ਵਿਸ਼ਵ ਧਾਰਮਿਕ ਗਾਂਗਰਸ ਦਾ ਸ਼ਤਾਬਦੀ ਸਮਾਰੋਹ, ਜਿਸ ਵਿਚ ਹੋਰ ਧਰਮਾ ਦੇ ਸਿਰਮੌਰ ਧਾਰਮਿਕ ਆਗੂਆਂ ਅਤੇ ਵਿਦਵਾਨਾਂ ਨੇ ਭਾਗ ਲਿਆ, ਚਿਕਾਗੋ/ਛਿਕਾਗੋ (ਅਮੀਰਕਾ) ਵਿਚ ਹੋeਆ। ਸਿੱਖ ਪ੍ਰਤੀਨਿਧ ਜਥੇ ਦੇ ਅਗੂ ਉਸ ਸਮੇਂ ਦੇ ਅਕਾਲ ਤਖਤ ਦੇ ਸੇਵਾਦਾਰ/ਜੱਥੇਦਾਰ ਪ੍ਰੋ: ਮਨਜੀਤ ਸਿੰਘ ਸਨ। ਸਿੱਖ ਜਥੇ ਨੇ (ਗੁਰਮਤਿ ਅਤੇ ਸਿੱਖੀ ਸਿਧਾਂਤਾਂ ਦੇ ਪ੍ਰਤਿਕੂਲ) ਆਪਣੀ ਉੱਚਤਾ ਹੋਰਨਾ ਧਾਰਮਿਕ ਜੱਥਿਆਂ ਬਰਾਬਰ ਜਤਾਉਣ ਲਈ ਜਥੇਦਾਰ ਨੂੰ ਸਿੱਖਾਂ ਦਾ ਪੋਪ ਦੱਸਿਆ। ਭਾਵੇਂ ਪ੍ਰੋ: ਮਨਜੀਤ ਸਿੰਘ ਨੂੰ ਦੱਸ ਦਿੱਤਾ ਸੀ ਕਿ ਇਹ ਸਿਰਫ ਹੋਰਨਾ ਨੂੰ ਭਰਵਾਤ ਕਰਨ ਵਾਸਤੇ ਹੀ ਦੱਸਿਆ ਜਾ ਰਹਾ ਹੈ ਪਰ ਉਨ੍ਹਾਂ ਦੇ ਦਿਮਾਗ ਉਤੇ ਹਉਮੇਂ ਦਾ ਭੂਤ ਸਵਾਰ ਹੋ ਹੀ ਗਿਆ।
ਜ: ਟੌਹਰਾ ਦੇ ਨਿਕਟਵਰਤੀਆਂ ਅਨੁਸਾਰ ਉਸ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀ 25/26 ਸਾਲ ਪ੍ਰਧਾਨਗੀ ਸਮੇਂ ਆਪਣੇ ਸੁਆਰਥ ਸਿੱਧ ਕਰਨ ਲਈ ਅਕਾਲ ਤਖਤ ਜਥੇਦਾਰ ਸਮੇਤ ਕਈ ਚੰਗੇ ਮੰਦੇ ਵਿਅਕਤੀਆਂ ਦੀ ਵਰਤੋਂ ਕੀਤੀ। ਉਸ ਦੀ ਬਹੁਤੀ ਸ਼ਕਤੀ ਅਤੇ ਸਮਾਂ ਨਾਰਦ ਮੁਨੀ ਵਾਲੀ ਨੀਤੀ ਉਤੇ ਲਾਉਣ ਕਾਰਨ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਅਤੇ ਧਰਮ ਪ੍ਰਚਾਰ ਵਿਚ ਨਿਘਾਰ ਹੀ ਆਇਆ। ਭਾਵ ਸਿੱਖ ਧਰਮ ਅਤੇ ਕੌਮ ਨੂੰ ਲਾਭ ਘਟ ਅਤੇ ਨੁਕਸਾਨ ਵਧ ਹੋਇਆ। ਪਰ ਜਿੱਨਾ ਨੁਕਸਾਨ ਜ਼ ਟੋਹਰਾ ਦੀ 25/26 ਸਾਲਾ ਪ੍ਰਧਾਨਗੀ ਸਮੇਂ ਹੋਇਆ ਉਸ ਤੋਂ ਵੱਧ ਨੁਕਸਾਨ ਭਾæ ਰਣਜੀਤ ਸਿੰਘ ਦੀ 25/26 ਮਹੀਨੇ (31 ਦਸੰਬਰ 1996-10 ਫਰਵਰੀ 1999) ਦੀ ਅਕਾਲ ਤਖਤ ਦੀ ਜਥੇਦਾਰੀ ਸਮੇਂ ਹੋਇਆ। ਉਸ ਦੀ ਅਯੋਗਤਾ, ਗੁਰਮਤਿ ਅਤੇ ਗੁਰਬਾਣੀ ਤੱਤ ਗਿਆਨ ਪ੍ਰਤੀ ਅਗਿਆਨਤਾ, ਹੋਛਾਪਨ ਅਤੇ ਹੂੜ੍ਹਮਤਿ ਉਸ ਦੀ ਸੋਚਣੀ, ਕਥਨੀ, ਕਰਨੀ ਅਤੇ ਵਤੀਰੇ ਆਦਿ ਤੋਂ ਸਪਸ਼ਟ ਹੈ।
19 ਫਰਵਰੀ 1997 ਨੂੰ ਭ: ਰਣਜੀਤ ਸਿੰਘ ਦੇ ਸੱਦੇ ਤੇ ਵਿਸ਼ਵ ਸਿੱਖ ਕੌਂਸਲ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ, ਜਿਸ ਵਿਚ ਭਾ: ਰਣਜੀਤ ਸਿੰਘ, ਗ਼ਿਕੇਵਲ ਸਿੰਘ, ਜਥੇਦਾਰ, ਤਖਤ ਦਮਦਮਾ, ਡਾæ ਦਰਸ਼ਨ ਸਿੰਘ, (ਗੁਰੂ ਨਾਨਕ ਚੇਅਰ ਮੁਖੀ, ਪੰਜਾਬ ਯੁਨਵਿਰਸਟੀ, ਅਤੇ ਪ੍ਰਧਾਨ ਸੈਕਟਰ 14 ਗੁਰਦੁਆਰਾ, ਚੰਡੀਗੜ) ਆਦਿ ਸ਼ਾਮਲ ਸਨ, ਕੌਂਸਲ ਦੇ ਚੰਡੀਗੜ੍ਹ ਦਫਤਰ ਵਿਚ ਪ੍ਰੋæ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਡਾ: ਦਰਸ਼ਨ ਸਿੰਘ ਨੇ ਭਾ: ਰਣਜੀਤ ਸਿੰਘ ਨੂੰ ਨਿਮ੍ਰਤਾ ਸਹਿਤ ਕਹਾ ਕਿ, "ਤੁਸੀਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੋ ਤਹਾਨੂੰ ਧਿਰ ਨਹੀਂ ਬਣਨਾ ਚਾਹੀਦਾ।" ਭਾ: ਰਣਜੀਤ ਸਿੰਘ ਗੁੱਸੇ ਨਾਲ ਡਾ: ਦਰਸ਼ਨ ਸਿੰਘ ਨੂੰ ਵਢ੍ਹ ਖਾਣ ਨੂੰ ਪਏ, "ਤੂੰ ਸਮਝਦਾ ਹੈਂ ਕਿ ਮੈਂ ਪੰਜ ਜਮਾਤਾਂ ਪੜ੍ਹਿਆ ਹਾਂ, ਮੈਨੂੰ ਅਕਲ ਤੇਰੇ ਨਾਲੋਂ ਜ਼ਿਆਦਾ ਹੈ, ਤੇਰੇ ਵਰਗੇ ਪ੍ਰੋਫੈਸਰ ਮੈਂ ਬਹੁਤ ਵੇਖੇ ਹਨ। ਚੁੱਪ ਕਰ ਕੇ ਬੈਠ ਜਾ।" ਇਸ ਮੀਟਿੰਗ ਵਿਚ ਭਾæ ਰਣਜੀਤ ਸਿੰਘ ਨੇ ਭਾ: ਮਨਜੀਤ ਸਿੰਘ ਸਮੇਤ ਹੋਰਨਾ ਦੀ ਵੀ ਘੋਰ ਬੇਪਤੀ ਕੀਤੀ।
ਇਸੇ ਹੀ ਕੌਂਸਲ ਦੀਆਂ ਦੋ ਹੋਰ ਮੀਟਿਗਾਂ ਵਿਚ ਡਾ: ਦਰਸ਼ਨ ਸਿੰਘ ਵਲੋਂ ਪ੍ਰਗਟ ਕੀਤੇ ਵਿਚਾਰਾਂ ਕਾਰਨ ਭਾ: ਰਣਜੀਤ ਸਿੰਘ ਉਨ੍ਹਾਂ ਉਤੇ ਢਾਡੇ ਗੁਸੇ ਸਨ। 17 ਅਕਤੂਬਰ 1997 ਨੂੰ ਚੰਡੀਗੜ੍ਹ ਦੇ ਨਗਰ ਕੀਰਤਨ ਦਾ ਪ੍ਰੋਗਰਾਮ ਉਲੀਕਣ ਵਾਸਤੇ ਉਥੋਂ ਦੇ ਗੁਰਦੁਆਰਆਂ ਦੇ ਪ੍ਰਧਾਨਾਂ ਦੀ ਮੀਟਿੰਗ ਅਕਾਲ ਤਖਤ ਵਿਖੇ ਹੋਈ। ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਭਾæ ਗੁਰਪ੍ਰਤਾਪ ਸਿੰਘ ਰਿਆੜ ਨੇ ਡਾ: ਦਰਸ਼ਨ ਸਿੰਘ ਦੇ ਵਿਚਾਰ ਸੁਣਨ ਦਾ ਸੁਝਾਉ ਪੇਸ਼ ਕੀਤਾ ਤਾਂ ਉਹ ਸਾਹਮਣੇ ਆ ਕੇ ਬੈਠ ਗeੈ। ਭਾ: ਰਣਜੀਤ ਸਿੰਘ ਨੇ ਡਾæ ਦਰਸ਼ਨ ਸਿੰਘ ਨੂੰ ਵਢ੍ਹ ਖਾਣੀ ਬੋਲੀ ਵਿਚ ਕਹਾ, "ਤੈਨੂੰ ਇਥੇ ਕਿਸ ਨੇ ਬੁਲਾਇਆ ਹੈ, ਭੱਜ ਜਾ ਇਥੋਂ।" ਸ਼ਰਾਫਤ ਦੀ ਮੂਰਤ ਡਾ: ਦਰਸ਼ਨ ਸਿੰਘ ਚੁਪ-ਚੁਪੀਤੇ ਤੁਰ ਪeੈ। ਇਨੇ ਚਿਰ ਨੂੰ ਸਾਰਿਆਂ ਨੂੰ ਲੰਗਰ ਛਕਣ ਲਈ ਕਿਹਾ ਗਿਆ। ਡਾ: ਦਰਸ਼ਨ ਸਿੰਘ ਨੇ ਦਰਵਾਜ਼ੇ ਤੋਂ ਮੁੜ ਕੇ ਭਾ: ਰਣਜੀਤ ਸਿੰਘ ਦੇ ਸਾਹਮਣੇ ਆ ਕੇ ਕਿਹਾ ਕਿ ਉਨ੍ਹਾਂ ਦੇ ਹੋਏ ਅਪਮਾਨ ਕਾਰਨ ਉਹ ਲੰਗਰ ਨਹੀਂ ਛਕ ਸਕਦੇ। ਕਰੋਧ ਦੇ ਰੋਗੀ ਭਾ: ਰਣਜੀਤ ਸਿੰਘ ਡਾ: ਦਰਸ਼ਨ ਸਿੰਘ ਦੀ ਖੱਬੀ ਬਾਂਹ ਮਰੋੜਦੇ ਹੋਏ ਕਈ ਭੈੜੇ ਸ਼ਬਦ ਬੋਲਣ ਲਗ ਪਏ। ਗਿ: ਕੇਵਲ ਸਿੰਘ ਅਤੇ ਭਾæ ਮੋਹਨ ਸਿੰਘ ਦੇ ਡਾ: ਦਰਸ਼ਨ ਸਿੰਘ ਨੂੰ ਛਡਾਉਣ ਸਮੇਂ ਭਾæ ਰਣਜੀਤ ਸਿੰਘ ਦਾ ਹੱਥ ਜਾਣੇ/ਅਣਜਾਣੇ ਗ਼ਿ ਕੇਵਲ ਸਿੰਘ ਦੀ ਦਾਹੜੀ ਨੂੰ ਪੈ ਗਆਿ।
17 ਅਕਤੂਬਰ 1997 ਵਾਲੀ ਮੀਟਿੰਗ ਵਿੱਚ ਜੱਥੇਦਾਰ ਟੌਹਰਾ ਦੇ ਨਿਰੰਕਾਰੀ ਭਵਨ ਪਟਿਆਲ਼ਾ ਵਿਖੇ ਵੋਟਾਂ ਮੰਗਣ ਜਾਣ ਦਾ ਮਸਲਾ ਵਿਚਾਰਿਆ ਗਿਆ। ਇਸ ਮਸਲੇ ਦਾ ਗੁੰਝਲਦਾਰ ਪਿਛੋਕੜ ਵਰਨਣਯੋਗ ਹੈ। ਜਥੇਦਾਰ ਟੌਹਰਾ ਨੇ ਸ੍ਰੀ ਅਕਾਲ ਤਖਤ ਨੂੰ ਭੇਜੀ ਇਕ ਚਿੱਠੀ ਵਿੱਚ ਲਿਖਿਆ ਸੀ ਕਿ ਉਹ ਨਿਰੰਕਾਰੀ ਭਵਨ ਵਿੱਚ ਗਿਆ ਸੀ। ਭਾ: ਰਣਜੀਤ ਸਿੰਘ ਨੇ ਕਿਸੇ ਨੂੰ ਕਹਿ ਦਿੱਤਾ ਕਿ, "ਹੁਣ ਤਕ ਜਥੇਦਾਰ ਟੌਹਰਾ ਹੋਰਨਾਂ ਤੋਂ ਭਾਂਡੇ ਮੰਜਵਾਉਂਦਾ ਰਿਹਾ ਹੈ, ਹੁਣ ਮੈਂ ਇਸ ਤੋਂ ਭਾਂਡੇ ਮੰਜਵਾਂਉਂਗਾ।" ਜ: ਟੌਹਰਾ ਨੂੰ ਇਸ ਦਾ ਪਤਾ ਲਗਣ ਤੇ ਉਸ ਨੇ ਭਾ: ਰਣਜੀਤ ਸਿੰਘ ਨੂੰ ਮਿਲ਼ ਮਿਲ਼ਾ ਕੇ ਇਸ ਚਿੱਠੀ ਦੀ ਥਾਂ ਇਕ ਹੋਰ ਚਿੱਠੀ, ਜਿਸ ਵਿੱਚ ਲਿਖਿਆ ਸੀ ਕਿ ਉਹ ਨਿਰੰਕਾਰੀ ਭਵਨ ਵਿੱਚ ਗਿਆ ਹੀ ਨਹੀਂ, ਰੱਖਵਾ ਦਿੱਤੀ। ਇਸ ਮੀਟਿੰਗ ਵਿੱਚ ਇਸ ਘਪਲੇ ਦੀ ਚਰਚਾ ਹੋਈ ਤਾਂ ਭਾ: ਰਣਜੀਤ ਸਿੰਘ ਨੇ ਜ: ਟੌਹਰਾ ਦੀ ਬਜ਼ੁਰਗੀ ਅਤੇ ਸਿੱਖ ਪੰਥ ਦੀ ਸੇਵਾ ਬਦਲੇ ਉਸ ਨੂੰ ਮੁਆਫ ਕਰਨ ਦਾ ਵਾਸਤਾ ਪਾਇਆ। ਪ੍ਰੋ: ਮਨਜੀਤ ਸਿੰਘ ਨੇ ਕਿਹਾ ਕਿ ਜ: ਟੌਹਰਾ ਨਿਰੰਕਾਰੀ ਭਵਨ ਵਿੱਚ ਜਾਣਾਂ ਮੰਨ ਚੁਕੇ ਹਨ ਇਸ ਲਈ ਉਸ ਨੂੰ ਘਟੋ-ਘਟ ਪੰਜਾਂ ਦਾਤਣਾ ਦੀ ਹੀ ਸੇਵਾ ਲਾਈ ਜਾਵੇ, ਨਹੀਂ ਤਾਂ ਸਿੱਖ ਕੌਮ ਵਿੱਚ ਸ਼ੰਕੇ ਪੈਦਾ ਹੋ ਜਾਣਗੇ। ਭਾ: ਰਣਜੀਤ ਸਿੰਘ ਦਾ ਜੁਵਾਬ ਸੀ ਕਿ ਇਹ ਜ਼ੁਮੇਵਾਰੀ ਉਸ ਦੀ ਹੈ, ਉਸ ਨੇ ਇਸ ਦਾ ਪ੍ਰਬੰਧ ਕਰ ਲਿਆ ਹੈ। ਭਾ: ਰਣਜੀਤ ਸਿੰਘ ਨੇ ਅਕਾਲ ਤਖਤ ਦੀ ਜਥੇਦਾਰੀ ਦੇ ਇਕ ਸਾਲ ਦੇ ਅੰਦਰ 507 ਵਰਗ ਗਜ਼ ਦੇ ਫਲੋਟ # 579 ਫਹਅਸe 3 A ਮੁਹਾਲ਼ੀ ਵਿਖੇ, ਜਿਸ ਦੀ ਕੀਮਤ ਉਸ ਸਮੇਂ 20 ਤੋਂ 30 ਲੱਖ ਰੁਪਏ ਦੱਸੀ ਜਾਂਦੀ ਸੀ, ਸਾਢੇ ਨੌ ਲਖ ਰੁਪਏ ਦਾ ਖਰੀਦਿਆ ਜਿਸ ਦੀ ਰਜਿਸਟਰੀ 15 ਦਸੰਬਰ 1997 ਨੂੰ ਸਬ-ਰਜਿਸਟਰਾਰ ਮੁਹਾਲ਼ੀ ਦੇ ਦਫਤਰ ਵਿਚ ਕਰਵਾਈ। ਕਿਉਂਕਿ ਮੁਹਾਲ਼ੀ ਵਿਚ ਕਿਸੇ ਵੀ ਪਲਾਟ ਦੀ ਖਰੀਦ ਦੀ ਰਜਿਸਟਰੀ 2500 ਰੁਪਏ ਪ੍ਰਤੀ ਵਰਗ ਗਜ਼ ਤੋਂ ਘਟ ਨਹੀਂ ਕਰਾਈ ਜਾ ਸਕਦੀ, ਉਸ ਨੇ 12 ਲਖ 70 ਹਜ਼ਾਰ ਰਜਿਸਟਰੀ ਦੀ ਫੀਸ 76200 ਰੁਪਏ ਦਿੱਤੀ। ਇਹ ਪਲਾਟ ਉਸ ਨੇ ਇਕ ਲਖ ਰੁਪਏ ਦੀ ਪੇਸ਼ਗੀ ਅਤੇ 12 ਦਸੰਬਰ 1997 ਨੂੰ ਪੰਜਾਬ ਨੈਸ਼ਨਲ ਬੈਂਕ ਅੰਿਮ੍ਰਤਸਰ ਤੋਂ ਬਣਾਏ 4 ਲਖ ਅਤੇ 4 ਲ਼ੱਖ 50 ਹਜ਼ਾਰ ਦੇ ਦੋ ਡਰਾਫਟ ਨੰਬਰ 606641 ਅਤੇ ਨੰਬਰ 606642 ਨਾਲ ਖਰੀਦਿਆ। ਉਸ ਦਾ ਕਹਿਣਾ ਹੈ ਉਸ ਨੇ ਘਟ ਕੀਮਤ ਦੀ ਰਜਿਸਟਰੀ ਕਰਵਾ ਕੇ ਕੋਈ ਗੁਨਾਹ ਨਹੀਂ ਕੀਤਾ ਕਿਉਂਕਿ ਚੰਡੀਗੜ੍ਹ/ਮੁਹਾਲੀ ਵਿਚ ਸਾਰੇ ਲੋਕੀਂ ਘਟ ਕੀਮਤ ਦੀ ਰਜਿਸਟਰੀ ਕਰਵਾਉਂਦੇ ਹਨ। ਇਸ ਸੌਦੇ ਅਤੇ ਆਪਣੀ ਸ਼ਨਾਖਤ ਨੂੰ ਗੁਪਤ ਰਖਣ ਵਜੋਂ ਭਾ: ਰਣਜੀਤ ਸਿੰਘ ਨੇ,
1) ਇਹ ਪਲਾਟ ਆਰæ ਐਸ਼ਘਟੌਰਾ ਪੁੱਤਰ ਸੰਤਾ ਸਿੰਘ (1978 ਦੇ ਨਵੀਂ ਦਿੱਲੀ ਵਾਲੇ ਕੇਸ ਵਿਚ ਨਾਮ ਬੰਤਾ ਸਿੰਘ ਹੈ) ਦੇ ਨਾਂਮ ਖਰੀਦਿਆ ਅਤੇ ਬਹੁਤ ਥਾਈਂ ਭਾ: ਰਣਜੀਤ ਸਿੰਘ ਨੇ ਦਸਤਖਤ ਵੀ ਅੰਗਰੇਜ਼ੀ ਵਿਚ ਆਰ: ਐਸ: ਘਟੌਰਾ ਹੀ ਕੀਤੇ।
2) 5 ਦਸੰਬਰ 1997 ਦੇ 5 ਰੁਪਏ ਦੇ ਐਫੀਡੇਵਟ ਉਤੇ ਉਸ ਦੇ ਦਸਤਖਤ ਆਰ: ਸਿੰਘ ਹਨ।
3) 23 ਦਸੰਬਰ 1997 ਦੇ 5 ਰੁਪਏ ਤੇ 20 ਰੁਪਏ ਦੀ ਟਿਕਟ ਵਾਲੇ ਐਫੀਡੇਵਟ ਉਤੇ ਦਾੜ੍ਹੀ ਖੁੱਲੀ ਰਖਣ ਵਾਲੇ ਭਾæ ਰਣਜੀਤ ਸਿੰਘ ਦੀ ਲਗੀ ਤਸਵੀਰ ਵਿਚ ਦਾੜ੍ਹੀ ਬੱਨ੍ਹੀ ਹੋਈ ਹੈ।
