ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ
ਭਾਜਪਾ ਨੂੰ ਹਿੰਦੂਤਵ ਦਾ ਬੁਖਾਰ ਲੈ ਡੁੱਬਾ - ਕੁਲਵੰਤ ਸਿੰਘ ਢੇਸੀ

10 ਫਰਵਰੀ 2015 ਦਿੱਲੀ ਵਿਚ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਲੈ ਕੇ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਹਾਸ ਸਿਰਜਿਆ ਹੈ। ਭਾਜਪਾ ਨੂੰ ਜਿੱਥੇ ਕੇਵਲ 3 ਸੀਟਾਂ ਲੈ ਕੇ ਸ਼ਰਮਨਾਕ ਹਾਰ ਦਾ ਸਾਹਮਣਾਂ ਕਰਨਾ ਪਿਆ ਉਥੇ ਕਾਂਗਰਸ ਤਾਂ ਇਹਨਾ ਚੋਣਾਂ ਵਿਚ ਖਾਤਾ ਹੀ ਨਹੀਂ ਖੋਹਲ ਸਕੀ। ਇਹਨਾ ਚੋਣ ਨਤੀਜਿਆਂ ਨਾਲ ਭਾਰਤ ਵਿਚ ਆਸ ਦੀ ਇੱਕ ਨਵੀਂ ਕਿਰਨ ਉਜਾਗਰ ਹੋਈ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਆਪ (ਆਮ ਆਦਮੀ ਪਾਰਟੀ) ਦੇ ਵਾਇਦੇ ਵਫਾ ਹੋ ਗਏ ਤਾਂ ਜਿੱਥੇ ਗਰੀਬੀ ਅਤੇ ਭ੍ਰਿਸ਼ਟਾਚਾਰ ਵਿਚ ਪਿਸ ਰਹੀ ਭਾਰਤੀ ਜਨਤਾ ਨੂੰ ਰਾਹਤ ਮਿਲਣ ਦੀਆਂ ਆਸਾਂ ਹਨ ਉਥੇ ਫਿਰਕਾ ਪ੍ਰਸਤੀ ਦੀ ਜ਼ਹਿਰ ਤੋਂ ਦੇਸ਼ ਦਾ ਬਚਾਅ ਹੋਣ ਦੀਆਂ ਵੀ ਸੰਭਾਵਨਾਵਾਂ ਹਨ। ਹਾਲ ਦੀ ਘੜੀ ਤਾਂ ਆਪ ਦਾ ਆਗੂ ਅਰਵਿੰਦ ਕੇਜਰੀਵਾਲ ਵੀ ਇਹਨਾ ਚੋਣ ਨਤੀਜਿਆਂ ਕਾਰਨ ਹੈਰਾਨੀ ਭਰੇ ਸਦਮੇ ਵਿਚ ਹੈ ਅਤੇ ਡਰਿਆ ਹੋਇਆ ਹੈ ਕਿ ਕੀ ਆਪ ਇਸ ਜਿੱਤ ਨੂੰ ਹਜ਼ਮ ਵੀ ਕਰ ਸਕੇਗੀ ਕਿ ਨਹੀਂ। ਉਹ ਆਪਣੇ ਲੋਕਾਂ ਨੂੰ ਹੰਕਾਰ ਤੋਂ ਬਚ ਕੇ ਰਹਿਣ ਦੀਆਂ ਅਪੀਲਾਂ ਕਰ ਰਿਹਾ ਹੈ।

