਰਬਾਰ ਸਾਹਿਬ ਵਾਂਗ ਉਹ ਵੀ ਸਾਡਾ ਕੜਾਹ ਪ੍ਰਸ਼ਾਦ ਪਰਵਾਨ ਕਰਨ ਅਤੇ ਅਰਦਾਸ ਕਰ ਕੇ ਵਾਕ ਲੈਣ। ਉਨ੍ਹਾਂ ਨੇ ਨਾਂਹ ਕਰ ਦਿੱਤੀ। ਤੇਜਾ ਸਿੰਘ ਚੂੜ੍ਹਕਾਣਾਂ ਨੇ ਦਬਕਾ ਮਾਰਿਆ, 'ਜੇ ਪਸੂ ਦੁਧ ਨਾ ਦੇਵੇ ਤਾਂ ਅਸੀਂ ਨਿਆਣਾ ਵੀ ਪਾ ਲੈਂਦੇ ਹਾਂ।' ਪੁਜਾਰੀ ਡਰ ਗਏ ਤੇ ਉਨ੍ਹਾਂ ਕਿਹਾ 'ਸਾਨੂ ਸਲਾਹ ਕਰਨ ਨੂੰ ਸਮਾਂ ਦਿਉ।' ਉਹ ਅਕਾਲ ਤਖਤ ਦੇ ਅੰਦਰ ਚਲੇ ਗਏ ਅਤੇ ਮੁੜ ਕੇ ਨਹੀਂ ਆਏ, ਸਾਰੇ ਪਿਛਲੇ ਬੂਹੇ ਵਿਚੋਂ ਦੀ ਨੱਠ ਗਏ ਸਨ।"

 

"ਸ਼ਹਿਰ ਦੇ ਸਿੱਖਾਂ ਨੇ ਸੁਝਾਉ ਦਿੱਤਾ ਕਿ ਕੁਛ ਲੋਕਾਂ ਨੂੰ ਅਕਾਲ ਤਖਤ ਦੀ ਰਾਖੀ ਲਈ ਛੱਡਣਾ ਚਾਹੀਦਾ ਹੈ ਅਤੇ ਦਰਬਾਰ ਸਾਹਿਬ ਸਮੂਹ ਦੇ ਸਰਬਰਾਹ ਸਰਦਾਰ ਬਹਾਦੁਰ ਸੁੰਦਰ ਸਿੰਘ ਰਾਮਘੜੀਆ ਨੂੰ ਸੂਚਤ ਕਰਨਾ ਚਾਹੀਦਾ ਹੈ। ਦਰਬਾਰ ਸਾਹਿਬ ਸਮੂਹ, ਜੋ ਕਿ ਓਦੋਂ (ਅੰਗਰੇਜ਼) ਸਰਕਾਰ ਅਧੀਨ ਸੀ, ਦੇ ਮੈਨੇਜਰ ਨੂੰ ਸਰਕਾਰ ਨਿਯੁਕਤ ਕਰਦੀ ਸੀ ਅਤੇ ਉਹ ਡਿਪਟੀ ਕਮਿਸ਼ਨਰ ਤੋਂ ਹੁਕਮ ਲੈਂਦਾ ਸੀ। ਅਸੀਂ ਮੈਨੇਜਰ ਕੋਲ ਜਾ ਕੇ ਸਾਰੀ ਸਮੱਸਿਆ ਦੱਸੀ ਅਤੇ ਬੇਨਤੀ ਕੀਤੀ ਕਿ ਉਹ ਅਕਾਲ ਤਖਤ, ਜਿਸ ਨੂੰ ਉਸ ਸਮੇਂ ਅਕਾਲ ਬੁੰਗਾ ਕਹਿੰਦੇ ਸਨ, ਦੇ ਪੁਜਾਰੀਆਂ ਨੂੰ ਕਹਿਣ ਕਿ ਉਹ ਆਪਣੀ ਨੌਕਰੀ ਤੇ ਵਾਪਸ ਆ ਜਾਣ। ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ । ਕੁੱਛ ਸੇਵਾਦਾਰ ਤੇਜਾ ਸਿੰਘ ਭੁਚਰ ਨੇ ਸੈਂਟਰਲ ਮਾਝਾ ਦੀਵਾਨ ਦੇ ਅਤੇ ਕੁਛ ਸੇਵਾਦਾਰ ਅਸੀਂ ਅਕਾਲ ਤਖਤ ਦੀ ਰਾਖੀ ਵਾਸਤੇ ਛੱਡ ਦਿੱਤੇ।"

 

