ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ : ਮਾਲਵਾ
ਮੋਬਾਈਲ ਚੋਰੀ ਦੇ ਸ਼ੱਕ ਵਿਚ ਬੱਚਿਆਂ ਦੀ ਕੁੱਟਮਾਰ

ਮੋਗਾ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਕਸਬਾ ਕੋਟ ਈਸੇ ਖਾਂ ਵਿਚ ਪੀਓਪੀ ਠੇਕੇਦਾਰ ਵਲੋਂ ਮੋਬਾਈਲ ਚੋਰੀ ਦੇ ਸ਼ੱਕ ਵਿਚ ਨਾਬਾਲਗ ਲੜਕਿਆਂ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਇਸ ਠੇਕੇਦਾਰ ਵੱਲੋਂ ਇਨ੍ਹਾਂ ਨਾਬਾਲਗਾਂ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ। ਵੀਡੀਓ ’ਚ ਠੇਕੇਦਾਰ ਵਲੋਂ ਦੋ ਨਾਬਾਲਗ ਮੁੰਡਿਆਂ ਨੂੰ ਡੰਡੇ ਨਾਲ ਕੁੱਟਣ ਤੋਂ ਇਲਾਵਾ ਉਨ੍ਹਾਂ ਤੋਂ ਡੰਡ-ਬੈਠਕਾਂ ਕਢਵਾਈਆਂ ਜਾ ਰਹੀਆਂ ਹਨ।
ਥਾਣਾ ਕੋਟ ਈਸੇ ਖਾਂ ਪੁਲੀਸ ਨੇ ਪੀਓਪੀ ਠੇਕੇਦਾਰ ਨੂੰ ਗ੍ਰਿਫ਼ਤਾਰ ਕਰਕੇ ਅੱਜ ਇੱਥੇ ਸਥਾਨਕ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ। ਜਾਂਚ ਅਧਿਕਾਰੀ ਨੇ ਮੁਲਜ਼ਮ ਤੋਂ ਪੁੱਛ-ਪੜਤਾਲ ਲਈ ਅਦਾਲਤ ’ਚ ਪੁਲੀਸ ਰਿਮਾਂਡ ਦੀ ਅਰਜ਼ੀ ਦਿੱਤੀ ਹੈ। 

ਬਾਬਾ ਨਾਨਕ ਦੇ ਸੰਗੀਆਂ ਦੇ ਨਾਵਾਂ ਨਾਲ ਜਾਣੇ ਜਾਣਗੇ ਮਾਣਕ ਖਾਨਾ ਦੇ ਵਾਰਡ

ਮੌੜ ਮੰਡੀ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨੇੜਲੇ ਪਿੰਡ ਮਾਣਕਖਾਨਾ ਦੀ ਸਰਪੰਚ ਸ਼ੈਸਨਦੀਪ ਕੌਰ ਸਿੱਧੂ ਦੀ ਅਗਾਂਹਵਧੂ ਸੋਚ ਨੇ ਸਮੂਹ ਪੰਚਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡ ਦੇ ਵਾਰਡਾਂ ਤੇ ਬੱਸ ਸਟੈਂਡ ਦਾ ਨਾਂ ਸਿੱਖ ਇਤਿਹਾਸਕ ਹਸਤੀਆਂ ਦੇ ਨਾਮ ’ਤੇ ਰੱਖਣ ਅਤੇ ਹਰ ਘਰ ਦੇ ਬੂਹੇ ਅੱਗੇ ਔਰਤਾਂ ਦੇ ਨਾਮ ਦੀਆਂ ਪਲੇਟਾਂ ਲਾਉਣ ਦੀ ਸ਼ੁਰੂਆਤ ਕੀਤੀ ਹੈ। ਸਰਪੰਚ ਵਲੋਂ ਗਲੀ ਨੰਬਰ 01 ਤੇ ਘਰ ਨੰਬਰ 01 ਦੀ ਨੇਮ ਪਲੇਟ ਭੁਪਿੰਦਰ ਕੌਰ ਦੇ ਦਰਵਾਜ਼ੇ ਅੱਗੇ ਲਾ ਕੇ ਸ਼ੁਭ ਆਰੰਭ ਕੀਤਾ ਗਿਆ ਹੈ ।