ਤਾਲਿਬਾਨਾਂ ਵਾਂਗ ਹੀ ਮੋਦੀ ਲਈ ਵੀ ਖਤਰਾ ਬਣ ਰਹੇ ਕੱਟੜਪੰਥੀ ਹਿੰਦੂ -- ਕੁਲਵੰਤ ਸਿੰਘ ਢੇਸੀ

ਜਦੋਂ ਤੋਂ ਅਮਰੀਕਾ ਵਿਚ ਅਲਕਾਇਦਾ ਵਲੋਂ ਟਵਿਨ ਟਾਵਰ ਡੇਗੇ ਗਏ ਉਦੋਂ ਤੋਂ ਕਈ ਇਸਲਾਮੀ ਦੇਸ਼ਾਂ ਦੀਆਂ ਮੁਸ਼ਕਲਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ ਅਤੇ ਇਹ ਗੱਲ ਕਿਥੇ ਜਾ ਕੇ ਰੁਕਣੀ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਨਿਸ਼ਚਿਤ ਹੈ ਕਿ ਇਸਾਈ ਧਰਮ ਅਤੇ ਇਸਲਾਮ ਦਰਮਿਆਨ ਗੁੱਝੇ ਰੂਪ ਵਿਚ ਇੱਕ ਆਲਮੀ ਜੰਗ ਛਿੜੀ ਹੋਈ ਹੈ ਜਿਸ ਦੀ ਕਿ ਆਉਣ ਵਾਲੇ ਦਿਨਾਂ ਵਿਚ ਤੇਜ ਹੋਣ ਦੀ ਸੰਭਾਵਨਾ ਹੈ। ਜਿਥੇ ਤਾਲਿਬਾਨੀ ਸੰਗਠਨ ਆਏ ਦਿਨ ਕੋਈ ਨਾਂ ਕੋਈ ਵਿਸਫੋਟ ਪੱਛਮੀ ਇਸਾਈ ਦੇਸ਼ਾਂ ਦੇ ਖਿਲਾਫ ਕਰਦੇ ਹਨ ਉਥੇ ਉਹ ਮੁਸਲਮਾਨਾਂ ਨੂੰ ਵੀ ਨਹੀਂ ਬਖਸ਼ਦੇ। ਤਾਲਿਬਾਨਾਂ ਨੇ ਪਾਕਿਸਤਾਨ (ਪਿਸ਼ਾਵਰ) ਦੇ ਆਰਮੀ ਸਕੂਲ ਵਿਚ ਜੋ ਧਮਾਕੇ ਕਰਕੇ ਮਾਸੂਮ ਮਾਰੇ ਹਨ ਉਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਆਪਣੀ ਸੋਚ ਤੋਂ ਬਾਹਰੇ ਹਰ ਇਨਸਾਨ ਨੂੰ ਕਾਫਰ ਸਮਝ ਕੇ ਮਾਰਨਾਂ ਜ਼ਰੂਰੀ ਸਮਝਦੇ ਹਨ ਅਤੇ ਦੁਨੀਆਂ ਵਿਚ ਤਾਲਿਬਾਨਾਂ ਦੀ ਸੋਚ ਤੇ ਫੁੱਲ ਚੜ੍ਹਾਉਣ ਵਾਲੇ ਮੁਸਲਮਾਨਾਂ ਦੀ ਕਮੀ ਨਹੀਂ ਹੈ ਜਦ ਕਿ ਅਗਾਂਹਵਧੂ ਸੋਚ ਰੱਖਣ ਵਾਲਾ ਹਰ ਮੁਸਲਮਾਨ ਉਹਨਾਂ ਨੂੰ ਸਿਰ ਫਿਰੇ ਅਤੇ ਜ਼ਾਲਮ ਵੀ ਕਹਿੰਦਾ ਹੈ। ਇਹਨਾ ਕੱਟੜਪੰਥੀਆਂ ਵਾਂਗ ਹੀ ਭਾਰਤ ਵਿਚ ਆਰ ਐਸ ਐਸ ਅਤੇ ਬੀ ਜੇ ਪੀ ਨਾਮੀ ਪਾਰਟੀਆਂ ਵਿਚ ਘੁਸੇ ਅਨੇਕਾਂ ਕੱਟੜਪੰਥੀ ਹੁਣ ਇਹ ਗੱਲ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਭਾਰਤ ਵਿਚ ਗੈਰ ਹਿੰਦੂ ਨੇ ਅਗਰ ਵਸਣਾਂ ਹੈ ਤਾਂ ਉਸ ਨੂੰ ਹਿੰਦੂ ਧਰਮ ਅਪਨਾਉਣਾਂ ਹੋਏਗਾ। ਐਸੇ ਆਗੂਆਂ ਖਿਲਾਫ ਅੱਜ ਦੀ ਤਾਰੀਖ ਵਿਚ ਭਾਰਤ ਵਿਚ ਕੋਈ ਵੀ ਅਪੀਲ ਜਾਂ ਵਕੀਲ ਨਹੀਂ ਹੈ ਅਤੇ ਉਹ ਜੋ ਮੂੰਹ ਆਇਆ ਉਹ ਬੋਲਦੇ ਹਨ।

ਅਗਰ ਦੀਵਿਆਂ ਦੀ ਰਖਵਾਲੀ ਨਾ ਕਰ ਸਕੇ ਲੋਕੋ ਤਾਂ ਰੌਸਨੀ ਮਿਟ ਜਾਏਗੀ ਤੇ ਧੂੰਆਂ ਰਹਿ ਜਾਏਗਾ -- ਭਾਈ ਗੁਰਬਖਸ਼ ਸਿੰਘ ਖਾਲਸਾ ਬਨਾਮ ਭਾਰਤੀ ਅਨਸ਼ਨੀ ਬਾਬੇ - ਕੁਲਵੰਤ ਸਿੰਘ ਢੇਸੀ