ਟਿਪਣੀ:- ਪ੍ਰੋ: ਬਾਵਾ ਹਰਕਿਸ਼ਨ ਸਿੰਘ ਦੇ ਬਿਆਨ ਅਨੁਸਾਰ 'ਕੁਛ ਸੇਵਾਦਾਰ ਤੇਜਾ ਸਿੰਘ ਭੁਚਰ ਨੇ ਸੈਂਟਰਲ ਮਾਝਾ ਦੀਵਾਨ ਦੇ ਅਤੇ ਕੁੱਛ ਸੇਵਾਦਾਰ ਅਸੀਂ ਅਕਾਲ ਤਖਤ ਦੀ ਰਾਖੀ ਵਾਸਤੇ ਛੱਡ ਦਿੱਤੇ|' ਪਰ ਗਿ: ਲਾਲ ਸਿੰਘ ਦੀ ਲਿਖਤ ਅਨੁਸਾਰ ਹਰਿਮੰਦਰ ਅਤੇ ਅਕਾਲ ਤਖਤ ਦੇ ਪੁਜਾਰੀਆਂ ਦੇ ਭਜ ਜਾਣ ਕਾਰਨ 'ਆਰਜ਼ੀ ਤੌਰ ਤੇ ਪ੍ਰਬੰਧਕ ਚੁਣੇ ਗਏ ਅਤੇ ਭਾਈ ਤੇਜਾ ਸਿੰਘ ਭੁੱਚਰ ਨੂੰ ਇਸ ਪ੍ਰਬੰਧਕੀ ਜੱਥੇ ਦੀ ਜਥੇਦਾਰੀ ਦੇ ਫਰਜ਼ ਨਿਭਾਉਣ ਲਈ ਨਿਯੁਕਤ ਕਰ ਦਿਤਾ|'

 

ਗਿ: ਲਾਲ ਸਿੰਘ ਅਨੁਸਾਰ ਵੀ ਸ: ਤੇਜਾ ਸਿੰਘ ਭੁਚਰ ਨੂੰ ਕੇਵਲ ਅਕਾਲ ਤਖਤ ਦੇ ਆਰਜ਼ੀ ਪ੍ਰਬੰਧਕੀ ਜੱਥੇ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੀ, ਪੰਥ ਦਾ ਨਹੀਂ। ਇਸ ਭੁਲੇਖੇ ਕਾਰਨ, ਅਗੋਂ ਤੋਂ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਅਤੇ ਸੇਵਾ-ਮੁਕਤ ਕੀਤੇ ਜਾਣ ਵਾਲ਼ੇ ਸ੍ਰੀ ਅਕਾਲ ਤਖਤ ਦੇ ਮੁੱਖ ਅਧਿਕਾਰੀ, ਜਥੇਦਾਰ ਸੱਦੇ ਜਾਣ ਲੱਗ ਪਏ। ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖ਼ਤ ਦੇ ਕਥਿਤ ਜਥੇਦਾਰ ਰਾਹੀਂ ਜਾਰੀ ਕੀਤਾ ਸੂਚਨਾਪੱਤਰ 'ਹੁਕਮਨਾਮਾ' ਵਜੋਂ ਸਿਖ਼ ਸ਼ਬਦਾਵਲੀ ਵਿਚ ਪ੍ਰਚਲਤ ਹੋ ਗਿਆ| ਜਥੇਦਾਰ ਗੁਰਚਰਨ ਸਿੰਘ ਟੌਹਰਾ ਦੀ 25 ਸਾਲਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਸਮੇਂ ਅਕਾਲ ਤਖਤ ਦੇ ਜਥੇਦਾਰ ਪਦ ਅਤੇ ਉਸ ਦਾ ਹੁਕਮਨਾਮਾ ਸ਼ਬਦ ਸਿੱਖ਼ ਜਗਤ ਵਿਚ ਹਊਆ ਦਾ ਰੂਪ ਧਾਰਨ ਕਰ ਗਏ| ਸੂਝਵਾਨ ਸਿੱਖ ਭਲੀ ਪ੍ਰਕਾਰ ਜਾਣੂ ਹਨ ਕਿ ਕਪਟੀ ਸਿੱਖ ਆਗੂਆਂ ਨੇ ਕਿਦਾਂ ਇਸ ਪਦ ਅਤੇ ਸ਼ਬਦ ਨੂੰ ਆਪਣੇ ਸੁਆਰਥਾਂ ਦੀ ਸਿੱਧੀ ਵਜੋਂ ਵਰਤਿਆ ਹੈ। ਕੁਛ ਜਾਨਕਾਰੀ ਇਸ ਲੇਖ ਵਿਚੋਂ ਵੀ ਪ੍ਰਾਪਤ ਹੈ।

 

"ਕਈ ਛਿਦਰੀ ਲੋਕ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਦੇ ਨਿਹੰਗ ਸਿੰਘਾਂ, ਜਿਨ੍ਹਾਂ ਨੂੰ ਉਸ ਸਮੇਂ ਅਕਾਲੀ ਸਿੰਘ ਆਖਦੇ ਸਨ, ਕੋਲ ਗਏ ਅਤੇ ਉਨ੍ਹਾਂ ਨੂੰ ਭੜਕਾਇਆ ਕਿ ਵੇਖੋ ਇਹ ਅਕਾਲ ਬੁੰਗਾ ਅਕਾਲੀਆਂ ਦਾ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਨਿਤ ਭੰਗ ਪੀਂਦੇ ਸਨ। ਇਕ ਦਿਨ ਉਨ੍ਹਾਂ ਦੇ ਭਾਰੀ ਦਲ ਨੇ ਆ ਕੇ ਸੇਵਾਦਾਰਾਂ ਤੋਂ ਅਕਾਲ ਬੁੰਗਾ ਖਾਲੀ ਕਰਨ ਦੀ ਮੰਗ ਕੀਤੀ। ਪਰ ਸੇਵਾਦਾਰ ਡਟੇ ਰਹੇ ਅਤੇ ਉਹ (ਨਿਹੰਗ) ਆਪਣੇ ਆਪ ਹੀ ਮੁੜ ਗਏ।"