4) ਹਲਫੀਆ ਬਿਆਨ ਵਿਚ ਆਪਣਾ ਰਹਾਇਸ਼ੀ ਪਤਾ 589 ਫੇਜ਼ 10 ਦਿੱਤਾ ਹੈ। ਪਰ ਉਸ ਮਕਾਨ ਵਿਚ ਆਪਣੀ ਲੜਕੀ ਅਤੇ ਦੋ ਲੜਕਿਆਂ ਨਾਲ ਰਹਿ ਰਹੀ ਬਲਬੀਰ ਕੌਰ ਨੇ ਦਸਿਆ ਕਿ ਉਨ੍ਹਾਂ ਦਾ ਭਾ: ਰਣਜੀਤ ਸਿੰਘ ਨਾਲ ਕੋਈ ਰਿਸ਼ਤਾ ਨਹੀਂ। ਅਤੇ ਨਾ ਹੀ ਉਸ ਪ੍ਰਵਾਰ ਦੇ ਰਾਸ਼ਨ ਕਾਰਡ ਵਿਚ ਕਿਸੇ ਰਣਜੀਤ ਸਿੰਘ, ਆਰ ਐਸ ਘਟੌਰਾ ਜਾਂ ਆਰæ ਸਿੰਘ ਦਾ ਨਾਮ ਹੈ।
ਭਾ: ਰਣਜੀਤ ਸਿੰਘ ਦੇ ਆਪਣੇ 22 ਸਤੰਬਰ 1998 ਦੇ ਕਥਨ ਅਨੁਸਾਰ ਉਸ ਦੇ (ਕੱਟੜਪੰਥੀ ਸਿੱਖ) ਮਿਤ੍ਰਾਂ ਨੇ 1100 ਅਮਰੀਕਨ ਡਾਲਰ (50000 ਰੁਪਏ) ਤੇ 1500 ਅਮਰੀਕਨ ਡਾਲਰ (67500 ਰੁਪਏ) ਕੈਲੀਫੋਰਨੀਆ, 50000 ਰੁਪਏ ਆਸਟਰੇਲੀਆ ਅਤੇ 60000 ਰੁਪਏ ਇੰਗਲੈਂਡ ਤੋਂ ਉਸ ਨੂੰ ਜੇਲ੍ਹ ਵਿੱਚ ਦੇ ਸਮੇਂ ਭੇਜੇ ਸਨ। 1 ਲੱਖ ਰੁਪਏ ਅਤੇ 6ਣ51000= 306000 ਹਜ਼ਾਰ ਰੁਪਏ ਉਸ ਦੇ ਦਿੱਲੀ ਤੋਂ 6 ਮਿਤ੍ਰਾਂ ਨੇ ਉਸ ਨੂੰ ਸ੍ਰੀ ਅਕਾਲ ਤਖਤ ਦੇ ਸੇਵਾਦਾਰ/ਜੱਥੇਦਾਰ ਬਣਨ ਸਮੇਂ ਦਿੱਤੇ।
ਕੈਲੀਫੋਰਨੀਆ ਦੇ ਕਰਨੈਲ ਸਿੰਘ ਖਾਲਸਾ ਦੀ ਟੈਲੀਫੂਨ ਉਤੇ ਭਾ: ਰਣਜੀਤ ਸਿੰਘ ਨਾਲ ਹੋਈ ਗਲ ਬਾਤ ਦੀ ਭਰੀ ਟੇਪ ਵਿੱਚ ਭਾ: ਰਣਜੀਤ ਸਿੰਘ ਮਨੰਦੇ ਹਨ ਕਿ ਮੈਨੂੰ ਇੰਗਲੈਂਡ ਦੀ ਸੰਗਤ ਨੇ ਇਕ ਕਾਰ ਦਿੱਤੀ ਹੈ ਅਤੇ 3 ਹਜ਼ਾਰ ਡਾਲਰ (1 ਲਖ 5 ਹਜ਼ਾਰ ਰੁਪਏ) ਅਮਰੀਕਾ ਦੀ ਸਿੱਖ ਯੂਥ ਫੈਡਰੇਸ਼ਨ ਨੇ ਦਿੱਤੇ ਹਨ। ਭਾ: ਰਣਜੀਤ ਸਿੰਘ ਵਲੋਂ ਆਪਣੇ ਜੇਲ੍ਹ ਦੇ ਸਾਥੀ ਅੰਗ-ਰਖਅਿਕਾਂ ਦੀ ਸਵਾਰੀ ਲਈ ਜੀਪ/ਜੀਪ ਵਾਸਤੇ 5 ਲਖ ਰੁਪeੈ ਮੰਗਣ ਤੇ ਕਰਨੈਲ ਸਿੰਘ ਖਾਲਸਾ ਕਹਿੰਦਾ ਹੈ ਕਿ ਇਥੇ ਸ਼ਰਧਾਲੂ ਬਹੁਤ ਹਨ। ਉਪਰੋਕਤ ਕਾਰ/ਜੀਪ ਦੇਣ ਵਾਲੀ ਇੰਗਲੈਂਡ ਦੀ ਸੰਗਤ ਅਸਲ ਵਿਚ ਆਪਣੇ ਆਪ ਨੂੰ 13ਵਾਂ ਗੁਰੂ ਨਾਨਕ ਕਹਿਣ ਵਾਲਾ ਠਗ ਸਾਧ ਅਮਰ ਸਿੰਘ ਬਰੂੰਡੀ , ਜਿਸ ਦੇ ਇੰਗਲੈਡ, ਕੈਨੇਡਾ, ਅਮਰੀਕਾ, ਆਦਿ ਵਿੱਚ ਡੇਰੇ ਹਨ, ਹੈ। ਉਸ ਨੇ 30 ਲਖ ਰੁਪਏ ਦੀ ਮ੍ਰਸੇਡੀਜ਼ ਕਾਰ ਭਾ: ਰਣਜੀਤ ਸਿੰਘ ਨੂੰ ਦਿੱਤੀ ਸੀ।
ਭਾ: ਰਣਜੀਤ ਸਿੰਘ ਜਿਨ੍ਹਾਂ ਚਿਰ ਜਥੇਦਾਰ ਟੌਹਰਾ ਦੀ ਛਤਰ-ਛਾਇਆ ਹੇਠ ਸਿੱਖ ਵਿਦਵਾਨਾਂ, ਬੁਧੀਜੀਵਿਆਂ ਅਤੇ ਸਧਾਰਨ ਸਿੱਖਾਂ ਦੀ ਬੇਪਤੀ ਕਰਕੇ ਅਤੇ ਉਨ੍ਹਾਂ ਵਿਰੁਧ ਤਾਨਾਸ਼ਾਹੀ ਹੁਕਮਨਾਮੇਂ ਛੱਡ ਕੇ ਸਿੱਖ ਧਰਮ ਅਤੇ ਕੌਮ ਦੀ ਢਹਿੰਦੀ ਕਲਾ ਕਰੀ ਗਿਆ, ਸਿਰਮੌਰ ਸਿੱਖ ਆਗੂਆਂ ਨੇ ਉਸ ਦੀ ਹੂੜਮਾਰ ਅਤੇ ਧੱਕੇਸ਼ਾਹੀ ਪ੍ਰਤੀ ਅਨਗਿਹਲੀ ਕਰ ਛੱਡੀ। ਪਰ ਜ: ਟੌਹਰਾ ਅਤੇ ਬਾਦਲ ਦੇ ਰਾਜਨੀਤਕ ਮਾਰੂ ਭੇੜ ਦੇ ਫਲ ਸਰੂਪ ਜ਼ ਟੌਹਰਾ ਨੇ ਆਪਣੀ ਸਿਆਸੀ ਜ਼ਿੰਦਗੀ ਦਾ ਭੋਗ ਪੈਂਦਾ ਵੇਖ ਕੇ ਆਪਣੇ ਬਚਾ ਵਾਸਤੇ ਵਿਰੋਧੀ ਬਾਦਲ ਧੜੇ ਵਿਰੁਧ ਅਕਾਲ ਤਖਤ ਅਤੇ ਭਾ: ਰਣਜੀਤ ਸਿੰਘ ਦੀ ਅਯੋਗ ਸ਼ਕਤੀ ਵਰਤਣ ਦੀ ਕੋਸ਼ਿਸ਼ ਕੀਤੀ। ਜ: ਟੌਹਰਾ, ਜੋ ਅਕਾਲ ਤਖਤ ਦੇ ਸੇਵਾਦਾਰ/ਜਥੇਦਾਰ, ਜਿਸ ਨੂੰ 'ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਕੀਤਾ ਹੋਇਆ ਕਰਮਚਾਰੀ' ਆਖਦਾ ਸੀ ਹੁਣ ਉਸ ਦੇ ਜਾਰੀ ਕੀਤੇ ਹੁਕਮਨਾਮਿਆਂ ਨੂੰ 'ਅਕਾਲ ਪੁਰਖ ਦੇ ਹੁਕਮ ਆਖਣ ਲੱਗ ਪਿਆ।
2 ਫਰਵਰੀ 1999 ਨੂੰ ਸੱਤਾਧਾਰੀ ਬਾਦਲ ਧੜੇ ਨੇ ਜ: ਟੌਹਰੇ ਦੇ ਹੱਥ-ਠੋਕੇ ਭਾæ ਰਣਜੀਤ ਸਿਘੰ ਨੂੰ ਅਖੌਤੀ ਅਕਾਲ ਪੁਰਖੀ ਸਿੰਘਾਸਣ ਤੋਂ ਲਾਹ ਕੇ 11 ਫਰਵਰੀ 1999 ਨੂੰ ਭਾ: ਪੂਰਨ ਸਿੰਘ ਨੂੰ ਅਕਾਲ ਤਖਤ ਦਾ ਸੇਵਾਦਾਰ/ਜਥੇਦਾਰ ਨਿਯੁਕਤ ਕਰ ਦਿੱਤਾ। ਇਸ ਨੂੰ 10 ਅਕਤੂਬਰ 1980 ਨੂੰ ਸ਼ਰੋਮਣੀ ਗ: ਪ੍ਰ: ਕਮੇਟੀ ਨੇ ਮਤਾ ਨੰਬਰ 8032 ਦੁਆਰਾ ਤਰਨ ਤਾਰਨ ਵਿਖੇ ਇਕੇ ਸਮੇਂ ਦੋ ਸੇਵਾਵਾਂ ਨਿਭਾਉਣ ਦਾ ਝੂਠ ਦਸ ਕੇ ਉਜਰਤ ਲੈਣ ਕਰਕੇ 100 ਰੁਪਏ ਦਾ ਜੁਰਮਾਨਾ ਕੀਤਾ ਸੀ। ਅਤੇ ਉਸ ਉਤੇ ਸ਼ਰੋਮਣੀ ਕਮੇਟੀ ਅਤੇ ਨਗਰ ਪਾਲਕਾ ਦੀ ਜ਼ਮੀਨ ਉਤੇ ਘਰ ਬਣਾਉਣ ਦਾ ਕਥਿਤ ਦੋਸ਼ ਵੀ ਸੀ। ਪਰ ਅੱਤਿਵਾਦੀਆਂ ਤੋਂ ਡਰਦੇ ਭਾ: ਮੋਹਨ ਸਿੰਘ ਦੇ ਪੈਰ ਤੇ ਨਾਹ ਕਰਨ ਕਰਕੇ ਬਾਦਲ ਧੜੇ ਨੇ ਭਾ: ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰ ਦਿੱਤਾ। ਸੰਤ ਭਿੰਡਰਾਂਵਾਲੇ ਦਾ ਪੁਰਾਣਾ ਨਿਕਟਵਰਤੀ ਅਤੇ ਦਮਦਮੀ ਟਕਸਾਲ ਨਾਲ ਸੰਬੰਧਤ ਹੋਣ ਕਰਕੇ ਉਸ ਤੋਂ ਭਾ: ਰਣਜੀਤ ਸਿੰਘ ਨੂੰ ਮਾਤ ਪਾਉਣ ਦੀ ਵੀ ਆਸ ਸੀ।