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਆਲ ਨੂੰ 54 ਦਿਨ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਅਤੇ ਸਿੱਖਾਂ ਦੇ ਦਿਲ ਦੀਆਂ ਧੜਕਣਾਂ ਤੇਜ ਹੋ ਰਹੀਆਂ ਹਨ ਕਿ ਨ੍ਹੇਰ ਸਵੇਰ ਕੀ ਹੋਣ ਵਾਲਾ ਹੈ। ਭਾਈ ਖਾਲਸਾ ਦੀ ਏਨੇ ਲੰਬੇ ਸਮੇਂ ਦੀ ਭੁੱਖ ਹੜਤਾਲ ਨਾਲ ਨਾਂ ਤਾਂ ਭਾਰਤੀ ਆਗੂਆਂ ਦੇ ਕੰਨਾਂ ਤੇ ਜੂੰ ਸਰਕੀ ਹੈ ਅਤੇ ਨਾਂ ਹੀ ਪੰਜਾਬ ਦੇ ਰਾਜੇ ਬਾਦਲ ਦੇ। ਸਾਲ 2013 ਵਿਚ 14 ਨਵੰਬਰ ਦੇ ਦਿਨ ਭਾਰਤੀ ਜਿਹਲਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁਕੇ ਨਜਾਇਜ ਡੱਕੇ ਹੋਏ ਸਿੱਖਾਂ ਦੀ ਰਿਹਾਈ ਲਈ ਭਾਈ ਖਾਲਸਾ ਨੇ ਆਪਣੀ ਭੁੱਖ ਹੜਤਾਲ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸ਼ੁਰੂ ਕੀਤੀ ਗਈ ਸੀ ਜੋ ਕਿ ਜਥੇਦਾਰ ਸ੍ਰੀ ਅਕਾਲ ਤਖਤ ਗਿ: ਗੁਰਬਚਨ ਸਿੰਘ ਦੀ ਸਾਲਸੀ ਨਾਲ ਖਤਮ ਕੀਤੀ ਗਈ ਸੀ ਜਦ ਕਿ ਜਥੇਦਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬੰਦੀ ਸਿੱਖਾਂ ਦੀ ਰਹਾਈ ਕਰ ਦੇਵੇਗੀ। ਇੱਕ ਸਾਲ ਬੀਤ ਜਾਣ ਬਾਅਦ ਵੀ ਜਦੋਂ ਜਥੇਦਾਰ ਦਾ ਵਾਅਦਾ ਵਫਾ ਨਾ ਹੋਇਆ ਤਾਂ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ 2014 ਨੂੰ ਮੁੜ ਕੇ ਇਹ ਮੋਰਚਾ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ ਦਸਵੀਂ ਨੇੜੇ ਅੰਬਾਲਾ ਤੋਂ ਸ਼ੁਰੂ ਕੀਤਾ ਹੈ । ਇਥੇ ਇਹ ਜ਼ਿਕਰ ਯੋਗ ਹੈ ਕਿ ਸਿੱਖ ਬੰਦੀਆਂ ਦੇ ਹੱਕ ਵਿਚ ਮੋਰਚਾ ਲਾਉਣ ਲਈ ਪੰਜਾਬ ਵਿਚ ਨਾਂ ਤਾਂ ਸ਼੍ਰੋਮਣੀ ਕਮੇਟੀ ਨੇ ਭਾਈ ਖਾਲਸਾ ਨੂੰ ਕੋਈ ਗੁਰਦੁਆਰਾ ਦਿੱਤਾ ਅਤੇ ਨਾ ਹੀ ਕਿਸੇ ਡੇਰੇਦਾਰ ਨੇ।