ਗੋਬਿੰਦਪੁਰਾ ਥਰਮਲ: ਅੱਠ ਵਰ੍ਹੇ ਪਹਿਲਾਂ ਗ੍ਰਹਿਣ ਕੀਤੀ ਜ਼ਮੀਨ ਅਜੇ ਤੱਕ ਵਿਹਲੀ

ਮਾਨਸਾ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕਰੀਬ ਅੱਠ ਸਾਲ ਪਹਿਲਾਂ ਸਰਕਾਰ ਨੇ ਥਰਮਲ ਪਲਾਂਟ ਲਾਉਣ ਲਈ ਪਿੰਡ ਗੋਬਿੰਦਪੁਰਾ ਦੇ ਹੱਸਦੇ-ਵੱਸਦੇ ਕਿਸਾਨ ਪਿਤਾ-ਪੁਰਖੀ ਜ਼ਮੀਨਾਂ ਵਿੱਚੋਂ ਉਜਾੜ ਦਿੱਤੇ ਸਨ ਪਰ ਏਨਾ ਸਮਾਂ ਬੀਤਣ ਦੇ ਬਾਵਜੂਦ ਇਹ ਜ਼ਮੀਨ ਹਾਲੇ ਤੱਕ ਵਿਹਲੀ ਪਈ ਹੈ। ਉਸ ਵੇਲੇ ਸਰਕਾਰ ਵਲੋਂ ਥਰਮਲ ਲਾ ਕੇ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਵੀ ਹਵਾ ਵਿੱਚ ਉੱਡ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਥਰਮਲ ਨਹੀਂ ਲਾ ਸਕਦੀ ਤਾਂ ਜ਼ਮੀਨਾਂ ਹੀ ਵਾਪਸ ਕਰ ਦੇਵੇ।

ਸੇਵਾਦਾਰ ਦਾ ਕਤਲ: ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਭੜਕੇ ਡੇਰਾ ਪੈਰੋਕਾਰ

ਕੋਟਕਪੂਰਾ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਕੋਟਸੁਖੀਆ ਵਿਚ ਛੇ ਦਿਨ ਪਹਿਲਾਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਡੇਰਾ ਹਰਕਾ ਦਾਸ ’ਚ ਸੇਵਾਦਾਰ ਬਾਬਾ ਦਿਆਲ ਦਾਸ (60) ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਡੇਰਾ ਪੈਰੋਕਾਰਾਂ ਵਿਚ ਭਾਰੀ ਰੋਹ ਹੈ। ਡੇਰਾ ਪੈਰੋਕਾਰਾਂ ਨੇ ਅੱਜ ਪੁਲੀਸ ਨੂੰ ਇੱਕ ਹਫ਼ਤੇ ਤੱਕ ਦਾ ਸਮਾਂ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਸੇਵਾਦਾਰ ਦੇ ਹਤਿਆਰਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਕੋਟਕਪੂਰੇ ਦੇ ਬੱਤੀਆਂ ਵਾਲਾ ਚੌਕ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।

ਘਰਾਂ ਦੇ ਬਨੇਰਿਆਂ ’ਤੇ ਘਿਓ ਦੇ ਦੀਵੇ ਜਗਾਏ਼

ਬਨੂੜ ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਸ ਖੇਤਰ ਵਿੱਚ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਰਾਗੀਆਂ-ਢਾਡੀਆਂ ਨੇ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਗੁਰਬਾਣੀ ਤੋਂ ਜਾਣੂ ਕਰਾਇਆ।

ਵਪਾਰਕ ਲਾਂਘਾ: ਨਰਮਾ ਪੱਟੀ ਕਿਸਾਨਾਂ ਦੀ ਹੁਣ ਪਾਕਿ ’ਤੇ ਟੇਕ

ਬਠਿੰਡਾ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨਰਮਾ ਪੱਟੀ ਦੇ ਕਿਸਾਨ ਹੁਣ ਵਪਾਰਕ ਲਾਂਘਾ ਖੁੱਲ੍ਹਣ ਦੇ ਰਾਹ ਤੱਕਣ ਲੱਗੇ ਹਨ ਤਾਂ ਜੋ ਫ਼ਸਲੀ ਕੀਮਤਾਂ ’ਚ ਉਛਾਲ ਆ ਸਕੇ। ਪਾਕਿਸਤਾਨ ’ਚ ਐਤਕੀਂ ਨਰਮੇ ਦੀ ਕਰੀਬ 35 ਫੀਸਦੀ ਪੈਦਾਵਾਰ ਘਟੀ ਹੈ। ਭਾਰਤ-ਪਾਕਿ ਵਪਾਰ ਖੁੱਲ੍ਹਦਾ ਹੈ ਤਾਂ ਪਾਕਿਸਤਾਨ ਇਸ ਵੇਲੇ 15-20 ਲੱਖ ਗੱਠਾਂ ਭਾਰਤ ਤੋਂ ਮੰਗਵਾ ਸਕਦਾ ਹੈ। ਨਰਮੇ ਦੀ ਬਰਾਮਦ ਹੋਣ ਨਾਲ ਨਰਮੇ ਕਪਾਹ ਦੀਆਂ ਕੀਮਤਾਂ ਦੀ ਖੜੋਤ ਵੀ ਟੁੱਟੇਗੀ। ਹੁਣ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਹੈ ਤਾਂ ਅਗਲੇ ਕਦਮ ਵਜੋਂ ਵਪਾਰੀ ਤੇ ਕਿਸਾਨ ਵਪਾਰਕ ਲਾਂਘਾ ਖੁੱਲ੍ਹਣ ਦੀ ਉਮੀਦ ਕਰਨ ਲੱਗੇ ਹਨ।