ਭਾ: ਪੂਰਨ ਸਿੰਘ ਵੀ ਭਾ: ਰਣਜੀਤ ਸਿੰਘ ਵਾਂਗੂੰ ਹੂੜਮਾਰ ਅਤੇ ਅਯੋਗ ਹੀ ਸਾਬਤ ਹੋਇਆ। ਮਈ 2000 ਵਿੱਚ ਇਸ ਦੀ ਛੁੱਟੀ ਕਰਕੇ ਭਾ: ਜੋਗਿੰਦਰ ਸਿੰਘ ਵੇਦਾਂਤੀ (ਹਿੰਦੂ ਵੇਦਾਂਤ ਸ਼ਾਸਤ੍ਰ ਦੇ ਨਿਯਮਾਂ ਨੂੰ ਮੰਨਣ ਵਾਲਾ, ਵੇਦਾਂਤ ਦਾ ਗਿਯਾਤਾ| ਵੇਖੋ ਮਹਾਨ ਕੋਸ਼ ਪੰਨਾ 1108) ਨੂੰ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰ ਦਿੱਤਾ।
ਸਨ 1996 ਵਿੱਚ ਭਾ: ਜੋਗਿੰਦਰ ਸਿੰਘ ਵੇਦਾਂਤੀ ਗ੍ਰੰਥੀ, ਹਰਿਮੰਦਰ ਅਤੇ ਡਾ: ਅਮਰਜੀਤ ਸਿੰਘ ਪੋਫੈਸਰ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਨੇ ਕਿਸੇ ਬਿਪ੍ਰਨੀ ਰੁਚੀ ਵਾਲੇ ਗੁਮਨਾਮ, ਕੁਟਿਲ ਲਿਖਾਰੀ ਦੇ ਮਿਥਿਹਾਸਕ ਕੂੜ ਨਾਲ ਲੱਥਪੱਥ 'ਗੁਰ ਬਿਲਾਸ (ਭਾਵ- ਆਨੰਦ, ਭੋਗ) ਪਾਤਸ਼ਾਹੀ 6, ਜੋ ਕਿ ਗੁਰਮਤ, ਸਿੱਖੀ ਦੇ ਮੁਢਲੇ ਸੰਕਲਪਾਂ ਅਤੇ ਸਿਧਾਂਤਾਂ ਦੇ ਉਲਟ ਹੈ, ਨੂੰ ਸੰਪਾਦਤ ਕਰਕੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਤੋਂ ਪ੍ਰਕਾਸ਼ਤ ਕਰਵਾ ਕੇ 'ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 400 ਸਾਲਾ ਪ੍ਰਕਾਸ਼-ਉਤਸਵ ਉੱਤੇ 'ਉਨ੍ਹਾਂ ਸਮੂਹ ਸ਼ਹੀਦਾਂ, ਜਿਨ੍ਹਾਂ ਨੇ ਗੁਰਸਿੱਖੀ ਦੇ ਬੂਟੇ ਨੂੰ ਸੁਰਜੀਤ ਰੱਖਣ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ' ਨੂੰ ਸਮਰਪਤ ਕੀਤਾ।
ਜੇ ਇਸ ਹਿੰਦੂ ਮਿਥਿਹਾਸਕ ਕੂੜ ਦੇ ਪੁਲੰਦੇ ਗੁਰਬਿਲਾਸ ਪਾਤਸ਼ਾਹੀ 6 ਦੀ ਸਮੁੱਚੀ ਸਮਗਰੀ ਨੂੰ ਸੱਚ ਮਨ ਲਿਆ ਜਾਵੇ ਤਾਂ ਸਿੱਖ ਗੁਰੂ ਸਾਹਿਬਾਨ ਦੀ ਆਪਣੀ ਸੋਚਣੀ, ਕੱਥਨੀ ਅਤੇ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਐਨ ਉਲਟ ਸੀ। ਅਵਤਾਰਵਾਦ, ਦੇਵੀ ਪੂਜਾ, ਬਿਪ੍ਰਨੀ ਸੰਸਕਾਰਾਂ, ਕਰਮਕਾਂਡਾਂ ਅਤੇ ਕਰਮਾਤਾਂ ਨਾਲ ਲੱਥਪੱਥ ਇਸ ਅਖੌਤੀ ਗ੍ਰੰਥ ਦੇ ਪ੍ਰਸੰਸਕ ਸੇਵਾ ਮੁਕਤ ਭਾ: ਰਣਜਤਿ ਸਿੰਘ ਸਮੇਤ 12 ਪ੍ਰਸੰਸਕ, ਜਥੇ: ਟੌਹਰਾ, ਜਥੇ ਮਨਜੀਤ ਸਿੰਘ, ਜਥੇ ਕੇਵਲ ਸਿੰਘ, ਭੌਰ, ਸ: ਕਲਕਤਾ, ਗਿ: ਸੰਤ ਸਿੰਘ ਮਸਕੀਨ, ਗਿ: ਜਸਵੰਤ ਸਿੰਘ ਕਥਾ-ਵਾਚਕ, ਦਲੀਪ ਸਿੰਘ ਮਲੂਨੰਗਲ, ਗਿ: ਜੋਗਿੰਦਰ ਸਿੰਘ ਤਲਵਾੜਾ, ਸ: ਨਰਿੰਦਰ ਸਿੰਘ ਸੋਚ, ਗਿ: ਬਲਵੰਤ ਸਿੰਘ ਹਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਤੇ ਗੁਰਮਤਿ ਦੀ ਤਰਜਮਾਨੀ ਕਰਕੇ ਸਿੱਖ ਜਗਤ ਨੂੰ ਸੇਧ ਦੇਣੀ ਹੈ ਅਤੇ ਮਨੁੱਖਤਾ ਨੂੰ ਸਿੱਖ ਵਿਚਾਰਧਾਰਾ ਅਤੇ ਸਿੱਖੀ ਜੀਵਨ ਜਾਚ ਬਾਰੇ ਜਾਣੂ ਕਰਵਾਉਣਾ ਹੈ ।
ਅਕਾਲ ਤਖਤ ਵਿਖੇ ਗੁਰ ਸਿੱਖ਼ ਦੀ ਝਾੜ-ਝੰਬ
"24 ਜੁਲਾਈ 2000 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਜਦੋਂ ਮੈਂ (ਭਾਈ ਜੋਗਿੰਦਰ ਸਿੰਘ ਜੀ ਬਟਾਲਾ) ਬਾਹਰ ਪਰਕਰਮਾਂ ਵਿਚ ਪੁੱਜਾ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਦੇ ਦਫਤਰ ਦੇ ਬਾਹਰ ਕੁਝ ਸਿੰਘਾਂ ਨੂੰ ਆਪਿਸ ਵਿਚ ਵੀਚਾਰ ਕਰਦੇ ਸੁਣਿਆਂ। ਉਨ੍ਹਾਂ ਦੀ ਗੱਲਬਾਤ ਤੋਂ ਪਤਾ ਚਲ ਰਿਹਾ ਸੀ ਕਿ ਉਹ ਜੱਥਾ ਜਮੂੰ ਕਸ਼ਮੀਰ ਤੋਂ ਆਇਆ ਹੋਇਆ ਸੀ। ਪ੍ਰਕਰਮਾਂ ਵਿਚ ਬੈਠੇ ਇਹ ਸਾਰੇ ਸਿੰਘ ਵਿਚਾਰਾਂ ਕਰ ਹੀ ਰਹੇ ਸਨ ਕਿ ਇਕ ਸਿੰਘ ਨੇ ਆ ਕੇ ਕਿਹਾ ਕਿ ਜਥੇਦਾਰ ਸਾਹਿਬ ਬੁਲਾ ਰਹੇ ਹਨ। ਮੈਂ ਵੀ ਡਰਦਾ ਡਰਦਾ ਉਨ੍ਹਾਂ ਨਾਲ ਅੰਦਰ ਚਲਾ ਗਿਆ। ਉਥੇ ਪਹਿਲਾਂ ਤੋਂ ਬਿਰਾਜਮਾਨ ਹਸਤੀਆਂ ਵਿਚ ਇਕ ਜਥੇਦਾਰ (ਭਾਈ ਜੋਗਿੰਦਰ ਸਿੰਘ ਵੇਦਾਂਤੀ ਜੀ) ਅਕਾਲ ਤਖਤ ਸਾਹਿਬ ਅਤੇ ਦੁਜੇ ਸਿੰਘ ਸਾਹਿਬ ਗਿਆਨੀ --- ਸਿੰਘ ਜੀ ਸਨ। ਬਾਕੀਆਂ ਨੂੰ ਮੈਂ ਜਾਣਦਾ ਨਹੀਂ ਸੀ।"
