ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਾ ਮੁੱਢ

February 18, 2015 01:13 AM

"ਅਸੀਂ ਸੋਚਿਆ ਕਿ ਨਿਹੰਗ ਆਪਣੇ ਆਪ ਨੂੰ ਅਕਾਲੀ ਕਹਿਣ ਕਰਕੇ ਅਕਾਲ ਬੁੰਗੇ ਉੱਤੇ ਆਪਣਾ ਹੱਕ ਜਤਾਉਂਦੇ ਹਨ, ਸਾਨੂੰ ਵੀ ਅਕਾਲੀਆਂ ਵਾਲਾ ਭੇਸ ਅਪਨਾ ਲੈਣਾ ਚਾਹੀਦਾ ਹੈ। ਅਸੀਂ ਆਪਣੇ ਸਾਰੇ ਮਾਈ ਭਾਈ ਸੇਵਾਦਾਰਾਂ ਨੂੰ ਕਿਹਾ ਕਿ ਉਹ ਲੀੜੇ ਕਪੜੇ ਕਾਲ਼ੇ ਰੰਗ ਲੈਣ ਅਤੇ ਆਪਣੇ ਆਪ ਨੂੰ ਅਕਾਲੀ ਸੱਦਣ ਸਦਉਣ। ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਅਕਾਲੀ ਲਹਿਰ ਦਾ ਮੁੱਢ ਸੀ। ਅਸੀਂ ਅਕਾਲ ਬੁੰਗਾ ਅਕਾਲੀ ਫੂਲਾ ਸਿੰਘ ਦੇ ਪਾਗਲ ਬੰਦਿਆਂ ਨੂੰ ਨਹੀਂ ਸੀ ਦੇ ਸਕਦੇ। ਇਕ ਦਿਨ ਉਹ ਬਾਹਰੋਂ ਕਈ ਥਾਵਾਂ ਤੋਂ ਆ ਕੇ ਅਮ੍ਰਿਤਸਰ ਇਕੱਠੇ ਹੋ ਕੇ ਭਾਰੀ ਗਿਣਤੀ ਵਿਚ ਆਏ ਅਤੇ ਧੱਕੇ ਨਾਲ ਅਕਾਲ ਤਖਤ ਉੱਤੇ ਕਬਜ਼ਾ ਕਰ ਲਿਆ। ਲੜਾਈ ਝਗੜਾ ਹੋਇਆ ਅਤੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਅਸੀਂ ਪੱਟੀ ਦੇ ਬਾਬਾ ਕੇਹਰ ਸਿੰਘ, ਜਿਸ ਦਾ ਅਸਰ ਰਸੂਖ ਸਾਰੇ ਪਾਸੇ ਸੀ, ਨੂੰ ਸੱਦ ਲਿਆ। ਉਹ ਰਾਤ ਨੂੰ ਆ ਗਏ ਅਤੇ ਨਿਹੰਗਾਂ ਨਾਲ ਗਲ ਬਾਤ ਕੀਤੀ । ਉਨ੍ਹਾਂ ਨੇ ਨਿਹੰਗਾਂ ਨੂੰ ਇਹ ਕਿਹ ਕੇ ਪਤਿਆ ਲਿਆ ਕਿ ਉਹ ਸਾਡੇ ਮਾਲਕ ਹਨ। ਅਸੀਂ ਉਨ੍ਹਾਂ ਦੇ ਨਿਮਾਣੇ ਸੇਵਾਦਾਰ ਹਾਂ। ਨਿਹੰਗਾਂ ਨੂੰ ਸਾਡੇ ਕੋਲੋਂ ਸੇਵਾ ਲੈਣੀ ਚਾਹੀਦੀ ਹੈ। ਉਹ ਲੋਕ ਥੱਲੇ ਆ ਗਏ ਅਤੇ ਰੌਲ਼ਾ ਪਾਉਂਦੇ ਚਲੇ ਗਏ। ਸੁਲਾਹ ਸਫਾਈ ਨਾਲ ਅਕਾਲ ਬੁੰਗੇ ਦਾ ਕਬਜ਼ਾ ਸਾਨੂ ਮਿਲ਼ ਗਿਆ।"

 

"ਉਸ ਸਮੇਂ ਦਰਬਾਰ ਸਾਹਿਬ (ਸਮੂਹ) ਉੱਤੇ ਕਬਜ਼ਾ ਕਰਨ ਦਾ ਸਾਡਾ ਵਿਚਾਰ ਨਹੀਂ ਸੀ। ਅਸੀਂ 15 ਨਵੰਬਰ 1920 ਦਾ ਦਿਨ ਨਿਸਚਤ ਕਰਕੇ ਪੰਥ ਦੀ ਇਕਤਰਤਾ ਅਕਾਲ ਤਖਤ ਵਿਖੇ ਸੱਦ ਲਈ। ਸਾਡਾ ਵਿਚਾਰ ਮਸਲੇ ਨੂੰ ਹਲ ਕਰਨ ਦਾ ਸੀ। ਪੰਜਾਬ ਸਰਕਾਰ ਨੇ 25 ਪਤਵੰਤੇ ਸਿੱਖਾਂ ਦੀ ਕਮੇਟੀ, ਜਿਸ ਦੇ ਪ੍ਰਧਾਨ ਸੁੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਹਰਬੰਸ ਸਿੰਘ ਅਟਾਰੀ, ਸਕੱਤਰ ਸ: ਬਹਾਦਰ ਸੁੰਦਰ ਸਿੰਘ ਰਾਮਘੜੀਆ ਸਨ, ਬਣਾ ਦਿੱਤੀ। ਅਸੀਂ 26 ਮੈਂਬਰ ਚੁਣ ਲਏ ਜਿਸ ਨਾਲ ਕਮੇਟੀ ਦੀ ਗਿਣਤੀ 51 ਹੋ ਗਈ। 15 ਨਵੰਬਰ ਵਾਲੀ ਇਕਤਰਤਾ ਵਿਚ ਅਸੀਂ ਸਫਲਤਾ ਨਾਲ ਗੁਰਦਵਾਰਿਆਂ ਦਾ ਪ੍ਰਬੰਧ ਸਰਕਾਰ ਦੇ ਹੱਥ ਵਿਚ ਜਾਣ ਤੋਂ ਰੋਕ ਲਿਆ। ਉਸ ਇਕਤਰਤਾ ਵਿਚ ਫੇਸਲਾ ਹੋਇਆ ਕਿ ਕੁਛ ਮਹੀਨਿਆਂ ਬਾਅਦ ਸੁਧਾਰ ਲਹਿਰ ਵਾਸਤੇ ਸਿੱਖ ਪ੍ਰਤੀਨਿਧ ਚੁਣ ਲਏ ਜਾਣ।"

 

31 ਅਕਤੂਬਰ 1921 ਨੂੰ ਅਮਿੰ੍ਰਤਸਰ ਦੇ ਡਿਪਟੀ ਕਮਿਸ਼ਨਰ ਨੇ ਹਰਿਮੰਦਰ ਅਤੇ ਅਕਾਲ ਤਖਤ ਦੀਆਂ ਚਾਬੀਆਂ ਜੋ ਸਰਬਰਾਹ ਪਾਸ ਹੁੰਦੀਆਂ ਸਨ, ਉਸ ਤੋਂ ਲੈ ਲਈਆਂ। ਸਿੰਘਾਂ ਵਲੋਂ ਚਾਬੀਆਂ ਦਾ ਮੋਰਚਾ ਸ਼ੁਰੂ ਕਰਨ ਕਾਰਨ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਸਿਰਕੱਢ ਮੈਂਬਰ ਸ਼ ਮਹਿਤਾਬ ਸਿੰਘ, ਸ਼ ਤੇਜਾ ਸਿੰਘ ਸਮੁੰਦਰੀ, ਸ਼ ਖੜਕ ਸਿੰਘ ਆਦਿ ਨੂੰ ਗ੍ਰਿਫਤਾਰ ਕਰ ਲਿਆ। 19 ਜਨਵਰੀ 1922 ਈਸਵੀ ਨੂੰ ਡਿਪਟੀæਕਮਿਸ਼ਨਰ ਵਲੋਂ ਭੇਜੇ ਇਕ ਜ਼ਿਮੇਵਾਰ ਅਫਸਰ ਨੇ ਅਕਾਲ ਤਖਤ ਦੇ ਸਾਹਮਣੇ ਆ ਕੇ ਭਰੇ ਦੀਵਾਨ ਵਿਚ ਸ਼ੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਚਾਬੀਆਂ ਦੇ ਦਿੱਤੀਆਂ। ਟਿਪਣੀ, ਬਾਬਾ ਖੜਕ ਸਿੰਘ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਸਮੇਂ ਆਪਣੇ ਆਪ ਨੂੰ ਅਮਰੀਕਾ, ਫਰਾਂਸ ਅਤੇ ਜਰਮਨੀ ਦੇ ਪ੍ਰਧਾਨ ਸਮਾਨ ਦਰਸਾਇਆ।

 

ਗੁਰੂ ਕਾ ਬਾਗ ਅਤੇ ਜੈਤੋਂ ਦੇ ਮੋਰਚੇ

 

26 ਅਗਸਤ 1922 ਨੂੰ ਗੁਰੂ ਕੇ ਬਾਗ ਦੇ ਮਾਮਲੇ ਉਤੇ ਵਿਚਾਰ ਕਰਨ ਵਾਸਤੇ ਅਕਾਲ ਤਖਤ ਉਤੇ ਸ਼੍ਰੋਮਣੀ ਕਮੇਟੀ ਦੀ ਇਕੱਤ੍ਰਤਾ ਹੋਈ ਅਤੇ ਮੋਰਚੇ ਦਾ ਫੈਸਲਾ ਕਰ ਕੇ ਅੈਲਾਨ ਕਰ ਦਿੱਤਾ ਕਿ ਗੁਰੂ ਕਾ ਬਾਗ ਪੰਥ ਦਾ ਹੈ। ਸ਼ਾਂਤਮਈ ਸਤਿਆਗ੍ਰਹਿ ਢੰਗ ਨਾਲ ਜਥੇ ਗੁਰੂ ਕੇ ਬਾਗ ਭੇਜ ਕੇ ਪੰਥ ਨੇ ਜਿਤ ਪਰਾਪਤ ਕੀਤੀ।

 

15 ਸਤੰਬਰ 1923 ਤੋਂ ਸ੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਜੈਤੋਂ ਦੇ ਗੁਰਦੁਆਰੇ ਗੰਗਸਰ, ਜਿੱਥੇ ਸਰਕਾਰ ਨੇ ਅਖੰਡ ਪਾਠ ਖੰਡਤ ਕੀਤਾ ਸੀ, ਨੂੰ ਨਵੇਂ ਸਿਰਿਉਂ ਅਖੰਡ ਪਾਠਾਂ ਦਾ ਸਿਲਸਿਲਾ ਜਾਰੀ ਕਰਨ ਵਾਸਤੇ 25, 25 ਸਿੰਘਾਂ ਦੇ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ। ਇਸ ਮੋਰਚੇ ਵਿਚ ਵੀ ਸਿੰਘਾਂ ਨੇ ਸ਼ਾਤਮਈ ਢੰਗ ਨਾਲ ਜਿੱਤ ਪਰਾਪਤ ਕੀਤੀ।

 

ਗੁਰਦੁਆਰਾ ਕਾਨੂੰਨ 1925 ++++++++++ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅੰਗਰੇਜ਼ ਸਰਕਾਰ ਅਤੇ ਸਮੁਚੀ ਸਿੱਖ ਕੌਮ ਦੇ ਪ੍ਰਤੀਨਿਧਾਂ ਦੇ ਚੋਖੇ ਸਲਾਹ ਮਸ਼ਵਰੇ ਮਗਰਂੋ ਅਤੇ ਸਹਿਮਤੀ ਨਾਲ ਪਾਸ ਹੋਇਆ। ਗਵਰਨਰ ਜਨਰਲ ਨੇ ਇਸ ਦੀ ਮੰਨਜ਼ੂਰੀ 28 ਜੁਲਾਈ 1925 ਨੂੰ ਦਿੱਤੀ। ਪੰਜਾਬ ਗਵਰਨਰ ਨੇ ਇਸ ਦਾ ਅੈਲਾਨ ਪੰਜਾਬ ਕੌਂਸਲ ਵਿਚ ਕੀਤਾ ਅਤੇ ਨਾਲ ਹੀ ਇਹ ਕਹਿ ਦਿੱਤਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਸ ਕਾਨੂੰਨ ਨੂੰ ਮੰਨ ਲੈਣ ਉਨ੍ਹਾਂ ਨੂੰ ਲਾਹੌਰ ਜੇਲ੍ਹ ਵਿਚੋਂ ਰਿਹਾ ਕਰ ਦਿਤਾ ਜਾਏਗਾ। ਸਰਕਾਰ ਦੀ ਇਸ ਰਾਜਨੀਤਕ ਚਾਲ ਨੇ ਸ਼ਰੋਮਣੀæ ਕਮੇਟੀ ਦੇ ਦੋ ਧੜੇ ਬਣਾ ਦਿਤੇ। 15 ਜਨਵਰੀ 1926 ਨੂੰ ਕਾਨੂੰਨ ਨੂੰ ਮੰਨਣ ਵਾਲੇ ਧੜੇ ਦੇ ਮੈਂਬਰ ਫੈਸਲਾ ਕਰਕੇ ਬਾਹਰ ਆ ਗਏ। ਇਸ ਤੋਂ ਥੋੜ੍ਹੇ ਦਿਨਾਂ ਪਿਛੋਂ ਸ਼੍ਰੋਮਣੀ ਕਮੇਟੀ ਦੇ ਸਮਾਗਮ ਵਿਚ ਇਸ ਧੜੇ ਦੀ ਬਹੁਗਿਣਤੀ ਹੋਣ ਕਰਕੇ ਪ੍ਰਧਾਨæ(ਸ਼ ਮਹਿਤਾਬ ਸਿੰਘ ), ਜਨਰਲ ਸਕੱਤਰ ਸ਼ ਮਹਿੰਦਰ ਸਿੰਘ ਸਿੱਧਵਾਂ, ਅਤੇ ਸਕੱਤਰ ਮਾਸਟਰ ਦੌਲਤ ਸਿੰਘ ਇਸ ਧੜੇ ਵਚੋਂ ਚੁਣੇ ਗਏ।