ਮੌੜ ਧਮਾਕਾ: ਨਵੀਂ ਸਿੱਟ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਬਠਿੰਡਾ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮੌੜ ਬੰਬ ਧਮਾਕੇ ਦੀ ਜਾਂਚ ਹੁਣ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਵਿੱਢ ਦਿੱਤੀ ਹੈ ਜਿਸ ਦਾ ਗਠਨ ਹਾਲ ਹੀ ਵਿੱਚ ਡੀਜੀਪੀ ਨੇ ਕੀਤਾ ਹੈ। ਏਡੀਜੀਪੀ (ਲਾਅ ਐਂਡ ਆਰਡਰ) ਨਵੀਂ ਸਿੱਟ ਦੀ ਅਗਵਾਈ ਕਰਨਗੇ ਜਦਕਿ ਤਿੰਨ ਮੈਂਬਰ ਬਣਾਏ ਗਏ ਹਨ। ਨਵੀਂ ਸਿੱਟ ਦੀ ਪਹਿਲੀ ਮੀਟਿੰਗ ਵੀ ਹੋ ਚੁੱਕੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 18 ਅਕਤੂਬਰ ਨੂੰ ਮੌੜ ਧਮਾਕੇ ਦੀ ਜਾਂਚ ਕਰ ਰਹੀ ਸਿੱਟ ਨੂੰ ਰੱਦ ਕਰ ਦਿੱਤਾ ਸੀ ਅਤੇ ਨਵੀਂ ਸਿੱਟ ਤੇ ਉਸ ਦੀ ਬਣਤਰ ਬਾਰੇ ਹੁਕਮ ਜਾਰੀ ਕਰ ਦਿੱਤੇ ਸਨ।

ਪ੍ਰਕਾਸ਼ ਪੁਰਬ: ਦਮਦਮਾ ਸਾਹਿਬ ਵਿਖੇ ਨਗਰ ਕੀਰਤਨ ਸਜਾਇਆ

ਤਲਵੰਡੀ ਸਾਬੋ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਅੱਜ ਸਵੇਰੇ ਨਗਰ ਕੀਰਤਨ ਦੀ ਸ਼ੁਰੂਆਤ ਤਖ਼ਤ ਦਮਦਮਾ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਵੱਲੋਂ ਆਰੰਭਿਕ ਅਰਦਾਸ ਕਰਨ ਨਾਲ ਹੋਈ।

ਪ੍ਰਕਾਸ਼ ਪੁਰਬ: ਪ੍ਰਸ਼ਾਸਨ ਵੱਲੋਂ ਮੋਮਬੱਤੀ ਮਾਰਚ

ਬਠਿੰਡਾ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਕਾਸ਼ ਪੁਰਬ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਹਨੂੰਮਾਨ ਚੌਕ ਤੋਂ ਗੁਰੂਦੁਆਰਾ ਕਿਲ੍ਹਾ ਮੁਬਾਰਕ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਸ਼ਾਂਤੀ ਮਾਰਚ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ। 