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਗੁਰਦੁਆਰਾ ਸ੍ਰੀ ਰੀਠਾ ਸਾਹਿਬ

ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਉਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਲਈ ਆਏ ਸਨ। ਇਸ ਸਥਾਨ ’ਤੇ ਉਸ ਵਕਤ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਆਚੰਭਤ ਅਤੇ ਬੇਮਿਸਾਲ ਕੌਤਕ ਵਾਪਰ ਗਿਆ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਗ਼ਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਢੋਟੀਆਂ

ਮਾਝੇ ਦੇ ਇਤਿਹਾਸਕ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਢੋਟੀਆਂ ਗਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਹੈ। ਪਿੰਡ ਢੋਟੀਆਂ ਨੂੰ ਗੁਰੂ ਅਮਰ ਦਾਸ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੇ ਗੁਰਦੁਆਰੇ ਬਾਬਾ ਰਾਜਾ ਰਾਮ ਜੀ ਸ਼ਹੀਦ ਦੇ ਇਤਿਹਾਸ ਅਨੁਸਾਰ ਪਿੰਡ ਦਾ ਸਬੰਧ ਭਾਈ ਦਾਦੂ ਜੀ ਨਾਲ ਹੈ। ਭਾਈ ਦਾਦੂ ਜੀ ਦਾ ਜਨਮ ਮਾਲਵੇ ਦੇ ਪਿੰਡ ਦਰਾਜ ਵਿਚ ਸੰਮਤ 1577 ਨੂੰ ਭਾਈ ਦਾਤੋ ਦੇ ਘਰ ਮਾਈ ਇੰਦਰ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ 23 ਸਾਲ ਦੇ ਹੋਏ ਤਾਂ ਪਿੰਡ ਵਿਚ ਮੁਸਲਮਾਨਾਂ ਨਾਲ ਲੜਾਈ ਕਾਰਨ ਮਾਝੇ ਵਿੱਚ ਆ ਗਏ। ਜਦ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਨੂੰ ਮਿਲੇ ਤਾਂ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਥੇ ਹੀ ਰਹਿਣ ਲੱਗ ਪਏ। ਜਿਸ ਵੇਲੇ ਗੁਰੂ ਅੰਗਦ ਦੇਵ ਅੱਠ-ਦਸ ਕਿਲੋਮੀਟਰ ਦੀ ਦੂਰੀ ’ਤੇ ਖਾਨਰਜਾਦੇ ਪਿੰਡ ਪ੍ਰਚਾਰ ਹਿੱਤ ਗਏ ਤਾਂ ਬਾਬਾ ਬੁੱਢਾ ਜੀ, ਧਿੰਗਾ ਨਾਈ ਤੇ ਭਾਈ ਦਾਦੂ ਵੀ ਉਨ੍ਹਾਂ ਨਾਲ ਸਨ। ਵਾਪਸੀ ’ਤੇ ਪਿੰਡ ਨਿਵਾਸੀਆਂ ਨੇ ਗੁਰੂ ਜੀ ਅੱਗੇ ਭਾਈ ਦਾਦੂ ਨੂੰ ਇੱਥੇ ਹੀ ਛੱਡਣ ਦੀ ਬੇਨਤੀ ਕੀਤੀ।

ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ

ਗੋਲਡ ਕੋਸਟ,15 ਅਪਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

ਔਰਤ ਦਾ ਕਲਿਆਣਕਾਰੀ ਜੀਵਨ ਅਤੇ ਬਾਬਾ ਰਾਮ ਸਿੰਘ

 ਪਿਛਲੇ ਸਮਿਆਂ ਵਿੱਚ ਮਰਦ ਨੇ ਔਰਤ ਨੂੰ ਦਾਸੀ ਤੇ ਗੁਲਾਮ ਬਣਾ ਕੇ ਰੱਖਿਆ, ਪੈਰ ਦੀ ਜੁੱਤੀ ਸਮਝਿਆ ਤੇ ਚਾਰ ਦੀਵਾਰੀ ਅੰਦਰ ਬੰਦ ਰੱਖਿਆ ਗਿਆ। ਮਰਦ ਔਰਤ ਨੂੰ ਕੁੱਟਦਾ ਰਿਹਾ ਤੇ ਅੱਤਿਆਚਾਰ ਕਰਦਾ ਰਿਹਾ। ਔਰਤ ਨਿਲਾਮ ਹੁੰਦੀ ਰਹੀ, ਬਾਜ਼ਾਰਾਂ ਵਿੱਚ ਪਸ਼ੂਆਂ ਵਾਂਗ ਵਿਕਦੀ ਰਹੀ। ਨਿੱਕੀਆਂ ਬਾਲੜੀਆਂ ਨੂੰ ਬੁੱਢਿਆਂ ਤੇ ਲੰਗੜਿਆਂ ਨਾਲ ਵਿਆਹਿਆ ਜਾਂਦਾ ਰਿਹਾ। ਔਰਤ ’ਤੇ ਹੋ ਰਹੇ ਇਸ ਅੱਤਿਆਚਾਰ ਖਿਲਾਫ਼ ਗੁਰੂ ਨਾਨਕ ਨੇ ਆਵਾਜ਼ ਉਠਾਈ ਤੇ ਆਖਿਆ:

ਹਰਿਮੰਦਰ ਸਾਹਿਬ ਵਿੱਚ ਹਾਥੀ ਦੰਦ ਦੀ ਕਲਾ

ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿੱਚ ਹਜ਼ਾਰਾਂ ਸ਼ਰਧਾਲੂ ਹਰ ਰੋਜ਼ ਦਰਸ਼ਨਾਂ ਲਈ ਜਾਂਦੇ ਹਨ ਅਤੇ ਇਸ ਦੇ ਕਲਾਤਮਿਕ ਤੱਤਾਂ ਨੂੰ ਵੀ ਸਹਿਜ ਸੁਭਾਓ ਜਾਂ ਆਪਣੇ ਨਿੱਜੀ ਰੁਝਾਨ ਅਨੁਸਾਰ ਘੱਟ ਜਾਂ ਵੱਧ ਗੰਭੀਰਤਾ ਨਾਲ ਦੇਖਦੇ ਹਨ, ਪਰ ਇਸ ਇਮਾਰਤ ਸਮੂੁਹ ਵਿੱਚ ਹੋਈ ਹਾਥੀ ਦੰਦ ਦੀ ਕਲਾ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਬਹੁਤਾ ਇਸ ਲਈ ਕਿਉਂਕਿ ਇਸ ਕਲਾ ਦਾ ਕੰਮ ਅਜਿਹੀ ਜਗ੍ਹਾ ’ਤੇ ਹੋਇਆ ਹੈ ਜੋ ਸ਼ਰਧਾਲੂਆਂ ਦੇ ਨਜ਼ਰੀਂ ਨਹੀਂ ਪੈਂਦਾ। ਹਾਥੀ ਦੰਦ ਦੀ ਕਲਾ ਦਾ ਇਹ ਕੰਮ ਦਰਸ਼ਨੀ ਡਿਓਢੀ ਦੇ ਵੱਡੇ ਦਰਵਾਜ਼ਿਆਂ ਦੇ ਪਿਛਲੇ ਪਾਸੇ ਹੈ। ਇਹ ਨਜ਼ਰ ਤਾਂ ਹੀ ਆ ਸਕਦਾ ਹੈ, ਜੇ ਦਰਵਾਜ਼ਿਆਂ ਨੂੰ ਬੰਦ ਕਰਕੇ ਹਰਮੰਦਿਰ ਸਾਹਿਬ ਵਾਲੇ ਪਾਸਿਓਂ ਦੇਖਿਆ ਜਾਵੇ। ਦਰਵਾਜ਼ੇ ਦਾ ਇੱਕ ਪਾਸਾ, ਜਿੱਥੇ ਚਾਂਦੀ ਦੇ ਪੱਤਰੇ ਚੜ੍ਹੇ ਹਨ, ਹਰ ਦਰਸ਼ਕ ਨੂੰ ਸੁਭਾਵਿਕ ਹੀ ਨਜ਼ਰ ਆਉਂਦਾ ਹੈ।

ਰੂਹਾਨੀ ਕ੍ਰਾਂਤੀ ਦੇ ਸ਼ਾਹ ਅਸਵਾਰ ਗੁਰੂ ਤੇਗ ਬਹਾਦਰ ਜੀ

ਲੋਕ-ਮਨਾਂ ਵਿੱਚ ਇਹ ਆਮ ਧਾਰਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਜ਼ਿਆਦਾਤਰ ਉਦਾਸੀ ਅਤੇ ਵੈਰਾਗ ਭਰੀ ਹੈ। ਅਸਲ ਵਿੱਚ ਇਸ ਖਿਆਲ ਦੇ ਧਾਰਨੀ ਉਹ ਲੋਕ ਹਨ ਜੋ ਨਾਸ਼ਮਾਨਤਾ ਤੋਂ ਡਰਨ ਵਾਲੇ ਅਤੇ ਛਿਣ-ਭੰਗਰ ਦੇ ਸੰਕਲਪ ਤੋਂ ਬਹੁਤ ਭੈਅ-ਭੀਤ ਹਨ। ਗੁਰੂ-ਪਾਤਸ਼ਾਹ ਦੇ ਇਲਾਹੀ ਫੁਰਮਾਨ ਦੀ ਉਜਲਤਾ ਪ੍ਰਾਣੀ ਪ੍ਰਤੀ ਨਿੱਜੀ ਹਿੱਤਾਂ ਤੋਂ ਉਪਰ ਉਠਣ ਦਾ ਅਹਿਸਾਸ ਹੈ। ਗੁਰੂ ਸਾਹਿਬ ਦਾ ਮਤ ਹੈ ; ਅਕਾਲ-ਪੁਰਖ ਨੇ ਮਾਨਵ ਨੂੰ ਇਹ ਹੱਥ-ਪੈਰ ਲੋਕਾਈ ਦੇ ਭਲੇ ਲਈ ਬਖ਼ਸ਼ੇ ਹਨ। ਪਾਤਸ਼ਾਹ ਦੀ ਬਾਣੀ, ਬੰਦੇ ਨੂੰ ਬੇ-ਮਤਲਬੀ ਇੱਛਾਵਾਂ ਤੋਂ ਉਪਰ ਉਠਾਉਣ ਦਾ ਆਦੇਸ਼ ਹੈ। ਗੁਰੂ ਸਾਹਿਬ ਨੇ ਮਨੋ- ਬਿਰਤੀਆਂ ’ਤੇ ਹਾਸਲਤਾ ਪਾ ਕੇ ਸਹਜ-ਜੋਗ ਦੀ ਆਤਮਿਕ ਅਵਸਥਾ ਨੂੰ ਪ੍ਰਾਪਤ ਕੀਤਾ।