 

1926 ਵਿਸਾਖੀ ਵਾਲੇ ਦਿਨ ਕਾਨੂੰਨ ਨਾ ਮੰਨਣ ਵਾਲੇ ਅਕਾਲੀ ਧੜੇ ਨੇ ਕਾਮਾਗਾਟਾ ਮਾਰੂ ਵਾਲੇ ਪ੍ਰਸਿਧ ਬਾਬਾ ਗੁਰਦਿਤ ਸਿੰਘ ਦੀ ਪ੍ਰਧਾਨਗੀ ਹੇਠ ਜਲਿਆਂਵਾਲੇ ਬਾਗ ਵਿਚ ਜਲਸਾ ਕੀਤਾ ਅਤੇ ਦੂਜੇ (ਮੁਆਫੀ ਮੰਗੂ) ਧੜੇ ਤੋਂ ਹਰਿਮੰਦਿਰ ਸਾਹਿਬ, ਅਕਾਲ ਤਖਤ ਅਤੇ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਖੋਹ ਲੈਣ ਦਾ ਫੈਸਲਾ ਕੀਤਾ। ਕੁਝ ਦਿਨਾਂ ਮਗਰੋਂ ਚੋਖੀ ਗਿਣਤੀ ਵਿੱਚ ਇਸ ਧੜੇ ਦੇ ਸਿੰਘ ਕਬਜ਼ਾ ਲੈਣ ਵਾਸਤੇ ਅਕਾਲ ਤਖਤ ਗਏ।

 

ਸ੍ਰੀ ਅਕਾਲ ਤਖਤ ਦੇ ਉੱਤੇ ਡਾਂਗਾਂ ਨਾਲ ਕੁਟ ਮਾਰ

 

"1926 ਵਿਸਾਖੀ ਵਾਲੇ ਦਿਨ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਮਹਿੰਦਰ ਸਿੰਘ ਜੀ ਸਿਧਵਾਂ ਅਤੇ ਅਕਾਲ ਤਖਤ ਦੇ ਸਾਰੇ ਗਰੰਥੀ ਤਖਤ ਸਾਹਿਬ ਤੇ ਬੈਠੇ ਸਨ। ਸਾਹਮਣੇ ਦਾ ਸਾਰਾ ਚੌਕ ਆਏ ਸਿੰਘਾਂ ਨਾਲ ਭਰਿਆ ਹੋਇਆ ਸੀ। ਅਚਨਚੇਤ ਇਨ੍ਹਾਂ ਸਿੰਘ ਬਹਾਦਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੱਟੇ ਮਾਰਨੇ ਸ਼ੁਰੂ ਕਰ ਦਿਤੇ। ਤੱਖਤ ਸਾਹਿਬ ਦਾ ਸੰਗਮਰਮਰੀ ਜੰਗਲਾ ਟੁਟ ਗਿਆ। ਇਕ ਥੰਮ ਉਤੇ ਤਸਵੀਰ ਦਾ ਸ਼ੀਸ਼ਾ ਚੂਰ ਚੂਰ ਹੋ ਗਿਆ। ਮਾਰ ਦਿਉ, ਫੜ ਲਉ ਅਤੇ ਹੋਰ ਗੰਦੀਆਂ ਗਾਲ੍ਹਾਂ ਨਾਲ ਆਕਾਸ਼ ਗੂੰਜ ਉੱਠਿਆ। ਕੁਝ ਦਲੇਰ ਸਿੰਘ ਤਖਤ ਸਾਹਿਬ ਦੇ ਹੇਠਲੇ ਨੀਵੇਂ ਥੜ੍ਹੇ ਤੋਂ ਛਾਲ੍ਹਾਂ ਮਾਰਕੇ ਉਪਰ ਚੜ੍ਹ ਗਏ। ਸ੍ਰੀ ਅਕਾਲ ਤਖਤ ਦੇ ਉੱਤੇ ਹੀ ਡਾਂਗਾਂ ਨਾਲ ਮਾਰ ਕੁਟਾਈ ਸ਼ੁਰੂ ਹੋ ਗਈ। ਜਨਰਲ ਸਕੱਤਰ ਸਾਹਿਬ (ਸ: ਮੁਹਿੰਦਰ ਸਿੰਘ ਸਿਧਵਾਂ) ਨੂੰ ਖਾਸ ਨਿਸ਼ਾਨਾ ਬਣਾਇਆ ਗਿਆ। ਡਾਂਗਾਂ ਇਉਂ ਵਰ੍ਹਦੀਆਂ ਸਨ ਜਿਵੇਂ ਛੱਲੀਆਂ ਕੁਟੀਆਂ ਜਾ ਰਹੀਆਂ ਹਨ। ਸਿੰਘ ਸੂਰਮਿਆਂ ਇਸ ਪੰਥ-ਵੈਰੀ ਨੂੰ ਅਪਣੇ ਵਲੋਂ ਮੁਕਾ ਦਿਤਾ ਸੀ।" ਪ੍ਰੋ: ਸਾਹਿਬ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ (ਸੰਨ 1921-1926)

 

ਗੁਰਦੁਵਾਰਾ ਕਾਨੂਨ 1925 ਅਧੀਨ ਪੰਜਾਬ ਸਰਕਾਰ ਵਲੋਂ 18 ਜੂਨ 1926 ਨੂੰ ਪਹਿਲੀ ਕਰਵਾਈ ਚੋਣ ਦੁਆਰਾ ਨਵੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ ਜਿਸ ਦੀ ਪਹਿਲੀ ਇਕੱਤਰਤਾ 4 ਸਤੰਬਰ 1926 ਨੂੰ ਡਿਪਟੀ ਕਮਿਸ਼ਨਰ ਜ਼ਿਲਾ ਅਮ੍ਰਿਤਸਰ ਦੀ ਪ੍ਰਧਾਨਗੀ ਹੇਠ ਟਾਊਨ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਚਾਰ ਤਖ਼ਤਾਂ ਦੇ ਜਥੇਦਾਰ ਵੀ ਸਨ। ਜਥੇਦਾਰ ਬਿਸ਼ਨ ਸਿੰਘ, ਅਕਾਲ ਤਖ਼ਤ। ਜਥੇਦਾਰ ਪ੍ਰਤਾਪ ਸਿੰਘ, ਕੇਸਘੜ੍ਹ। ਜਥੇਦਾਰ ਮੁਕੰਦ ਸਿੰਘ, ਪਟਨਾ। ਸਿੰਘ ਫਤਹਿ ਸਿੰਘ, ਹਰਿਮੰਦਿਰ, ਅੰਮ੍ਰਿਤਸਰ।

 

ਟਿਪਣੀ:- ਸ਼ਮਸ਼ੇਰ ਸਿੰਘ ਅਸ਼ੋਕ ਦੀ ਸੰਗਰਹਿ ਕੀਤੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਕਤ ਕੀਤੀ ਪੁਸਤਕ Ḕਪੰਜਾਹ ਸਾਲਾ ਇਤਿਹਾਸ (ਸੰਨ 1926-76)Ḕ ਦੇ ਪੰਨਿਆਂ ਤੋਂ ਪਹਿਲੀ ਵਾਰ ਸਿੱਖ ਤਖ਼ਤਾਂ ਅਤੇ ਹਰਿਮੰਦਰ ਦੇ ਮੁਖ ਗ੍ਰੰਥੀਆਂ ਨੂੰ ਜਥੇਦਾਰ ਅਤੇ ਸਿੰਘ ਸਾਹਿਬ ਦੇ ਪਦਾਂ ਨਾਲ ਸਪਸ਼ਟ ਤੌਰ ਤੇ ਸੰਬੋਧਨ ਕੀਤਾ ਲਿਖਿਆ ਮਿਲਦਾ ਹੈ।

 

8 ਅਕਤੂਬਰ 1927 ਦੀ ਜਨਰਲ ਇਕਤ੍ਰਤਾ ਕੁਝ ਮੈਂਬਰਾਂ ਦੇ ਕਹਿਣ ਤੇ ਲੰਗਰ ਸ੍ਰੀ ਗੁਰੂ ਰਾਮ ਦਾਸ ਅੰਮ੍ਰਿਤਸਰ ਵਿਖੇ ਹੋਣ ਦੀ ਥਾਂ ਅਕਾਲ ਤਖ਼ਤ ਵਿਖੇ ਕੀਤੀ ਗਈ। "ਜਨਰਲ ਕਮੇਟੀ ਦਾ ਇਹ ਸਮਾਗਮ ਅੰਤ੍ਰਿੰਗ ਕਮੇਟੀ ਨੂੰ ਆਗਿਆ ਕਰਦਾ ਹੈ ਕਿ ਬਹੁਤ ਛੇਤੀ ਇਕ ਅਪੀਲ ਪ੍ਰਕਾਸ਼ਤ ਕਰੇ ਤੇ ਉਸ ਅਪੀਲ ਦੇ ਅਧੀਨ ਸਾਰੇ ਇਲਾਕਿਆਂ ਵਿਚ ਜਾ ਕੇ ਪੰਥ ਅੰਦਰ ਪ੍ਰਸਿੱਧ ਸੱਜਣਾਂ ਦੇ ਦਸਤਖ਼ਤ ਕਰਾਏ ਜਾਣ ਤੇ ਇਸ ਦੁਆਰਾ ਸੰਗਤਾਂ ਨੂੰ ਪ੍ਰੇਰਿਆ ਜਾਵੇ ਕਿ ਉਹ ਖੂਹਾਂ ਪੁਰ ਪਾਣੀ ਭਰਨ ਤੇ ਗੁਰਦੁਆਰਿਆਂ ਅਤੇ ਦੀਵਾਨਾਂ ਵਿਚ ਜੁੜੀ ਸੰਗਤ-ਪੰਗਤ ਅੰਦਰ ਸ਼ਾਮਲ ਹੋਣ ਤੋਂ ਕਿਸੇ ਸਿੱਖ਼ ਨੂੰ ਇਸ ਕਰਕੇ ਨਾ ਰੋਕਣ ਕਿ ਉਸ ਦੀ ਪਿਛਲੀ ਜਾਤ ਮਜ਼ਹਬੀ, ਰਵਿਦਾਸੀਆ ਆਦਿ ਹੈ, ਜਿਨ੍ਹਾਂ ਜਾਤਾਂ ਨੂੰ ਲੋਕ ਗਲਤੀ ਨਾਲ ਨੀਚ ਆਖਦੇ ਹਨ, ਤੇ ਇਹ ਇਕਤ੍ਰਤਾ ਪ੍ਰਧਾਨ ਸਾਹਿਬ ਨੂੰ ਅਧਿਕਾਰ ਦੇਂਦੀ ਹੈ ਕਿ ਉਹ ਯੋਗ ਸਮੇਂ ਅਨੁਸਾਰ ਉਕਤ ਭਾਵ ਦਾ ਇਕ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਪ੍ਰਕਾਸ਼ਿਤ ਕਰਵਾ ਦੇਣ।"

 

3 ਅਪਰੈਲ 1927 ਨੂੰ ਨਵੀਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਉਚੇਚੀ ਇਕਤ੍ਰਤਾ ਅਕਾਲ ਤਖ਼ਤ ਵਿਖੇ ਹੋਈ ਇਸ ਇਕੱਤ੍ਰਤਾ ਵਿਚ ਅਕਾਲੀ ਪਾਰਟੀ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਦੀ ਪਾਰਟੀ ਦਾ ਸਮਝੌਤਾ ਹੋਣਾ ਸ਼ੁਰੂ ਹੋਇਆ। ਗਿਆਨੀ ਸ਼ੇਰ ਸਿੰਘ ਨੇ ਆਖਿਆ, "ਜਿਸ ਸਿੱਖ ਦੇ ਹਿਰਦੇ ਵਿਚ ਥੋੜੀ ਵੀ ਸਚਾਈ ਬਾਕੀ ਹੈ, ਉਸ ਨੂੰ ਇਸ ਬੇਇਤਫਾਕੀ ਅਤੇ ਝਗੜਿਆਂ ਦਾ ਅਫਸੋਸ ਹੈ। ਮੈਂ ਬੇਨਤੀ ਕਰਦਾ ਹਾਂ ਇਸ ਵੇਲੇ ਅਸੀਂ ਪਿਛਲੀਆਂ ਸਾਰੀਆਂ ਗੱਲਾਂ ਭੁੱਲ ਜਾਈਏ ਅਤੇ ਇਕ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ ਕੇ ਪੰਥ ਦੀਆਂ ਸਾਰੀਆਂ ਔਕੜਾਂ ਮਿਲ ਕੇ ਦੂਰ ਕਰੀਏ।"

 

ਤੇਜਾ ਸਿੰਘ ਭੁੱਚਰ ਨੂੰ ਮੁਆਫੀ

 