ਫੈਕਟਰੀ ਦੇ ਪਰਾਲੀ ਭੰਡਾਰ ਨੂੰ ਲੱਗੀ ਅੱਗੀ; 4 ਟਰੈਕਟਰ ਤੇ 5 ਟਰਾਲੇ ਸੜੇ

ਬਠਿੰਡਾ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪਿੰਡ ਜੀਦਾ ਦੀ ਸਪੋਰਟਕਿੰਗ ਕੰਪਨੀ ਨੇੜੇ ਬਣੇ ਬਾਇਓਮਾਸ ਪਲਾਂਟ ਦੇ ਪਰਾਲੀ ਭੰਡਾਰ ਨੂੰ ਬੀਤੀ ਦੇਰ ਰਾਤ ਅੱਗ ਲੱਗ ਗਈ। ਇਸ ਮੌਕੇ ਕਿਸਾਨਾਂ ਦੇ 4 ਟਰੈਕਟਰ ਅਤੇ ਪਰਾਲੀ ਨਾਲ ਭਰੇ 5 ਟਰਾਲੇ ਸੜ ਕੇ ਸੁਆਹ ਹੋ ਗਏ ਜਦੋਂ ਕਿ ਹਫ਼ੜਾ ਦਫ਼ੜੀ ਦੇ ਇਸ ਮਾਹੌਲ ਵਿੱਚ ਕਿਸਾਨਾਂ ਨੇ ਭੱਜ ਕੇ ਜਾਣ ਬਚਾਈ। ਪਤਾ ਲੱਗਿਆ ਕਿ ਕਿਸਾਨ ਰਾਤ ਦੀ ਠੰਢ ਹੋਣ ਕਾਰਨ ਟਰਾਲੀਆਂ ਦੇ ਹੇਠਾਂ ਸੁੱਤੇ ਹੋਏ ਸਨ। ਅੱਗ ਲੱਗਣ ਦਾ ਪਤਾ ਨਜ਼ਦੀਕ ਇੱਕ ਢਾਬੇ ਦੇ ਮਾਲਕ ਨੂੰ ਲੱਗਿਆ ਜਿਸ ਨੇ ਤੁਰੰਤ ਪਰਾਲੀ ਪਲਾਂਟ ਦੇ ਠੇਕੇਦਾਰ ਨੂੰ ਸੂਚਿਤ ਕੀਤਾ।

ਨਾਜਾਇਜ਼ ਮਾਈਨਿੰਗ: ਤਿੰਨ ਟਰੈਕਟਰ-ਟਰਾਲੀਆਂ ਤੇ ਜੇਸੀਬੀ ਜ਼ਬਤ

ਫਾਜ਼ਿਲਕਾ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪੁਲੀਸ ਨੇ ਪਿੰਡ ਸਲੇਮਸ਼ਾਹ ਦੀ ਪੰਚਾਇਤੀ ਜਮੀਨ ’ਚ ਨਾਜਾਇਜ਼ ਖਣਨ ਕਰਨ ਦੇ ਦੋਸ਼ ਹੇਠ ਤਿੰਨ ਟਰੈਕਟਰ ਟਰਾਲੀਆਂ ਤੇ ਇੱਕ ਜੇਸੀਬੀ ਨੂੰ ਕਬਜ਼ੇ ’ਚ ਲੈ ਲਿਆ ਪਰ ਪੁਲੀਸ ਅਧਿਕਾਰੀਆਂ ਵੱਲੋਂ ਕੋਈ ਵੀ ਟਰੈਕਟਰ ਟਰਾਲੀ ਤੇ ਜੇਸੀਬੀ ਉਨ੍ਹਾਂ ਦੇ ਕਬਜ਼ੇ ’ਚ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਥਾਣਾ ਸਦਰ ਫਾਜ਼ਿਲਕਾ ਦੇ ਮੁਲਾਜ਼ਮਾਂ ਵੱਲੋਂ ਨਾਜਇਜ਼ ਰੇਤ ਨਾਲ ਭਰੇ ਟਰੈਕਟਰ ਟਰਾਲੀਆਂ ਤੇ ਜੇਸੀਬੀ ਕਬਜ਼ੇ ’ਚ ਲੈਂਦਿਆਂ ਦੀ ਵੀਡੀਓ ਬਣਾਈ ਅਤੇ ਫੋਟੋਆਂ ਵੀ ਖਿੱਚੀਆਂ ਗਈਆਂ ਸਨ। ਪੁਲੀਸ ਅਧਿਕਾਰੀਆਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਪੁਲੀਸ ਕਿਸੇ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਤੋਂ ਹੱਥ ਖਿੱਚ ਰਹੀ ਹੈ।

ਧਨੇਰ ਮਾਮਲਾ: ਪੱਕੇ ਮੋਰਚੇ ’ਚ ਮਨਾਇਆ ਜਾਵੇਗਾ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ

ਬਰਨਾਲਾ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਮਹਿਲ ਕਲਾਂ ਕਿਰਨਜੀਤ ਕਾਂਡ ਦੇ ਸੰਘਰਸ਼ ਕਮੇਟੀ ਮੋਹਰੀ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਨੂੰ ਲੈ ਕੇ ਲੱਗੇ ਪੱਕੇ ਮੋਰਚੇ ਦੇ 43ਵੇਂ ਦਿਨ ਸੰਘਰਸ਼ ਕਮੇਟੀ ਆਗੂਆਂ ਐਲਾਨ ਕੀਤਾ ਕਿ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ, ਉਨ੍ਹਾਂ ਦੇ ਹਕੀਕੀ ਵਾਰਸਾਂ ਭਾਈ ਲਾਲੋਆਂ ਵੱਲੋਂ ਮਨਾਇਆ ਜਾਵੇਗਾ।

ਹਕਮ ਚੰਦ ਨੇ ਗੁਰਬੱਤ ਲਤਾੜ ਕੇ ਸਰ ਕੀਤੀਆਂ ਚੋਟੀਆਂ

ਏਲਨਾਬਾਦ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਝੌਪੜੀ ਵਿੱਚ ਰਹਿਣ ਵਾਲੇ ਹਕਮ ਚੰਦ ਪੁੱਤਰ ਬਿਸ਼ਨ ਦਾਸ ਨੇ ਟਰੇਨਿੰਗ ਦੌਰਾਨ ਪੰਜ ਪਰਬਤਾਂ ਦੀਆਂ ਚੋਟੀਆਂ ’ਤੇ ਫਤਿਹ ਹਾਸਲ ਕਰ ਕੇ ਏਲਨਾਬਾਦ ਦਾ ਨਾਂ ਰੌਸ਼ਨ ਕੀਤਾ। ਹਕਮ ਚੰਦ ਨੇ ਦੱਸਿਆ ਕਿ

ਹਜਰਤ ਮੁਹੰਮਦ ਤੇ ਪ੍ਰਕਾਸ਼ ਉਤਸਵ ਸਬੰਧੀ ਜਲੂਸ

ਸ੍ਰੀ ਮੁਕਤਸਰ ਸਾਹਿਬ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਰੱਬੀ-ਉਲ ਹਜਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਮੁਸਲਮਾਨ ਭਾਈਚਾਰੇ ਨੇ ਮਦੀਨਾ ਮਸਜਿਦ ਤੋਂ ਲੈ ਕੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ। 

ਭਾਸ਼ਾ ਤੇ ਸੱਭਿਆਚਾਰ ਬਚਾਉਣ ਲਈ ਲੋਕ ਲਹਿਰ ਉਸਾਰਨ ਦੀ ਲੋੜ: ਮਾਨ

ਜ਼ੀਰਾ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਸਭਾ ਜ਼ੀਰਾ ਦੀ 24 ਨਵੰਬਰ ਨੂੰ ਜ਼ੀਰਾ ਵਿਚ ਭਾਸ਼ਾ ਬਚਾਓ ਕਾਨਫਰੰਸ ਕਰਵਾਉਣ ਲਈ ਮੀਟਿੰਗ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਚ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਵਨ ਹਰਚੰਦਪੁਰੀ, ਡਾ. ਜੋਗਿੰਦਰ ਸਿੰਘ ਨਿਰਾਲਾ, ਭੁਪਿੰਦਰ ਜਗਰਾਉਂ, ਡਾ. ਦਵਿੰਦਰ ਸੈਫ਼ੀ, ਸੁਰਜੀਤ ਕਾਉਂਕੇ ਅਤੇ ਅਸ਼ੋਕ ਚਟਾਨੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਵੀ ਕੇਸ ਦਰਜ

ਫ਼ਰੀਦਕੋਟ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਅਜਿਹੇ ਕਿਸਾਨਾਂ ਖ਼ਿਲਾਫ਼ ਵੀ ਪਰਾਲੀ ਸਾੜਨ ਦੇ ਮਾਮਲੇ ਦਰਜ ਕਰ ਦਿੱਤੇ ਗਏ ਹਨ ਜਿਨ੍ਹਾਂ ਨੇ ਇਸ ਸੀਜ਼ਨ ਝੋਨਾ ਬੀਜਿਆ ਹੀ ਨਹੀਂ।