ਜਾਗ ਮਨ ਜਾਗਣ ਦਾ ਵੇਲਾ -- ਕੁਲਵੰਤ ਸਿੰਘ ਢੇਸੀ

ਨਾਂ ਰੱਬ ਕਾਂਸ਼ੀ ਨਾਂ ਰੱਬ ਮੱਕੇ, ਰੱਬ ਨੂੰ ਪੈਂਦੇ ਹਰ ਥਾਂ ਧੱਕੇ ਜਾਂ ਪੈਂਦੇ ਨੇ ਅੰਨ੍ਹੇ ਜੱਫੇ

ਪੈਸੇ ‘ਤੇ ਭਗਵਾਨ ਨੂੰ ਜੱਫਾ ਮਾਰਨੇ ਵਾਲੇ, ਗਰੀਬਾਂ ਦਾ ਰੱਬ ਤਾਂ ਜਾਗਣਾਂ ਹੈ ਹਾਲੇ

ਤਦੇ ਰੁਕਣਗੇ ਇਹ ਕਾਰਨਾਮੇਂ ਕਾਲੇ

ਗੁਜਰਾਤ ਦੇ ਮੁਖ ਮੰਤ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਰੌਲਾ ਰੱਪਾ ਸੁਣਦੇ ਆ ਰਹੇ ਸਾਂ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਦਸ ਲੱਖੀ ਰੈਲੀ ਆਪਣੇ ਆਪ ਵਿਚ ਨਾਂ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਦਾ ਰਿਕਾਰਡ ਹੋਏਗੀ। ਇਸ ਰੈਲੀ ਦਾ ਨਾਮ ਵੀ ਫਤਹਿ ਰੈਲੀ ਰੱਖਿਆ ਗਿਆ ਜਿਵੇਂ ਕਿ ਸਰਕਾਰੀ ਬਲ ਅਤੇ ਪੈਸੇ ਦੇ ਜੋਰ ਨਾਲ ਲੋਕਾਂ ਦੀਆਂ ਹੇੜਾਂ ਇਕੱਠੀਆਂ ਕਰਨ ਨਾਲ ਹੀ ਲੋਕ ਸਭਾ ਚੋਣਾਂ ਦਾ ਮੋਰਚਾ ਫਤਹਿ ਹੋ ਜਾਣਾਂ ਹੋਵੇ। ਬਾਦਲਕਿਆਂ ਦੇ ਫਤਹਿ ਭੁਕਾਨੇ ਵਿਚੋਂ ਫੂਕ ਉਸ ਵੇਲੇ ਨਿਕਲ ਗਈ ਜਦੋਂ ਇਹ ਰੈਲੀ ਇੱਕ ਲੱਖ ਦੇ ਨੇੜੇ ਤੇੜੇ ਵੀ ਨਾਂ ਪੁੱਝ ਸਕੀ। ਮੀਡੀਏ ਵਿਚ ਇਸ ਦੀ ਗਿਣਤੀ ਪੰਜਾਹ ਸੱਠ ਹਜ਼ਾਰ ਦੀ ਕਹੀ ਗਈ ਹੈ ਜਦ ਕਿ ਕਿਸੇ ਮਜ਼ਬੂਰੀ ਵਿਚ ਚਲ ਕੇ ਆਏ ਲੋਕ ਇਹਨਾਂ ਆਗੂਆਂ ਦੀਆਂ ਤਕਰੀਰਾਂ ਵਿਚੇ ਛੱਡ ਕੇ ਖਿਸਕਣੇ ਸ਼ੁਰੂ ਗਏ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦਾ ਅਗਾਊਂ ਐਲਾਨਿਆਂ ਗਿਆ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦਾ ਪੰਥ ਰਤਨ/ ਫਖਰੇ ਕੌਮ ਬਾਦਲ ਜੋ ਰਾਜਨੀਤੀ ਖੇਡ ਰਹੇ ਹਨ ਉਹ ਕਿਸ ਕਿਸਮ ਦੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਰਾਜਨੀਤੀ ਪੰਜਾਬ ਅਤੇ ਭਾਰਤ ਨੂੰ ਕਿਸ ਪਾਸੇ ਵਲ ਲੈ ਕੇ ਜਾ ਸਕਦੀ ਹੈ? ਇਹ ਵੀ ਦੇਖਣ ਵਾਲੀ ਗੱਲ ਹੈ ਭ੍ਰਿਸ਼ਟਾਚਾਰ ਦੇ ਪਤਾਲ ਵਿਚ ਗਰਕ ਗਈ ਕਾਂਗਰਸ ਦਾ ਹੁਣ ਕੀ ਹੋਏਗਾ?

ਏਹੋ ਹਮਾਰਾ ਜੀਵਣਾਂ - ਕੁਲਵੰਤ ਸਿੰਘ ਢੇਸੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਚੁਰਾਸੀ ਵਿਚ ਰੋਲ

ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ

ਚੁਰਾਸੀ ਦੇ ਹਮਲੇ ਵਿਚ ਸ: ਬਾਦਲ ਦੀ ਵੀ ਮਿਲੀ ਭੁਗਤ ਸੀ

ਫੈਡਰੇਸ਼ਨ ਪੰਜਾਬ ਦੇ ਸੰਤ ਸਮਾਜ ਦੀ ਜ਼ਮੀਰ ਦਾ ਹੁਣ ਕਰੜਾ ਇਮਤਿਹਾਨ

ਵਲੈਤੀ ਖਾਲਿਸਤਾਨੀਆਂ ਦੀ ਯਾਰੀ ਵੀ ਦਾਅ ‘ਤੇ

kulwantsinghdhesi@hotmail.com

ਪਿਛਲੇ ਕੁਝ ਹਫਤਿਆਂ ਤੋਂ ਦੁਨੀਆਂ ਭਰ ਦੇ ਸਿੱਖਾਂ ਵਿਚ ਇਸ ਗੱਲ ਦੀ ਸਨਸਨੀ ਜ਼ੋਰਾਂ ਤੇ ਸੀ ਕਿ ਜੂਨ 1984 ਨੂੰ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਵਲੋਂ ਕੀਤੇ ਹਮਲੇ ਸਬੰਧੀ ਇੰਦਰਾਂ ਗਾਂਧੀ ਦੀ ਮੰਗ ‘ਤੇ ਉਸ ਵੇਲੇ ਦੀ ਬਰਤਾਨਵੀ ਪ੍ਰਧਾਨ ਮੰਤ੍ਰੀ ਸ਼੍ਰੀ ਮਤੀ ਮਾਰਗਰੇਟ ਥੈਚਰ ਨੇ ਇੱਕ ਐਸ ਏ ਐਸ ਅਫਸਰ ਨੂੰ ਸਲਾਹ ਦੇਣ ਲਈ ਭਾਰਤ ਭੇਜਣ ਤੋਂ ਇਲਾਵਾ ਹੋਰ ਕਿਸ ਕਿਸਮ ਦੀ ਮੱਦਤ ਦਿੱਤੀ ਗਈ ਸੀ। ਇਹ ਸਨਸਨੀ ਖੇਜ਼ ਪ੍ਰਗਟਾਵਾ ਚੁਰਾਸੀ ਦੇ ਹਮਲੇ ਦੇ ਤੀਹ ਸਾਲ ਬਾਅਦ ਯੂ ਕੇ ਵਿਚ ਜਨਤਕ ਹੋਏ ਦੋ ਸਰਕਾਰੀ ਦਸਤਾਵੇਜ਼ਾਂ ਦੀ ਬਿਨ੍ਹਾ ‘ਤੇ ਕੀਤਾ ਗਿਆ ਸੀ। ਯੂ ਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਇਸ ਸਬੰਧੀ ਬਰਤਾਨਵੀ ਸਰਕਾਰ ਕੋਲ ਜ਼ੋਰਦਾਰ ਮੰਗ ਉਠਾਈ ਗਈ ਸੀ ਕਿ ਉਹ ਇਸ ਸਬੰਧੀ ਬਾਕੀ ਦੇ ਦਸਤਾਵੇਜ਼ਾਂ ਦੀ ਪੜਚੋਲ ਕਰਕੇ ਜਵਾਬ ਦੇਵੇ ਕਿ ਬਰਤਾਨੀਆਂ ਨੇ ਭਾਰਤ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਸਬੰਧੀ ਕਿਸ ਕਿਸਮ ਦੀ ਸਹਾਇਤਾ ਕਿੰਨੇ ਸਮੇਂ ਲਈ ਦਿੱਤੀ ਸੀ। ਇਸ ਸਬੰਧੀ ਪਿਛਲੇ ਦਿਨੀ ਬਿਦੇਸ਼ ਮੰਤਰੀ ਵਿਲੀਅਮ ਹੇਗ ਨੇ ਹਾਊਸ ਆਫ ਕਾਮਨਜ਼ ਵਿਚ ਇੱਕ ਰਿਪੋਰਟ ਵੀ ਪੇਸ਼ ਕੀਤੀ ਜਿਸ ਤੇ ਬਹਿੰਸ ਵੀ ਹੋਈ ਪਰ ਸਿੱਖਾਂ ਦੀ ਇਸ ਨਾਲ ਤਸੱਲੀ ਨਾਂ ਹੋਈ। ਇਸ ਸਬੰਧੀ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕਰਨ; ਨਿਰਪੱਖ ਜਾਂਚ ਕਰਵਾਉਣ ਜਾਂ ਕੌਮਾਂਤਰੀ ਜਾਂਚ ਕਰਵਾਉਣ ਵਰਗੀਆਂ ਸਰਗਰਮੀਆਂ ਜ਼ੋਰਾਂ ਤੇ ਹਨ ਕਿ ਹੁਣ ਪੰਜਾਬ ਤੋਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਚੁਰਾਸੀ ਦੇ ਹਮਲੇ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦੀ ਮਿਲੀ ਭੁਗਤ ਦਾ ਮੁੱਦਾ ਖੜ੍ਹਾ ਕਰਕੇ ਇਸ ਮੁੱਦੇ ਨੂੰ ਨਵਾਂ ਮੋੜ ਦੇ ਦਿੱਤਾ ਗਿਆ ਹੈ।