"ਇਤਨੀ ਦੇਰ ਨੂੰ ਹੁਕਮ ਹੋਇਆ ਕਿ ਦੂਜੀ ਧਿਰ ਨੂੰ ਵੀ ਬੁਲਾਇਆ ਜਾਵੇ। ਉਨ੍ਹਾਂ ਸਤਿਕਾਰ ਯੋਗ ਪੁਰਸ਼ਾਂ ਵਿਚੋਂ ਇਕ ਨੇ ਕੇਸਰੀ ਦਸਤਾਰ ਸਜਾਈ ਹੋਈ ਸੀ। ਚੁਪ ਤੋੜਦਿਆਂ ਉਨ੍ਹਾਂ ਗੱਲ ਸ਼ੁਰੂ ਕੀਤੀ ਕਿ 'ਦੇਖੋ ਅਸੀਂ ਪਹਿਲਾਂ ਹੀ ਘਟ ਗਿਣਤੀ ਵਿਚ ਹਾਂ ਸਾਨੂੰ ਆਪਸ ਵਿਚ ਪਿਆਰ ਨਾਲ ਰਹਿਣਾ ਚਾਹੀਦਾ ਹੈ।' ਉਸ ਕੇਸਰੀ ਪਗੜੀ ਵਾਲੇ ਸਿੰਘ ਸਹਿਬ ਨੇ ਕੁਝ ਕਾਨੂਨੀ ਤਰਜ਼ ਦੀਆਂ ਗੱਲਾਂ ਸ਼ੁਰੂ ਕੀਤੀਆਂ ਹੀ ਸਨ ਕਿ ਇਕ ਗੁਰਸਿੱਖ ਨੇ ਕਾਨੂਨ ਦੇ ਮੁਤਾਬਕ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਇਕ ਦੰਮ ਗਿਆਨੀ ਜੀ ਨੇ ਗੱਲਬਾਤ ਨੂੰ ਆਪਣੇ ਹੱਥ ਵਿਚ ਲੈ ਲਿਆ। 'ਦੇਖੋ ਭਾਈ ਤੁਹਾਡੇ ਜੰਮੂ ਕਸ਼ਮੀਰ ਵਿਚ ਇਕ ਨਿੱਕੀ ਜਿਹੀ ਗੱਲ ਤੇ ਲੜਾਈ ਸ਼ੁਰੂ ਹੋ ਗਈ ਹੈ ਤੇ ਤੁਸੀਂ ਆਪਸ ਵਿਚ ਵੰਡੇ ਗਏ ਹੋ। ਗਲ ਸਿਰਫ ਅਖੰਡ ਪਾਠ ਸਮੇਂ ਮੱਧ ਦੀ ਅਰਦਾਸ ਦੀ ਹੈ।' ਫਿਰ ਆਪ ਨੇ ਇਕ ਸਿੰਘ (ਜੰਮੂ ਡਿਸਟ੍ਿਰਕਟ ਕਮੇਟੀ ਦੇ ਜਨਰਲ ਸਕੱਤਰ ਸੁਰਜੀਤ ਸਿੰਘ) ਵਲ ਇਸ਼ਾਰਾ ਕਰ ਕੇ ਕਿਹਾ ਕਿ ਉਹ ਆਪਣੀ ਚਿੱਠੀ ਵਾਪਸ ਲੈ ਲਵੇ। ਉਹ ਚਿੱਠੀ ਉਨ੍ਹਾਂ ਸਿੰਘ ਸਾਹਿਬ ਨੂੰ ਮੱਧ ਦੀ ਅਰਦਾਸ ਬੰਦ ਕਰਨ ਲਈ ਲਿਖੀ ਸੀ।"
"ਭਾਈ --- ਸਿੰਘ ਜੀ ਵਾਰ ਵਾਰ ਮੱਧ ਦੀ ਅਰਦਾਸ ਕਰਨ ਦੇ ਹੱਕ ਵਿਚ ਕਹਿ ਰਹੇ ਸਨ ਅਤੇ ਜਥੇਦਾਰ ਅਕਾਲ ਤਖਤ ਸਹਿਬ ਵੀ Aਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਰਹੇ ਸਨ। ਉਹ ਦੋਵੇਂ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਮੱਧ ਦੀ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਇਹ ਪੁਰਾਤਨ ਰਵਾਇਤ ਹੈ।" "ਜਥੇਦਾਰ ਸਾਹਿਬ, ਆਪ ਨੇ ਜਮੂੰ ਵਿਚ ਸਾਡੇ ਨਾਲ ਗੱਲਬਾਤ ਸਮੇਂ ਮੰਨਿਆ ਸੀ ਕਿ 'ਮੱਧ ਦੀ ਅਰਦਾਸ ਨਹੀਂ ਹੋਣੀ ਚਾਹੀਦੀ ਪਰ ਪਹਿਲਾਂ ਸਾਨੂੰ ਆਪਣੇ ਕੇਂਦਰ ਤੇ ਹੋਰ ਤਖਤਾਂ ਤੇ ਲਾਗੂ ਕਰ ਲੈਣ ਦਿਉ, ਉਸ ਤੋਂ ਬਾਅਦ ਆਪ ਵੀ ਲਾਗੂ ਕਰ ਲੈਣਾ।' ਪਰ ਆਪ ਜੀ ਅੱਜ ਇਥੇ ਇਨਕਾਰ ਕਰ ਰਹੇ ਹੋ। ਆਪ ਨੇ ਆਪਣੀ ਚਿੱਠੀ ਵਿਚ ਵੀ ਲਿਖਿਆ ਸੀ, Ḕਆਪ ਦੇ ਸੁਝਾਅ ਰਹਿਤ ਮਰਯਾਦਾ ਅਨੁਸਾਰ ਹਨ। ਆਪ ਵੀ ਅਮਲ ਕਰੋ ਤੇ ਹੋਰਨਾ ਨੂੰ ਵੀ ਕਰਾਉ।' ਜਦੋਂ ਆਪ ਦੇ ਆਦੇਸ਼ ਅਨੁਸਾਰ ਸਕੱਤਰ ਸਾਹਿਬ ਨੇ ਇਹ ਚਿੱਠੀ ਕੱਢੀ ਹੈ ਤਾਂ ਆਪ ਜੀ ਇਸ ਨੂੰ ਵਾਪਸ ਕਿਉਂ ਕਰਵਾਉਣਾ ਚਾਹੁੰਦੇ ਹੋ? ਆਪ ਜੀ ਇਸ ਭਰਮ ਦੀ ਰੀਤ ਨੂੰ ਕਿਉਂ ਜਾਰੀ ਰਖਣਾ ਚਾਹੁੰਦੇ ਹੋ? ਭਾਈ --- ਸਿੰਘ ਜੀ ਕ੍ਰੋਧ ਵਿਚ ਆ ਗਏ ਅਤੇ ਕਹਿਣ ਲੱਗੇ, ਅਸੀਂ ਤੁਹਾਨੂੰ ਕਹਿ ਦਿੱਤਾ ਕਿ ਮੱਧ ਦੀ ਅਰਦਾਸ ਹੋਵੇਗੀ। ਜ਼ਿਆਦਾ ਬੋਲੋਗੇ ਤਾਂ ਬਾਹਰ ਕੱਢ ਦਿਆਂਗੇ।"
"ਇਕ ਨੌਜਵਾਨ ਨੇ ਹੱਥ ਜੋੜ ਕੇ ਸਵਾਲ ਰੱਖਿਆ ਕਿ, "ਕੀ ਗੁਰੂ ਰੂਪ ਬਾਣੀ ਦਾ ਮੱਧ 705 ਪੱਨੇ ਤੇ ਹੈ ਜਿੱਥੇ ਕਿ ਸ਼ਬਦ ਆਉਂਦਾ ਹੈ 'ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਹਿḔ ਹੈ? ਕੀ ਇਸ ਦਾ ਮਤਲਬ ਇਹ ਹੈ ਕਿ ਮੱਧ ਆ ਗਿਆ ਹੈ? ਕੀ ਇਹ ਮੱਧ ਸ਼ਬਦਾਂ, ਸਲੋਕਾਂ, ਪੰਕਤੀਆਂ ਜਾਂ ਪੰਨਿਆਂ ਦੇ ਆਧਾਰ ਤੇ ਹੈ? ਉਸ ਨੇ ਕਿਹਾ ਕਿ ਇਹੋ ਜਿਹੇ ਦੋ ਹੋਰ ਪ੍ਰਮਾਣ ਵੀ 548 ਅਤੇ 1017 ਪੰਨਿਆਂ ਤੇ ਮਿਲਦੇ ਹਨ।' ਭਾਈ --- ਸਿੰਘ ਬੋਲੇ 'ਕੀ ਹੋਇਆ ਜੇ ਇਹ ਪ੍ਰਮਾਣ ਆ ਗਏ? ਇਹ ਰੀਤ ਤਾਂ ਪੁਰਾਤਨ ਸਮੇਂ ਤੋਂ ਚਲਦੀ ਆ ਰਹੀ ਹੈ। ਕੀ ਤੂੰ ਸਾਰਿਆਂ ਨਾਲੋਂ ਜ਼ਿਆਦਾ ਸਿਆਣਾ ਹੈਂ?' ਉਹ ਨੌਜਵਾਨ ਬੋਲਿਆ 'ਮਹਾਰਾਜ ਤਾਂ ਤੇ ਸਾਨੂੰ ਉਥੇ ਵੀ ਅਰਦਾਸ ਕਰਨੀ ਚਾਹੀਦੀ ਹੈ।'"
"ਉਸ ਨੇ ਫਿਰ ਸਵਾਲ ਕੀਤਾ, 'ਕੀ ਪੰਥ ਨੇ ਫੈਸਲਾ ਲੈ ਲਿਆ ਕਿ ਮੱਧ ਦੀ ਅਰਦਾਸ ਚਾਲੂ ਰਹੇਗੀ?' ਇਸ ਤੇ ਭਾਈ --- ਸਿੰਘ ਜੀ ਨੇ ਕਿਹਾ, 'ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ।' ਉਸ ਨੇ ਫਿਰ ਸਵਾਲ ਕੀਤਾ, 'ਕੀ ਇਹ ਸਿੰਘ ਸਾਹਿਬਾਨ ਦੇ ਵਿਚਾਰ ਅਧੀਨ ਹੈ?' ਜਵਾਬ ਨਾਂਹ ਵਿਚ ਸੀ। ਉਸ ਨੌਜਵਾਨ ਨੇ ਜਥੇਦਾਰ ਸ੍ਰੀ ਅਕਾਲ ਤਖਤ ਦਾ ਇਕ ਪੱਤਰ ਉਨ੍ਹਾਂ ਸਾਹਮਣੇ ਰੱਖਿਆ ਜਿਸ ਵਿਚ ਇਹ ਲਿਖਿਆ ਹੋਇਆ ਸੀ ਕਿ 10 ਜੁਲਾਈ ਨੂੰ ਮਸਲੇ ਤੇ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕੀਤੀ ਹੈ।"