ਬਾਬਾ ਬੀਰ ਸਿੰਘ ਅਤੇ ਠਾਕੁਰ ਖੁਦਾ ਸਿੰਘ ਦਾ ਕੰਧ-ਚਿੱਤਰ

ਇਹ ਕੰਧ-ਚਿੱਤਰ ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਗੁਰਦੁਆਰਾ ਬਾਬਾ ਬੀਰ ਸਿੰਘ ਤੋਂ ਹੈ, ਜਿਸ ਵਿੱਚ ਬਾਬਾ ਬੀਰ ਸਿੰਘ ਅਤੇ ਠਾਕੁਰ ਖੁਦਾ ਸਿੰਘ ਦੇ ਪੋਰਟਰੇਟ ਉਲੀਕੇ ਗਏ ਹਨ। ਬਾਬਾ ਬੀਰ ਸਿੰਘ19ਵੀਂ ਸਦੀ ਦੇ ਸਿੱਖ ਮਹਾਪੁਰਖਾਂ ਵਿੱਚੋਂ ਸਿਰਕੱਢ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਝ ਸਮਾਂ ਨੌਕਰੀ ਕਰਨ ਉਪਰੰਤ ਉਨ੍ਹਾਂ ਨੇ ਆਪਣਾ ਜੀਵਨ ਪੰਥ ਅਤੇ ਸਮਾਜ ਸੇਵਾ ਵਿੱਚ ਲਾ ਦਿੱਤਾ। ਉਨ੍ਹਾਂ ਨੇ ਨੌਰੰਗਾਬਾਦ ਵਿਖੇ ਨਾਮ ਅਤੇ ਅੰਨ ਦਾ ਸਦਾਵਰਤ  ਜਾਰੀ ਕੀਤਾ, ਜਿੱਥੇ ਨਿੱਤ ਹਜ਼ਾਰਾਂ ਲਈ ਅੰਨ ਤਿਆਰ ਹੁੰਦਾ ਸੀ ਅਤੇ  ਬਿਨਾਂ ਜਾਤ, ਵਰਣ ਅਤੇ  ਮਜ਼੍ਹਬ ਦੇ ਲਿਹਾਜ਼ ਸਮਾਨਭਵ ਨਾਲ ਵਰਤਾਇਆ ਜਾਂਦਾ ਸੀ। ਖੁਦਾ ਸਿੰਘ, ਜਿਨ੍ਹਾਂ ਦਾ ਅਸਲੀ ਨਾਂ ਜਸਵੰਤ ਸਿੰਘ ਸੀ, ਬਾਬਾ ਬੀਰ ਸਿੰਘ ਦੀ ਸੰਗਤ ਨਾਲ ਪੂਰਨ ਸੰਤ ਹੋ ਗਏ। ਉਨ੍ਹਾਂ ਦਾ ਕੰਠ ਬੜਾ ਸੁਰੀਲਾ ਸੀ। ਗੁਰਬਾਣੀ ਦਾ ਪਾਠ ਉਹ ਬੜੇ ਪ੍ਰੇਮ-ਭਾਵ ਨਾਲ ਕਰਦੇ ਸਨ। ਇਨ੍ਹਾਂ ਦੋਵਾਂ ਮਹਾਪੁਰਖਾਂ ਦਾ ਇਕ ਚਿੱਤਰ ਵਿੱਚ ਇਕੱਠਾ ਪੋਰਟਰੇਟ ਉਲੀਕਣਾ ਸਪਸ਼ਟ ਹੀ ਉਨ੍ਹਾਂ ਦੇ ਆਪਸੀ ਸਬੰਧਾਂ ਕਾਰਨ ਹੈ।

ਜ਼ਿਮੀਂਦਾਰੀ ਨਿਜ਼ਾਮ ਨੂੰ ਖੰਡੇ ਦੇ ਜ਼ੋਰ ਨਾਲ ਉਖਾੜਨ ਵਾਲਾ ਜਰਨੈਲ

ਅਕਤੂਬਰ, 1670 ਨੂੰ ਪੱਛਮੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਜਨਮੇ ਲਛਮਣ ਦਾਸ ਨੂੰ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਲਛਮਣ ਦਾਸ ਤੋਂ ਹੋਏ ਹਿਰਨੀ ਦੇ ਕਤਲ ਨੇ ਉਸ ਦੀ ਅੰਤਰ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ, ਜਿਸ ਪਿੱਛੋਂ ਲਛਮਣ ਦਾਸ ਔਘੜ ਨਾਥ ਦੇ ਚਰਨੀਂ ਲੱਗ ਵੈਰਾਗੀ ਹੋ ਗਿਆ ਅਤੇ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਪਾਵਨ ਮੰਦਰਾਂ ਦਾ ਸ਼ਹਿਰ ਪੁਸ਼ਕਰ