ਜਾਗ ਮਨ ਜਾਗਣ ਦਾ ਵੇਲਾ

ਦੁਸ਼ਮਣਾਂ ਦੀ ਚਾਲ ਤੋਂ ਵਾਕਿਫ ਹਾਂ ਮੈਂ,

ਦੋਸਤਾਂ ਦੇ ਤੇਵਰਾਂ ਤੋਂ ਡਰ ਰਿਹਾਂ ਚੁਰਾਸੀ ਵਿਚ ਯੂ ਕੇ ਦੀ ਮਿਲੀ ਭੁਗਤ ਬਾਰੇ ਕੌਮਾਂਤਰੀ ਜਾਂਚ ਦੇ ਆਸਾਰ ਯੂ ਕੇ ਦੀ ਸਰਬ ਪ੍ਰਵਾਣਤ ਸਿੱਖ ਸੰਸਥਾ ਨੂੰ ਬਾਦਲ ਦਾ ਸੰਭਾਵੀ ਪੇਚਾ ਸ਼੍ਰੀ ਅਕਾਲ ਤਖਤ ਦੇ ਵਿਕਾਰ ‘ਤੇ ਹੋਰ ਪ੍ਰਸ਼ਨ ਚਿੰਨ੍ਹ ਲਗਣ ਦਾ ਅੰਦੇਸ਼ਾ

ਕੁਲਵੰਤ ਸਿੰਘ ਢੇਸੀ –ਯੂ ਕੇ ਸੰਨ ਚੁਰਾਸੀ ਵਿਚ ਦਰਬਾਰ ਸਾਹਿਬ ਤੇ ਭਾਰਤੀ ਕਾਂਗਰਸ ਵਲੋਂ ਕੀਤੇ ਗਏ ਹਮਲੇ ਵਿਚ ਬਰਤਾਨਵੀ ਹੱਲਾ ਛੇਰੀ ਸਬੰਧੀ ਗੱਲ ਬਾਹਰ ਤਾਂ ਗਈ ਹੈ ਪਰ ਇਸ ਸਬੰਧੀ ਸਿੱਖਾਂ ਦੀ ਤਸੱਲੀ ਨਹੀਂ ਹੋਈ। ਹਾਊਸ ਆਫ ਕਾਮਨਜ਼ ਵਿਚ ਬਰਤਾਨਵੀ ਬਿਦੇਸ਼ ਮੰਤਰੀ ਵਿਲੀਅਮ ਹੇਗ ਨੇ ਇਹ ਗੱਲ ਤਾਂ ਮੰਨੀ ਸੀ ਕਿ ਫਰਵਰੀ ਚੁਰਾਸੀ ਵਿਚ ਬਰਤਾਨੀਆਂ ਵਲੋਂ ਇਕ ਐਸ ਏ ਐਸ (ਸਪੈਸ਼ਲ ਏਅਰ ਫੋਰਸ ਅਫਸਰ) ਅਫਸਰ ਭਾਰਤ ਭੇਜਿਆ ਗਿਆ ਸੀ ਜਿਸ ਨੇ ਦਰਬਾਰ ਸਾਹਿਬ ਸਮੂਹ ਵਿਚ ਇੱਕ ਸ਼ਰਧਾਲੂ ਵਜੋਂ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਭਾਰਤ ਨੂੰ ਸਲਾਹ ਦਿੱਤੀ ਸੀ ਕਿ ਸੰਤ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ‘ਤੇ ਛਾਪਾ ਮਾਰ ਹਵਾਈ ਹਮਲਾ ਕਰਨਾ ਚਾਹੀਦਾ ਹੈ। ਇਹ ਅੰਦਾਜ਼ਾ ਲਇਆ ਜਾਂਦਾ ਹੈ ਕਿ ਉਕਤ ਅਫਸਰ ਦੀ ਇਹ ਰਾਏ ਬਰਤਾਨੀਆਂ ਵਲੋਂ ਭਾਰਤ ਨੂੰ ਵੇਚੇ ਜਾ ਰਹੇ ਹੈਲੀਕਾਪਟਰਾਂ ਦੇ ਸੌਦੇ ਤੋਂ ਪ੍ਰੇਰਤ ਸੀ ਭਾਵੇਂ ਕਿ ਵਿਲੀਅਮ ਹੇਗ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਜਾਗ ਮਨ ਜਾਗਣ ਦਾ ਵੇਲਾ ---- ਏਕ ਹੀ ਚੌਖਟ ਪਰ ਸਰ ਝੁਕੇ ਤੋ ਸਕੂਨ ਮਿਲਤਾ ਹੈ ---- ਭਟਕ ਜਾਤੇ ਹੈਂ ਵੋ ਲੋਗ, ਜਿਨਕੇ ਹਜ਼ਾਰੋਂ ਖੁਦਾ ਹੋਤੇ ਹੈਂ ---- ਭਾਰਤੀ ਭ੍ਰਿਸ਼ਟ ਤੰਤਰ ਬਨਾਮ ਸਿੱਖ ਤਲ ਚੱਟ ਮੰਤਰ