"ਮੱਧ ਦੀ ਅਰਦਾਸ ਦੀ ਮਨਮਤ ਕਿਉਂ ਜਾਰੀ ਰਹਿਣੀ ਚਾਹੀਦੀ ਹੈ? ਦੇ ਜਵਾਬ ਵਿਚ ਜਥੇਦਾਰ ਸਾਹਿਬ ਬੋਲੇ, 'ਇਹ ਕੋਈ ਵਢੀ ਮਨਮਤ ਨਹੀਂ।' ਉਸ ਨੌਜਵਾਨ ਨੇ ਫਿਰ ਕਿਹਾ, 'ਮਹਾਰਾਜ ਉਥੇ ਮੱਧ ਹੈ ਹੀ ਨਹੀਂ। ਲੋਕ ਆਗਿਆਨਤਾ ਵੱਸ ਉਥੇ ਮੱਧ ਦੀ ਅਰਦਾਸ ਕਰਦੇ ਹਨ।' ਭਾਈ --- ਸਿੰਘ ਜੀ ਗੁੱਸੇ ਵਿਚ ਗਰਜ ਕੇ ਬੋਲੇ, 'ਤੂੰ ਕੌਮ ਦਾ ਕੋਈ ਠੇਕੇਦਾਰ ਹੈਂ? ਤੂੰ ਆਪਣੇ ਘਰ ਪਾਠ ਰੱਖੇਂਗਾ ਤਾਂ ਮੱਦ ਦੀ ਅਰਦਾਸ ਨਾ ਕਰੀਂ। ਪੰਥ ਦਾ ਠੇਕੇਦਾਰ ਨਾ ਬਣ।' ਜਦੋਂ ਦਲੀਲਾਂ ਦਾ ਕੋਈ ਅਸਰ ਨਾ ਹੋਇਆ ਤਾਂ ਉਹ ਗੁਰ ਸਿੱਖ ਨੌਜਵਾਨ ਬਾਹਰ ਚਲਾ ਗਿਆ। ਉਸ ਦੇ ਬਾਹਰ ਜਾਣ ਤੇ ਗਿਆਨੀ --- ਸਿੰਘ ਨੇ ਪੁੱਛਿਆ, 'ਇਸ ਦਾ ਨਾਂ ਕੀ ਹੈ ? ਅਸੀਂ ਇਸ ਨੂੰ ਖਿੱਚ ਕੇ ਲਿਆਂਵਾਗੇ ਤੇ ਇਸ ਦੀ ਬੋਲੀ ਠੀਕ ਕਰਾਂਗੇ।'
ਗਿਆਨੀ ---ਸਿੰਘ ਵੀ ਭਾਈ ਪੂਰਨ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਤਰ੍ਹਾਂ ਡਰਾਉਣ ਧਮਕਾਉਣ ਤੋਂ ਕੰਮ ਲੈ ਰਹੇ ਸਨ ਤੇ ਕਹਿ ਰਹੇ ਸਨ ਕਿ, ਅਸੀਂ ਉਸ ਨੂੰ ਪੰਥ ਵਿਚੋਂ ਖਾਰਜ ਕਰ ਦਿਆਂਗੇ।"
"ਗਿਆਨੀ --- ਸਿੰਘ ਦੀ ਧਮਕੀ ਦੇ ਜਵਾਬ ਵਿਚ ਇਕ ਗੁਰਸਿੱਖ ਨੌਜਵਾਨ ਨੇ ਕਿਹਾ, 'ਮਹਾਰਾਜ ਭਾਈ ਗੁਰਮੁਖ ਸਿੰਘ ਜੀ ਨੇ ਸਿੰਘ ਸਭਾ ਵੇਲੇ ਜਦੋਂ ਗਲਤ ਰੀਤਾਂ ਰਿਵਾਜਾਂ ਨੂੰ ਸਿੱਖ ਪੰਥ ਦੇ ਗਲੇ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅਕਾਲ ਤਖਤ ਦੀ ਪੁਜਾਰੀ ਸ਼੍ਰੇਣੀ ਨੇ ਪੰਥ ਵਿਚੋਂ ਛੇਕ ਦਿੱਤਾ ਸੀ। ਉਨ੍ਹਾਂ ਦੀ ਇਸ ਕੁਰਬਾਨੀ ਸਦਕਾ ਹੀ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ ਸੀ।'" ਭਾਈ ਜੋਗਿੰਦਰ ਸਿੰਘ ਜੀ ਬਟਾਲਾ
ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਵੀ ਪੋਪ ਵਰਗਾ?
23-24 ਜਨਵਰੀ 2002 ਨੂੰ ਵੈਟੀਕਨ ਵਿਖੇ ਸਰਬ-ਧਰਮ ਸਮੇਲਨ ਵਿਚ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਭਾਗ ਲਿਆ। ਸਮੇਲਨ ਤੋਂ ਮੁੜ ਕੇ ਆ ਕੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ,
"ਪੋਪ ਨੂੰ ਸਤਿਕਾਰਯੋਗ ਥਾਂ ਹਾਸਲ ਹੈ ਅਤੇ ਉਹ ਸਿਆਸਤ ਵਿਚ ਦਖਲ ਨਹੀਂ ਦਿੰਦਾ| ਜਦੋਂ ਪੋਪ ਦੀ ਨਿਯੁਕਤੀ ਕਰਨੀ ਹੁੰਦੀ ਹੈ, ਉਦੋਂ ਸਾਰੇ ਕਾਰਡੀਨੱਲਾਂ ਨੂੰ ਸੱਦ ਲਿਆ ਜਾਂਦਾ ਹੈ। ਇਨ੍ਹਾਂ ਵਿਚੋਂ ਪੋਪ ਚੁਣ ਲਿਆ ਜਾਂਦਾ ਹੈ। ਅਸੀਂ ਉਨ੍ਹਾਂ ਤੋਂ ਕਈ ਸਦੀਆਂ ਪਿੱਛੇ ਹਾਂ। ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਵੀ ਪੋਪ ਵਰਗਾ ਹੀ ਹੈ। ਜਥੇਦਾਰ ਦੀ ਪਦਵੀ ਉੱਤੇ ਵੀ ਮਹਾਨ ਬੰਦਿਆਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਅਤੇ ਇਹ ਨਿਯੁਕਤੀ ਵੀ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਪੋਪ ਦੀ ਹੁੰਦੀ ਹੈ। ਇਸ ਪਦਵੀ ਉੱਤੇ ਨਿਯੁਕਤੀ ਲਈ ਨਿਯਮ ਨਿਰਧਾਰਤ ਹੋਣੇ ਚਾਹੀਦੇ ਹਨ। ਇਸ ਮੰਤਵ ਲਈ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹਦਾਇਤ ਕੀਤੀ ਹੋਈ ਹੈ ਅਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਇਸ ਬਾਰੇ ਛੇਤੀ ਫੇਸਲਾ ਲਿਆ ਜਾਵੇਗਾ।"
ਟਿਪਣੀ:-ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕਥਨ ਵਿਚੋਂ ਕਈ ਤੱਥ, ਸੰਕੇਤ ਅਤੇ ਭੁਲੇਖਿਆਂ ਦੇ ਚਿੰਨ੍ਹ ਮਿਲਦੇ ਹਨ| ਕਈ ਸਵਾਲ ਵੀ ਉੱਠਦੇ ਹਨ। ਤੱਥ:-ਕੈਥੌਲਿਕ ਧਰਮ ਦਾ ਸਰਵ-ਉਚ ਧਾਰਮਿਕ ਆਗੂ, ਪੋਪ ਸਿਆਸਤ ਵਿਚ ਦਖਲ ਨਹੀਂ ਦਿੰਦਾ ਅਤੇ ਸਿੱਖਾਂ ਦੇ ਆਗੂ ਢਾਂਚੇ ਦੀ ਚੋਣ ਦਾ ਸਿਲਸਲਾ ਰੋਮਨ ਕੈਥੌਲਿਕਸ ਨਾਲੋਂ ਕਈ ਸਦੀਆਂ ਪਿੱਛੇ ਹੈ।
ਸੰਕੇਤ:-ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਮਹਾਨ ਹੈ, ਜਿਸ ਉੱਤੇ ਨਿਯੁਕਤੀ ਮਹਾਨ ਬੰਦਿਆਂ ਦੀ ਹੋਣੀ ਚਾਹੀਦੀ ਹੈ ਅਤੇ ਉਸ ਦੀ ਨਿਯੁਕਤੀ ਲਈ ਨਿਯਮ ਹੋਣੇ ਚਾਹੀਦੇ ਹਨ।
ਸਵਾਲ:-ਕੀ ਅਕਾਲ ਤਖਤ ਜਾਂ ਇਸ ਦਾ ਸੇਵਾਦਾਰ/ ਜਥੇਦਾਰ ਗੁਰੂ ਗ੍ਰੰਥ ਸਾਹਿਬ ਸਾਹਿਬ ਤੋਂ ਉੱਚਾ ਹੈ? ਕੀ ਸਿੱਖ ਧਰਮ ਵਿਚ ਪੋਪ ਵਰਗੀ ਹਸਤੀ ਦੀ ਥਾਂ ਹੈ? ਕੀ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਅਤੇ ਸੇਵਾ-ਮੁਕਤ ਕੀਤਾ ਜਾਣ ਵਾਲ਼ਾ ਅਕਾਲ ਤਖਤ ਦਾ ਕਥਿਤ ਜਥੇਦਾਰ ਉਸ ਕਮੇਟੀ ਦੇ ਪ੍ਰਧਾਨ ਨੂੰ ਹਦਾਇਤ ਕਰ ਸਕਦਾ ਹੈ?