10 ਮਾਰਚ 1928 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਅਕਾਲ ਤਖ਼ਤ ਵਿਖੇ ਹੋਈ ਜਨਰਲ ਇਕਤੱ੍ਰਤਾ ਹੋਈ। "ਸ਼ ਤੇਜਾ ਸਿੰਘ ਭੁੱਚਰ, ਜੋ ਕਿ ਪਹਿਲਾਂ 19 ਜੂਨ 1923 ਈæ ਨੂੰ ਮਤਾ ਪਾਸ ਕਰਕੇ ਕਿਸੇ ਕਾਰਨ ਤਨਖ਼ਾਹੀਏ ਕਰਾਰ ਦਿੱਤੇ ਗਏ ਸਨ, ਸ਼ ਜਸਵੰਤ ਸਿੰਘ ਜੀ ਦਾਨੇਵਾਲ ਦੀ ਤਜਵੀਜ਼, ਸ਼ ਭਗਤ ਸਿੰਘ ਜੀ ਦੀ ਤਾਈਦ ਅਤੇ ਗਿਆਨੀ ਸ਼ੇਰ ਸਿੰਘ ਜੀ ਦੀ ਤਾਈਦ ਮਜੀਦ ਨਾਲ ਅਕਾਲੀ ਲਹਿਰ ਸਮੇਂ ਪੰਥਕ ਸੇਵਾ ਕਰਨ ਬਦਲੇ ਕਈ ਵਾਰ ਗ੍ਰਿਫਤਾਰ ਹੋਣ ਤੇ ਉਸ ਦੀਆਂ ਪਿਛਲੀਆਂ ਕੀਤੀਆਂ ਕੌਮੀਂ ਸੇਵਾਵਾਂ ਦੇ ਕਾਰਨ ਗਰੁਮਤਾ ਪਾਸ ਕਰਕੇ ਬਰੀ ਕਰਕੇ ਪਿਛਲਾ ਮਤਾ ਵਾਪਸ ਲਿਆ ਗਿਆ।" ਅਕਾਲ ਤਖ਼ਤ ਦੇ ਪ੍ਰਬੰਧ ਲਈ ਸਥਾਨਕ ਕਮੇਟੀ ਦਰਬਾਰ ਸਾਹਿਬ ਨਿਯਤ

 

15 ਜੁਲਾਈ, 1928 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕਤ੍ਰਤਾæਅਕਾਲ ਤਖ਼ਤ ਦੇ ਸਥਾਨ ਪੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ। "ਜਨਰਲ ਕਮੇਟੀ ਦਾ ਇਹ ਸਮਾਗਮ ਪਾਸ ਕਰਦਾ ਹੈ ਕਿ ਚੂੰਕਿ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਰਲਿਆ ਮਿਲਿਆ ਹੈ, ਇਸ ਲਈ ਪ੍ਰਧਾਨ ਸਾਹਿਬ ਦੀ ਮਦਦ ਲਈ ਲੋਕਲ ਕਮੇਟੀ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਦੀ ਆਮ ਨਿਗਰਾਨੀ ਲਈ ਸਬ-ਕਮੇਟੀ ਨਿਯਤ ਕੀਤਾ ਜਾਂਦਾ ਹੈ।" ਅਕਾਲ ਤਖਤ ਸੰਬੰਧੀ ਕੁਝ ਵਿਸ਼ੇਸ਼ ਨਿਯਮ ਅਤੇ ਉਪ-ਨਿਯਮ

 

19 ਫਰਵਰੀ, 1929 ਨੂੰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ ਗੁਰਦੁਆਰਾ ਟਿੱਬੀ ਵਿਖੇ ਹੋਈ । ਅਕਾਲ ਤਖ਼ਤ ਪ੍ਰਬੰਧ ਲਈ ਹੇਠ ਲਿਖੇ ਨਿਯਮ ਅਤੇ ਉਪਨਿਯਮ ਬਣਾਏ ਗਏ,

 

1) ਅਕਾਲ ਤਖ਼ਤ ਸਾਹਿਬ ਦੇ ਹਰ ਕਿਸਮ ਦੇ ਅਧਿਕਾਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਰਾਹੀਂ ਇਸ (ਸਥਾਨਕ) ਗੁ: ਪ੍ਰ: ਕਮੇਟੀ (ਅਮ੍ਰਿਤਸਰ) ਨੂੰ ਹੋਣਗੇ, ਤੇ ਪ੍ਰਧਾਨ ਜੀ ਦੀ ਗੈਰ-ਹਾਜ਼ਰੀ ਵਿਚ ਉਨ੍ਹਾਂ ਦੇ ਸਾਰੇ ਅਧਿਕਾਰ ਮੀਤ ਪ੍ਰਧਾਨ ਸਾਹਿਬ ਨੂੰ ਹੋਣਗੇ।

2) ਮੀਤ ਪ੍ਰਧਾਨ ਜੇ ਲੋੜ ਸਮਝਣ ਤਾਂ ਆਪਣੀ ਮਦਦ ਲਈ ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤ੍ਰਤਾ ਦੀ ਮਨਜ਼ੂਰੀ ਨਾਲ ਸਬ-ਕਮੇਟੀ ਬਣਾ ਸਕਦੇ ਹਨ

3) ਪ੍ਰਧਾਨ ਸਾਹਿਬ ਵਾਲੇ ਅਧਿਕਾਰ ਸਬ-ਕਮੇਟੀ ਨੂੰ ਹੋਣਗੇ, ਪਰ ਪ੍ਰਧਾਨ ਸਾਹਿਬ ਸਬ-ਕਮੇਟੀ ਦੀ ਕਿਸੇ ਕਾਰਵਾਈ ਨੂੰ ਬਦਲ ਸਕਦੇ ਹਨ।

4) ਸਬ-ਕਮੇਟੀ ਲਈ ਆਪਣੀ ਇਕੱਤ੍ਰਤਾ ਦੀ ਕਾਰਵਾਈ ਦੀ ਨਕਲ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਭੇਜਣੀ ਜ਼ਰੂਰੀ ਹੋਵੇਗੀ।"

5) ਹਰ ਕਿਸਮ ਦੇ ਬਿਲ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਫਾਰਸ਼ ਨਾਲ ਪ੍ਰਧਾਨ ਸਾਹਿਬ ਸਬ-ਕਮੇਟੀ ਪਾਸ ਕਰਿਆ ਕਰਨਗੇ।

6) ਗੁਰਦੁਆਰਿਆਂ ਦੇ ਹਿਸਾਬ ਵਿਚ ਜਮ੍ਹਾ ਹੋਣ ਆਈ ਮਾਇਆ ਦੀਆਂ ਰਸੀਦਾਂ ਤੇ ਦਸਖ਼ਤ ਕਰਨ ਦੇ ਅਧਿਕਾਰ ਸਕੱਤਰ ਸਾਹਿਬ ਸ੍ਰæੋਮਣੀ ਗੁ: ਪ੍ਰ: ਕਮੇਟੀ ਨੂੰ ਹੋਣਗੇ।

7) ਗੋਲਕ ਦੀਆਂ ਚਾਬੀਆਂ ਤਿਨ ਹੋਣਗੀਆਂ, ਇਕ ਪ੍ਰਧਾਨ ਸਾਹਿਬ ਸਬ-ਕਮੇਟੀ, ਦੂਜੀ ਜਥੇਦਾਰ ਤੇ ਤੀਜੀ ਖ਼ਜ਼ਾਨਚੀ ਪਾਸ ਹੋਵੇਗੀ।

8) ਸੇਵਾਦਾਰਾਂ ਦੀ ਤਕੱਰਰੀ (ਨਿਯੁਕਤੀ) ਦਾ ਨੇਮ ਹੇਠ ਲਿਖੇ ਅਨੁਸਾਰ ਹੋਵੇਗਾ:-

A) 50 ਰੁਪੈ) ਮਾਸਕ ਤੱਕ ਤਨਖਾਹ ਵਾਲੇ ਸੇਵਾਦਾਰ ਦੀ ਤਕੱਰਰੀ ਪ੍ਰ੍ਰਧਾਨ ਸਾਹਿਬ ਸ਼੍ਰੋਮਣੀ ਗੁ: ਪ੍ਰ: ਕਮੇਟੀ ਕਰਨਗੇ।

ਅ) ਜਥੇਦਾਰ ਦੀ ਤਕੱਰਰੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕਤੱ੍ਰਤਾ ਕਰੇਗੀ, ਪਰ ਲੋੜ ਪੈਣ ਤੇ ਜਨਰਲ ਇਕੱਤ੍ਰਤਾ ਦੀ ਤਾਰੀਖ਼ ਤੱਕ ਪ੍ਰਧਾਨ ਸਾਹਿਬ ਸ਼੍ਰੋ: ਗੁ: ਪ੍ਰ ਕਮੇਟੀ ਪ੍ਰ੍ਰਬੰਧ ਕਰ ਸਕਣਗੇ।

9) ਮੁਅਤਲੀ ਤੇ ਮੌਕੂਫੀ ਹੇਠ ਲਿਖੇ ਅਨੁਸਾਰ ਹੋਵੇਗੀ|

A) ਗ੍ਰੰਥੀਆਂ ਨੂੰ ਪ੍ਰਧਾਨ ਸਾਹਿਬ ਸਬ-ਕਮੇਟੀ ਮੁਅਤੱਲ ਕਰ ਸਕਦੇ ਹਨ। ਅ) ਗ੍ਰੰਥਆਂ ਤੋਂ ਬਿਨਾਂ ਬਾਕੀ ਸੇਵਾਦਾਰਾਂ ਨੂੰ ਜਥੇਦਾਰ ਸਾਹਿਬ ਮੁਅਤੱਲ ਕਰ ਸਕਦੇ ਹਨ।

e) ਸਿਵਾਇ ਜਥੇਦਾਰ ਦੇ ਹਰੇਕ ਸੇਵਾਦਾਰ ਦੀ ਮੌਕੂਫੀ (ਸੇਵਾ-ਮੁਕਤ) ਦਾ ਅਧਿਕਾਰ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਹੋਵੇਗਾ। ਸ) ਜਥੇਦਾਰ ਨੂੰ ਮੁਅਤੱਲ ਕਰਨ ਦਾ ਅਧਿਕਾਰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੂੰ ਹੋਵੇਗਾ, ਪ੍ਰੰਤੂ ਮੌਕੂਫੀ ਤੇ ਅਸਤੀਫਾ ਪ੍ਰਵਾਨ ਕਰਨਾ ਜਨਰਲ ਕਮੇਟੀ ਦੇ ਅਖ਼ਤਿਆਰ ਹੋਵੇਗਾ।

 

10) ਜੱਥੇਦਾਰ ਸਾਹਿਬ ਨੂੰ ਅਧਿਕਾਰ ਹੋਵੇਗਾ ਕਿ ਉਹ ਕਿਸੇ ਗ੍ਰੰਥੀ ਜਾਂ ਸੇਵਾਦਾਰ ਨੂੰ 2 ਰੁਪੈ ਤਕ ਜੁਰਮਾਨਾ ਕਰ ਸਕਣਗੇ।

11) ਪ੍ਰਧਾਨ ਸਾਹਿਬ ਸਬ-ਕਮੇਟੀ 5 ਰੁਪੈ ਤਕ ਜੁਰਮਾਨਾ ਕਰ ਸਕਣਗੇ।

12) ਪ੍ਰਧਾਨ ਸਾਹਿਬ ਸ਼੍ਰੋਮਣੀ ਗੁ: ਪ੍ਰ: ਕਮੇਟੀ ਸਿਵਾਇ ਜਥੇਦਾਰ ਦੇ ਬਾਕੀ ਸੇਵਾਦਾਰਾਂ ਨੂੰ ਇਕ ਮਹੀਨੇ ਦੀ ਤਨਖ਼ਾਹ ਤਕ ਜੁਰਮਾਨਾ ਕਰ ਸਕਦੇ ਹਨ।

13) ਕਿਸੇ ਸੇਵਾਦਾਰ ਨੂੰ ਚਾਰ ਦਿਨ ਤੱਕ ਦੀ ਹਰ ਕਿਸਮ ਦੀ ਛੁੱਟੀ ਜਥੇਦਾਰ ਸਾਹਿਬ ਅਤੇ ਦਸ ਦਿਨ ਤੱਕ ਦੀ ਛੁੱਟੀ ਪ੍ਰਧਾਨ ਸਾਹਿਬ ਸਬ-ਕਮੇਟੀ ਅਤੇ ਇਸ ਤੋਂ ਵੱਧ ਪ੍ਰਧਾਨ ਸਾਹਿਬ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਕਣਗੇ।

 

ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ 6 ਮਾਰਚ, 1932 ਨੂੰ ਅਕਾਲ ਤਖ਼ਤ ਵਿਖੇ ਹੋਈ।

 

1) ਸ਼ ਬਲਵੰਤ ਸਿੰਘ ਜੀ ਨੇ ਤਜਵੀਜ਼ ਕੀਤੀ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੀ ਤਨਖਾਹ ਇਕੋ ਜਿਹੀ ਹੋਣੀ ਚਾਹੀਦੀ ਹੈ। ਜਿਸ ਤੇ ਬੜੀ ਲੰਮੀ-ਚੌੜੀ ਬਹਿਸ ਹੋਈ। ਇਸ ਬਹਿਸ ਦੇ ਦੌਰਾਨ ਹੀ ਗਿਆਨੀ ਗੁਰਮੁਖ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣਾ ਅਸਤੀਫਾ ਪੇਸ਼ ਕਰਦਿਆਂ ਹੋਇਆਂ ਹਾਉਸ ਨੂੰ ਸੰਬੋਧਨ ਕੀਤਾ ਕਿ ਉਨ੍ਹਾਂ ਦੀ ਤਨਖਾਹ ਦੇ ਮੁਆਮਲੇ ਤੇ ਬਹਿਸ ਨਾ ਕੀਤੀ ਜਾਵੇ ਤੇ ਉਹ ਆਨਰੇਰੀ ਤੌਰ ਤੇ ਬਿਨਾ ਤਨਖਾਹ ਇਕ ਮਹੀਨਾ, ਜੇ ਪ੍ਰਧਾਨ ਸਾਹਿਬ ਚਾਹੁਣ ਤਾਂ, ਸੇਵਾ ਕਰ ਦੇਣਗੇ ਤੇ ਆਪ ਇਸ ਅਰਸੇ ਵਿਚ ਹੋਰ ਜਥੇਦਾਰ ਨਿਯਤ ਕਰ ਲੈਣ।