ਕੁਲਵੰਤ ਸਿੰਘ ਢੇਸੀ—ਯੂ ਕੇ ਭਾਰਤ ਵਿਚ ਹੁਣ ਜਦੋਂ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਤੇ ਚਲ ਰਹੀਆਂ ਹਨ ਤਾਂ ਸਿੱਖ ਭਾਈਚਾਰੇ ਨੂੰ ਅੱਜ ਆਪਣੀ ਪੜਚੋਲ ਕਰਨ ਦੀ ਗੰਭੀਰ ਲੋੜ ਹੈ ਕਿ ਇਹਨਾਂ ਛੇ ਦਹਾਕਿਆਂ ਤੋਂ ਉਪਰ ਦੇ ਸਮੇਂ ਵਿਚ ਅਸੀਂ ਕੀ ਖੱਟਿਆ ਅਤੇ ਕੀ ਗੰਵਾਇਆ ਹੈ। ਸਾਨੂੰ ਇਹ ਸਮਝਣ ਦੀ ਅੱਜ ਬੜੀ ਹੀ ਸੰਜੀਦਗੀ ਨਾਲ ਲੋੜ ਹੈ ਕਿ ਸੰਨ ਸੰਤਾਲੀ ਜਾਂ ਪੰਜਾਹ ਵਿਚ ਅਸੀਂ ਕਿਥੇ ਖੜ੍ਹੇ ਸਾਂ ਅਤੇ ਅੱਜ ਕਿਥੇ ਖੜ੍ਹੇ ਹਾਂ। ਸਾਡੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਵਰਗੀਆਂ ਸਿਰਮੌਰ ਸੰਸਥਾਵਾਂ ਜਿਹਨਾਂ ਨੇ ਕਦੀ ਨਾਂ ਕੇਵਲ ਸਿੱਖ ਭਾਈਚਾਰੇ ਦਾ ਹੀ ਸਗੋਂ ਸਮੁੱਚੇ ਭਾਰਤੀਆਂ ਦਾ ਮਾਰਗ ਦਰਸ਼ਨ ਕਰਨ ਲਈ ਅਹਿਮ ਰੋਲ ਅਦਾ ਕੀਤਾ ਸੀ ਅਤੇ ਅੱਜ ਇਹ ਸੰਸਥਾਵਾਂ ਕਿਥੇ ਖੜ੍ਹੀਆਂ ਹਨ। ਸਾਡੇ ਨਰਮ, ਗਰਮ, ਨੀਲੇ, ਚਿੱਟੇ ਅਤੇ ਕਾਲੇ ਪੀਲੇ ਲੀਡਰ ਕਿਥੇ ਖੜ੍ਹੇ ਹਨ ਅਤੇ ਸਾਨੂੰ ਜੰਨਤ ਜਾਂ ਜਹੰਨਮ ਦਾ ਰਾਜ ਦੇਣ ਦੀਆਂ ਡੀਂਗਾਂ ਮਾਰਨ ਵਾਲੇ ਟੋਲੇ ਜਾਂ ਉਹਨਾ ਦੇ ਆਗੂ ਕਿੱਥੇ ਖੜ੍ਹੇ ਹਨ । ਵਗੈਰ ਆਪਾ ਪੜਚੋਲੇ ਅਤੇ ਬੀਤ ਗਏ ਦਾ ਸੰਜੀਦਾ ਲੇਖਾ ਜੋਖਾ ਕੀਤਿਆਂ ਅਸੀਂ ਭਵਿੱਖ ਦੀ ਕੋਈ ਵੀ ਸੇਧ ਨਹੀਂ ਲੈ ਸਕਦੇ। ਗੁਰੂ ਸਾਹਿਬ ਨੇ ਸਾਨੂੰ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਸ ਦੁਨੀਆਂ ਵਿਚ ਖੋਜ ਕਰਨ ਵਾਲਾ ਵਿਅਕਤੀ ਹੀ ਉਪਜਦਾ ਹੈ ਭਾਵ ਕਿ ਪ੍ਰਗਤੀ ਕਰੇਦਾ ਹੈ ਜਦ ਕਿ ਮਹਿਜ਼ ਵਾਦ ਵਿਵਾਦ ਤਕ ਸੀਮਤ ਵਿਅਕਤੀ ਜਾਂ ਵਿਅਕਤੀ ਸਮੂਹ ਵਿਨਾਸ਼ ਦੇ ਰਾਹ ਪੈ ਜਾਂਦਾ ਹੈ।