ਮੰਦਰਾਂ ਦਾ ਸ਼ਹਿਰ ਪੁਸ਼ਕਰ ਜੈਪੁਰ ਤੋਂ 148 ਕਿਲੋਮੀਟਰ ਦੀ ਦੂਰੀ ’ਤੇ ਨਾਗ ਪਰਬਤ ਨੇੜੇ ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ ਵਿੱਚ ਸਥਿਤ ਹੈ। ਇਹ ਸਮੁੰਦਰੀ ਤਲ ਤੋਂ 500 ਮੀਟਰ ਦੀ ਉੱਚਾਈ ਉੱਤੇ ਹੈ। ਇੱਥੇ ਵੱਡੇ ਛੋਟੇ 400 ਮੰਦਰ ਹਨ। ਧਰਮ ਸਾਸ਼ਤਰਾਂ ਵਿੱਚ ਪੁਸ਼ਕਰ ਨੂੰ ਪੰਜ ਤੀਰਥਾਂ ਪੁਸ਼ਕਰ, ਕੁਰੂਕਸ਼ੇਤਰ, ਗਯਾ, ਹਰਿਦੁਆਰ ਅਤੇ ਪ੍ਰਯਾਗ ਵਿੱਚੋਂ ਸਭ ਤੋਂ ਵੱਧ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ।

ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉੱਚਾਈ ’ਤੇ ਵੱਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਊਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਆਏ ਸਨ। ਇਸ ਸਥਾਨ ’ਤੇ ਉਸ ਸਮੇਂ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।

ਗੁਰ ਰਾਮਦਾਸ ਰਾਖਹੁ ਸਰਣਾਈ

ਗੁਰੂ ਰਾਮਦਾਸ ਦੀ ਸ਼ਰਨ ਹਰੇਕ ਸਿੱਖ ਦੇ ਮਨ ਦੀ ਤਾਂਘ ਤੇ ਅਰਦਾਸ ਹੈ। ਔਗੁਣਾਂ ਨਾਲ ਭਰਿਆ ਹੋਇਆ ਮਨੁੱਖ ਮੁਕਤੀ ਦੀ ਆਸ ਵਿੱਚ ਭਟਕਦਾ ਫਿਰਦਾ ਹੈ। ਗੁਰੂ ਰਾਮਦਾਸ ਜੀ ਦੀ ਮਿਹਰ ਵਿਕਾਰਾਂ ਨੂੰ ਵਸ ’ਚ ਕਰਨ ਵਾਲੀ ਹੈ।  ਜਮ ਦਾ ਭੈਅ ਮਿਟ ਜਾਂਦਾ ਹੈ।  ਗੁਰੂ ਸਾਹਿਬ ਦੀ ਕਿਰਪਾ ਭਵਸਾਗਰ ਤੋਂ ਪਾਰ ਉਤਾਰਨ  ਵਾਲੀ ਹੈ। ਗੁਰੂ ਰਾਮਦਾਸ ਜੀ ਦੇ ਸੱਦੇ ਹੋਏ ਕਰੋੜਾਂ ਲੋਕ ਹਰ ਸਾਲ ਅੰਮ੍ਰਿਤਸਰ ਸਾਹਿਬ ਪੁੱਜ ਕੇ ਗੁਰੂ ਦਰਬਾਰ ਵਿੱਚ ਹਾਜ਼ਰੀ ਲਾਉਂਦੇ ਹਨ।  ਜੋ ਨਹੀਂ ਜਾ ਪਾਂਦੇ ਉਹ ਗੁਰ ਸ਼ਬਦ ਅੱਗੇ ਨਤਮਸਤਕ ਹੁੰਦੇ ਹਨ।   ਗੁਰੂ ਸਾਹਿਬ ਨੇ ਕਿਹਾ ਕਿ ਸਮਰਪਣ, ਸ਼ਰਧਾ ਤੇ ਭਾਵਨਾ ਨਾਲ ਹੀ ਵਾਹਿਗੁਰੂ ਦੀ ਨਦਰਿ ਮਿਲਦੀ ਹੈ,“ ਮਨੁ ਤਨੁ ਅਰਪਿਆ ਬਹੁਤ ਮਨਿ ਸਰਧਿਆ ਗੁਰ ਸੇਵਕ  ਭਾਇ ਮਿਲਾਏ।’’  ਸਮਰਪਣ, ਸ਼ਰਧਾ ਤੇ ਪ੍ਰੇਮ ਗੁਰਸਿੱਖੀ ਦੇ ਮੁੱਖ ਤੱਤ ਹਨ।  ਭਾਈ ਜੇਠਾ ਤੋਂ ਗੁਰੂ ਰਾਮਦਾਸ ਬਣਨ ਤਕ ਦੀ ਯਾਤਰਾ ਵੀ ਇਨ੍ਹਾਂ ਪੜਾਵਾਂ ਤੋਂ ਹੋ ਕੇ ਹੀ ਗੁਜ਼ਰੀ ਸੀ।