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਈਕਲ ਰੈਲੀ

ਬਠਿੰਡਾ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਨਵੰਬਰ ਤੋਂ ਸ਼ੁਰੂ ਕਰਵਾਏ ਗਏ ਸਮਾਗਮਾਂ ਦੀ ਲੜੀ ਤਹਿਤ ਅੱਜ ਪੁਲੀਸ ਪਬਲਿਕ ਸਕੂਲ ਤੋਂ ਸਾਈਕਲ ਰੈਲੀ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗੁਜ਼ਰਦੀ ਹੋਈ ਕਿਲ੍ਹਾ ਮੁਬਾਰਕ ’ਚ ਸਮਾਪਤ ਹੋਈ। ਸਾਈਕਲ ਰੈਲੀ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਸਮੇਤ ਲਗਭਗ 1000 ਸਾਈਕਲ ਸਵਾਰਾਂ ਨੇ ਸ਼ਮੂਲੀਅਤ ਕੀਤੀ। ਸਾਈਕਲ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਸਾਈਕਲ ਦੀ ਵਰਤੋਂ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਅਤੇ ਵਾਤਾਵਰਨ ਨੂੰ ਬਚਾਉਣ ਲਈ ਉਤਸ਼ਾਹਤ ਕਰਨਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।

ਬਠਿੰਡਾ ਵਿੱਚ ਮਿਲਾਦ-ਉਨ-ਨਬੀ ਦਿਵਸ ਮੌਕੇ ਜਲੂਸ-ਏ-ਮੁਹੰਮਦੀ

ਬਠਿੰਡਾ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਠਿੰਡਾ ਦੇ ਮੁਸਲਿਮ ਭਾਈਚਾਰੇ ਵੱਲੋਂ ਸਾਉਦੀ ਅਰਬ ਦੇ ਮੱਕਾ ਸ਼ਹਿਰ ਵਿੱਚ ਜਨਮੇ ਮੁਸਲਿਮ ਭਾਈਚਾਰੇ ਦੇ ਰਸੂਲ-ਏ-ਖ਼ੁਦਾ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਵਸ ਮੌਕੇ ਵਿਸ਼ਵ ਭਰ ਵਿਚ ਮਨਾਏ ਜਾਣ ਵਾਲੇ ਮਿਲਾਦ-ਉਨ-ਨਬੀ ਦਿਵਸ ਦੀ ਇੱਕ-ਦੂਜੇ ਨੂੰ ਵਧਾਈ ਦਿੰਦਿਆਂ ਸ਼ਹਿਰ ਵਿੱਚ ਜਲੂਸ-ਏ-ਮੁਹੰਮਦੀ ਮਾਰਚ ਕੱਢਿਆ ਗਿਆ। ਇਸ ਧਾਰਮਿਕ ਜਲਸੇ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰੀ ਝੰਡੀ ਦਿੱਤੀ ਗਈ

ਧਨੇਰ ਮਾਮਲਾ: ਸੰਘਰਸ਼ ਰਾਹੀਂ ਮੂੰਹਤੋੜ ਜਵਾਬ ਦੇਣ ਦਾ ਅਹਿਦ

ਬਰਨਾਲਾ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਰਨਾਲਾ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਦੇ 42ਵੇਂ ਦਿਨ ਹਰੀਆਂ ਅਤੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਔਰਤਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਜੇਲ੍ਹ ਵਿੱਚ ਬੰਦ ਕਿਰਨਜੀਤ ਕੌਰ ਕਾਂਡ ਦੀ ਹਮਾਇਤ ਕਰਨ ਵਾਲੇ ਜੁਝਾਰੂ 

ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰਬੰਦੀ ਮੁਕਾਬਲੇ

ਸਾਦਿਕ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਜੰਡ ਸਾਹਿਬ ਵਿਚ ਵਾਹਿਗੁਰੂ ਪ੍ਰਚਾਰ ਮੰਚ ਸਰਕਲ ਸਾਦਿਕ ਵੱਲੋਂ ਕਰਵਾਏ ਗਏ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ 32 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਤਿੰਨ ਵਰਗਾਂ ਵਿੱਚ ਕਰਵਾਏ ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਰਾਜਪ੍ਰੀਤ ਸਿੰਘ ਚੱਕ ਸ਼ੇਰੇਵਾਲਾ, ਸੁਰਜੀਤ ਸਿੰਘ ਗੁਰਹਰਸਹਾਏ ਅਤੇ ਭਾਈ ਕੁਲਵੰਤ ਸਿੰਘ ਮਿਸ਼ਰੀਵਾਲਾ ਨੇ ਨਿਭਾਈ। 

12345678910...
 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0086363839
Copyright © 2019, Panjabi Times. All rights reserved. Website Designed by Mozart Infotech