ਏਹੋ ਹਮਾਰਾ ਜੀਵਣਾਂ---ਹਮਸਫਰ ਚਾਹੀਏ ਹਜ਼ੂਮ ਨਹੀਂ, ਇੱਕ ਮੁਸਾਫਿਰ ਵੀ ਕਾਫਿਲਾ ਹੈ ਮੁਝੇ ! ਚੁਰਾਸੀ ਦੇ ਹਮਲੇ ਦੀ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਦਾ ਮੁੱਦਾ ਕੀ ਇਹ ਹੈ ਸਮਝਦਾਰੀ ਦਾ ਮੁੱਦਾ ! ਜਾਂ ਕਿ ਸਿੱਖ ਸਰਦਾਰੀ ਦਾ ਮੁੱਦਾ !!

ਕੁਲਵੰਤ ਸਿੰਘ ਢੇਸੀ—

ਯੂ ਕੇ ਐਤਵਾਰ 19 ਜਨਵਰੀ 2014 ਨੂੰ ਸਿੱਖ ਕੌਂਸਲ ਯੂ ਕੇ ਵਲੋਂ ਗੁਰਦੁਆਰਾ ਧਾਰਮਕ ਦੀਵਾਨ ਓਲਡਬਰੀ (ਬ੍ਰਮਿੰਘਮ) ਵਿਖੇ ਇੱਕ ਸਰਬ ਦਲ ਸਿੱਖ ਸੰਮੇਲਨ ਇਸ ਮੁੱਦੇ ‘ਤੇ ਕੀਤਾ ਗਿਆ ਕਿ ਸੰਨ ਚੁਰਾਸੀ ਦੇ ਦਰਬਾਰ ਸਾਹਿਬ ‘ਤੇ ਹਮਲੇ ਵਿਚ ਬਰਤਾਨਵੀ ਮਿਲੀ ਭੁਗਤ ਦਾ ਭਾਂਡਾ ਫੁੱਟਣ ਮਗਰੋਂ ਸਿੱਖ ਹੁਣ ਕੀ ਕਰਨ। ਇਸ ਇਕੱਤਰਤਾ ਵਿਚ ਚੋਖੀ ਗਿਣਤੀ ਵਿਚ ਸਿੰਘ ਅਤੇ ਸਿੰਘਣੀਆਂ ਸ਼ਾਮਲ ਹੋਏ। ਇਸ ਵਿਚ ਵੱਖ ਵੱਖ ਜਥੇਬੰਦੀਆਂ ਅਤੇ ਵੱਖ ਵੱਖ ਗੁਰਦੁਆਰਿਆਂ ਦੇ ਨੁਮਾਇੰਦੇ ਸ਼ਾਮਲ ਸਨ। ਕੌਂਸਲ ਦੇ ਬੁਲਾਰਿਆਂ ਵਲੋਂ ਖੁਦ ਸ਼ੁਰੂਆਤ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਬਰਤਾਨਵੀ ਪ੍ਰਧਾਨ ਮੰਤ੍ਰੀ ਡੇਵਿਡ ਕੈਮਰਨ ਬਰਤਾਨਵੀ ਭੂਮਿਕਾ ਸਬੰਧੀ ਇਕ ਜਾਣਕਾਰੀ (Investigation) ਉਪਲਬਧ ਕਰਵਾਉਣ ਲਈ ਤਾਂ ਰਜ਼ਾਮੰਦ ਹੈ ਅਤੇ ਜਦ ਕਿ ਸਾਡੀ ਮੰਗ ਜਾਣਕਾਰੀ ਦੀ ਨਹੀਂ ਸਗੋਂ ਪੂਰੀ ਖੋਜ ਅਤੇ ਜਾਂਚ (Inquiry) ਦੀ ਹੋਣੀ ਚਾਹੀਦੀ ਹੈ। ਸਿੱਖ ਕੌਂਸਲ ਅਤੇ ਐਫ ਐਸ ਓ (Federation of Sikh Organisation) ਦੇ ਬੁਲਾਰਿਆਂ ਵਲੋਂ ਏਹੋ ਵਾਤਾਵਰਣ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਬੁਲਾਰੇ ਸਿਰਫ ਅਤੇ ਸਿਰਫ ਏਹੋ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਸਿੱਖ ਭਾਈਚਾਰਾ ਹੁਣ ਕੀ ਕਰੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0084699185
Copyright © 2019, Panjabi Times. All rights reserved. Website Designed by Mozart Infotech