ਹਰਿਮੰਦਰ ਸਾਹਿਬ ’ਚ ਚੌਂਕੀ ਸ਼ਬਦ ਕੀਰਤਨ ਮਰਿਆਦਾ

ਸਿੱਖ ਧਰਮ ਵਿੱਚ ਚੌਂਕੀ ਦਾ ਸਬੰਧ ਚਾਰ ਰਾਗੀਆਂ ਦੀ ਕੀਰਤਨ ਸਭਾ ਦੇ ਨਾਲ ਹੈ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਹੀ ਚਾਰ ਚੌਂਕੀਆਂ ਸੁਰੂ ਕੀਤੀਆਂ ਸਨ। ਇਹ ਚਾਰ ਚੌਂਕੀਆਂ ਹਨ: ਪਹਿਲੀ, ਅੰਮ੍ਰਿਤ ਵੇਲੇ ਦੀ ਆਸਾ ਕੀ ਵਾਰ ਦੀ ਚੌਂਕੀ, ਦੂਜੀ- ਸਵਾ ਪਹਿਰ ਦਿਨ ਚੜ੍ਹਨ ’ਤੇ ਕੀਤੀ ਜਾਣ ਵਾਲੀ ਚਰਨਕੰਵਲ ਕੀ ਚੌਂਕੀ, ਤੀਜੀ- ਸ਼ਾਮ ਵੇਲੇ ਰਹਿਰਾਸ ਤੋਂ ਪਹਿਲਾਂ ਸੋਦਰ ਕੀ ਚੌਂਕੀ ਅਤੇ ਚੌਥੀ- ਚਾਰ ਘੜੀ ਰਾਤ ਦੇ ਬੀਤਣ ਉਪਰੰਤ ਕਲਿਆਣ ਦੀ ਚੌਂਕੀ। ਇਹ ਚੌਂਕੀਆਂ ਗੁਰੂ ਗ੍ਰੰਥ ਸਾਹਿਬ ਦੇ ਹਰਿਮੰਦਰ ਸਾਹਿਬ ਵਿੱਚ ਪ੍ਰਭਾਤ ਵੇਲੇ ਪ੍ਰਕਾਸ਼ ਹੋ ਚੁੱਕਣ ਤੋਂ ਸ਼ੁਰੂ ਹੋ ਕੇ ਰਾਤ ਨੂੰ ਮਰਿਆਦਾ ਦੀ ਸਮਾਪਤੀ ਤੱਕ ਹੁੰਦੀਆਂ ਹਨ ਅਤੇ ਹੁਣ ਵੀ ਕੁਝ ਸਮੇਂ ਦੇ ਵਾਧ ਘਾਟ ਨਾਲ ਪ੍ਰਚੱਲਿਤ ਚੱਲੀਆਂ ਆ ਰਹੀਆਂ ਹਨ।

ਸਿੱਖ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਦਿੱਤ ਸਿੰਘ

ਗਿਆਨੀ ਦਿੱਤ ਸਿੰਘ ਦਾ ਜਨਮ 1852 ਅਪਰੈਲ ਮਹੀਨੇ ਦੀ 21 ਤਰੀਕ ਨੂੰ ਪਟਿਆਲਾ ਰਿਆਸਤ ਦੇ ਨਗਰ ਨੰਦਪੁਰ ਕਲੌੜ ਵਿੱਚ ਭਾਈ ਦੀਵਾਨ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਦਾ ਸੁਭਾਅ ਧਾਰਮਿਕ ਬਿਰਤੀ ਵਾਲਾ ਸੀ ਤੇ ਉਨ੍ਹਾਂ ਦੇ ਘਰ ਸਾਧੂ-ਸੰਤਾਂ ਦਾ ਆਉਣ-ਜਾਣ ਰਹਿੰਦਾ ਸੀ। ਧਰਮੀ ਪਿਤਾ ਤੇ ਸੰਤ-ਮਹਾਪੁਰਖਾਂ ਦਾ ਗਿਆਨ ਜੀ ਦੇ ਬਾਲ ਮਨ ਉੱਤੇ ਖ਼ਾਸ ਪ੍ਰਭਾਵ ਪਿਆ। ਉਨ੍ਹਾਂ ਦੀ ਧਾਰਮਿਕ ਲਗਨ ਤੇ ਰੁਚੀ ਨੂੰ ਵੇਖ ਕੇ ਪਿਤਾ ਨੇ ਗਿਆਨੀ ਜੀ ਨੂੰ ਗੁਰਬਖਸ਼ ਸਿੰਘ ਕੋਲ ਪਿੰਡ ਤਿਉੜ, ਜ਼ਿਲ੍ਹਾ ਅੰਬਾਲਾ ਵਿੱਚ ਗੁਲਾਬਦਾਸੀ ਡੇਰੇ ਭੇਜ ਦਿੱਤਾ ਸੀ। ਇੱਥੇ ਰਹਿ ਕੇ ਉਨ੍ਹਾਂ ਧਾਰਮਿਕ ਗ੍ਰੰਥ ਦਾ ਅਧਿਐਨ ਕੀਤਾ। ਉਨ੍ਹਾਂ ਇਸੇ ਡੇਰੇ ਵਿੱਚ ਹੀ ਪਰਸ਼ੀਅਨ ਦੇ ਉਸਤਾਦ ਦਇਆ ਨੰਦ ਖੱਤਰੀ ਤੋਂ ਪਰਸ਼ੀਅਨ ਦੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਪਿੰਗਲ, ਵਿਆਕਰਨ, ਵੇਦਾਂਤ ਅਤੇ ਰਾਜਨੀਤੀ ਆਦਿ ਦੇ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਇਸ ਅਧਿਐਨ ਨੇ ਉਨ੍ਹਾਂ ਵਿੱਚ ਹਰ ਵਿਸ਼ੇ ’ਤੇ ਬਹਿਸ ਕਰਨ ਦੀ ਸਮਰੱਥਾ ਪੈਦਾ ਕਰ ਦਿੱਤੀ ਸੀ।