ਭੁਲੇਖੇ:-ਅਨੋਖੀ ਸਿੱਖ਼ੀ ਦੀ ਗ੍ਰੰਥੀ ਜਾਂ ਗਿਆਨੀ ਸ਼੍ਰੇਣੀ, ਪਾਦਰੀ, ਪਰੋਹਤ, ਪੁਜਾਰੀ, ਰੱਬਾਈ ਜਾਂ ਮੌਲਵੀ ਵਰਗ ਵਰਗੀ ਹੈ| ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਅਤੇ ਸੇਵਾ ਮੁਕਤ ਕੀਤਾ ਜਾਣ ਵਾਲਾ ਅਕਾਲ ਤਖ਼ਤ ਦਾ ਜਥੇਦਾਰ ਸਰਵ-ਉਚ ਸਿੱਖ਼ ਆਗੂ ਹੈ|
ਨਿਰੋਲ ਆਤਮਿਕ ਗਿਆਨ ਦੇ ਧਰਮ ਸਿੱਖ਼ੀ ਵਿਚ ਸੂਝਵਾਨ ਵਿਦਵਾਨ ਪ੍ਰਚਾਰਕਾਂ ਵਾਸਤੇ ਨਵੇਕਲੀ ਥਾਂ ਹੈ, ਜੋ ਗੁਰਮਤਿ ਦੀ ਲੋ ਵਿਚ ਪਾਵਨ ਗੁਰਬਾਣੀ ਦੀ ਸਹੀ ਤਰਜਮਾਨੀ ਕਰ ਕੇ ਸਿੱਖ਼ ਸ਼ਧਾਲੂਆਂ ਨੂੰ ਸੱਚੀ ਸੁੱਚੀ ਸਿੱਖ਼ੀ ਜੀਵਨ-ਜਾਚ ਦੀ ਸੇਧ ਦੇ ਸਕਣ | ਮੰਦੇ ਭਾਗਾਂ ਨੂੰ ਅਖੌਤੀ ਸਿੱਖ਼ ਪ੍ਰਚਾਰਕ ਅਤੇ ਧਾਰਮਿਕ ਆਗੂ ਵਰਗ ਵਿਚ ਅਗਿਅਨੀ ਅਤੇ ਤਾਨਾਸ਼ਾਹ ਮਸੰਦਾਂ, ਮਹੰਤਾਂ, ਪੁਜਾਰੀਆਂ ਦੀ ਗਿਣਤੀ, ਵਿਦਵਾਨ ਪ੍ਰਚਾਰਕਾਂ ਅਤੇ ਸੂਝਵਾਨ ਆਗੂਆਂ ਨਾਲ਼ੋਂ ਬਹੁਤ ਸਮੇਂ ਤੋਂ ਹੀ ਵਾਧੂ ਰਹੀ ਹੈ| ਵੀਹਵੀਂ ਸਦੀ ਵਿਚ ਹੋਂਦ ਵਿਚ ਆਈ ਸਿੰਘ ਸਾਹਿਬਾਨ ਅਤੇ ਜਥੇਦਾਰਾਂ ਦੀ ਸ਼੍ਰੇਣੀ ਵਿਚ ਵੀ ਬਹੁ-ਗਿਣਤੀ ਨੇ ਮਸੰਦਾਂ, ਮਹੰਤਾਂ ਅਤੇ ਪੁਜਾਰੀਆਂ ਦਾ ਅਵਤਾਰ ਧਾਰਨ ਕੀਤਾ ਜਾਪਦਾ ਹੈ|
ਸਹਿਣੀ ਪੈਂਦੀ ਮਾਰ ਦੁਲੱਤਿਆਂ ਦੀ, ਜੇ ਕੁਰਸੀ ਬਹਾਈਏ ਖੋਤਿਆਂ ਨੂੰ|
ਪੰਜਾਬੀ ਦੀ ਇਹ ਪੁਰਾਣੀ ਕਹਾਵਤ ਕਈ ਅਜੋਕੇ ਕਥਿਤ ਜਥੇਦਾਰ ਅਤੇ ਸਿੰਘ ਸਾਹਿਬਾਨ, ਜਿਨ੍ਹਾਂ ਦੀ ਸੋਚਣੀ, ਕਥਨੀ ਅਤੇ ਕਰਨੀ ਹੇਠ ਲਿੱਖੇ ਮਹਾਭਾਰਤ ਦੇ ਇਕ ਮਿਥਿਹਾਸਕ ਪ੍ਰਸੰਗ ਦੇ ਨਾਲ ਮਿਲਦੀ ਜੁਲਦੀ ਹੈ, ਬਾਰੇ ਢੁਕਵੀਂ ਜਾਪਦੀ ਹੈ|
'ਇਕ ਵਾਰੀ ਇੰਦਰ ਦੇਵਤਾ ਸਿੰਘਾਸਣ ਛੱਡ ਕੇ ਕਿਤੇ ਲੁਕ ਗਿਆ। ਦੇਵਤਿਆਂ ਨੇ ਗੱਦੀ ਸੁੰਝੀਂ ਵੇਖ ਕੇ ਰਾਜੇ ਨਹੁਸ ਨੂੰ ਇੰਦਰ ਬਣਾ ਦਿੱਤਾ। ਛੋਟੇ ਭਾਂਡੇ ਵਿਚ ਬਹੁਤੀ ਚੀਜ਼ ਸਮਾ ਨਾ ਸਕੀ। ਬੈਠਦਿਆਂ ਹੀ ਇੰਦਰਾਣੀ ਵਲ ਪੈਗਾਮ ਭੇਜ ਦਿੱਤਾ। ਉਸ ਨੇ ਉੱਤਰ ਘੱਲਿਆ, "ਜੇ ਤੂੰ ਸੱਤਾਂ ਦੇਵਤਿਆਂ ਦੇ ਮੋਢੇ ਤੇ ਆਪਣੀ ਪਾਲਕੀ ਚੁਕਾ ਕੇ ਆਵੇਂ ਤਾਂ ਮਿਲਣ ਨੂੰ ਤਿਆਰ ਹਾਂ।" ਅਹੰਕਾਰ ਦੇ ਮੱਤੇ ਨਹੁਸ ਨੂੰ ਇਸ ਦੀ ਸਮਝ ਨਾ ਆਈ। ਸੱਚ-ਮੁੱਚ ਦਾ ਇੰਦਰ ਹੁੰਦਾ ਤਾਂ ਅਕਲ ਫੁਰ ਪੈਂਦੀ। ਪਰ ਇਹ ਸੀ ਨਰਦ ਦੇ ਥਾਂ ਕੋਲ਼ਾ, ਹਕੂਮਤ ਦੇ ਨਸ਼ੇ ਵਿਚ ਅੰਨਾਂ। ਝੱਟ ਪਾਲਕੀ ਜੁੜਾ ਕੇ ਰਿਸ਼ੀਆਂ ਦੇ ਮੋਢਿਆਂ ਤੇ ਸਵਾਰ ਹੋ ਗਿਆ। ਉੱਤੋਂ ਬਲਦੀ ਉੇੱਤੇ ਤੇਲ ਇਹ ਪਾਇਆ ਕਿ ਉਨ੍ਹਾਂ ਦੇ ਸਿਰਾਂ ਵਿੱਚ ਅੱਡੀਆਂ ਮਾਰ ਮਾਰ ਕੇ ਕਹਿਣ ਲੱਗਾ, ਸਰਪ ਸਰਪ (ਛੇਤੀ, ਛੇਤੀ)। ਰਿਸ਼ੀਆਂ ਦੀ ਅਣਖ ਨੇ ਇਸ ਨੂੰ ਬਹੁਤ ਬੁਰਾ ਮਨਾਇਆ। ਉਨ੍ਹਾਂ ਪਾਲਕੀ ਭੁੰਜੇ ਰੱਖ ਦਿੱਤੀ ਤੇ ਅਗਸਤ ਮੁਨੀ ਨੇ ਕਿਹਾ, "ਮੂਰਖ ਤੂੰ ਇੰਦਰ ਦੀ ਪਦਵੀ ਪਾ ਕੇ ਵੀ ਨਹੁਸ ਹੀ ਰਹਿਉਂ। ਚੰਗੇ ਭਾਗਾਂ ਨੂੰ ਪਦਵੀ ਤਾਂ ਮਿਲ ਗਈ ਪਰ ਤੇਰੇ ਵਿਚ ਇਹ ਯੋਗਤਾ ਨਾ ਆ ਸਕੀ ਕਿ ਤੂੰ ਇਸ ਵਡਿਆਈ ਨੂੰ ਪਚਾ ਸਕਦੋਂ। ਤੇਰੇ ਵਰਗੇ ਨਾਲਾਇਕ ਨੂੰ ਇਹ ਗੱਦੀ ਸੋਭਦੀ ਨਹੀਂ, ਜਾਹ ਮਾਤਲੋਕ ਵਿਚ ਸਰਪ (ਸੱਪ) ਦੀ ਜੂਨ ਭੋਗ ।"
ਅਜੋਕੇ ਜੱਥੇਦਰਾਂ ਅਤੇ ਸਿੰਘ ਸਾਹਿਬਾਨਾਂ ਬਾਰੇ ਇਸੇ ਸ਼੍ਰੇਣੀ ਦੇ ਸਿੰਘ ਸਾਹਿਬ ਗਿਆਨੀ ਭਗਵਾਨ ਸਿੰਘ, ਅਕਾਲ ਤਖਤ ਦੇ ਮੁਖ ਗ੍ਰੰਥੀ ਦੀਆਂ ਟਿਪਣੀਆਂ, ਜੋ ਉਨ੍ਹਾਂ ਨੇ 28 ਮਈ 1999 ਵਾਲੇ ਦਿਨ ਅਕਾਲ ਤਖਤ ਵਿਖੇ ਪਤ੍ਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹੀਆਂ,
1) "ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹਰਾ ਸਿੱਖ ਕੌਮ ਲਈ ਨਾ ਕਾਬਲੇ ਬਰਦਾਸ਼ਤ ਬੋਝ ਹਨ।"
2) ਜਥੇਦਾਰ ਰਣਜੀਤ ਸਿੰਘ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਕੀਤੀ ਗਈ ਚੋਣ ਹੀ ਗਲਤ ਸੀ।"
3) "ਭਾਈ ਰਣਜੀਤ ਸਿੰਘ ਵਿੱਚ ਜੀਵਨ ਦੀਆਂ ਕਮਜ਼ੋਰੀਆਂ ਤੋਂ ਇਲਾਵਾ ਪੈਸੇ ਦੀ ਲਾਲਸਾ ਵੀ ਪ੍ਰਬਲ ਸੀ।"
4) "ਭਾਈ ਰਣਜੀਤ ਸਿੰਘ ਨੇ ਇਕ ਵਾਰ ਖੁਦ ਭਾਈ ਗੁਰਦਾਸ ਹਾਲ ਵਿੱਚ ਦੱਸਿਆ ਸੀ ਕਿ ਉਨ੍ਹਾਂ ਕੋਲ 8 ਲੱਖ ਰੁਪਏ ਇਕੱਠੇ ਹੋ ਗਏ ਹਨ, ਜਿਸ ਨਾਲ ਉਹ ਮਕਾਨ ਖਰੀਦਣਾ ਚਾਹੁੰਦੇ ਹਨ।"
5) "ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗ੍ਰਹਿਸਥੀ ਜੀਵਨ ਵਾਲਾ ਹੋਣਾ ਚਾਹੀਦਾ ਹੈ।" ('ਭਾਵੇਂ ਇਸ ਸੰਬੰਧੀ ਭਾਈ ਰਣਜੀਤ ਸਿੰਘ ਦਾ ਨਾਂ ਨਹੀਂ ਲਿਆ ਗਿਆ ਪਰ ਇਹ ਸਪਸ਼ਟ ਸੰਕੇਤ ਭਾਈ ਰਣਜੀਤ ਸਿੰਘ ਵਲ ਸੀ।' ਅਜੀਤ ਪਤਰਕਾਰ ਦੀ ਟਿਪਣੀ)
6) "ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਬ ਉੱਚ ਅਦਾਲਤ ਹੈ ਪਰ ਜਿਸ ਤਰ੍ਹਾਂ ਦੀ ਥਾਣੇ ਜਿਹੀ ਅਦਾਲਤ ਇਸ ਨੂੰ ਭਾਈ ਰਣਜੀਤ ਸਿੰਘ ਨੇ ਬਣਾ ਦਿੱਤਾ ਸੀ, ਉਸ ਨਾਲ ਇਸ ਦਾ ਅਕਸ ਵਿਗੜਿਆ ਹੈ।"
7) "ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬੋਲ ਬਾਣੀ ਗੁਰਸਿੱਖਾਂ ਵਾਲੀ ਤੇ ਨਿਮਰਤਾ ਭਰਪੂਰ ਹੋਣੀ ਚਾਹੀਦੀ ਹੈ ਪਰ ਭਾਈ ਰਣਜੀਤ ਸਿੰਘ ਤਾਂ ਗਾਲ੍ਹ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ।"