2) ਸਵਾਲ ਪੇਸ਼ ਹੋਇਆ ਕਿ ਭਾਈ ਜਵਾਹਰ ਸਿੰਘ ਪੁਸਤਕਾਂ ਵਾਲੇ (ਬਜ਼ਾਰ ਮਾਈ ਸੇਵਾਂ, ਅਮ੍ਰਿਤਸਰ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਬੀੜ ਤਿਆਰ ਕੀਤੀ ਹੈ ਜਿਸ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ। ਪ੍ਰਵਾਨ ਹੋਇਆ ਕਿ ਇਹ ਮਾਮਲਾ ਸ੍ਰੀ ਅਕਾਲ ਤੱਖ਼ਤ ਸਾਹਿਬ ਦੇ ਅਸਥਾਨ ਪਰ ਪੰਜਾਂ ਪਿਆਰਿਆਂ ਦੇ ਸਪੁਰਦ ਕੀਤਾ ਜਾਵੇ।

 

 

ਅਕਾਲ ਤਖ਼ਤ ਦੀ ਜਥੇਦਾਰੀ ਬਾਰੇ ਗੁਰਮਤਾ

 

27 ਨਵੰਬਰ 1932, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ, "ਪ੍ਰਵਾਨ ਹੋਇਆ ਕਿ ਜਦ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੁਕਰਰ ਕਰਨ ਦਾ ਸਵਾਲ ਪੇਸ਼ ਹੋਵੇ ਤਾਂ ਆਚਰਣ ਅਤੇ ਯੋਗਤਾ ਨੂੰ ਮੁਖ ਰਖਦਿਆਂ ਹੋਇਆਂ ਜੇ ਤਨਖਾਹ ਬਿਨਾ ਚੰਗਾ ਕਮ ਕਰਨ ਵਾਲਾ ਯੋਗ ਸੱਜਣ ਮਿਲ ਸਕੇ ਤਾਂ ਬਿਹਤਰ, ਵਰਨਾ ਤਨਖਾਹਦਾਰ ਸੇਵਕ ਰੱਖ ਲਿਆ ਜਾਇਆ ਕਰੇ। ਵਿਸ਼ੇਸ਼ਤਾ, ਯੋਗਤਾ ਦੇ ਨਾਲ ਹੀ ਖ਼ਾਸ ਤੌਰ ਤੇ ਇਹ ਹੋਵੇ ਕਿ ਉਹ ਹਰ ਪਹਿਲੂ ਤੋਂ ਨਿਰਪਖ ਰਹਿ ਕੇ ਸੇਵਾ ਕਰਨ ਵਾਲਾ ਹੋਵੇ।"

 

ਬਾਬਾ ਵਿਸਾਖਾ ਸਿੰਘ (ਦਦੇਹਰ) ਨੂੰ ਅਕਾਲ ਤੱਖ਼ਤ ਦੀ ਜਥੇਦਾਰੀ

 

21-10 1934 ਦਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਜਨਰਲ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਨ ਪਰ ਹੋਇਆ। ਇਹ ਮਤਾ ਸਰਬ ਸਮਤੀ ਸਹਿਤ ਪ੍ਰਵਾਨ ਹੋਇਆ ਕਿ ਬਾਬਾ ਵਿਸਾਖਾ ਸਿੰਘ ਜੀ ਪਿੰਡ ਦਦੇਹਰ ਜ਼ਿਲਾ ਅਮ੍ਰਿਤਸਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਜਥੇਦਾਰ ਨਿਯਤ ਕੀਤਾ ਜਾਵੇ। "13 ਜੂਨ 1936, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕਤ੍ਰਤਾ, ਪ੍ਰਧਾਨ ਸਾਹਿਬ ਵਲੋਂ (ਮਤਾ) ਪੇਸ਼ ਹੋਣ ਤੇ ਪ੍ਰਵਾਨ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਥੇਦਾਰ ਸਾਹਿਬ ਹੇਠ ਲਿਖਿਆ ਹੁਕਮਨਾਮਾ ਜਾਰੀ ਕਰ ਦੇਣ। "ਸਰਬੱਤ ਖ਼ਾਲਸਾ ਅਤੇ ਗੁਰਦੁਆਇਆਂ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤ੍ਰ ਨਾਲ ਸੰਗਤ ਪੰਗਤ ਵਿਚ ਇਕੋ ਜਿਹਾ ਵਿਹਾਰ ਕਰਨਾ, ਪਿਛਲੀ ਜਾਤ ਪਾਤ ਨਹੀ ਪੁੱਛਣੀ ਭਰਮ ਨਹੀਂ ਕਰਨਾ, ਇਹੋ ਹੀ ਗੁਰੂ ਜੀ ਦੀ ਆਗਿਆ ਹੈ। ਜੋ ਸਿਰ ਨਿਵਾਏਗਾ ਗੁਰੂ ਜੀ ਉਸ ਦੀ ਬਹੁੜੀ ਕਰਨਗੇ।" 12 ਨਵੰਬਰ, 1936 ਸ਼੍ਰੋਮਣੀ ਗੁ: ਪ: ਕਮੇਟੀ ਦੇ ਜਨਰਲ ਸਮਾਗਮ ਵਿਚ ਦੋ ਵਿਸ਼ੇਸ਼ ਮਤੇ ਪੇਸ਼ ਕੀਤੇ ਗਏ।

 

1) ਸ਼੍ਰੋਮਣੀ ਕਮੇਟੀ ਜੋ ਕਿ ਸਨ 1927 ਮਾਰਚ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤ੍ਰਤਾਵਾਂ ਕਰਦੀ ਆ ਰਹੀ ਸੀ, ਦੇ ਇਸ ਕਮੇਟੀ ਦੇ ਇਜਲਾਸਾਂ ਦੀ ਥਾਂ-ਬਦਲਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਰੇ ਮਤਾ।

 

ਪ੍ਰੋ: ਨਿਰੰਜਨ ਸਿੰਘ ਜੀ ਨੇ ਇਸ ਭਾਵ ਦਾ ਮਤਾ ਪੇਸ਼ ਕੀਤਾ ਕਿ "ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀਆਂ ਜਨਰਲ ਇਕੱਤ੍ਰਤਾਵਾਂ ਲਈ ਸ੍ਰੀ ਗੁਰੂ ਰਾਮ ਦਾਸ ਨਿਵਾਸ ਵਿਚ ਇਕ ਕਮਰਾ ਪੰਜਾਬ ਕੌਂਸਲ ਦੇ ਹਾਲ ਵਾਂਗੂ ਮੇਜ਼ਾਂ ਕੁਰਸੀਆਂ ਲਾ ਕੇ ਤਿਆਰ ਕੀਤਾ ਜਾਵੇ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਇਕੱਤ੍ਰਤਾਵਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕੀਤਾ ਜਾਇਆ ਕਰੇ, ਕਿਉਂਕਿ ਇਕੱਤ੍ਰਤਾਵਾਂ ਵਿਚ ਪਾਰਟੀ ਖਿੱਚੋ-ਤਾਣ ਕਾਰਨ ਬੇਅਦਬੀ ਹੁੰਦੀ ਹੈ।" ਬਹੁਤ ਸਾਰੀ ਵਿਚਾਰ ਉਪਰੰਤ ਇਹ ਮਤਾ ਹੇਠ ਲਿਖੇ ਲਫ਼ਜ਼ਾਂ ਵਿਚ ਪ੍ਰਵਾਨ ਹੋਇਆ,

 

"ਪਾਸ ਹੋਇਆ ਕਿ ਅੱਗੇ ਲਈ ਸ਼ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਪਰ ਨਾ ਕੀਤੀ ਜਾਇਆ ਕਰੇ ਅਤੇ ਜਦ ਤਕ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਆਪਣਾ ਦਫਤਰ ਅਤੇ ਹਾਲ ਨਹੀਂ ਬਣ ਜਾਂਦੇ, ਤਦ ਤਕ ਸ੍ਰੀ ਦਰਬਾਰ ਸਾਹਿਬ ਕਮੇਟੀ ਦੀ ਆਗਿਆ ਨਾਲ ਸ੍ਰੀ ਗੁਰੂ ਰਾਮ ਦਾਸ ਨਿਵਾਸ ਦੇ ਹਾਲ ਵਿਚੋਂ ਇਕ ਕਮਰਾ ਇਸ ਕਮ ਲਈ ਵਰਤਿਆ ਜਾਇਆ ਕਰੇ।" 2) ਕਮੇਟੀ ਤੇ ਤਖ਼ਤ ਦੇ ਮੁਲਾਜ਼ਮਾਂ ਨੂੰ ਰਾਜਨੀਤੀ ਤੋਂ ਅਲਗ ਰਹਿਣ ਬਾਰੇ ਮਤਾ

 

ਮਤਾ ਹੇਠ ਲਿਖੇ ਲਫ਼ਜ਼ਾਂ ਵਿਚ ਪੇਸ਼ ਕੀਤਾ ਗਿਆ। "ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਜਾਂ ਇਸ ਦੇ ਸਿੱਧੇ ਪ੍ਰਬੰਧ ਹੇਠਲੇ ਤਖ਼ਤਾਂ ਦਾ ਕੋਈ ਮੁਲਾਜ਼ਮ ਕਿਸੇ ਪਾਰਟੀ ਜਾਂ ਧੱੜੇ ਦੇ ਪੱਖ ਜਾਂ ਵਿਰੋਧਤਾ ਵਿਚ ਕਿਸੇ ਤਰ੍ਹਾਂ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਵੇਗਾ। ਜਿਹੜਾ ਮੁਲਾਜ਼ਮ ਇਸ ਕਿਸਮ ਦੀ ਉਲੰਘਣਾਂ ਕਰੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਇਆ ਕਰੇਗੀ, ਜਿਹੜੀ ਕਿ ਨੌਕਰੀ ਤੋਂ ਹਟਾਏ ਜਾਣ ਤੀਕ ਹੋ ਸਕਦੀ ਹੈ।" ਇਹ ਮਤਾ ਕਈ ਤਰ੍ਹਾਂ ਦੇ ਮੱਤ-ਭੇਦ ਪੈਦਾ ਹੋਣ ਕਰਕੇ ਬਹੁ-ਸਮਤੀ ਨਾਲ ਫੇਲ੍ਹ ਹੋ ਗਿਆ।

 

10 ਮਾਰਚ, 1938 ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ, 'ਮਤਾ ਨੰæ 11 ਮਿਤੀ 21 ਨਵੰਬਰ 1929 ਦੇ ਅਨੁਸਾਰ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਲਈ ਕੁਝ ਨਵੇਂ ਨਿਯਮ ਬਣਾਏ ਗਏ ਤੇ ਇਸ ਤੋਂ ਪਿਛੋਂ ਗਿਆਨੀ ਗੁਰਮੁਖ ਸਿੰਘ ਜੀ ਮੁਸਾਫਰ ਦੀ ਤਜਵੀਜ਼, ਸ਼ ਗੁਲਾਬ ਸਿੰਘ ਜੀ ਝੰਗ ਦੀ ਤਾਈਦ ਅਤੇ ਸ਼ ਬਲਬੀਰ ਸਿੰਘ ਤੇ ਜਥੇਦਾਰ ਚੰਨਣ ਸਿੰਘ ਜੀ ਦੀ ਤਾਈਦ ਮਜੀਦ ਨਾਲ ਭਾਈ ਸਾਹਿਬ ਮੋਹਨ ਸਿੰਘ ਜੀ (ਨਾਗੋਕੇ?) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੱਕੇ ਜਥੇਦਾਰ ਨਿਯੁਕਤ ਕੀਤੇ ਗਏ।

 

ਸ਼੍ਰੋਮਣੀ ਗੁਰਦਵਾਰਾ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਸਿੱਖ ਪੰਧ ਦੀ ਸਿਰਮੌਰ ਸੰਸਥਾ "ਕੁਛ ਸਮਾਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਮੰਧਕ ਕਮੇਟੀ ਨੇ ਕਿਸੇ ਵਿਦੇਸ਼ ਗਏ ਸਿੱਖ ਦੇ ਪ੍ਰਸ਼ਨ ਦਾ ਉੱਤਰ ਦੇਂਦੇ ਹੋਏ ਰਾਇ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਉੱਚਾ ਰੱਖ ਕੇ ਗੁਰਦੁਆਰਾ ਬਣਾਨਾ ਅਤੇ ਕੁਰਸੀਆਂ ਤੇ ਬੈਠਣਾ ਨਾ-ਮੁਨਾਸਿਬ ਨਹੀਂ।" ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰੁਮਤ ਮਾਰਟੰਡ ਭਾਗ 1 ਪੰਨਾ ਭ

 

ਟਿਪਣੀ:- 1936 ਦੀ ਘਟਨਾ ਤੋਂ ਸੰਕੇਤ ਮਿਲਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਸਿੱਖ ਪੰਧ ਦੀ ਸਿਰਮੌਰ ਸੰਸਥਾ ਸੀ/ਹੈ, ਕੋਈ ਜਥੇਦਾਰ ਜਾਂ ਸਿੰਘ ਸਾਹਿਬ ਨਹੀਂ।

 

ਅਕਾਲ ਤਖ਼ਤ ਵਿਖੇ ਇੱਟਾਂ ਵੱਟਿਆਂ ਦੀ ਬਾਰਸ਼

 