ਸ੍ਰੀਨਗਰ ਦਾ ਗੁਰਦੁਆਰਾ ਛੇਵੀਂ ਪਾਤਸ਼ਾਹੀ

ਸੰਗਤ ਨੂੰ ਦਰਸ਼ਨ ਦੇਣ ਲਈ ਜਾਂ ਗ਼ਰੀਬ ਦੁਖਿਆਰਿਆਂ ਦੇ ਦੁੱਖ ਨਿਵਾਰਣ ਲਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿੱਥੇ ਕਿਤੇ ਵੀ ਯਾਤਰਾ ਕੀਤੀ, ਉਥੇ ਉਨ੍ਹਾਂ ਨੇ ਆਪਣੀ ਅਮਿੱਟ ਯਾਦ ਛੱਡੀ ਹੈ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਨੇ ਚਰਨ ਪਾਏ, ਉਨ੍ਹਾਂ ਥਾਵਾਂ ਉੱਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।

ਸਿੱਖਾਂ ਦੀ ਕੌਮੀ ਖੇਡ ਗੱਤਕਾ ਅਜੋਕੇ ਸੰਦਰਭ ਵਿੱਚ

ਗੱਤਕਾ ਸਿੱਖਾਂ ਦੀ ਵਿਰਾਸਤੀ ਜੰਗਜੂ (ਜੰਗੀ) ਕਲਾ ਹੈ, ਜਿਸ ਵਿੱਚ ਜੰਗ ਦੌਰਾਨ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਸਿਖਾਈ ਜਾਂਦੀ ਹੈ। ਇਸ ਦੀ ਸਿਖਲਾਈ ਕੋਈ ਵੀ ਸਿੱਖ ਔਰਤ ਜਾਂ ਪੁਰਸ਼ ਲੈ ਸਕਦਾ ਹੈ। ਇਸ ਖੇਡ ਵਿੱਚ ਆਪਣਾ ਬਚਾਅ ਪੱਖ ਮਜ਼ਬੂਤ ਰੱਖਣਾ ਅਤੇ ਦੁਸ਼ਮਣ ਪ੍ਰਤੀ ਸਖ਼ਤੀ ਵਰਤਣਾ ਸਿਖਾਇਆ ਜਾਂਦਾ ਹੈ।

ਗੁਰਬਾਣੀ ਦੀ ਸੱਚੀ-ਸੁੱਚੀ ਸਾਧਕ ਬੀਬੀ ਅਮਰੋ ਜੀ

ਸਿੱਖ ਧਰਮ ਵਿੱਚ ਔਰਤਾਂ ਦਾ ਸਤਿਕਾਰਯੋਗ ਸਥਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਔਰਤ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ, ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।।’’
ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚ ਵਿੱਚੋਂ ਪੈਦਾ ਹੋਈ ਔਰਤ ਦੀ ਸਤਿਕਾਰਤ ਹਸਤੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਤੇ ਸਦੀਵੀ ਸਬੰਧ ਰਿਹਾ ਹੈ। ਗੁਰੂ ਨਾਨਕ ਦੇ ਘਰ/ਵਿਚਾਰਧਾਰਾ ਨਾਲ ਜੁੜੀਆਂ ਔਰਤਾਂ ਵਿੱਚ ਹੀ ਸ਼ਾਮਲ ਹੈ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ।

ਮਹਾਤਮਾ ਬੁੱਧ ਦੀਆਂ ਜੀਵਨ ਸਿੱਖਿਆਵਾਂ

ਓਸ਼ੋ ਨੇ ਆਪਣੇ ਪ੍ਰਵਚਨਾਂ ਵਿੱਚ ਬੁੱਧ ਦੀਆਂ ਸੱਤ ਵਿਲੱਖਣਤਾਵਾਂ ਦੀ ਚਰਚਾ ਕੀਤੀ ਹੈ ਕਿ ਬੁੱਧ ਦਾਰਸ਼ਨਿਕ ਨਹੀਂ ਦ੍ਰਿਸ਼ਟਾ ਹਨ, ਦਾਰਸ਼ਨਿਕ ਸਿਰਫ਼ ਸੋਚਦਾ ਹੈ, ਦ੍ਰਿਸ਼ਟਾ ਜੀਵਨ ਵਰਤਾਰੇ ਨੂੰ ਧਿਆਨ ਨਾਲ ਦੇਖਦਾ ਹੈ। ਇਸੇ ਲਈ ਬੁੱਧ ਦ੍ਰਿਸ਼ਟਾ ਹੋਣ ’ਤੇ ਵੱਧ ਜ਼ੋਰ ਦਿੰਦੇ ਹਨ। ਦ੍ਰਿਸ਼ਟਾ ਹੋਣ ਨਾਲ ਮਨੁੱਖ ਨੂੰ ਦਿੱਬ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਬੁੱਧ ਮਨੋਚਕਿਤਸਕ ਹਨ, ਮਨੋਚਕਿਤਸਕ ਹੋਣ ਸਦਕਾ ਉਹ ਮਨੁੱਖ ਦੇ ਬਿਮਾਰ ਮਨ ਦਾ ਇਲਾਜ ਚਾਹੁੰਦੇ ਹਨ ਕਿਉਂਕਿ ਮਨ ਦੇ ਇਲਾਜ ਨਾਲ ਅੰਤਰ ਪ੍ਰਕਾਸ਼ ਦੀ ਜਗਿਆਸਾ ਵਧਦੀ ਹੈ ਅਤੇ ਧਿਆਨ ਲਈ ਪ੍ਰੇਰਨਾ ਮਿਲਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061382163
Copyright © 2018, Panjabi Times. All rights reserved. Website Designed by Mozart Infotech