8)"ਭਾਈ ਰਣਜੀਤ ਸਿੰਘ ਨੇ ਤਾਂ ਜੇਲ੍ਹ ਤੋਂ ਬਾਹਰ ਆ ਕੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਆਪਣੀ ਸੁਧਾਈ ਤੱਕ ਨਹੀਂ ਕਰਵਾਈ ਅਤੇ ਅੰਮ੍ਰਿਤ ਦੇ ਚੂਲੇ ਤੱਕ ਨਹੀਂ ਲਏ ਜੋ ਕਿ ਬਹੁਤ ਜ਼ਰੂਰੀ ਸੀ।"
9) "ਜਥੇਦਾਰ ਟੌਹਰਾ ਹਮੇਸ਼ਾ ਆਪਣੇ ਮਕਸਦ ਲਈ ਗਲਤ ਵਿਅਕਤੀਆਂ ਦੀ ਮਦਦ ਕਰਦੇ ਰਹੇ ਹਨ ਅਤੇ ਹੁਣ ਵੀ ਭਾਈ ਰਣਜੀਤ ਸਿੰਘ ਦੀ ਮਦਦ ਕਰਕੇ ਕੌਮ ਨੂੰ ਵੱਡੇ ਸੰਕਟ ਵੱਲ ਧੱਕ ਰਹੇ ਹਨ।"
10) "ਸਾਬਕਾ ਜਥੇਦਾਰ ਵਲੋਂ ਟੌਹਰਾ-ਨਰੰਕਾਰੀ ਕੇਸ ਵਿੱਚ ਤਾਨਾਤਸ਼ਾਹ ਰਵੱਈਆ ਅਖਤਿਆਰ ਕਰਕੇ ਜਥੇਦਾਰ ਟੌਹਰਾ ਨੂੰ ਬਰੀ ਕਰਨ ਦਾ ਫੈਸਲਾ ਵੀ ਸਿੱਖ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ।"
11) "1984 ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਰਬ ਉੱਚ ਪਦਵੀ ਉਤੇ ਜਿੰਨ੍ਹੇ ਵੀ ਜਥੇਦਾਰ ਆਏ, ਸਭ ਮਤਲਬ ਪ੍ਰਸਤ ਤੇ ਪੈਸੇ ਇਕੱਠੇ ਕਰਨ ਵਾਲੇ ਸਨ।"
12) "ਪ੍ਰੋ: ਮਨਜੀਤ ਸਿੰਘ ਨੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਲਈ ਉਨ੍ਹਾਂ (ਗ਼ਿ ਭਗਵਾਨ ਸਿੰਘ) ਦੀ ਕਈ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਦਲੀ ਕਰਾਉਣ ਦਾ ਜਤਨ ਕੀਤਾ ਪਰ ਜਥੇਦਾਰ ਟੌਹਰਾ ਨਹੀਂ ਮੰਨੇ।"
13) "ਸ੍ਰੀ ਅਕਾਲ ਤਖਤ ਵਿਖੇ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਇਸ ਪਾਵਨ ਅਸਥਾਨ ਦੇ ਸੇਵਾਦਾਰਾਂ ਨੂੰ ਸ਼ੋਬਦੀਆਂ ਨਹੀਂ।"
14) ਭਾਈ ਭਗਵਾਨ ਸਿੰਘ ਨੇ ਭਾਈ ਰਣਜੀਤ ਸਿੰਘ ਅਤੇ ਪ੍ਰੋ: ਮਨਜੀਤ ਸਿੰਘ, ਜਥੇਦਾਰ ਕੇਸਗੜ੍ਹ ਸਾਹਿਬ ਦੋਵਾਂ ਉਤੇ ਪੈਸੇ ਇਕੱਠੇ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ, "ਸ਼੍ਰੋਮਣੀ ਕਮੇਟੀ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਅਹੁਦਾ ਸੰਭਾਲਣ ਵੇਲੇ 5000 ਰੁਪਏ ਪੇਸ਼ਗੀ ਲੈਣ ਵਾਲਾ ਪ੍ਰੋ: ਮਨਜੀਤ ਸਿੰਘ ਅੱਜ ਕਰੋੜਪਤੀ ਕਿਵੇਂ ਹੋ ਗਿਆ?"
"ਪ੍ਰੋ: ਮਨਜੀਤ ਸਿੰਘ ਉਤੇ ਟਰੈਵਲ ਏਜੰਟੀ ਕਰਕੇ ਜਾਇਜ਼ ਨਾਜਾਇਜ਼ ਢੰਗਾਂ ਰਾਹੀਂ ਆਪਣੇ ਭਰਾ ਸਮੇਤ ਕਈ ਬੰਦੇ ਪਛਮੀਂ ਦੇਸ਼ਾਂ ਵਿੱਚ ਪਹੁਚਾਉਣ ਦੇ ਦੋਸ਼ ਵੀ ਲੱਗ ਚੁਕੇ ਹਨ, ਅਨੰਦਪੁਰ ਸਾਹਿਬ ਵਿੱਚ ਸਰਕਾਰੀ ਖਰਚ ਉਤੇ ਜ਼ਮੀਨਾਂ ਪੱਧਰ ਕਰਾ ਕੇ ਮਹਿੰਗੇ ਭਾਅ ਪਲਾਟ ਵੇਚਣ ਤੇ ਪ੍ਰਾਪਰਟੀ ਡੀਲਰ ਵਾਂਗ ਮੋਟੀ ਕਮਾਈ ਦੇ ਵੀ।" ਜਤਿੰਦਰ ਪੰਨੂ
ਭਾਈ ਗੁਰਦਾਸ ਜੀ ਦੇ ਢੁਕਵੇਂ ਵਿਚਾਰ ਕੁੱਤਾ ਰਾਜਿ ਬਹਾਲੀਐ ਫਿਰਿ ਚੱਕੀ ਚੱਟੈ॥
ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਵਾਰ 35, ਪਓੜੀ 1
ਅਜੋਕੇ ਜਥੇਦਾਰਾਂ ਪ੍ਰਤੀ ਢੁਕਵੀਂ ਕਵਿਤਾ
ਨਾ ਤੀਰ ਤੇ ਨਾ ਭੱਤਾ1
ਨਾ ਸੰਗਤ ਤੇ ਨਾ ਜੱਥਾ।
ਮਾਂ ਦਾ ਬਣ ਗਿਆ ਜੱਥੇਦਾਰ।
ਅਕਲੋਂ ਹੀਣਾ ਬੁਧੋਂ ਖੁਆਰ ।
ਪਾਇਆ ਅਕਾਲ ਤਖਤ ਤੇ ਭਾਰ।
ਗੱਲ ਗੱਲ ਤੇ ਕਰੇ ਖੁਆਰ ।
ਆਖੇ ਮੈਂ ਸਭ ਦਾ ਸਰਦਾਰ।
ਨਾ ਕੋਈ ਗੱਲ ਨਾ ਕੋਈ ਬਾਤ।
ਹੁਕਮਨਾਮੇ ਦੀ ਕੱਢੇ ਸੁਗਾਤ।
ਚਿੱਟੇ ਦਿਨ ਨੂੰ ਆਖੇ ਰਾਤ।
ਜਿਤੀ ਬਾਜ਼ੀ ਕਰਦਾ ਮਾਤ।
ਜਿਹੜਾ ਲਭ ਜਾਏ ਉਲੂ ਦਾ ਪੱਠਾ।
ਉਹਨੂੰ ਕਰ ਲੈਂਦੇ ਨੇ ਕੱਠਾ।
ਉਸ ਨੂੰ ਬਣਾਉਣ ਜਥੇਦਾਰ।
ਆਪ ਚਲਾਣ ਧਰਮ ਸਰਕਾਰ।
ਆਓ ਕੋਈ ਅਕਲ ਦੀ ਗੱਲ ਕਰੀਏ। ਅਕਾਲ ਤਖਤ ਨੂੰ ਸੁਤੰਤਰ ਕਰੀਏ।
ਐਸਾ ਲੱਭਇੇ ਕੋਈ ਸਰਦਾਰ। ਸਿਰ ਨਿਵ ਜਾਣ ਨਾਲ ਪਿਆਰ ।
ਸਿੱਖੀ ਜੀਵਨ ਖਾਲਸਾਈ ਵੀਚਾਰ। ਰੱਲ ਮਿੱਲ ਲਾਹੀਏ ਤਖਤ ਤੋਂ ਭਾਰ।
ਬੁਧੀ ਸੰਗਿ ਕੋਈ ਬਿਧਿ ਬਣਾਓ। ਅਕਾਲ ਤਖਤ ਦੀ ਸ਼ਾਨ ਵਧਾਓ। ਸਿੰਘ ਸਾਹਿਬ, ਹਰਭਜਨ ਸਿੰਘ ਯੋਗੀ ਜੀ, ਫੁਰਮਾਨ ਖਾਲਸਾ ਡਾ: ਜਸਬੀਰ ਸਿੰਘ ਅਹਲੂਵਾਲੀਆ ਬਹੁਗਿਣਤੀ ਸ਼ੁਭਚਿੰਤਕ ਸੂਝਵਾਨ ਗੁਰਸਿੱਖਾਂ ਦੇ ਵਿਚਾਰਾਂ ਨੂੰ ਇਨ੍ਹਾਂ ਸ਼ਬਦਾਂ ਦੁਆਰਾ ਦਰਸਾਉਂਦੇ ਹਨ, "ਤਖਤਾਂ ਦੀ ਸੰਮਾਨਤਾ ਕਾਇਮ ਰਖਣ ਲਈ ਸ਼੍ਰੋਮਣੀ ਗੁæਪ੍ਰ ਕਮੇਟੀ ਨੂੰ ਤਖਤਾਂ ਦੇ ਜਥੇਦਾਰਾਂ ਦੇ ਅਧਿਕਾਰ ਨਿਯਤ ਕਰਨੇ ਚਾਹਦੇ ਹਨ। 2 ਫਰਵਰੀ 1945 ਨੂੰ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਅਤੇ ਪ੍ਰਕਾਸ਼ਤ ਕੀਤੀ ਹੋਈ ਰਹਿਤ ਮਰਯਾਦਾ ਵਿੱਚ ਤਖਤ ਦੇ ਜਥੇਦਾਰ ਦੇ ਹੁਕਮਨਾਮੇਂ ਰਾਹੀਂ ਕਿਸੇ ਨੂੰ ਤਨਖਾਹੀਯਾ ਕਰਾਰ ਦੇਣ ਦੇ ਅਧਿਕਾਰ ਬਾਰੇ ਕਿਤੇ ਵੀ ਕੋਈ ਸੰਕੇਤ ਨਹੀਂ। ਰਹਿਤ ਮਰਯਾਦਾ ਪ੍ਰਤੀ ਹੋਈ ਭੁਲ ਕਾਰਨ ਤਨਖਾਹ ਦਾ ਪਾਤਰ ਸਿੱਖ ਸਥਾਨਕ ਸੰਗਤ ਸਾਹਮਣੇ ਆਪ ਪੇਸ਼ ਹੋ ਕੇ ਆਪਣੀ ਭੁਲ ਬਖਸ਼ਾਵੇ। 1925 ਦੇ ਗੁਰਦੁਆਰਾ ਕਾਨੂਨ ਜਾਂ 1945 ਦੀ ਰਹਿਤ ਮਰਯਾਦਾ ਅਨੁਸਾਰ ਜਥੇਦਾਰ ਕੋਲ ਕਿਸੇ ਨੂੰ ਸਿੱਖ ਪੰਥ ਵਿੱਚੋਂ ਛੇਕ ਦੇਣ ਦਾ ਅਧਿਕਾਰ ਨਹੀਂ ਹੈ।