6-3-1949 "ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਇਸ ਸਮਾਗਮ ਨੇ ਅਤਿਅੰਤ ਦੁੱਖ ਤੇ ਰੰਜ ਨਾਲ ਸੁਣਿਆ ਹੈ ਕਿ 2 ਮਾਰਚ ਸੰਨ 1949 ਨੂੰ ਮਾਸਟਰ ਤਾਰਾ ਸਿੰਘ ਜੀ ਦੀ ਪਾਰਟੀ ਨੇ ਉਨ੍ਹਾਂ ਸੰਬੰਦੀ ਰੋਸ ਦਿਨ ਉਤੇ ਧਾਰਮਿਕ ਜਜ਼ਬਿਆਂ, ਪੁਰਾਤਨ ਰਵਾਇਤਾਂ ਤੇ ਗੁਰਦੁਆਰਿਆਂ ਦੇ ਸਤਿਕਾਰ ਤੇ ਪਵਿੱਤਰਤਾ ਦਾ ਉੱਕਾ ਹੀ ਖਿਆਲ ਭੁਲਾ ਕੇ ਤੇ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਜੀ ਮਹਾਰਾਜ ਦੇ ਭਾਉ ਤੇ ਭੈ ਨੂੰ ਵਿਸਾਰ ਕੇ ਗੁਰਦੁਆਰਿਆਂ ਦੀ ਮਰਯਾਦਾ ਤੇ ਪ੍ਰਬੰਧ ਨੂੰ ਤੋੜਿਆ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਟਾਂ ਵੱਟਿਆਂ ਦੀ ਬਾਰਸ਼ ਕੀਤੀ, ਸ੍ਰੀ ਹਰਿਮੰਦਰ ਸਾਹਿਬ ਦੀ ਉਤਲੀ ਛੱਤ ਦੇ ਦਰਵਾਜ਼ੇ ਦੀ ਚੂਥੀ ਪੁੱਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰਾਂ ਦੀਆਂ ਕ੍ਰਿਪਾਨਾਂ ਖੋਹੀਆਂ।"

 

'ਅੰਮ੍ਰਿਤਸਰ ਦੀਪਮਾਲਾ ਦੇ ਵਾਰਸ਼ਿਕ ਇਕੱਠ ਉੱਤੇ ਦੂਰ ਨੇੜੇ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਵਿਚ ਸ੍ਰੀ ਅਕਾਲ ਤਖਤ ਵਲੋਂ ਸੰਦੇਸ਼,' "ਸਾਡਾ ਭਾਰਤ ਬਦੇਸ਼ੀ ਗੁਲਾਮੀ ਤੋਂ ਆਜ਼ਾਦ ਹੋ ਚੁਕਾ ਹੈ ਤੇ ਆਜ਼ਾਦੀ ਦੀ ਭੇਟਾ ਸਿੱਖ ਸੰਗਤਾਂ ਨੇ ਬਹੁਤ ਦਿੱਤੀ ਹੈ। ਆਜ਼ਾਦ ਭਾਰਤ ਵਿਚ ਅਸਾਂ ਪੰਥ ਨੂੰ ਚੜਦੀਆਂ ਕਲਾਂ ਵਿਚ ਰਖਣਾ ਹੈ ਅਤੈ ਦੇਸ਼ ਨੂੰ ਤਰੱਕੀ ਦੀ ਸਿਖਰ ਉੱਤੇ ਪਚਾਉਣਾ ਹੈ।"

 

ਟਿਪਣੀ:- ਅਕਾਲ ਤਖਤ ਦੇ ਮੁਖ ਸੇਵਾਦਾਰ ਨੂੰ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਭੁਲੇਖੇ ਨਾਲ ਜਥੇਦਾਰ ਦੇ ਪਦ ਨਾਲ ਸੰਬੋਧਨ ਕੀਤਾ ਜਾਂਦਾ ਰਿਹਾ ਹੈ| ਇਸ ਭੁਲੇਖੇ ਵਿਚ ਉਦੋਂ ਹੋਰ ਵਾਧਾ ਹੋeਆ ਜਦੋਂ 6 ਮਾਰਚ, 1932 ਦੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ ਜਨਰਲ ਇਕੱਤ੍ਰਤਾ ਨੇ ਭਾਈ ਜਵਾਹਰ ਸਿੰਘ ਪੁਸਤਕਾਂ ਵਾਲੇ, ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਬੀੜ ਤਿਆਰ ਕੀਤੀ, (ਜਿਸ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ), ਦਾ ਮਾਮਲਾ ਅਕਾਲ ਤੱਖ਼ਤ ਦੇ ਅਸਥਾਨ ਉਪਰ (ਜਥੇਦਾਰ ਸਮੇਤ) ਪੰਜਾਂ ਪਿਆਰਿਆਂ ਦੇ ਸਪੁਰਦ ਕਰਨ ਦਾ ਮਤਾ ਪਾਸ ਕੀਤਾ|

 

29-11-1961 ਨੂੰ ਅਕਾਲ ਤਖਤ ਤੋਂ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਆਦਿ ਦੇ ਵਿਵਾਦ ਬਾਰੇ ਪੰਜ ਪਿਆਰਿਆਂ ਨੇ ਨਿਰਣਾ ਦਿੱਤਾ| ਜਥੇਦਾਰ ਦੀ ਮਹੱਤਤਾ ਵਿਚ ਭਾਵੇਂ ਵਾਧਾ ਹੋਇਆ ਪਰ ਜਦੋਂ 2 10 1962 ਨੂੰ ਸੰਤ ਫਤਿਹ ਸਿੰਘ ਦੀ ਪਾਰਟੀ ਨੇ ਮਾਸਟਰ ਤਾਰਾ ਸਿੰਘ ਤੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਕਬਜ਼ਾ ਖੋਹ ਲੇਣ ਉਪਰੰਤ ਹਰਿਮੰਦਰ ਤੇ ਹੋਰ ਗੁਰਧਾਮਾਂ ਦੇ ਮੰਦੇ ਪ੍ਰਬੰਧ ਕਾਰਨ ਜਥੇਦਾਰ ਅੱਛਰ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਮੁਖ ਸੇਵਾਦਾਰ ਵਜੋਂ ਅਸਤੀਫਾ ਦੇ ਦਿੱਤਾ ਤਾਂ ਕਿਸੇ ਨੇ ਕੋਈ ਪਰਵਾਹ ਨਾ ਕੀਤੀ। ਇਸ ਪਦਵੀ ਉੱਤੇ ਨਿਯਤ ਕ੍ਰਮਚਾਰੀ ਦੀ ਕਥਿਤ ਮਹਾਨਤਾ 1960 ਦੇ ਦਹਾਕੇ ਤੋਂ ਵਧਦੀ ਘਟਦੀ 1990 ਦੇ ਦਹਾਕੇ ਵਿਚ ਅਕਾਲ ਪੁਰਖ ਸਮਾਨ ਦਰਸਾਈ ਜਾਣ ਲਗ ਪਈ।

 

1966 ਵਿਚ ਅਕਾਲੀ ਦਲ ਪ੍ਰਧਾਨ ਸੰਤ ਫਤਿਹ ਸਿੰਘ, ਸ਼੍ਰ: ਗੁ: ਪ੍ਰ: ਕਮੇਟੀ ਪ੍ਰਧਾਨ ਸੰਤ ਚਣਨ ਸਿੰਘ, ਜਥੇ: ਜੀਵਨ ਸਿੰਘ ਉਮਰਾਨੰਗਲ, ਆਦਿ ਨੇ ਸ੍ਰੀ ਅਕਾਲ ਤਖਤ ਦੇ ਸਥਾਨ ਵਿਖੇ ਹਵਨ ਕੁੰਡ ਤਿਆਰ ਕਰਵਾ ਕੇ ਐਲਾਨ ਕਰ ਦਿੱਤਾ ਕਿ ਜੇ ਚੰਡੀਗੜ੍ਹ, ਜਿਸ ਨੂੰ ਪੰਜਾਬੀ ਸੂਬੇ ਦੀ ਵੰਡ ਸਮੇਂ ਯੂਨੀਅਨ ਇਲਾਕਾ ਬਣਾ ਦਿੱਤਾ ਗਿਆ ਸੀ, 26 ਦਸੰਬਰ 1966 ਤਕ ਮੁੜ੍ਹ ਪੰਜਾਬ ਨੂੰ ਨਾਂ ਦਿੱਤਾ ਗਿਆ ਤਾਂ ਉਹ ਸਾਰੇ ਸਵੇਰ ਦੇ 1000 ਵਜੇ ਆਪਣੀ ਬਲੀ ਦੇ ਦੇਣਗੇ। ਪਰ ਉਸ ਦਿਨ 0930 ਵਜੇ ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ, "ਦਿੱਲੀ ਸਰਕਾਰ ਨੇ ਮੰਗ ਪ੍ਰਵਾਨ ਕਰ ਲਈ ਹੈ ਅਤੇ ਸ: ਹੁਕਮ ਸਿੰਘ ਜੀ ਇਸ ਸੰਬੰਧ ਵਿਚ ਸ਼ਾਮ ਨੂੰ 0400 ਵਜੇ ਅੰਮ੍ਰਿਤਸਰ ਆ ਰਹੇ ਹਨ।" ਚੰਡੀਗੜ੍ਹ ਅਜ ਤਕ ਵੀ ਯੂਨੀਅਨ ਇਲਾਕਾ ਹੀ ਹੈ। ਇਨ੍ਹਾਂ ਵੱਲੋਂ ਸਿੱਖੀ ਸਿਦਕ ਭੰਗ ਕਾਰਨ ਸ: ਦਰਸ਼ਨ ਸਿੰਘ ਫੇਰੂਮਾਨ ਮਰਨ ਵਰਤ ਰਖ ਕੇ ਸ਼ਹੀਦ ਹੋ ਗeੈ।

 

3-8-1973 ਨੂੰ ਸ਼੍ਰਮਣੋ: ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅੰਮ੍ਰਿਤਸਰ ਤੋਂ ਇਹ ਪੱਤਰ (ਨੰਬਰ 36672) ਸ: ਸੰਤੋਖ ਸਿੰਘ (ਚੰਡੀਗੜ੍ਹ) ਦੀ ਪੁਛ ਗਿਛ ਦੇ ਜਵਾਬ ਵਜੋਂ ਉਨ੍ਹਾਂ ਨੂੰ ਭੇਜਿਆ ਗਿਆ,

 

ਸ੍ਰੀਮਾਨ ਜੀ ਆਪ ਜੀ ਦੀ ਪੱਤਰਕਾ ਮਿਤੀ 6-7-73 ਦੇ ਸੰਬੰਧ ਵਿਚ ਸਿੰਘ ਸਾਹਿਬਾਨ ਸ੍ਰੀ ਦਰਬਾਰ ਸਾਹਿਬ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਭੇਜੀ ਜਾਂਦੀ ਹੈ। 1) ਰਾਜ ਕਰੇਗਾ ਖਾਲਸਾ ਜੋ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫੈਸਲਾ ਹੈ। ਇਸ ਫੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। 2) ਚਰਿਤ੍ਰੋ ਪਖਯਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ, ਦਸਮੇਸ਼ ਬਾਣੀ ਨਹੀਂ| ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ। ਭਾਈ ਗੁਰਬਖਸ਼ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ 1973 ਵਿਚ (ਗਿ: ਸਾਧੂ ਸਿੰਘ ਭੌਰਾ?) ਜਥੇਦਾਰ ਅਕਾਲ ਤਖਤ ਵਲੋਂ ਨਿਰੰਕਾਰੀਆਂ ਵਿਰੁਧ ਨਾ-ਮਿਲਵਰਤਣ ਦਾ ਹੁਕਮਨਾਮਾ ਜਾਰੀ ਹੋਇਆ ਸੀ ਜੋ ਅਜ ਤਕ ਵੀ ਲਾਗੂ ਹੈ। ਜਥੇਦਾਰ ਗੁਰਚਰਨ ਸਿੰਘ ਟੌਹਰਾ ਵਲੋਂ ਇਸ ਹੁਕਮਨਾਮੇਂ ਦੀ ਉਲੰਘਣਾ ਅਤੇ ਭਾਈ ਰਣਜੀਤ ਸਿੰਘ ਇਸ ਉਲੰਘਣਾ ਉੱਤੇ ਮਿੱਟੀ ਪਾਉਣ ਦੇ ਕਿੱਸੇ ਬਾਰੇ ਵੇਰਵਾ ਇਸ ਲੇਖ ਵਿਚ ਅੱਗੇ ਚਲ ਕੇ ਦਿੱਤਾ ਗਿਆ ਹੈ|

 

ਗਿ: ਭਾਗ ਸਿੰਘ ਜੀ ਨੂੰ ਪੰਥ ਵਿਚੋਂ ਛੇਕਿਆ

 

ਗਿਆਨੀ ਭਾਗ ਸਿੰਘ ਜੀ ਅੰਬਾਲਾ ਨੇ 1976 ਵਿਚ Ḕਦਸਮ ਗ੍ਰੰਥ ਨਿਰਣੈḔ ਨਾਮੀ ਪੁਸਤਕ ਪ੍ਰਕਾਸ਼ਤ ਕੀਤੀ। ਅੰਨ੍ਹੀਂ ਸ਼ਰਧਾ ਵੱਸ ਦਸਮ ਗ੍ਰੰਥ ਨੂੰ ਪੜਨ, ਵਾਰਰਨ ਤੋਂ ਬਿਨਾ ਹੀ ਦਸਮੇਸ਼ ਗੁਰੂ ਜੀ ਦੀ ਰਚਨਾ ਮੰਨਣ ਵਾਲਿਆਂ ਨੇ ਗਿਆਨੀ ਜੀ ਦੀ ਅਲੋਚਨਾ ਅਤੇ ਭੰਡੀ ਕੀਤੀ ਜਿਸ ਦੇ ਫਲਸਰੂਪ ਸ਼੍ਰਮਣੀ ਗੁ: ਪ੍ਰ: ਕਮੇਟੀ ਵਲੋਂ ਸਥਾਪਤ ਕੀਤੀ 16 ਸਿੱਖ ਵਿਦਵਾਨ ਆਗੂਆਂ ਦੀ ਉਚੇਚੀ ਕਮੇਟੀ ਦੀ ਇਕਤੱ੍ਰਤਾ ਅੰਮ੍ਰਿਤਸਰ ਵਿਚ ਹੋਈ। ਇਸ ਕਮੇਟੀ ਨੇ (ਸਰਬ ਸਮਤੀ ਦੁਆਰਾ) ਗਿ: ਭਾਗ ਸਿੰਘ ਜੀ ਨੂੰ ਕਿਸੇ ਸਜ਼ਾ ਦਾ ਪਾਤਰ ਨਾਂ ਸਮਝਿਆ। ਇਨ੍ਹੀਂ ਦਿਨੀਂ ਗਿ: ਭਾਗ ਸਿੰਘ ਜੀ ਅਤੇ ਅਵਸਰਵਾਦੀ ਗਿ: ਸੰਤ ਸਿੰਘ ਮਸਕੀਨ ਵਿੱਚਕਾਰ ਤਕਰਾਰ ਹੋ ਗਿਆ। ਮਸਕੀਨ ਨੇ ਆਪਣੇ ਮਿੱਤਰ ਗਿ: ਚੇਤ ਸਿੰਘ, ਮੁਖ ਗ੍ਰੰਥੀ ਹਰਿਮੰਦਰ ਸਾਹਿਬ ਰਾਹੀਂ ਸ੍ਰੀ ਅਕਾਲ ਤਖਤ ਜਥੇਦਾਰ (ਗਿ: ਸਾਧੂ ਸਿੰਘ ਭੌਰਾ) ਅਤੇ ਹੋਰ ਸਿੰਘ ਸਾਹਿਬਾਨ ਤੋਂ ਗਿ: ਭਾਗ ਸਿੰਘ ਜੀ ਨੂੰ ਸਿੱਖ ਪੰਥ ਵਿਚੋਂ ਛੇਕ ਦੇਣ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ। ਟਿਪਣੀ:- ਗਿ: ਭਾਗ ਸਿੰਘ ਨੂੰ ਛੇਕਣ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਉਹੀ ਜਥੇਦਾਰ ਅਤੇ ਸਿੰਘ ਸਾਹਿਬਾਨ ਸਨ ਜੋ ਉਪਰੋਕਤ ਇਕੱਤ੍ਰਤਾ ਵਿਚ ਵੀ ਸ਼ਾਮਲ ਸਨ ਅਤੇ ਜਿਨ੍ਹਾਂ ਦੀ ਰਾਏ "ਚਰਿਤ੍ਰੋ ਪਖਯਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹੈ, ਦਸਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ" ਸ: ਸੰਤੋਖ ਸਿੰਘ (ਚੰਡੀਗੜ੍ਹ) ਨੂੰ ਭੇਜੀ ਗਈ ਸੀ|

 

ਪ੍ਰਿ: ਹਰਭਜਨ ਸਿੰਘ, ਗਿ: ਸੁਰਜੀਤ ਸਿੰਘ (ਦਿੱਲੀ) ਅਤੇ ਭਾਈ ਮਿਲਾਪ ਸਿੰਘ ਦੇ ਸਲਾਹ ਮਸ਼ਵਰੇ ਦੇ ਫਲਸਰੂਪ ਭਾਈ ਅਮਰ ਸਿੰਘ (ਅਲੀਗੜ੍ਹ) ਨੇ ਜਥੇਦਾਰ ਭੌਰਾ ਨੂੰ ਅਯੋਗ ਹੁਕਮਨਾਮਾ ਵਾਪਸ ਲੈਣ ਵਾਸਤੇ ਮਨਾ ਲਿਆ। ਉਪਰੋਕਤ ਸਜਣ ਗਿ: ਭਾਗ ਸਿੰਘ ਨਾਲ ਅਮ੍ਰਿਤਸਰ ਜਾਣ ਦੀ ਤਿਆਰੀ ਵਿਚ ਸਨ ਕਿ ਮਸਕੀਨ ਜੀ ਨੂੰ ਇਸ ਦੀ ਸੂਹ ਮਿਲ ਗਈ। ਉਹ ਆਪਣੇ ਖਰਚੇ ਉੱਤੇ ਗਿ: ਭਾਗ ਸਿੰਘ ਜੀ ਨੂੰ ਅੰਮ੍ਰਿਤਸਰ ਲੈ ਗeੈ। ਪਹਿਲਾਂ ਤੋਂ ਹੀ ਤਿਆਰ ਕੀਤਾ ਇਕ ਕਾਗਜ਼ ਗਿ: ਭਾਗ ਸਿੰਘ ਜੀ ਨੂੰ ਦਸਤਖਤ ਕਰਨ ਵਾਸਤੇ ਦਿੱਤਾ ਗਿਆ। ਬਿਰਧ ਗਿਆਨੀ ਜੀ ਦੀਆਂ ਐਨਕਾਂ ਕੱਢਣ ਲੱਗਿਆਂ ਡਿਗ ਪਈਆਂ। ਉਹ ਚੁਕਣ ਲੱਗੇ ਤਾਂ ਜਥੇਦਾਰ ਭੌਰਾ ਅਤੇ ਮਸਕੀਨ ਜੀ ਬੋਲੇ, "ਛੱਡੋ (ਐਨਕਾਂ) ਗਿਆਨੀ ਜੀ, ਤੁਹਾਨੂੰ ਸਾਡੇ Aੱੱਤੇ ਯਕੀਨ ਨਹੀਂ?" ਦਸਤਖਤ ਕਰਨ ਉਪਰੰਤ ਗਿਆਨੀ ਜੀ ਨੇ ਕਾਗਜ਼ ਉੱਤੇ ਲਿਖਤ, "ਗਿ: ਭਾਗ ਸਿੰਘ ਜੀ ਨੇ ਅਰਦਾਸ ਅਤੇ ਚੌਪਈ ਬਾਰੇ ਮੁਆਫੀ ਮੰਗ ਲਈ ਹੈ।" ਪੜ੍ਹੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ਼ ਗਈ ਅਤੇ ਅੱਖਾਂ ਵਿੱਚੋਂਂ ਹੰਜੂ ਨਿਕਲ ਗeੈ। ਇਹ ਵਾਰਤਾ ਗਿਅਨੀ ਭਾਗ ਸਿੰਘ ਜੀ ਨੇ ਅਥਰੂ ਕੇਰਦਿਆਂ ਗਿ: ਸੁਰਜੀਤ ਸਿੰਘ (ਦਿੱਲੀ) ਨੂੰ ਦੱਸੀ ਅਤੇ ਕਿਹਾ, "ਮਸਕੀਨ ਨੇ ਮੇਰੇ ਨਾਲ ਧੋਖਾ ਕੀਤਾ।"

 

26 ਸਤੰਬਰ 1979 ਨੂੰ ਜਗਦੇਵ ਸਿੰਘ ਤਲਵੰਡੀ ਅਤੇ ਗੁਰਚਰਨ ਸਿੰਘ ਟੌਹਰਾ ਅਕਾਲੀ ਦਲ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਅਕਾਲ ਤਖਤ ਪਹੁੰਚੇ ਤਾਂ ਆਮ ਸਿੱਖਾਂ ਦੇ ਮਨਾ ਵਿਚ ਉਥੋਂ ਦੇ ਜਥੇਦਾਰ ਪ੍ਰਤੀ ਸਿੱਖ ਪੰਥ ਦਾ ਸਰਵ ਉਚ ਮੁਨਸਫ ਹੋਣ ਦੀਆਂ ਭਾਵਨਾਵਾਂ ਬਣ ਗਈਆਂ ਅਤੇ ਸੁਆਰਥੀ ਸਿੱਖ ਆਗੂਆਂ ਨੂੰ ਇਕ ਹੱਥ-ਠੋਕਾ ਲਭ ਗਿਆ।

 

ਟਿਪਣੀ:-1973-1979 ਦੀਆਂ ਘਟਨਾਵਾਂ ਸਮੇਂ ਅਕਾਲ ਤਖਤ ਦੇ ਜਥੇਦਾਰ ਗਿ: ਸਾਧੂ ਸਿੰਘ ਭੌਰਾ ਸਨ। ਉਨ੍ਹਾਂ ਦੇ ਅਤੇ ਮੇਰੇ ਪਰਿਵਾਰਾਂ ਦੀਆਂ ਪਾਕਿਸਤਾਨ ਦੀਆਂ ਜ਼ਮੀਨਾਂ ਪਿੰਡ ਭੌਰੇ ਹੋਣ ਕਰਕੇ ਮੈਨੂੰ ਜਥੇਦਾਰ ਭੌਰਾ ਸਾਹਿਬ ਨਾਲ ਵਿਚਾਰ ਵਟਾਂਦਰਾ ਕਰਨ ਦਾ ਸੁਭਾਗ ਮਿਲਿਆ ਸੀ। ਮੇਰੇ ਵਿਚਾਰ ਵਿਚ ਉਹ ਇਕ ਦਾਨੇ ਬੀਨੇ ਠੰਡੇ ਸੁਭਾ ਵਾਲੇ ਮਨੁਖ ਸਨ। ਜਾਪਦਾ ਹੈ ਕਿ Aਨ੍ਹਂ ਦੀ ਭਲੇਮਾਣਸੀ ਤੋਂ ਉਪਦਰੀ ਲੋਕਾਂ ਨੇ ਆਪਣੇ ਸੁਆਰਥ ਦੀ ਸਿੱਧੀ ਲਈ ਲਾਭ ਉਠਾਇਆ ਹੈ|

 

ਅਗਸਤ 1982 ਵਿਚ ਸਿੱਖ ਪੰਥ ਦੇ ਸਿਆਸੀ ਆਗੂ, ਅਕਾਲੀਆਂ ਨੇ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਧਰਮ ਯੁੱਧ ਅਰੰਭ ਦਿੱਤਾ। ਅਕਾਲੀਆਂ ਦੀ ਤਾਕਤ ਨੂੰ ਢਾਹ ਲਾਉਣ ਦੀ ਚਾਲ ਅਧੀਨ ਕਾਂਗਰਸ ਪਾਰਟੀ ਵਲੋਂ ਛੱਡੇ ਗੋਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸੰਨ 1983 ਵਿੱਚ ਆਪਣਾ ਰੁਖ ਬਦਲ ਕੇ ਅਕਾਲੀਆਂ ਨੂੰ ਧਰਮ ਯੁੱਧ ਵਿੱਚ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਅਤੇ ਦਿੱਲੀ (ਇੰਦਰਾ ਗਾਂਧੀ) ਦੀ ਸਰਕਾਰ ਵਿਰੁਧ ਮੋਰਚਾ ਲਾ ਲਿਆ। ਉਨ੍ਹਾਂ ਨੇ ਆਪਣੇ ਲਾਮ ਲਸ਼ਕਰ ਸਮੇਤ ਪੁਲਸ ਕਾਰਵਾਈ ਤੋਂ ਬਚਣ ਵਾਸਤੇ ਹਰਿਮੰਦਰ ਦੇ ਸਮੂਹ ਵਿੱਚ ਨਾਨਕ ਨਿਵਾਸ ਦੀਆਂ ਉਪਰਲੀਆਂ ਦੋਵਾਂ ਛੱਤਾਂ ਵਿੱਚ ਡੇਰਾ ਲਾ ਲਿਆ, ਜੱਦ ਕਿ ਅਖੰਡ ਕੀਰਤਨੀ ਜੱੱਥੇ ਦਾ ਡੇਰਾ ਗੁਰੂ ਰਾਮ ਦਾਸ ਸਰਾਂ ਵਿੱਚ ਸੀ। ਸੰਤ ਭਿੰਡਰਾਂਵਾਲੇ ਅਤੇ ਅਖੰਡ ਕੀਰਤਨੀ ਜੱਥੇ ਵਿਚਕਾਰ ਗੰਭੀਰ ਵੈਰ ਵਿਰੋਧ ਕਾਰਨ ਸੰਤ ਭਿੰਡਰਾਂਵਾਲੇ ਨੇ 12/13 ਦਸੰਬਰ 1983 ਨੂੰ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਵਿਖੇ ਡੇਰਾ ਲਾ ਲਿਆ। ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋਹਰਾ, ਅਕਾਲ ਤਖਤ ਜਥੇਦਾਰ ਕ੍ਰਿਪਾਲ ਸਿੰਘ, ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ, ਗੁਰਦੇਵ ਸਿੰਘ ਟਲਵੰਡੀ, ਅਮਰਿੰਦਰ ਸਿੰਘ, ਆਦਿ ਸੰਤ ਭਿੰਡਰਾਂਵਾਲੇ ਦੇ ਹਾਵੀ ਗਲਬੇ ਕਾਰਨ ਦੜ ਵੱਟ ਕੇ ਗੁੱਠੀਂ ਖੂੰਜੀਂ ਲੁਕ ਕੇ ਬਹਿ ਗeੈ।

 

5/6 ਜੂਨ 1984 ਨੂੰ, ਜਦੋਂ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਹਜ਼ਾਰਾਂ ਸਿੱਖ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਹਰਿਮੰਦਰ ਸਮੂਹ ਵਿਚ ਸਨ, ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਰਹਿੰਦੀ ਕਸਰ ਪੂਰੀ ਕਰਨ ਵਾਸਤੇ ਸਿੱਖਾਂ ਦੇ ਮੀਰੀ ਪੀਰੀ ਦੇ ਕੇਂਦ੍ਰਾਂ ਉਪਰ ਸਿੱਖ ਜਰਨੈਲ਼ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਟੈਂਕਾਂ ਸਮੇਤ ਫੌਜ ਭੇਜ ਕੇ ਧਾਵਾ ਬੋਲ ਦਿੱਤਾ। ਅਣਗਿਣਤ ਮਾਸੂਮ ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਸਮੇਤ ਸਿੱਖਾਂ ਦਾ ਕਤਲੇ-ਆਮ ਕਰ ਦਿੱਤਾ। ਅਕਾਲ ਤਖਤ ਤਬਾਹ ਕਰ ਦਿੱਤਾ। ਗੁਰਚਰਨ ਸਿੰਘ ਟੋਹਰਾ ਜਹਿੜਾ ਆਖਦਾ ਫਿਰਦਾ ਸੀ ਕਿ ਹਰਿਮੰਦਰ ਸਾਹਿਬ ਸਮੂਹ ਵਿੱਚ ਹਿੰਦ ਫੌਜ ਉਸ ਦੀ ਲਾਸ਼ ਉੱਤੋਂ ਦੀ ਲੰਘ ਕੇ ਦਾਖਲ ਹੋਵੇਗੀ, ਹੋਰ ਅਕਾਲੀ ਆਗੂਆਂ ਸਮੇਤ ਇਸ ਤਬਾਹੀ ਅਤੇ ਕਤਲੇ-ਆਮ ਸਮੇਂ ਗੁਰੂ ਰਾਮ ਦਾਸ ਸਰਾਂ ਵਿੱਚ ਬੈਠਾ (ਪਹਿਲੋਂ ਮਿਥੀ?) ਗਰਿਫਤਾਰੀ ਦੀ ਉਡੀਕ ਕਰ ਰਿਹਾ ਸੀ।

 

1984 ਸਮੇਂ ਦੇ ਹਿੰਦ ਰਾਸ਼ਟ੍ਰ ਦੇ (ਰਸਮੀਂ) ਪ੍ਰਧਾਨ ਗ਼ਿ ਜ਼ੈਲ ਸਿੰਘ ਨੂੰ ਪੰਜ ਸਾਹਿਬਾਨ ਨੇ ਛੇਕ ਦਿੱਤਾ ਪਰ ਬਖਸ਼ਨ ਲੱਗਿਆਂ ਅਕਾਲ ਤਖਤ ਦੇ (ਸੇਵਾਦਾਰ) ਜੱਥੇਦਾਰ ਕ੍ਰਿਪਾਲ ਸਿੰਘ ਨੇ ਕਿਸੇ ਨੂੰ ਪੁਛਣ ਦੱਸਣ ਦੀ ਲੋੜ ਹੀ ਨਾਂ ਸਮਝੀ।

 

"ਮਈ 1985 ਵਿੱਚ ਭਿੰਡਰਾਂਵਾਲੇ ਦੇ ਬਾਪ ਬਾਬਾ ਜੋਗਿੰਦਰ ਸਿੰਘ ਨੇ ਹਰਿਮੰਦਰ ਸਾਹਿਬ ਸਮੁਹ ਤੋਂ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਸੰਯੁਕੱਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਹੁਕਮ ਦੇ ਦਿਤਾ। ਖਾਲਿਸਤਾਨੀ ਪੱਖੂ ਸਿਮ੍ਰਨਜੀਤ ਸਿੰਘ ਮਾਨ ਇਸ ਅਕਾਲੀ ਦਲ ਦਾ ਪ੍ਰਧਾਨ ਸੀ ਅਤੇ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਵੀ ਇਸ ਵਿੱਚ ਸ਼ਾਮਲ ਸੀ। ਰਾਗੀ ਦਰਸ਼ਨ ਸਿੰਘ ਅੱਤਿਵਾਦੀਆਂ ਦਾ ਕੁੜੱਤਨ ਭਰਿਆ ਬੁਲਾਰਾ ਸੀ।"

 

"26 ਜਨਵਰੀ 1987 ਨੂੰ ਕਥਿਤ ਸਰਬਤ ਖਾਲਸਾ ਦੀ ਸ੍ਰੀ ਅਕਾਲ ਤਖਤ ਵਿਖੇ ਇਕੱਤ੍ਰਤਾ ਹੋਈ ਜਿਸ ਵਿੱਚ ਰਾਗੀ ਦਰਸ਼ਨ ਸਿੰਘ ਨੂੰ ਅਕਾਲ ਤਖਤ ਦਾ ਆਰਜ਼ੀ ਜੱਥੇਦਾਰ ਨਿਯਤ ਕੀਤਾ ਗਿਆ ਅਤੇ ਕਈ ਹੋਰ ਸਿੱਖ ਕੇਂਦ੍ਰਾਂ ਦੇ ਜਥੇਦਾਰਾਂ ਅਤੇ ਮੁਖ ਗ੍ਰੰਥੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ।" "1987 ਵਿੱਚ ਲੋਕਤੰਤਰੀ ਸਿਆਸੀ ਢੰਗਾਂ ਨਾਲ ਚੁਣੇ ਸ: ਬਰਨਾਲ਼ਾ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਲਾਹੁਣ ਵਿਚ ਅਸਫਲ ਹੋਣ ਤੇ ਮੁਖ ਚਾਲਬਾਜ਼ ਟੌਹਰੇ ਸਮੇਤ ਬਾਦਲ, ਅਮਰਿੰਦਰ ਸਿੰਘ, ਆਦਿ ਦੀ ਜੁੰਡਲੀ ਨੇ ਭੋਲ਼ੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਉਣਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਗੁ: ਪ੍ਰ: ਕਮੇਟੀ ਉੱਤੇ ਕਬਜ਼ਾ ਜਮਾ ਕੇ ਇਸ ਦੀ ਦੁਰਵਰਤੋਂ ਦੁਆਰਾ ਸਿੱਖ ਧਾਰਮਿਕ ਕੇਂਦ੍ਰਾਂ ਦੇ ਮੁਖ ਗ੍ਰੰਥੀ/ਸਿੰਘ ਸਾਹਿਬਾਨ ਅਤੇ ਜਥੇਦਾਰ ਬਦਲ ਦਿੱਤੇ ਅਤੇ ਬਹੁਗਿਣਤੀ ਸਿੱਖਾਂ ਵਲੋਂ ਸੂਬੇ ਦੀ ਚੁਣੀ ਸਰਕਾਰ ਵਿਰੁਧ ਉਨ੍ਹਾਂ ਤੋਂ ਅਯੋਗ ਹੁਕਮਨਾਮੇਂ ਜਾਰੀ ਕਰਵਾ ਦਿੱਤੇ।"

 

"ਮਾਰਚ 1988 ਵਿਚ ਰਜੀਵ ਗਾਂਧੀ ਦੇ ਇਕ ਸਲਾਹਕਾਰ ਨੂੰ ਅਮਰੀਕਾ ਵਿਚ ਰਹਿੰਦੇ ਸ਼ੁਸ਼ੀਲ ਮੁਨੀ ਵਲੋਂ ਦਿੱਤੀ ਸਲਾਹ ਅਨੁਸਾਰ ਸੰਤ ਭਿੰਡਰਾਂਵਾਲੇ ਦੇ ਭਤੀਜੇ ਕੱਟੜ ਖਾਲਿਸਤਾਨੀ ਭਾæ ਜਸਬੀਰ ਸਿੰਘ ਰੋਡੇ ਨੂੰ ਜੋਧਪੁਰ ਜੇਲ੍ਹ ਵਿਚੋਂ ਕੱਢ ਕੇ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਪਰ ਛੇਤੀ ਹੀ ਉਸ ਨੂੰ ਸੰਤ ਭਿੰਡਰਾਂਵਾਲੇ ਦੇ ਨਕਸ਼ੇ-ਕਦਮਾਂ ਉਤੇ ਚਲਦਾ ਵੇਖ ਕੇ ਉਸ ਦੀ ਦੋ ਮਹੀਨਿਆਂ ਪਿਛੋਂ ਛੁੱਟੀ ਕਰ ਦਿੱਤੀ ਗਈ।" ਖੁਸ਼ਵੰਤ ਸਿੰਘ 'ੰੇ ਭਲeeਦਨਿਗ ਫੁਨਜਅਬ'

 

ਰਾਗੀ ਦਰਸ਼ਨ ਸਿੰਘ ਨੇ ਸਤਾਧਾਰੀ ਲੌਂਗੋਵਾਲ ਅਕਾਲੀ ਦਲ ਸਮੇਤ ਸਾਰੇ ਦਲਾਂ ਨੂੰ ਭੰਗ ਕਰਨ ਅਤੇ ਅਕਾਲ ਤਖਤ ਦੇ ਮੁਖ ਸੇਵਾਦਾਰ/ਜੱਥੇਦਾਰ ਨੂੰ ਸਰਵ-ਉੱਚ ਧਾਰਮਿਕ ਅਤੇ ਸਿਆਸੀ ਸਿੱਖ ਆਗੂ ਬਣਾਓਣ ਦੇ ਉਪਰਾਲੇ ਕੀਤੇ। ਪਰ 28 ਮਾਰਚ 1990 ਨੂੰ ਸਮੁੰਦਰੀ ਹਾਲ ਵਿਖੇ ਸ਼ਰੋਮਣੀ ਕਮੇਟੀ ਦੇ ਬਜਟ ਇਜਲਾਸ ਸਮੇਂ ਗੁਰੂ ਗ੍ਰ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੰਗਾਮੇਂ ਕਾਰਨ ਰਾਗੀ ਜੀ ਨੇ ਗ: ਕੇਵਲ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੁਖਆਸਨ ਕਰਵਾ ਦਿੱਤਾ। ਜ: ਟੌਹਰਾ ਅਤੇ ਰਾਗੀ ਜੀ ਵਿਚਕਾਰ ਹੋਏ ਤਕਰਾਰ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ: ਟੌਹਰਾ ਨੇ ਅਕਾਲ ਤਖਤ ਦੇ ਜਥੇਦਾਰ ਪ੍ਰ: ਦਰਸ਼ਨ ਸਿੰਘ ਨੂੰ ਦੁਰਕਾਰ ਦਿੱਤਾ। ਪ੍ਰੋ ਦਰਸ਼ਨ ਸਿੰਘ ਅਤੇ ਗਿ: ਕੇਵਲ ਸਿੰਘ ਨੇ ਅਸਤੀਫੇ ਦੇ ਦਿੱਤੇ।

 

12 ਮਈ 1990 ਦੀ ਰਾਤ ਲੁਧਿਆਣੇ ਨੇੜੇ ਖਾੜਕੂਆਂ ਨੇ ਜ: ਟੌਹਰਾ, ਪ੍ਰਧਾਨ, ਸ਼੍ਰੋਮਣੀ ਕਮੇਟੀ ਉੱਤੇ ਘਾਤਕ ਹਮਲਾ ਕੀਤਾ। ਜ: ਟੌਹਰਾ ਵਾਲ ਵਾਲ ਬਚ ਗਿਆ। ਲੁਧਿਆਣੇ ਹਸਪਤਾਲ ਵਿਚ ਉਸ ਨੂੰ ਇਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਜੁਗਤ ਸੁਝੀ। ਸ਼੍ਰੋਮਣੀ ਗੁ: ਪ੍ਰ: ਅੰਤ੍ਰਿੰਗ ਕਮੇਟੀ ਦੀ 15 ਮਈ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਇਸ ਹਮਲੇ ਕਾਰਨ ਮੁਲਤਵੀ ਹੋ ਗਈ ਸੀ, ਜ: ਟੋਹਰਾ ਨੇ 9 ਜੂਨ ਨੂੰ ਹਸਪਤਾਲ ਵਿੱਚ ਹੀ ਸੱਦ ਲਈ । ਇਸ ਵਿੱਚ ਜ: ਦਰਸ਼ਨ ਸਿੰਘ ਅਤੇ ਗਿ: ਕੇਵਲ ਸਿੰਘ ਦੇ ਅਸਤੀਫੇ ਸਵੀਕਾਰ ਕਰਕੇ ਭਾ: ਰਣਜੀਤ ਸਿੰਘ, ਜਿਸ ਨੂੰ ਗਿ: ਜ਼ੈਲ ਸਿੰਘ ਨੇ ਸੰਤ ਭਿੰਡਰਾਂਵਾਲੇ ਦੀ ਕਰੋਪੀ ਤੋਂ ਬਚਾਉਣ ਵਾਸਤੇ ਤਿਹਾਰ ਜੇਲ੍ਹ ਵਿਚ ਭਿਜਵਾ ਦਿੱਤਾ ਸੀ, ਨੂੰ ਅਕਾਲ ਤਖਤ ਦਾ ਜਥੇਦਾਰ ਅਤੇ ਭਾ: ਭਗਵਾਨ ਸਿੰਘ ਨੂੰ ਗਿ: ਕੇਵਲ ਸਿੰਘ ਦੀ ਥਾਂ ਮੁਖ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ।

 

ਠਾਕਰ ਸਿੰਘ ਖਮਾਣੋ ਅਤੇ ਸਤਨਾਮ ਸਿੰਘ ਜਲੰਧਰ ਨੇ ਪ੍ਰ: ਦਰਸ਼ਨ ਸਿੰਘ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣ ਅਤੇ ਭਾਈ ਰਣਜੀਤ ਸਿੰਘ ਦੇ ਜੇਲ੍ਹ ਵਿੱਚ ਹੋਣ ਕਰਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਨਿਭਾਉਣ ਦੇ ਅਯੋਗ ਹੋਣ ਦੇ ਸੁਝਾਉ ਦਿੱਤੇ ਸਨ। ਪਰ ਇਸ ਚਾਰ ਘੰਟੇ ਦੀ ਮੀਟਿੰਗ ਤੋਂ ਮਗਰੋਂ ਮਨਜੀਤ ਸਿੰਘ ਕਲਕਤਾ ਨੇ (ਝੂਠ ਬੋਲਦਿਆਂ) ਪਤ੍ਰਕਾਰਾਂ ਨੂੰ ਦੱਸਿਆ ਕਿ ਦੋਵੇਂ ਅਸਤੀਫਿਆਂ, ਅਤੇ ਭਾਈ ਰਣਜੀਤ ਸਿੰਘ, ਜਿਸ ਦਾ ਨਾਮ ਜ: ਟੌਹਰਾ ਨੇ ਹੀ ਪੇਸ਼ ਕੀਤਾ ਸੀ, ਦੀ ਨਿਯੁਕਤੀ ਦੇ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗeੈ ਹਨ। ਇਸ ਮੀਟਿੰਗ ਵਿੱਚ ਜ: ਟੌਹਰਾ ਨੂੰ ਭਾ: ਰਣਜੀਤ ਸਿੰਘ ਦੇ ਜੇਲ੍ਹ ਵਿੱਚ ਰਹਿਣ ਦੇ ਸਮੇਂ ਤਕ ਆਰਜ਼ੀ ਜਥੇਦਾਰ ਨਿਯੁਕਤ ਕਰ ਦੇਣ ਦੇ ਦਿੱਤੇ ਅਧਿਕਾਰ ਅਨੁਸਾਰ ਉਹਨਾ ਨੇ ਪ੍ਰੋ: ਮਨਜੀਤ ਸਿੰਘ ਨੂੰ ਉਸ ਪਦ ਉਤੇ ਨਿਯੁਕਤ ਕਰ ਦਿੱਤਾ।

 

ਜ: ਟੋਹਰਾ ਨੇ ਰਾਗੀ ਦਰਸ਼ਨ ਸਿੰਘ, ਜੋ ਕਿ ਜ: ਟੌਹਰਾ ਦੇ ਮਰਯਾਦਾ ਭੰਗ ਕਰਨ ਦੇ ਦੋਸ਼ ਦੀ ਚਰਚਾ ਕਰ ਰਹੇ ਸਨ, ਦਾ ਅਸਤੀਫਾ ਪਰਵਾਨ ਕਰਕੇ ਆਪਣੇ ਗਲ਼ੋਂ ਬਲ਼ਾ ਲਾਹ ਸੁੱਟੀ। ਅਤੇ ਭਾ: ਰਣਜੀਤ ਸਿੰਘ, ਜਿਸ ਨੂੰ ਬਹੁਗਿਣਤੀ ਖਾੜਕੂ ਨਿਰੰਕਾਰੀ ਗੁਰੂ ਗੁਰਬਚਨ ਸਿੰਘ ਦਾ (ਸੱਚਾ/ਝੂਠਾ) ਕਾਤਲ ਹੋਣ ਕਾਰਨ ਆਪਣਾ ਜੁੰਡਲੀਦਾਰ ਸਮਝਦੇ ਸਨ, ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਕੇ,

1) ਆਪਣੀ ਨਿਜੀ ਰੱਖਿਆ ਅਤੇ ਆਪਣੇ ਆਪ ਨੂੰ ਖਾੜਕੂਆਂ ਦੀ ਕਰੋਪੀ ਤੋਂ ਬਚਣ ਦਾ ਪ੍ਰਬੰਧ ਕਰ ਲਿਆ।

2) ਹਿੰਦ ਸਰਕਾਰ, ਜਿਸ ਨੇ ਭਾæ ਜਸਬੀਰ ਸਿੰਘ ਨੂੰ ਭਿਆਨਕ ਦਹਿਸ਼ਤਵਾਦ ਸਮੇਂ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਸੀ, ਅਕਾਲੀ ਦਲ (ਸਿਮ੍ਰਨਜੀਤ ਸਿੰਘ ਮਾਨ), ਫੈਡਰੇਸ਼ਨ (ਭਾæ ਮਨਜੀਤ ਸਿੰਘ) ਅਤੇ ਦਮਦਮੀ ਟਕਸਾਲ ਦੇ ਸਰਬਤ ਖਾਲਸਾ ਗਠ-ਜੋੜ ਨੂੰ ਸਪਸ਼ਟ ਕਰ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਕੇਵਲ ਸ਼੍ਰੋਮਣੀ ਗੁæ ਪ੍ਰæ ਕਮੇਟੀ ਨੂੰ ਹੀ ਹੈ।

3) ਭਾ: ਜਸਬੀਰ ਸਿੰਘ ਦੀਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਣਨ ਦੀਆਂ ਇੱਛਾਂ ਦਾ ਭੋਗ ਪਾ ਦਿੱਤਾ। 4) ਭਾਈ ਰਣਜੀਤ ਸਿੰਘ ਦੇ ਭਾਈਚਾਰੇ, ਰਾਮਗੜੀਆ ਸਿੱਖਾਂ ਨੂੰ ਆਪਣੇ ਵਲ ਦਾ ਕਰ ਲਿਆ। ਨਵਾਂ ਪੰਨਾਂ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

ਗੁਰੂ ਰਾਮਦਾਸ ਅਤੇ ਸਮਕਾਲੀ ਸਮਾਜ

ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਦਾ ਜਨਮ 26 ਅੱਸੂ (ਕੱਤਕ ਵਦੀ 2) ਸੰਮਤ 1591 (ਸੰਨ 1534) ਨੂੰ ਪਿਤਾ ਹਰਦਾਸ ਸੋਢੀ ਅਤੇ ਮਾਤਾ ਦਯਾ ਕੌਰ (ਮਹਾਨ ਕੋਸ਼ ਅਨੁਸਾਰ) ਦੇ ਘਰ ਚੂਨਾ ਮੰਡੀ ਲਾਹੌਰ ‘ਚ ਹੋਇਆ। ਮਾਤਾ-ਪਿਤਾ ਦੀ ਪਲੇਠੀ ਸੰਤਾਨ ਹੋਣ ਕਰਕੇ ਉਨ੍ਹਾਂ ਨੂੰ ਜੇਠਾ ਕਹਿ ਕੇ ਪੁਕਾਰਿਆ ਜਾਂਦਾ। ਉਨ੍ਹਾਂ ਦਾ ਸਮਾਂ 1534 ਤੋਂ 1581 ਤੱਕ ਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਦੇ ਜਨਮ ਵੇਲੇ ਗੁਰੂ ਨਾਨਕ ਆਪਣੀਆਂ ਉਦਾਸੀਆਂ ਤੋਂ ਸੁਰਖਰੂ ਹੋ ਕੇ ਕਰਤਾਰਪੁਰ ‘ਚ ਕਿਰਤ ਕਰ ਰਹੇ ਸਨ। ਭਾਈ ਜੇਠਾ ਦੇ ਜਨਮ ਤੋਂ ਦੋ ਸਾਲ ਪਹਿਲਾਂ ਬਾਬਾ ਲਹਿਣਾ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਦਿਆਂ ਪ੍ਰੀਖਿਆ ਦੀ ਕੁਠਾਲੀ ‘ਚੋਂ ਲੰਘ ਰਹੇ ਸਨ। ਉਸ ਸਮੇਂ ਭਾਈ ਅਮਰ ਦਾਸ ਦੀ ਅਉਧ 55 ਵਰ੍ਹੇ ਦੀ ਸੀ। ਇਉਂ ਜੇਠਾ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਰੀਰਕ ਰੂਪ ‘ਚ ਮੌਜੂਦ ਸਨ।

ਪਹਿਲਾ ਪਿਆਰਾ ਭਾਈ ਦਇਆ ਸਿੰਘ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........


ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ।

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਸਾਹਿਬਜ਼ਾਦਿਆਂ ਦਾ ਕੰਧ-ਚਿੱਤਰ

ਗੁਰ ਹਰਸਹਾਇ ਨਗਰ ਦੀ ਨੀਂਹ ਗੁਰੂ ਰਾਮਦਾਸ ਦੀ ਪੀੜ੍ਹੀ ਵਿੱਚ ਸਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹਰਸਹਾਇ ਦੇ ਨਾਂ ’ਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇੱਥੇ ਇਕ ਗੱਦੀ ਚੱਲੀ ਆ ਰਹੀ ਹੈ ਅਤੇ ਇਸ ਗੱਦੀ ਦਾ ਮੁਖੀ ਇੱਥੇ ਰੱਖੀ ਗੁਰੂ ਨਾਨਕ ਦੇਵ ਦੀ ਪੋਥੀ ਅਤੇ ਮਾਲਾ ਦਾ ਰਖਿਅਕ ਚੱਲਿਆ ਆ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਇਹ ਪੋਥੀ ਅਤੇ ਮਾਲਾ ਕਾਫੀ ਵਰ੍ਹੇ ਪਹਿਲਾਂ ਚੋਰੀ ਹੋ ਗਈ ਸੀ। ਇੱਥੇ ਰੱਖੀ ਇਸ ਪੋਥੀ ਅਤੇ ਮਾਲਾ ਕਾਰਨ ਹੀ

ਬੁੱਧ ਧਰਮ ਅਤੇ ਬਿਰਖ਼-ਬਗ਼ੀਚੇ

ਮਨੁੱਖ ਅਤੇ ਰੁੱਖ ਦੀ ਸਾਂਝ ਮੁੱਢ ਕਦੀਮ ਤੋਂ ਹੈ। ਜੰਗਲਾਂ ਵਿੱਚ ਜਨਮਿਆ ਮਨੁੱਖ ਸਮੇਂ ਦੇ ਚੱਲਦਿਆਂ ਕੰਕਰੀਟ ਦੇ ਜੰਗਲਾਂ ਵਿੱਚ ਰਹਿਣ ਲੱਗਿਆ ਹੈ। ਮਨੁੱਖ ਅਤੇ ਰੁੱਖ ਦੀ ਸਾਂਝ ਦੀ ਤਰ੍ਹਾਂ ਮਨੁੱਖ ਅਤੇ ਧਰਮ ਦੀ ਸਾਂਝ ਵੀ ਮਨੁੱਖਤਾ ਦੀ ਹੋਂਦ ਜਿੰਨੀ ਹੀ ਪੁਰਾਣੀ ਹੈ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਰੱਬੀ ਆਸਰਾ ਰੁੱਖ ਵਿੱਚ ਹੀ ਤੱਕਿਆ। ਜਿਵੇਂ-ਜਿਵੇਂ ਵਕਤ ਦਾ ਪਹੀਆ ਚੱਲਦਾ ਗਿਆ ਮਨੁੱਖੀ ਜੀਵਨ ਵਿੱਚ ਅਨੇਕਾਂ ਬਦਲਾਅ ਆਏ ਅਤੇ ਉਹ ਬਦਲਾਅ ਅਨੇਕਾਂ ਧਰਮਾਂ ਦੇ ਸੰਦਰਭ ਵਿੱਚ ਵੀ ਹੋਏ। ਸੰਸਾਰ ਦੇ ਅਨੇਕਾਂ ਧਰਮਾਂ ਵਿੱਚੋਂ ਬੁੱਧ ਧਰਮ ਦਾ ਬੜਾ ਹੀ ਅਹਿਮ ਸਥਾਨ ਹੈ। ਇਸ ਧਰਮ ਦੀਆਂ ਅਨੇਕਾਂ ਹੀ ਸਿੱਖਿਆਵਾਂ ਦੇ ਨਾਲ-ਨਾਲ ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੀਆਂ ਨਿਆਮਤਾਂ ਸੰਗ ਜੁੜਨ ਦਾ ਰਾਹ ਦਸੇਰਾ ਵੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਸਾਡੇ ਸਾਹਮਣੇ ਅਨੇਕਾਂ ਅਜਿਹੇ ਤੱਥ ਨਜ਼ਰ ਆਉਂਦੇ ਹਨ, ਜੋ ਬੁੱਧ ਧਰਮ ਅਤੇ ਬਿਰਖ਼-ਬਗ਼ੀਚਿਆਂ ਦੀ ਮਨੁੱਖਤਾ ਨਾਲ ਸਾਂਝ ਦੀ ਗਵਾਹੀ ਭਰਦੇ ਹਨ।

ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ

ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ

ਗੁਰੂ ਕਾ ਬਾਗ’ ਦਾ ਮੋਰਚਾ

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ।

ਵਿਆਖਿਆ ਸ੍ਰੀ ਜਪੁ ਜੀ ਸਾਹਿਬ

ਜਦੋਂ ਪੱਛਮ ਵਾਲੇ ਸੁਖਮਨਾ ਪਥ ਤੋਂ (ਨਾਭਿ ਕੁੰਡ ਦਾ) ਸੂਰਜ ਉੱਪਰ ਚੜ੍ਹਦਾ ਹੈ ਤਾਂ ਇਸਦੀ ਤਪ ਤਾਉ ਵਾਲੇ ਅਗਨਿ 'ਚ ਮੋਹ ਮਾਇਆ, ਰੋਗ, ਵਿਕਾਰ ਸਭ ਦਗਧ ਹੋ ਜਾਂਦੇ ਹਨ ਅਤੇ ਫਿਰ ਸੂਰਜ (ਅਤੇ ਇਸਦਾ ਤਾਪ) ਦਸਮ ਦੁਆਰ 'ਚ ਪੁੱਜ ਕੇ ਅਜਰੁ ਨੂੰ ਪਿਘਲਾ ਕੇ ਅੰਮ੍ਰਿਤ ਝਰਨੇ ਦਾ ਮੀਂਹ ਬਰਸਾਉਂਦਾ ਹੈ। ਇਸ ਤੋਂ ਬਾਅਦ ਪਰਮੇਸ਼ਵਰ ਜਗੰਨਾਥ ਨਾਲ ਸਿੱਖ ਦਾ ਮਿਲਾਪ ਹੁੰਦੈ। ਬਿਨਾ ਤਪ ਤਾਉ ਦੇ ਕਾਇਆ ਰੂਪੀ ਭਾਂਡਾ ਸ਼ੁੱਧ ਨਹੀਂ ਹੁੰਦਾ, ਇਸ 'ਚ ਵਿਕਾਰਾਂ ਅਤੇ ਰੋਗਾਂ ਦਾ ਵਾਸਾ ਬਣਿਆ ਹੀ ਰਹਿੰਦੈ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ'

ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ 'ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ 'ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ 'ਚ ਆਪਣੀ ਜਾਨ ਦੇ ਦੇਣ ਦੀ।

ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071621795
Copyright © 2019, Panjabi Times. All rights reserved. Website Designed by Mozart Infotech